Punjab

ਸਰਕਾਰੀ ਸਿਹਤ ਸਹੂਲਤਾਂ ‘ਤੇ ਫਿਰ ਖੜ੍ਹੇ ਹੋਏ ਸਵਾਲ, ਮਰੀਜ਼ ਪਰੇਸ਼ਾਨ

ਫਾਜਿਲਕਾ (Fazilka) ਦੇ ਸਿਵਲ ਹਸਪਤਾਲ ‘ਚ ਸਰਕਾਰੀ ਐਂਬੂਲੈਂਸ ਦੀ ਸਹੂਲਤ ਨਾ ਹੋਣ ਕਾਰਨ ਇਕ ਵਿਅਕਤੀ ਆਪਣੇ ਮਰੀਜ਼ ਪਿਤਾ ਨੂੰ ਹਸਪਤਾਲ ਤੋਂ ਰੇਹੜੀ ‘ਚ ਬਠਾ ਕੇ ਘਰ ਲੈ ਗਿਆ।

2 ਦਿਨ ਪਹਿਲਾਂ ਪਿੰਡ ਝੀਵੜਾ ‘ਚ ਆਪਣੇ ਘਰ ‘ਚ ਡਿੱਗੇ ਪ੍ਰੇਮ ਕੁਮਾਰ ਨਾਂ ਦੇ ਵਿਅਕਤੀ ਨੂੰ ਕਮਰ ਫਰੈਕਚਰ ਹੋਣ ਕਾਰਨ ਇਲਾਜ ਲਈ ਸਰਕਾਰੀ ਹਸਪਤਾਲ ‘ਚ ਲਿਆਂਦਾ ਗਿਆ। ਜਿੱਥੇ ਉਸਦਾ ਇਲਾਜ ਕੀਤਾ ਗਿਆ। ਇਲਾਜ ਤੋਂ ਬਾਅਦ ਡਾਕਟਰਾਂ ਨੇ ਉਸ ਨੂੰ ਛੁੱਟੀ ਦੇ ਦਿੱਤੀ।

ਮਰੀਜ਼ ਦੇ ਲੜਕੇ ਪਵਨ ਕੁਮਾਰ ਨੇ ਸਰਕਾਰੀ ਐਂਬੂਲੈਂਸ ਦੀ ਮੰਗ ਕੀਤੀ ਪਰ ਪਵਨ ਕੁਮਾਰ ਦਾ ਕਹਿਣਾ ਹੈ ਕਿ ਉਸ ਨੂੰ ਬਾਹਰੋਂ ਪ੍ਰਾਈਵੇਟ ਐਂਬੂਲੈਂਸ ਬੁਲਾ ਕੇ ਮਰੀਜ਼ ਨੂੰ ਘਰ ਲੈ ਜਾਣ ਲਈ ਕਿਹਾ ਗਿਆ। ਉਸ ਨੇ ਦੱਸਿਆ ਕਿ ਉਹ ਸਬਜ਼ੀ ਵੇਚਣ ਵਾਲਾ ਗਰੀਬ ਆਦਮੀ ਹੈ। ਇਸ ਲਈ ਉਹ ਆਪਣੇ ਪਿਤਾ ਨੂੰ ਪ੍ਰਾਈਵੇਟ ਐਂਬੂਲੈਂਸ ਵਿੱਚ ਨਹੀਂ ਲੈ ਜਾ ਸਕਿਆ, ਜਿਸ ਕਾਰਨ ਆਪਣੇ ਪਿਤਾ ਨੂੰ ਰੇਹੜੀ ‘ਚ ਬਠਾ ਕੇ ਲੈ ਜਾਣ ਲਈ ਉਹ ਮਜਬੂਰ ਹੋ ਗਿਆ।

ਇਹ ਵੀ ਪੜ੍ਹੋ – ਚਟਨੀ ‘ਚੋਂ ਨਿਕਲੀ ਕਿਰਲੀ, ਗਾਹਕ ਨੇ ਕੀਤਾ ਹੰਗਾਮਾ