Punjab

ਬਜ਼ੁਰਗ ਦੀ ਕਾਰ ਖੋਹ ਕੇ ਔਰਤ ਹੋਈ ਫਰਾਰ , ਭਤੀਜੀ ਨੂੰ ਮਿਲਣ ਲਈ ਹਰਿਆਣਾ ਤੋਂ ਮੋਗਾ ਜਾ ਰਿਹਾ ਸੀ ਬਜ਼ੂਰਗ

The woman escaped by stealing the old man's car the old man was going to Moga from Haryana to meet his niece

ਲੁਧਿਆਣਾ : ਪੰਜਾਬ ਦੇ ਲੁਧਿਆਣਾ ਵਿੱਚ ਕਰਨਾਲ ਦੇ ਇੱਕ ਰਿਟਾਇਰਡ ਪੀਡਬਲਯੂਡੀ ਅਧਿਕਾਰੀ ਦੀ ਕਾਰ ਲੈ ਕੇ ਇੱਕ ਔਰਤ ਫਿਲਮੀ ਅੰਦਾਜ਼ ਵਿੱਚ ਫਰਾਰ ਹੋ ਗਈ। ਭੁਪਿੰਦਰ ਸਿੰਘ ਸਾਲਾਂ ਬਾਅਦ ਮੋਗਾ ਰਹਿ ਰਹੀ ਆਪਣੀ ਭਤੀਜੀ ਨੂੰ ਮਿਲਣ ਆਇਆ ਹੋਇਆ ਸੀ। ਜਾਣਕਾਰੀ ਅਨੁਸਾਰ ਇੱਕ ਔਰਤ ਨੇ ਜਗਰਾਉਂ ਕਸਬੇ ਨੇੜੇ ਚੌਕੀਮਾਨ ਕੋਲ ਉਸ ਤੋਂ ਲਿਫਟ ਲੈ ਲਈ। ਉਹ ਕਾਰ ਮਾਲਕ ਨੂੰ ਮੋਗਾ ਦਾ ਰਸਤਾ ਦਿਖਾਉਣ ਦੇ ਬਹਾਨੇ ਮੱਖੂ ਰੋਡ ‘ਤੇ ਲੈ ਗਈ। ਜਦੋਂ ਉਹ ਰਸਤੇ ਵਿੱਚ ਪਿਸ਼ਾਬ ਕਰਨ ਲਈ ਹੇਠਾਂ ਉਤਰਿਆ ਤਾਂ ਔਰਤ ਉਸਦੀ ਕਾਰ ਲੈ ਕੇ ਭੱਜ ਗਈ।

ਕੁਝ ਲੋਕਾਂ ਨੇ ਪਿੱਛਾ ਕੀਤਾ, ਪਰ ਉਹ ਹੱਥ ਨਾ ਆ ਸਕੀ। ਪਿੰਡ ਕੜੇਵਾਲਾ ਟੋਲ ਪਲਾਜ਼ਾ ‘ਤੇ ਲੱਗੇ ਸੀਸੀਟੀਵੀ ‘ਚ ਔਰਤ ਦਾ ਚਿਹਰਾ ਕੈਦ ਹੋ ਗਿਆ ਹੈ। ਮਹਿਲਾ ਦੀ ਫੋਟੋ ਵੀ ਸੋਸ਼ਲ ਮੀਡੀਆ ‘ਤੇ ਪੋਸਟ ਕੀਤੀ ਗਈ ਹੈ।

ਔਰਤ ਦੇ ਨਾਲ ਇੱਕ ਆਦਮੀ ਵੀ ਸੀ

ਦੈਨਿਕ ਭਾਸਕਰ ਦੀ ਖ਼ਬਰ ਦਾ ਮੁਤਾਬਿਕ ਜਾਣਕਾਰੀ ਦਿੰਦਿਆਂ ਮ੍ਰਿਤਕ ਭੁਪਿੰਦਰ ਸਿੰਘ ਦੇ ਜਵਾਈ ਕੰਵਰਦੀਪ ਨੇ ਦੱਸਿਆ ਕਿ ਉਸ ਦਾ ਚਾਚਾ ਸਹੁਰਾ ਜੋ ਕਿ ਕਰਨਾਲ ਹਰਿਆਣਾ ਦਾ ਰਹਿਣ ਵਾਲਾ ਸੀ, ਕਈ ਸਾਲਾਂ ਬਾਅਦ ਉਸ ਨੂੰ ਮਿਲਣ ਮੋਗਾ ਆ ਰਿਹਾ ਸੀ। ਭੁਪਿੰਦਰ ਸਿੰਘ ਕੋਲ ਆਲਟੋ ਕੇ-10 ਕਾਰ ਹੈ। ਜਦੋਂ ਉਹ ਚੌਂਕੀ ਮਾਨ ਨੇੜੇ ਪਹੁੰਚਿਆ ਤਾਂ ਮੁੱਖ ਸੜਕ ’ਤੇ ਇੱਕ ਔਰਤ ਅਤੇ ਇੱਕ ਵਿਅਕਤੀ ਖੜ੍ਹੇ ਸਨ।

