Punjab

‘ਜਥੇਦਾਰ ਕਾਉਂਕੇ ਨੂੰ ਮਿਲੇ ਫ਼ਖਰ-ਏ-ਕੌਮ’! ’10 ਫਰਵਰੀ ਨੂੰ ਜਥੇਦਾਰ ਸਾਹਿਬ ਦੀ ਯਾਦ ਵਿੱਚ ਵੱਡਾ ਇਕੱਠ’ !

ਬਿਉਰੋ ਰਿਪੋਰਟ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (DSGMC) ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ (Sri akal takhat Jathedar Raghubir singh ) ਨੂੰ ਮੰਗ ਕੀਤੀ ਹੈ ਕਿ ਉਹ ਸਾਬਕਾ ਜਥੇਦਾਰ ਗੁਰਦੇਵ ਸਿੰਘ ਕਾਉਂਕੇ (Gurdev singh kauka) ਨੂੰ “ ਫ਼ਖਰ-ਏ-ਕੌਮ “ (Faker-e-quam) ਐਵਾਰਡ (Award) ਦਿੱਤਾ ਜਾਵੇ । ਉਨ੍ਹਾਂ ਕਿਹਾ ਜਥੇਦਾਰ ਕਾਉਂਕੇ ਦੀ ਪੰਥ ਲਈ ਵੱਡੀ ਕੁਰਬਾਨੀ ਹੈ । DSGMC ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ (Harmeet singh kalka) ਨੇ ਕਿਹਾ ਜਥੇਦਾਰ ਗਿਆਨੀ ਰਘਬੀਰ ਸਿੰਘ ਦੇ ਸਾਹਮਣੇ ਜਿਹੜੀ ਰਿਪੋਰਟ ਆਈ ਹੈ ਉਸ ਵਿੱਚ ਲਿਖਿਆ ਇੱਕ-ਇੱਕ ਸ਼ਬਦ ਦੱਸ ਦਾ ਹੈ ਕਿਵੇਂ ਜਥੇਦਾਰ ਕਾਉਂਕੇ ਨੂੰ ਤਸ਼ਦੱਦ ਦੇਕੇ ਸ਼ਹੀਦ ਕੀਤਾ ਗਿਆ। ਪ੍ਰਧਾਨ ਕਾਲਕਾ ਨੇ ਦੱਸਿਆ ਕਿ 10 ਫਰਵਰੀ ਨੂੰ ਜਲੰਧਰ ਵਿੱਚ ਜਥੇਦਾਰ ਕਾਉਂਕੇ ਦੀ ਯਾਦ ਵਿੱਚ ਇੱਕ ਸਮਾਗਮ ਰੱਖਿਆ ਜਾਵੇਗਾ।

10 ਜਨਵਰੀ ਨੂੰ ਜਥੇਦਾਰ ਕਾਉਂਕੇ ਦੀ ਦਿੱਲੀ ਕਮੇਟੀ ਵਿੱਚ ਬਰਸੀ ਬਣਾਈ ਸੀ ਜਿਸ ਵਿੱਚ 4 ਮਤੇ ਪਾਸ ਕੀਤੇ ਗਏ ਸਨ । ਜਿਸ ਵਿੱਚ ਸਭ ਤੋਂ ਪਹਿਲਾਂ ਮਤਾ ਜਥੇਦਾਰ ਗੁਰਦੇਵ ਸਿੰਘ ਕਾਉਂਕੇ ਦੀ ਜਾਂਚ ਰਿਪੋਰਟ ਦਬਾਉਣ ‘ਤੇ ਪ੍ਰਕਾਸ਼ ਸਿੰਘ ਬਾਦਲ ਕੋਲੋ ਫ਼ਕਰ-ਏ-ਕੌਮ ਦਾ ਖਿਤਾਬ ਵਾਪਸ ਲਿਆ ਜਾਵੇ। ਜਥੇਦਾਰ ਕਾਉਂਕੇ ਦੇ ਮੁਲਜ਼ਮਾਂ ਅਤੇ ਬਚਾਉਣ ਵਾਲਿਆਂ ਖਿਲਾਫ ਕਾਨੂੰਨੀ ਕਾਰਵਾਈ ਲਈ ਇੱਕ ਕਮੇਟੀ ਬਣੇ। ਤੀਜਾ ਮਤਾ ਸੀ ਕਿ ਮੁੱਖ ਮੰਤਰੀ ਭਗਵੰਤ ਮਾਨ ਨਾਲ ਮਿਲਕੇ ਜਥੇਦਾਰ ਕਾਉਂਕੇ ਫਰਜ਼ੀ ਐਨਕਾਉਂਟਰ ਮਾਮਲੇ ਦੀ ਜਾਂਚ ਮੰਗੀ ਜਾਵੇ। ਸਾਬਕਾ ਜਥੇਦਾਰ ਸਾਹਿਬ ਦੇ ਪਿੰਡ ਕਾਉਂਕੇ ਵਿੱਚ ਸਮਾਗਮ ਕੀਤਾ ਜਾਵੇ।

ਕੁਝ ਦਿਨ ਪਹਿਲਾਂ ਇੱਕ ਪ੍ਰੋਗਰਾਮ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਸੀ ਕਿ ਉਹ ਜਥੇਦਾਰ ਕਾਉਂਕੇ ਦੀ ਜਾਂਚ ਕਰਵਾਉਣਗੇ । ਉਨ੍ਹਾਂ ਕਿਹਾ ਸੀ ਕਿ ਮੈਂ ਅਧਿਕਾਰੀਆਂ ਦੇ ਨਾਲ ਗੱਲ ਕਰ ਰਿਹਾ ਹਾਂ ਅਤੇ ਇਸ ਦੇ ਲਈ ਫਾਈਲਾਂ ਵੀ ਮੰਗਵਾ ਲਈਆਂ ਹਨ। ਉਨ੍ਹਾਂ ਨੇ ਅਕਾਲੀ ਦਲ ‘ਤੇ ਤੰਜ ਕੱਸ ਦੇ ਹੋਏ ਕਿਹਾ ਜਿੰਨਾਂ ਨੇ ਫਾਈਲਾਂ ਲੁਕਾਇਆ ਉਹ ਹੁਣ ਜਥੇਦਾਰ ਕਾਉਂਕੇ ਦੇ ਘਰ ਪਹੁੰਚ ਰਹੇ ਹਨ। ਪੰਥ ਦੇ ਨਾਂ ਤੇ ਵੋਟਾਂ ਲਈਆਂ ਪਰ ਪੰਥ ਦਾ ਕੁਝ ਨਹੀਂ ਸਵਾਰਿਆ ।