India

ਫੋਨ ‘ਤੇ ਗੱਲ ਕਰਦੇ-ਕਰਦੇ ਬਜ਼ੁਰਗ ਦੀ ਧੌਣ ਤੋਂ ਛਾਤੀ ਤੱਕ ਦੇ ਟੁੱਕੜੇ ਹੋਏ ! ਇਸ ਕੰਪਨੀ ਦਾ ਸੀ ਮੋਬਾਈਲ !

ਬਿਊਰੋ ਰਿਪੋਰਟ: ਮੋਬਾਈਲ ਫੋਨ ਨੇ ਭਾਵੇ ਦੁਨੀਆ ਨੂੰ ਛੋਟਾ ਕਰ ਦਿੱਤਾ ਹੈ,ਤੁਸੀਂ ਹਜ਼ਾਰਾ ਕਿਲੋਮੀਟਰ ਦੂਰ ਬੈਠ ਕੇ ਆਪਣੇ ਕਰੀਬੀ ਨੂੰ ਵੀਡੀਓ ਕਾਲ ਦੇ ਜ਼ਰੀਏ ਨਜ਼ਦੀਕ ਹੋਣ ਦਾ ਅਹਿਸਾਸ ਕਰ ਸਕਦੇ ਹੋ । ਪਰ ਇਸ ਦੇ ਵਰਤਨ ਵਿੱਚ ਹੋਈ ਲਾਪਰਵਾਹੀ ਤੁਹਾਡੀ ਜ਼ਿੰਦਗੀ ਨੂੰ ਵੀ ਛੋਟਾ ਕਰ ਸਕਦੀ ਹੈ । ਅਜਿਹੀ ਹੀ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ ਜਿੱਥੇ 68 ਸਾਲ ਦੇ ਬਜ਼ੁਰਗ ਦੇ ਫੋਨ ਸੁਣਨ ਦੌਰਾਨ ਚੀਥੜੇ ਉੱਡ ਗਏ । ਮੋਬਾਈਲ ਵਿੱਚ ਇਸ ਕਦਰ ਧਮਾਕਾ ਹੋਇਆ ਕਿ ਬਜ਼ੁਰਗ ਦਾ ਸਿਰ ਅਤੇ ਛਾਤੀ ਦੇ ਚੀਥੜੇ ਉੱਡ ਗਏ । ਦੱਸਿਆ ਜਾ ਰਿਹਾ ਹੈ ਕਿ ਬਜ਼ੁਰਗ ਦੀ ਇੱਕ ਲਾਪਰਵਾਹੀ ਉਸ ਦੀ ਜ਼ਿੰਦਗੀ ‘ਤੇ ਭਾਰੀ ਪੈ ਗਈ । ਘਟਨਾ ਮੱਧ ਪ੍ਰਦੇਸ਼ ਦੇ ਉਜੈਨ ਦੀ ਹੈ ਪਰ ਮੋਬਾਈਲ ਵਰਤਨ ਵਾਲੇ ਹਰ ਇੱਕ ਸ਼ਖ਼ਸ ਲਈ ਵੱਡਾ ਸਬਕ ਜ਼ਰੂਰੀ ਹੈ ।

ਦੱਸਿਆ ਜਾ ਰਿਹਾ ਹੈ ਕਿ ਉਜੈਨ ਦੇ ਰਹਿਣ ਵਾਲੇ ਬਜ਼ੁਰਗ ਦਿਆਰਾਮ ਆਪਣੇ ਘਰ ਵਿੱਚ ਚਾਰਜਿੰਗ ‘ਤੇ ਲੱਗੇ ਮੋਬਾਈਲ ਫੋਨ ‘ਤੇ ਗੱਲ ਕਰ ਰਿਹਾ ਸੀ । ਉਸੇ ਦੌਰਾਨ ਧਮਾਕਾ ਹੋ ਗਿਆ । ਜਿਸ ਦੀ ਵਜ੍ਹਾ ਕਰਕੇ ਬਜ਼ੁਰਗ ਦੀ ਛਾਤੀ ਅਤੇ ਸਿਰ ‘ਤੇ ਚੀਥੜੇ ਉੱਡ ਗਏ । ਮੌਕੇ ‘ਤੇ ਕੋਈ ਵੀ ਧਮਾਕਾਖੇਜ ਚੀਜ਼ ਨਹੀਂ ਸੀ । ਸਿਰਫ਼ OPPO ਕੰਪਨੀ ਦਾ ਇੱਕ ਫੋਨ ਬੁਰੀ ਹਾਲਤ ਵਿੱਚ ਸੀ । ਪੁਲਿਸ ਨੇ ਮੋਬਾਈਲ ਫੋਨ ਦੇ ਟੁੱਕੜੇ ਜ਼ਬਤ ਕਰ ਲਏ ਹਨ ਅਤੇ ਜਾਂਚ ਦੇ ਲਈ ਭੇਜ ਦਿੱਤੇ ਹੈ।