ਜਦੋਂ ਉਨ੍ਹਾਂ ਨੇ ਕਾਰ ਨੂੰ ਹੱਥ ਦਿੱਤਾ ਤਾਂ ਭੁਪਿੰਦਰ ਸਿੰਘ ਨੂੰ ਲੱਗਾ ਕਿ ਸ਼ਾਇਦ ਕਿਸੇ ਨੂੰ ਮਦਦ ਦੀ ਲੋੜ ਹੈ। ਜਦੋਂ ਉਸ ਨੇ ਕਾਰ ਰੋਕੀ ਤਾਂ ਉਕਤ ਔਰਤ ਸਮੇਤ ਉਕਤ ਵਿਅਕਤੀ ਨੇ ਉਸ ਨੂੰ ਕਿਹਾ ਕਿ ਔਰਤ ਨੂੰ ਮੋਗਾ ਤੱਕ ਛੱਡ ਦਿਓ। ਭੁਪਿੰਦਰ ਸਿੰਘ ਨੇ ਕਾਰ ਵਿੱਚ ਬੈਠੀ ਔਰਤ ਨੂੰ ਲਿਫਟ ਦਿੱਤੀ। ਇਸ ਤੋਂ ਬਾਅਦ ਮੋਗਾ ਨੂੰ ਗਲਤ ਰਸਤਾ ਦੱਸ ਕੇ ਔਰਤ ਭੁਪਿੰਦਰ ਸਿੰਘ ਨੂੰ ਮੱਖੂ ਅੰਮ੍ਰਿਤਸਰ ਰੋਡ ਵੱਲ ਲੈ ਗਈ।

ਕੰਵਰਦੀਪ ਨੇ ਦੱਸਿਆ ਕਿ ਉਸ ਦੇ ਚਾਚਾ ਸਹੁਰਾ ਭੁਪਿੰਦਰ ਸਿੰਘ ਨੂੰ ਰਸਤੇ ਵਿਚ ਪਿਸ਼ਾਬ ਕਰਨ ਲਈ ਰਸਤੇ ਵਿੱਚ ਰੁਕਿਆ ਤਾਂ ਔਰਤ ਨੇ ਉਸ ਨੂੰ ਕਾਰ ਦੀਆਂ ਚਾਬੀਆਂ ਉਸ ਨੂੰ ਦੇਣ ਲਈ ਕਿਹਾ ਕਿਉਂਕਿ ਗਰਮੀ ਸੀ ਅਤੇ ਏਸੀ ਬੰਦ ਸੀ। ਭੁਪਿੰਦਰ ਨੇ ਔਰਤ ਦੀਆਂ ਗੱਲਾਂ ਵਿੱਚ ਆ ਕੇ ਉਸ ਨੂੰ ਚਾਬੀ ਦੇ ਦਿੱਤਾ। ਜਿਵੇਂ ਹੀ ਭੁਪਿੰਦਰ ਨੇ ਪਿਸ਼ਾਬ ਕਰਨ ਗਿਆ ਔਰਤ ਨੇ ਤੁਰੰਤ ਕਾਰ ਸਟਾਰਟ ਕੀਤੀ ਅਤੇ ਭਜਾ ਕੇ ਲੈ ਗਈ।

ਜਦੋਂ ਔਰਤ ਕਾਰ ਖੋਹ ਕੇ ਲੈ ਗਈ ਤਾਂ ਭੁਪਿੰਦਰ ਸਿੰਘ ਨੇ ਕਾਫੀ ਰੌਲਾ ਪਾਇਆ। ਉਨ੍ਹਾਂ ਦੀਆਂ ਚੀਕਾਂ ਸੁਣ ਕੇ ਕਈ ਲੋਕ ਮੌਕੇ ‘ਤੇ ਹੀ ਰੁਕ ਗਏ। ਕੁਝ ਲੋਕਾਂ ਨੇ ਔਰਤ ਦਾ ਪਿੱਛਾ ਕਰਨ ਦੀ ਕੋਸ਼ਿਸ਼ ਵੀ ਕੀਤੀ ਪਰ ਉਹ ਕਾਰ ਲੈ ਕੇ ਭੱਜ ਗਈ। ਭੁਪਿੰਦਰ ਸਿੰਘ ਨੇ ਥਾਣਾ ਕੋਟਈਸੇ ਖਾਨ ਵਿੱਚ ਸ਼ਿਕਾਇਤ ਦਰਜ ਕਰਵਾਈ।

ਪੁਲਿਸ ਨੇ ਜਦੋਂ ਔਰਤ ਦੀ ਤਲਾਸ਼ ਸ਼ੁਰੂ ਕੀਤੀ ਤਾਂ ਉਹ ਪਿੰਡ ਕੜੇਵਾਲਾ ਟੋਲ ਪਲਾਜ਼ਾ ’ਤੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਨਜ਼ਰ ਆਈ। ਔਰਤ ਟੋਲ ਪਲਾਜ਼ਾ ‘ਤੇ ਮੁਲਾਜ਼ਮਾਂ ਨਾਲ ਬਹਿਸ ਵੀ ਕਰ ਰਹੀ ਪੁਲਿਸ ਮੁਤਾਬਿਕ ਦੋਸ਼ੀ ਔਰਤ ਅਤੇ ਉਸ ਦੇ ਸਾਥੀ ਨੂੰ ਜਲਦ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ।