Punjab

‘ਜਥੇਦਾਰ ਕਾਉਂਕੇ ਮਾਮਲੇ ਦੀ ਹੋਵੇਗੀ ਜਾਂਚ’!’ਫਾਈਲਾਂ ਮੰਗਵਾ ਲਈਆਂ ਹਨ’!

ਬਿਉਰੋ ਰਿਪੋਰਟ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਥੇਦਾਰ ਗੁਰਦੇਵ ਸਿੰਘ ਕਾਉਂਕੇ ਦੇ ਕਤਲ ਮਾਮਲੇ ਵਿੱਚ ਵੱਡਾ ਬਿਆਨ ਦਿੱਤਾ ਹੈ । ਇੱਕ ਟੀਵੀ ਚੈਨਲ ਨੂੰ ਦਿੱਤੇ ਇੰਟਰਵਿਊ ਵਿੱਚ ਉਨ੍ਹਾਂ ਕਿਹਾ ਮੈਂ ਅਫ਼ਸਰਾਂ ਤੋਂ ਫਾਈਲਾਂ ਮੰਗਵਾ ਲਈਆਂ ਹਨ,ਸਾਰੀ ਡਿਟੇਲ ਲੈ ਰਿਹਾ ਹਾਂ, ਜਲਦ ਤੁਹਾਨੂੰ ਪੂਰੀ ਜਾਣਕਾਰੀ ਦੇਵਾਂਗਾ। ਸੀਐੱਮ ਮਾਨ ਨੇ ਕਿਹਾ ਜਿੰਨਾਂ ਨੇ ਤਸ਼ਦੱਦ ਕੀਤੀ ਹੈ ਉਨ੍ਹਾਂ ਦਾ ਪੂਰਾ ਹਿਸਾਬ ਹੋਵੇਗਾ । ਉਨ੍ਹਾਂ ਨੇ ਅਕਾਲੀ ਦਲ ‘ਤੇ ਸਵਾਲ ਚੁੱਕ ਦੇ ਹੋਏ ਕਿਹਾ ਜਿੰਨਾਂ ਨੇ 15 ਸਾਲ ਰਾਜ ਕੀਤਾ ਉਨ੍ਹਾਂ ਨੇ ਫਾਈਲਾਂ ਦਬਾ ਕੇ ਰੱਖਿਆ। ਤਸ਼ਦੱਦ ਕਰਨ ਵਾਲਿਆਂ ਨੂੰ ਵੱਡੇ-ਵੱਡੇ ਅਹੁਦੇ ਦਿੱਤੇ । ਪੰਥ ਦੇ ਨਾਂ ‘ਤੇ ਵੋਟਾਂ ਲਈਆਂ ਪਰ ਕਦੇ ਪੰਥ ਯਾਦ ਨਹੀਂ ਆਇਆ। ਹੁਣ ਜਦੋਂ ਇੰਨੇ ਸਾਲ ਬੀਤ ਗਏ ਹਨ ਤਾਂ ਫਾਈਲ ਨਿਕਲੀ ਤਾਂ ਜਥੇਦਾਰ ਕਾਉਂਕੇ ਦਾ ਘਰ ਵੀ ਯਾਦ ਆ ਗਿਆ । ਹੁਣ ਕਹਿੰਦੇ ਹਨ ਅਸੀਂ ਮੰਗ ਕਰਦੇ ਹਾਂ ਇਨਸਾਫ ਮਿਲੇ।

ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕੇਂਦਰ ਵਿੱਚ ਬੀਜੇਪੀ ਸਰਕਾਰ ਵੇਲੇ ਸੁਖਬੀਰ ਸਿੰਘ ਬਾਦਲ ਅਤੇ ਹਰਸਿਮਰਤ ਕੌਰ ਬਾਦਲ ਦੋਵੇ ਮੰਤਰੀ ਰਹੇ ਕਦੇ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਕਿਉਂ ਨਹੀਂ ਕੀਤੀ । ਉਸੇ ਵੇਲੇ ਹੱਲ ਹੋ ਜਾਣਾ ਚਾਹੀਦਾ ਸੀ। ਉਨ੍ਹਾਂ ਕਿਹਾ 25-30 ਸਾਲ ਪਹਿਲਾਂ ਜੇਕਰ ਕਿਸੇ ਨੇ ਵੀ ਪੰਜਾਬੀ ਨਾਲ ਧੱਕਾ ਕੀਤਾ ਹੈ ਸਾਰਿਆਂ ਦਾ ਹਿਸਾਬ ਹੋਵੇਗਾ । ਅਸੀਂ ਉਸ ਪਰਿਵਾਰ ਨੂੰ ਇਨਸਾਫ ਜ਼ਰੂਰ ਦੇਵਾਂਗੇ। ਮੁੱਖ ਮੰਤਰੀ ਭਗਵੰਤ ਮਾਨ ਨੇ ਕਾਂਗਰਸ ਨਾਲ ਗਠਜੋੜ ਨੂੰ ਲੈਕੇ ਵੀ ਵੱਡਾ ਐਲਾਨ ਕੀਤਾ।

‘ਅਸੀਂ 13 ਸੀਟਾਂ ਜਿੱਤਾਗੇ’

ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਮੈਂ ਸੂਬਾ ਪਾਰਟੀ ਪ੍ਰਧਾਨ ਹੋਣ ਦੇ ਨਾਤੇ ਐਲਾਨ ਕਰ ਰਿਹਾ ਹਾਂ ਅਸੀਂ 13 ਸੀਟਾਂ ਜਿੱਤਾਗੇ । ਫਿਰ ਉਨ੍ਹਾਂ ਕਿਹਾ ਇਸ ਵਾਰ ਪੂਰੇ ਦੇਸ਼ ਵਿੱਚ ਪੰਜਾਬ ਬਣੇਗਾ ਹੀਰੋ ਆਮ ਆਦਮੀ ਪਾਰਟੀ ਦੇ ਹੱਕ ਵਿੱਚ 13-0 । ਮੁੱਖ ਮੰਤਰੀ ਮਾਨ ਨੇ ਮਜੀਠੀਆ ਅਤੇ ਗੁਰਪਤਵੰਤ ਪੰਨੂ ਤੇ ਵੀ ਤੰਜ ਕੱਸਿਆ ।

ਮੁੱਖ ਮੰਤਰੀ ਭਗਵੰਤ ਮਾਨ ਕੋਲੋ ਜਦੋਂ ਗੁਰਪਤਵੰਤ ਸਿੰਘ ਪੰਨੂ ਦੀ ਧਮਕੀ ਬਾਰੇ ਪੁੱਛਿਆ ਗਿਆ ਕਿ ਉਨ੍ਹਾਂ ਕਿਹਾ ਮੈਨੂੰ ਅਮਰੀਕਾ ਤੋਂ ਨਹੀਂ ਪੰਜਾਬ ਵਿੱਚ ਵੀ ਮੁੱਛਾ ‘ਤੇ ਵੱਟ ਦੇਕੇ ਧਮਕੀਆਂ ਦੇ ਰਹੇ ਹਨ। ਮੰਗਲਵਾਰ ਨੂੰ ਜਦੋਂ ਬਿਕਰਮ ਸਿੰਘ ਮਜੀਠੀਆ ਨਵੀਂ SIT ਦੇ ਸਾਹਮਣੇ ਪੇਸ਼ ਹੋਏ ਸਨ ਤਾਂ ਉਨ੍ਹਾਂ ਨੇ ਮੁੱਛ ਨੂੰ ਵੱਟ ਦੇਕੇ ਕਿਹਾ ਸੀ। “ਰੱਬ ਇੱਕ ਵਾਰ ਮੌਕਾ ਦੇਵੇ ਤਾਂ ਵਟੋ-ਵੱਟ ਭਜਾਵਾਂਗੇ’! ‘ਚੀਕਾਂ ਕਢਾਵਾਂਗੇ’ !