ਦੋਸਤ ਨੇ ਲਗਾਇਆ ਸੀ ਕਾਲ,ਚੁੱਕ ਦੇ ਹੀ ਮੋਬਾਈਲ ਬੰਦ

ਦਿਆਰਾਮ ਨਾਲ ਉਸ ਦੇ ਦੋਸਤ ਦਿਨੇਸ਼ ਚਾਵੜਾ ਨੇ ਕਿਸੇ ਪ੍ਰੋਗਰਾਮ ਵਿੱਚ ਜਾਣਾ ਸੀ । ਦਿਨੇਸ਼ ਨੇ ਰੇਲਵੇ ਸਟੇਸ਼ਨ ਪਹੁੰਚ ਕੇ ਦਿਆਰਾਮ ਦੇ ਲਈ ਇੰਦੌਰ ਦਾ ਟਿਕਟ ਲਿਆ ਸੀ । ਜਦੋਂ ਕਾਫੀ ਦੇਰ ਤੱਕ ਦਿਆਰਾਮ ਸਟੇਸ਼ਨ ਨਹੀਂ ਆਇਆ ਤਾਂ ਦਿਨੇਸ਼ ਨੇ ਉਸ ਨੂੰ ਕਾਲ ਕੀਤੀ । ਕਾਲ ਰਿਸੀਵ ਕਰਦੇ ਹੀ ਮੋਬਾਈਲ ਫੋਨ ਬੰਦ ਹੋ ਗਿਆ । ਇਸ ਦੇ ਬਾਅਦ ਮੋਬਾਾਈਲ ਫੋਨ ਲਗਾਤਾਰ ਬੰਦ ਆ ਰਿਹਾ ਸੀ । ਜਿਸ ਦੇ ਬਾਅਦ ਦਿਨੇਸ਼ ਦਿਆਰਾਮ ਨੂੰ ਵੇਖਣ ਦੇ ਲਈ ਪਹੁੰਚਿਆ ਤਾਂ ਉੱਥੇ ਦਾ ਨਾਜ਼ਾਰਾ ਵੇਖ ਕੇ ਉਸ ਦੇ ਹੋਸ਼ ਉੱਡ ਗਏ ਤਾਂ ਪੁਲਿਸ ਨੂੰ ਇਸ ਪੂਰੀ ਘਟਨਾ ਦੀ ਖ਼ਬਰ ਦਿੱਤੀ ਗਈ ।

ਧੌਣ ਤੋਂ ਛਾਤੀ ਤੱਕ ਦਾ ਹਿੱਸਾ ਅਤੇ ਇੱਕ ਹੱਥ ਉਡਿਆ ਹੋਇਆ ਸੀ

ਬਜ਼ੁਰਗ ਦੀ ਧੌਣ ਤੋਂ ਲੈਕੇ ਛਾਤੀ ਤੱਕ ਦਾ ਹਿੱਸਾ ਅਤੇ ਇੱਕ ਹੱਥ ਪੂਰੀ ਤਰ੍ਹਾਂ ਨਾਲ ਉਡਿਆ ਹੋਇਆ ਸੀ । ਪੁਲਿਸ ਮੁਤਾਬਿਕ ਧਮਾਕੇ ਦੀ ਵਜ੍ਹਾ ਕਰਕੇ ਬਜ਼ੁਰਗ ਦਾ ਇਹ ਹਾਲ ਹੋਇਆ ਸੀ । ਨਜ਼ਦੀਕ ਮੋਬਾਈਲ ਫੋਨ ਫਟਿਆ ਹੋਇਆ ਸੀ । ਬਿਜਲੀ ਪੁਆਇੰਟ ਵਿੱਚ ਸੜਿਆ ਹੋਇਆ ਸੀ । ਮੌਕੇ ‘ਤੇ ਕੋਈ ਹੋਰ ਧਮਾਕਾਖੇਜ ਸਮਗਰੀ ਵੀ ਨਹੀਂ ਮਿਲੀ । ਮ੍ਰਿਤਕ ਬਜ਼ੁਰਗ ਦਿਆਰਾਮ ਦੀ ਪਤਨੀ ਦੀ ਮੌਤ ਹੋ ਗਈ ਸੀ ਬੱਚਿਆਂ ਨਾਲ ਉਨ੍ਹਾਂ ਦੀ ਬਣ ਨਹੀਂ ਰਹੀ ਸੀ ਇਸੇ ਲਈ ਉਹ ਆਪਣੇ ਘਰ ਇਕੱਲੇ ਹੀ ਰਹਿੰਦੇ ਸਨ।

