International Punjab

ਮਾਂਟਰੀਆਲ ਵਿੱਚ ਪੰਜਾਬੀ ‘ਤੇ ਲੱਗੇ ਆਪਣੇ ਬੱਚਿਆਂ ਦੀ ਜਾਨ ਲੈਣ ਦੇ ਇਲਜ਼ਾਮ,ਪਤਨੀ ਵੀ ਹਸਪਤਾਲ ‘ਚ

ਕੈਨੇਡਾ : ਵਿਦੇਸ਼ਾਂ ਵਿੱਚ ਪੰਜਾਬੀਆਂ ‘ਤੇ ਹਮਲੇ ਦੀਆਂ ਖ਼ਬਰਾਂ ਅਕਸਰ ਸੁਣਨ ਨੂੰ ਮਿਲਦੀਆਂ ਰਹਿੰਦੀਆਂ ਹਨ ਪਰ ਕੈਨੇਡਾ ‘ਚ ਵਾਪਰੀ ਇੱਕ ਘਟਨਾ ਵਿੱਚ ਪੰਜਾਬੀ ਸਿੱਖ ਵਿਅਕਤੀ ਤੇ ਆਪਣੇ ਹੀ ਪਰਿਵਾਰ ‘ਤੇ ਹਮਲਾ ਕਰਨ ਤੇ ਉਹਨਾਂ ਨੂੰ ਜਾਨੋਂ ਮਾਰਨ ਦੇ ਇਲਜ਼ਾਮ ਲੱਗੇ ਹਨ।

ਮਾਂਟਰੀਆਲ ਵਿੱਚ ਰਹਿੰਦੇ ਕਮਲਜੀਤ ਅਰੋੜਾ ਨਾਂ ਦੇ ਇਸ ਵਿਅਕਤੀ ‘ਤੇ ਆਪਣੇ 11 ਸਾਲ ਦੇ ਬੇਟੇ ਅਤੇ 13 ਸਾਲ ਦੀ ਬੇਟੀ ਨੂੰ ਮਾਰਨ ਦਾ ਦੋਸ਼ ਹੈ। ਇਸ ਤੋਂ ਇਲਾਵਾ ਉਸ ‘ਤੇ ਆਪਣੀ ਪਤਨੀ ਰਮਾ ਰਾਣੀ ਅਰੋੜਾ ਦਾ ਗਲਾ ਘੁੱਟਣ ਅਤੇ ਕੁੱਟਮਾਰ ਕਰਨ ਦਾ ਵੀ ਦੋਸ਼ ਹੈ। ਪੁਲਿਸ ਨੇ ਇਸ ਨੂੰ ਘਰੇਲੂ ਹਿੰਸਾ ਦਾ ਮਾਮਲਾ ਮੰਨਿਆ ਹੈ।

ਇਹ ਮਾਮਲਾ ਉਦੋਂ ਪੁਲਿਸ ਕੋਲ ਪਹੁੰਚਿਆ ,ਜਦੋਂ ਕਮਲਜ਼ੀਤ ਦੇ ਗੁਆਂਢ ਵਿੱਚ ਰਹਿਣ ਵਾਲੀ ਇੱਕ ਔਰਤ ਦੇ ਅਨੁਸਾਰ, ਦੋਵਾਂ ਬੱਚਿਆਂ ਦੀ ਵੱਡੀ ਭੈਣ ਨੇ ਸਭ ਤੋਂ ਪਹਿਲਾਂ ਪੁਲਿਸ ਨੂੰ ਇਸ ਭਿਆਨਕ ਘਟਨਾ ਬਾਰੇ ਸੂਚਿਤ ਕੀਤਾ।

ਉਹਨੇ ਦੱਸਿਆ ਕਿ ਉਹ ਦਫਤਰ ਤੋਂ ਘਰ ਜਾ ਰਹੀ ਸੀ ਜਦੋਂ ਕਮਲਜੀਤ ਦੇ ਤਿੰਨਾਂ ਬੱਚਿਆਂ ਵਿਚੋਂ ਸਭ ਤੋਂ ਵੱਡੀ ਕੁੜੀ ਉਸਦੇ ਦਰਵਾਜ਼ੇ ‘ਤੇ ਪਹੁੰਚੀ ਅਤੇ ਉਸਨੂੰ 911 ‘ਤੇ ਕਾਲ ਕਰਨ ਲਈ ਕਿਹਾ। ਉਹਨ ਦੱਸਿਆ ਕਿ ਇਹ ਬੱਚੀ ਬੜੀ ਪਰੇਸ਼ਾਨੀ ਵਾਲੇ ਹਾਲਾਤ ਵਿੱਚ ਵਿੱਚ ਮੇਰੇ ਕੋਲ ਆਈ ਅਤੇ ਮੇਰਾ ਫ਼ੋਨ ਮੰਗਣ ਲੱਗ ਪਈ।

