Punjab

ਜਲੰਧਰ ਦੇ ਦਲੇਰ ਬਜ਼ੁਰਗ ਦੁਕਾਨਦਾਰ ਦਾ ਜਲਵਾ !

ਬਿਊਰੋ ਰਿਪੋਰਟ : ਜਲੰਧਰ ਵਿੱਚ ਇੱਕ ਬਜ਼ੁਰਗ ਦੁਕਾਨਦਾਰ ਦੀ ਦਲੇਰੀ ਵੇਖਣ ਨੂੰ ਮਿਲੀ ਹੈ। ਲੁੱਟ ਦੇ ਇਰਾਦੇ ਨਾਲ ਦੁਕਾਨ ਵਿੱਚ ਦਾਖਲ ਹੋਏ ਨਕਾਬਪੋਸ਼ ਬਦਮਾਸ਼ ਨੇ ਦਾਤਰ ਨਾਲ ਬਜ਼ੁਰਗ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਜਿਵੇ ਹੀ ਲੁਟੇਰੇ ਦਾ ਧਿਆਨ ਦੂਜੇ ਪਾਸੇ ਗਿਆ, ਬਜ਼ੁਰਗ ਨੇ ਦੁਕਾਨ ਦੇ ਕੈਸ਼ ਕਾਉਂਟਰ ਦੇ ਹੇਠਾਂ ਤੋਂ ਆਪਣੀ ਤਲਵਾਰ ਕੱਢ ਲਈ,ਬਸ ਫਿਰ ਕੀ ਸੀ ਬਜ਼ੁਰਗ ਨੇ ਲੁਟੇਰੇ ਦਾ ਚੰਗਾ ਮੁਕਾਬਲਾ ਕੀਤਾ । ਇਹ ਪੂਰੀ ਵਾਰਦਾਤ ਸੀਸੀਟੀਵੀ ਵਿੱਚ ਕੈਦ ਹੋਈ ਹੈ ।