ਇਹ ਗਲਤੀਆਂ ਨਾ ਕਰੋ ਤਾਂ ਬਚ ਜਾਏਗੀ ਜਾਨ

ਫੋਨ ਓਵਰਲੋਡ ਨਾ ਰੱਖੋ – ਸਮਾਰਟ ਫੋਨ ਵਿੱਚ ਬਹੁਤ ਜ਼ਿਆਦਾ ਐੱਪ ਅਤੇ ਮਟੀਰੀਅਲ ਹੈ ਤਾਂ ਜਲਦੀ ਹੀਟ ਹੋਣ ਲੱਗ ਦਾ ਹੈ । ਇਸ ਲਈ ਮੈਮਰੀ ਨੂੰ 75 ਤੋਂ 80 ਫੀਸਦੀ ਤੱਕ ਖਾਲੀ ਰੱਖੋ।
ਓਰੀਜਨਲ ਚਾਰਜਰ ਹੀ ਲਗਾਉ – ਫੋਨ ਖਰੀਦਣ ਸਮੇਂ ਜਿਹੜਾ ਓਰੀਜਨਲ ਚਾਰਜਰ ਮਿਲ ਦਾ ਹੈ ਉਸੇ ਦੀ ਹੀ ਵਰਤੋ ਕਰੋ,ਡੁਪਲੀਕੇਟ ਚਾਰਜਰ ਨਾਲ ਬੈਟਰੀ ਖ਼ਰਾਬ ਹੋ ਜਾਂਦੀ ਹੈ ਅਤੇ ਉਹ ਹੀਟਅੱਪ ਹੋ ਜਾਂਦਾ ਹੈ।
ਚਾਰਜ ਕਰਨ ਸਮੇਂ ਗੱਲ ਨਾ ਕਰੋ : ਫੋਨ ਚਾਰਜਿੰਗ ‘ਤੇ ਹੋਏ ਤਾਂ ਨਾ ਉਸ ‘ਤੇ ਗੇਮ ਖੇਡੋ ਨਾ ਹੀ ਉਸ ਨਾਲ ਗੱਲ ਕਰੋ
ਚਾਰਜਿੰਗ ਦੇ ਸਮੇਂ ਬੈਟਰੀ ਵਿੱਚ ਕੈਮੀਕਲ ਬਦਲਾਅ ਹੁੰਦੇ ਹਨ । ਇਸ ਲਈ ਓਵਰਹੀਟ ਹੁੰਦਾ ਹੈ ।
ਮੋਬਾਈਲ ਮਾਹਿਰਾ ਦਾ ਕਹਿਣਾ ਹੈ ਕਿ ਚਾਰਜਿੰਗ ਦੇ ਵਕਤ ਬੈਟਰੀ ਦੇ ਸੈਲ ਡੈਡ ਰਹਿੰਦੇ ਹਨ । ਜਿਸ ਨਾਲ ਫੋਨ ਦੇ ਅੰਦਰ ਕੈਮੀਕਲ ਬਦਲਾਅ ਹੁੰਦੇ ਹਨ । ਇਸ ਦੌਰਾਨ ਫੋਨ ‘ਤੇ ਗੱਲ ਕਰਨ ਅਤੇ ਗੇਮ ਖੇਡਨ ਨਾਲ ਬੈਟਰੀ ਓਵਰਹੀਟ ਹੋਕੇ ਫਟ ਜਾਂਦੀ ਹੈ । ਚਾਰਜਿੰਗ ਦੇ ਵਕਤ ਫੋਨ ਦੇ ਆਲੇ ਦੁਆਲੇ ਰੈਡੀਏਸ਼ਨ ਵੀ ਹਾਈ ਹੁੰਦਾ ਹੈ । ਅਜਿਹੇ ਵਿੱਚ ਕਾਲ ਰਿਸੀਵ ਕਰਦੇ ਹੀ ਬੈਟਰੀ ਫਟ ਜਾਂਦੀ ਹੈ ।