ਪੁਲਿਸ ਨੂੰ ਬੁਲਾਇਆ ਗਿਆ ਤੇ ਜਦੋਂ ਪੁਲਸ ਘਰ ਪਹੁੰਚੀ ਤਾਂ ਉਨ੍ਹਾਂ ਨੂੰ ਪਤਾ ਲੱਗਾ ਕਿ ਇਕ 11 ਸਾਲਾ ਲੜਕਾ ਅਤੇ 13 ਸਾਲ ਦੀ ਲੜਕੀ ਕਾਫੀ ਗੰਭੀਰ ਹਾਲਤ ਵਿਚ ਡਿੱਗੇ ਪਏ ਸਨ। ਇਨ੍ਹਾਂ ਬੱਚਿਆਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।

ਉਸ ਦੀ ਮਾਂ ਨੂੰ ਵੀ ਪੁਲੀਸ ਹਿਰਾਸਤ ਵਿੱਚ ਗੰਭੀਰ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ। ਹਾਲਾਂਕਿ ਉਸ ਦੀ ਹਾਲਤ ਅਜੇ ਸਥਿਰ ਹੈ।
ਇਸ ਦੌਰਾਨ ਲਾਵਲ ਦੇ ਮੇਅਰ ਸਟੀਫਨ ਬੁਆਏਰ ਨੇ ਟਵਿੱਟਰ ‘ਤੇ ਪਰਿਵਾਰ ਨਾਲ ਸੰਵੇਦਨਾ ਦੀ ਪੇਸ਼ਕਸ਼ ਕਰਦੇ ਹੋਏ ਕਿਹਾ ਕਿ “ਸਾਰਾ ਲਾਵਲ ਸੋਗ ਵਿੱਚ ਹੈ।” “ਇਹ ਸਮਝਣਾ ਮੁਸ਼ਕਲ ਹੈ ਕਿ ਅਜਿਹੀ ਦੁਖਦਾਈ ਘਟਨਾ ਕਿਵੇਂ ਵਾਪਰ ਸਕਦੀ ਹੈ,”

ਸੀਟੀਵੀ ਨਿਊਜ਼ ਨਾਲ ਗੱਲ ਕਰਦਿਆਂ ਉਹਨਾਂ ਲੋਕਾਂ ਨੂੰ ਅਪੀਲ ਕੀਤੀ , “ਮੈਂ ਲੋਕਾਂ ਨੂੰ ਇਹ ਕਹਿਣਾ ਚਾਹੁੰਦਾ ਹਾਂ ਕਿ ਜੇਕਰ ਤੁਹਾਡੀ ਜ਼ਿੰਦਗੀ ਵਿੱਚ ਕੁਝ ਹੋ ਰਿਹਾ ਹੈ, ਤਾਂ ਉਡੀਕ ਨਾ ਕਰੋ, ਕਾਲ ਕਰੋ। ਜੋ ਵੀ ਸਮੱਸਿਆ ਹੈ, ਉੱਥੇ ਲੋਕ ਹਨ, ਜੇੋ ਤੁਹਾਡੀ ਮਦਦ ਕਰ ਸਕਦੇ ਹਨ।”

ਕਿਊਬਿਕ ਦੇ ਪ੍ਰੀਮੀਅਰ ਫ੍ਰੈਂਕੋਇਸ ਲੇਗੌਲਟ ਨੇ ਵੀ ਟਵਿੱਟਰ ‘ਤੇ ਆਪਣੀ ਸ਼ੋਕ ਪ੍ਰਗਟ ਕੀਤਾ ਹੈ। ਆਪਣੇ ਟਵੀਟ ‘ਚ ਵਿੱਚ ਉਹਨਾਂ ਲਿਖਿਆ ਹੈ ਕਿ ਮੇਰੀ ਸੰਵੇਦਨਾਂ ਇਨ੍ਹਾਂ ਦੋਵਾਂ ਬੱਚਿਆਂ ਦੇ ਪਿਆਰਿਆਂ ਨਾਲ ਹਨ। ਮੈਂ ਉਨ੍ਹਾਂ ਦੇ ਦਰਦ ਦੀ ਕਲਪਨਾ ਨਹੀਂ ਕਰ ਸਕਦਾ,”

ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਪਰ ਫਿਲਹਾਲ ਉਸ ਦੀ ਮਾਨਸਿਕ ਸਥਿਤੀ ਠੀਕ ਨਾ ਹੋਣ ਕਾਰਨ ਉਸ ਦੀ ਅਦਾਲਤ ਵਿਚ ਪੇਸ਼ੀ ਨਹੀਂ ਹੋ ਸਕੀ ਹੈ। ਅਦਾਲਤ ਦਾ ਕਹਿਣਾ ਸੀ ਕਿ ਗ੍ਰਿਫਤਾਰੀ ਤੋਂ ਬਾਅਦ ਮੁਲਜ਼ਮ ਗੱਲ ਕਰਨ ਤੋਂ ਅਸਮਰੱਥ ਸੀ।