ਹੁਸ਼ਿਆਰਪੁਰ ਰੋਡ ‘ਤੇ ਦਾਸ ਸੁਪਰ ਸਟੋਰ ‘ਤੇ ਬਜ਼ੁਰਗ ਦੁਕਾਨਦਾਰ ਸੀ,ਇੱਕ ਬਦਮਾਸ਼ ਦਿਨ ਵੇਲੇ ਦਾਤਰ ਲੈਕੇ ਵੜਿਆ ਉਸ ਨੇ ਮੂੰਹ ਨੂੰ ਕਾਲੇ ਨਕਾਬ ਨਾਲ ਡੱਕਿਆ ਹੋਇਆ ਸੀ । ਬਦਮਾਸ਼ ਨੇ ਬਜ਼ੁਰਗ ਤੋਂ ਕੈਸ਼ ਮੰਗਿਆ,ਦੁਕਾਨਦਾਰ ਨੇ ਮੰਨਾ ਕਰ ਦਿੱਤਾ ਉਹ ਦੁਕਾਨਦਾਰ ਨੂੰ ਗਾਲਾਂ ਕੱਢਣ ਲੱਗਿਆ ਅਤੇ ਧਮਕਾਉਣ ਲੱਗਿਆ,ਬਦਮਾਸ਼ ਦੇ ਹੱਥ ਵਿੱਚ ਦਾਤਰ ਸੀ। ਲੁਟੇਰੇ ਨੇ ਗਲੇ ਦੇ ਕੈਸ਼ ਨੂੰ ਲੁੱਟਣ ਦੀ ਕੋਸ਼ਿਸ਼ ਕੀਤੀ । ਬਜ਼ੁਰਗ ਦੁਕਾਨਦਾਰ ਨੇ ਰੋਕਿਆ ਤਾਂ ਉਸ ਨੇ ਦਾਤਰ ਦੇ ਨਾਲ ਦੁਕਾਨਦਾਰ ‘ਤੇ ਹਮਲਾ ਕੀਤਾ ਅਤੇ ਨੂੰ ਪਿੱਛੇ ਕਰਨ ਦੀ ਕੋਸ਼ਿਸ਼ ਕੀਤੀ । ਇੰਨੀ ਦੇਰ ਵਿੱਚ ਦੁਕਾਨਦਾਰ ਬਲਵਿੰਦਰ ਸ਼ਰਮਾ ਨੇ ਕਾਉਂਟਰ ਦੇ ਹੇਠਾਂ ਰੱਖੀ ਆਪਣੀ ਤਲਵਾਰ ਕੱਢੀ ਇਸ ਦੇ ਬਾਅਦ ਬਦਮਾਸ਼ ਨੇ ਦਾਤਰ ਦੇ ਨਾਲ ਦੁਕਾਨਦਾਰ ‘ਤੇ ਮੁੜ ਹਮਲਾ ਕੀਤਾ ਪਰ ਉਹ ਬਚ ਗਿਆ,ਫਿਰ ਦੁਕਾਨਦਾਰ ਨੇ ਤਲਵਾਰ ਨਾਲ ਬਦਮਾਸ਼ ‘ਤੇ ਹਮਲਾ ਕੀਤਾ ਪਰ ਲੁਟੇਰੇ ਨੂੰ ਤਲਵਾਰ ਨਹੀਂ ਲੱਗੀ । ਲੁਟੇਰਾ ਨਸ਼ੇ ਦੀ ਹਾਲਤ ਵਿੱਚ ਸੀ ਜਦੋਂ ਉਸ ਨੂੰ ਲੱਗਿਆ ਕਿ ਹੋਰ ਲੋਕ ਆਕੇ ਉਸ ਨੂੰ ਫੜ ਲੈਣਗੇ ਤਾਂ ਉਹ ਮੌਕਾ ਵੇਖ ਦੇ ਹੇ ਫਰਾਰ ਹੋ ਗਿਆ, ਦੁਕਾਨਦਾਰ ਨੇ ਆਪਣੀ ਸੁਰੱਖਿਆ ਦੇ ਲਈ ਤਲਵਾਰ ਚੁੱਕ ਕੇ ਹਿੰਮਤ ਅਤੇ ਹੌਸਲੇ ਨਾਲ ਨਾ ਸਿਰਫ ਆਪਣੀ ਜਾਨ ਬਚਾਈ ਬਲਕਿ ਲੁਟੇਰੇ ਨੂੰ ਸਬਕ ਸਿਖਾਇਆ।

ਪੰਜਾਬ ਵਿਚ ਜਿਸ ਤਰ੍ਹਾਂ ਹਰ ਦੂਜੇ ਦਿਨ ਲੁੱਟ ਦੀਆਂ ਵਾਰਦਾਤਾਂ ਹੋ ਰਹੀ ਹਨ ਆਪਣੀ ਸੁਰੱਖਿਆ ਦੇ ਲਈ ਦੁਕਾਨਦਾਰਾਂ ਨੂੰ ਛੋਟੇ ਹਥਿਆਰ ਰੱਖਣੇ ਚਾਹੀਦੇ ਹਨ। 2 ਦਿਨ ਪਹਿਲਾਂ ਲੁਧਿਆਣਾ ਵਿੱਚ ਇੱਕ ਮੰਨੀ ਐਕਚੇਂਜ ਦੇ ਮਾਲਕ ਦਾ ਬੇਰਹਮੀ ਨਾਲ ਕਤਲ ਕਰ ਦਿੱਤਾ ਗਿਆ,ਉਹ ਨਿਹੱਥਾ ਸੀ,ਬਦਮਾਸ਼ਾਂ ਨੇ ਉਸ ਨੂੰ ਘੇਰਿਆ ਅਤੇ ਤੇਜ਼ਧਾਰ ਹਥਿਆਰ ਨਾਲ ਕਤਲ ਕਰ ਦਿੱਤਾ ਸਾਰਾ ਕੈਸ਼ ਵੀ ਲੁੱਟ ਕੇ ਲੈ ਗਏ।