Punjab

‘ਪ੍ਰਕਾਸ਼ ਸਿੰਘ ਬਾਦਲ ਤੋਂ ਫਕਰ-ਏ-ਕੌਮ ਵਾਪਸ ਲਿਓ ਜਥੇਦਾਰ ਸਾਬ੍ਹ’ ! ‘ਬੱਜਰ ਗੁਨਾਹ ਕੀਤਾ’!

 

ਬਿਉਰੋ ਰਿਪੋਰਟ : ਜਥੇਦਾਰ ਗੁਰਦੇਵ ਸਿੰਘ ਕਾਉਂਕੇ ਦੇ ਐਨਕਾਊਂਟਰ ਦੀ BP ਤਿਵਾੜੀ ਦੀ ਰਿਪੋਰਟ ‘ਤੇ 24 ਸਾਲ ਤੱਕ ਐਕਸ਼ਨ ਨਾ ਲੈਣ ‘ਤੇ ਹੁਣ ਇੰਗਲੈਂਡ ਦੀ ਸਿੱਖ ਸੰਗਤ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਪੱਤਰ ਲਿਖਿਆ । ਇਸ ਵਿੱਚ ਕਿਹਾ ਗਿਆ ਹੈ ਕਿ ਬਾਦਲ ਸਰਕਾਰ ਨੇ ਰਿਪੋਰਟ ਨੂੰ ਦਬਾ ਕੇ ਬੱਜਰ ਗੁਨਾਹ ਕੀਤਾ ਹੈ ਜਿਸ ਦੀ ਵਜ੍ਹਾ ਕਰਕੇ ਪ੍ਰਕਾਸ਼ ਸਿੰਘ ਬਾਦਲ ਨੂੰ ਦਿੱਤਾ ਗਿਆ ਫਕਰ-ਏ-ਕੌਮ ਖਿਤਾਬ ਵਾਪਸ ਲਿਆ ਜਾਵੇ। ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਗਿਆਨੀ ਰਘਬੀਰ ਸਿੰਘ ਨੂੰ ਪੱਤਰ ਇੰਗਲੈਂਡ ਦੇ ਗੁਰੂ ਨਾਨਕ ਗੁਰਦੁਆਰਾ ਸਮੈਦਿਕ ਵੱਲੋਂ ਲਿਖਿਆ ਗਿਆ ਹੈ ।

ਇਸ ਤੋਂ ਪਹਿਲਾਂ ਪੰਜਾਬ ਵਿੱਚ ਮੌਜੂਦ ਹੋਰ ਸਿੱਖ ਜਥੇਬੰਦੀਆਂ ਨੇ ਵੀ ਜਥੇਦਾਰ ਸ੍ਰੀ ਅਕਾਲ ਤਖ਼ਤ ਨੂੰ ਮੰਗ ਪੱਤਰ ਸੌਂਪ ਕੇ ਫਕਰ-ਏ-ਕੌਮ ਦਾ ਖਿਤਾਬ ਵਾਪਸ ਲੈਣ ਦੀ ਮੰਗ ਕੀਤੀ ਸੀ। ਜਥੇਦਾਰ ਗੁਰਦੇਵ ਸਿੰਘ ਕਾਉਂਕੇ ਦੀ ਰਿਪੋਰਟ ਪੰਜਾਬ ਮਨੁੱਖੀ ਅਧਿਕਾਰ ਜਥੇਬੰਦੀ ਵੱਲੋਂ ਨਸ਼ਰ ਕਰਨ ‘ਤੇ ਅਕਾਲੀ ਦਲ ਲਗਾਤਰ ਨਿਸ਼ਾਨੇ ‘ਤੇ ਆ ਗਿਆ ਹੈ। ਹਾਲਾਂਕਿ ਸ੍ਰੀ ਅਕਾਲ ਤਖਤ ਦੇ ਹੁਕਮਾਂ ‘ਤੇ ਹੁਣ SGPC ਨੇ ਦੋਸ਼ੀ ਪੁਲਿਸ ਅਫਸਰਾਂ ਖਿਲਾਫ FIR ਦਰਜ ਕਰਵਾਉਣ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ । ਪਰ SGPC ਅਤੇ ਅਕਾਲੀ ਦਲ ਹੁਣ ਉਲਟਾ ਮਨੁੱਖੀ ਅਧਿਕਾਰ ਜਥੇਬੰਦੀ ‘ਤੇ ਹੀ ਸਵਾਲ ਚੁੱਕ ਰਹੀ ਹੈ ।

SGPC ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਸੀ ਪੰਜਾਬ ਮਨੁੱਖੀ ਅਧਿਕਾਰ ਜਥੇਬੰਦੀ ਦੇ 2010 ਵਿੱਚ RTI ਦੇ ਜ਼ਰੀਏ BP ਤਿਵਾੜੀ ਦੀ ਰਿਪੋਰਟ ਹਾਸਲ ਕੀਤੀ ਸੀ ਇਸ ਦੇ ਬਾਵਜੂਦ ਆਖਿਰ ਕਿਉਂ 13 ਸਾਲ ਤੱਕ ਇਸ ਨੂੰ ਦਬਾ ਕੇ ਰੱਖਿਆ ਗਿਆ। ਉਧਰ ਅਕਾਲੀ ਦਲ ਵੀ ਰਿਪੋਰਟ ਨੂੰ ਲੈਕੇ ਸਵਾਲ ਚੁੱਕ ਦੇ ਹੋਏ ਕਹਿ ਰਿਹਾ ਹੈ ਕਿ ਜੇਕਰ BP ਤਿਵਾੜੀ ਦੀ ਰਿਪੋਰਟ ਨੂੰ ਦਬਾਉਣਾ ਹੁੰਦਾ ਤਾਂ 2010 ਵਿੱਚ ਬਾਦਲ ਸਰਕਾਰ ਵੇਲੇ ਅਸੀਂ RTI ਦੇ ਜ਼ਰੀਏ ਮੰਗੀ ਰਿਪੋਰਟ ਨੂੰ ਨਾ ਸੌਂਪ ਦੇ ।
ਅਕਾਲੀ ਦਲ ਦੇ ਆਗੂ ਬੰਟੀਰੋਮਾਣਾ ਨੇ BP ਤਿਵਾੜੀ ਦੀ ਰਿਪੋਰਟ ‘ਤੇ ਸਵਾਲ ਚੁੱਕ ਦੇ ਹੋਏ ਕਿਹਾ ਕਿ 1998 ਵਿੱਚ ਸਿਮਰਨਜੀਤ ਸਿੰਘ ਮਾਨ ਅਤੇ ਜਥੇਦਾਰ ਰੋਡੇ ਦੀ ਸਿਫਾਰਿਸ਼ ‘ਤੇ BP ਤਿਵਾੜੀ ਨੂੰ ਜਾਂਚ ਦੇ ਲਈ ਚੁਣਿਆ ਗਿਆ ਸੀ। ਪਰ ਤਿਵਾੜੀ ਨੇ ਆਪਣੀ ਰਿਪੋਰਟ ਵਿੱਚ ਕਿਹਾ ਜਥੇਦਾਰ ਗੁਰਦੇਵ ਸਿੰਘ ਕਾਉਂਕੇ ਦਾ ਨਾ ਐਨਕਾਉਂਟਰ ਹੋਇਆ ਅਤੇ ਨਾ ਹੀ ਕੋਈ ਤਸ਼ਦੱਦ ਕੀਤੀ ਗਈ ਇਸ ਦੇ ਕੋਈ ਸਬੂਤ ਨਹੀਂ ਮਿਲਦੇ ਹਨ । ਜਦਕਿ ਜਿੰਨਾਂ ਗਵਾਹਾਂ ਨੇ ਜਥੇਦਾਰ ਕਾਉਂਕੇ ਦੀ ਤਸ਼ਦੱਦ ਦੀ ਤਸਦੀਕ ਕੀਤੀ ਸੀ ਉਨ੍ਹਾਂ ਦੇ ਬਿਆਨਾਂ ਨੂੰ ਭਰੋਸੇ ਯੋਗ ਨਹੀਂ ਦੱਸਿਆ । ਬੰਟੀਰੋਮਾਣਾ ਨੇ ਕਿਹਾ ਅਜਿਹੀ ਰਿਪੋਰਟ ਨੂੰ ਕਿਵੇਂ ਭਰੋਸੇ ਲਾਇਕ ਦੱਸਿਆ ਜਾ ਸਕਦਾ ਹੈ ।