Punjab

ਸੌਦਾ ਸਾਧ ਦਾ ਪੰਜਾਬ ਦੇ ਇਸ ਸ਼ਹਿਰ ‘ਚ ਸਭ ਤੋਂ ਵੱਡਾ ਡੇਰਾ ਬਣਾਉਣ ਦਾ ਐਲਾਨ ! ਵੱਧ ਸਕਦਾ ਹੈ ਤਣਾਅ

Ram rahim apporved new dera in sunam

ਚੰਡੀਗੜ੍ਹ : ਸੌਦਾ ਸਾਧ (RAM RAHIM) 40 ਦਿਨਾਂ ਦੇ ਪੈਅਰੋਲ (PAYROLL) ‘ਤੇ ਬਾਹਰ ਆਇਆ ਹੋਇਆ ਹੈ । ਇਸ ਦੌਰਾਨ ਉਹ ਆਨ ਲਾਈਨ ਆਪਣੇ ਪੈਰੋਕਾਰਾਂ ਨੂੰ ਸੰਬੋਧਨ ਕਰ ਰਿਹਾ ਹੈ । ਰਾਮ ਰਹੀਮ ਦੇ ਸਮਾਗਮ ਵਿੱਚ ਹਰਿਆਣਾ ਅਤੇ ਰਾਜਸਥਾਨ ਦੇ ਸਿਆਸਦਾਨ ਪਹੁੰਚ ਰਹੇ ਹਨ। ਹਰਿਆਣਾ ਵਿੱਚ ਪੰਚਾਇਤੀ ਚੋਣਾਂ ਹੋਣ ਦੀ ਵਜ੍ਹਾ ਕਰਕੇ ਬੀਜੇਪੀ ਦੇ ਕਈ ਆਗੂ ਸੌਦਾ ਸਾਧ ਤੋਂ ਵੋਟਾਂ ਦਾ ਅਸ਼ੀਰਵਾਦ ਮੰਗਣ ਆ ਰਹੇ ਹਨ । ਇਸ ਦੌਰਾਨ ਪੰਜਾਬ ਦੇ ਇੱਕ ਪੈਰੋਕਾਰ ਨੇ ਵੀ ਸੌਦਾ ਸਾਧ ਦੇ ਸਾਹਮਣੇ ਇੱਕ ਖ਼ਾਸ ਮੰਗ ਰੱਖੀ ਹੈ ਜਿਸ ਨੂੰ ਰਾਮ ਰਹੀਮ ਨੇ ਮਨਜ਼ੂਰ ਕਰ ਲਿਆ ਹੈ । ਪਰ ਇਸ ਨੂੰ ਲੈਕੇ ਵੱਡਾ ਵਿਵਾਦ ਖੜਾ ਹੋ ਸਕਦਾ ਹੈ।

ਪੰਜਾਬ ਵਿੱਚ ਬਣੇਗਾ ਨਵਾਂ ਡੇਰਾ

ਆਨਲਾਈਨ ਸਮਾਗਮ ਦੌਰਾਨ ਸੌਦਾ ਸਾਧ ਨੇ ਸੰਗਰੂਰ ਦੇ ਪੈਰੋਕਾਰਾਂ ਨਾਲ ਗੱਲ ਕੀਤੀ । ਇਸ ਦੌਰਾਨ ਇੱਕ ਪ੍ਰੇਮੀ ਨੇ ਰਾਮ ਰਮੀਮ ਦੇ ਸਾਹਮਣੇ ਸੁਨਾਮ ਵਿੱਚ ਚੱਲ ਰਹੇ ਨਾਮ ਚਰਚਾ ਘਰ ਨੂੰ ਡੇਰੇ ਵਿੱਚ ਬਦਲਣ ਦੀ ਮੰਗ ਰੱਖੀ । ਸੌਦਾ ਸਾਧ ਨੇ ਇਸ ਨੂੰ ਮਨਜ਼ੂਰ ਕਰ ਲਿਆ ਅਤੇ ਐਡਮਿਨ ਬਲਾਕ ਨੂੰ ਇਸ ਦੀ ਜ਼ਿੰਮੇਵਾਰੀ ਦਿੱਤੀ । ਰਾਮ ਰਹੀਮ ਨੇ ਪ੍ਰੇਮੀ ਨੂੰ ਪੁੱਛਿਆ ਕਿ ਡੇਰਾ ਬਣਾਉਣ ਦੇ ਲਈ ਥਾਂ ਹੈ ? ਉਸ ਨੇ ਕਿਹਾ ਕਿ ਨਾਮਚਰਜਾ ਦੇ ਆਲੇ-ਦੁਆਲੇ ਦੀ ਜ਼ਮੀਨ ਖਰੀਦ ਲਵਾਂਗੇ । ਇਸ ‘ਤੇ ਰਾਮ ਰਹੀਮ ਸਹਿਮਤ ਹੋ ਗਿਆ । ਇਸੇ ਦੌਰਾਨ ਪ੍ਰੇਮੀ ਨੇ ਸ਼ਹੀਦ ਉਧਮ ਸਿੰਘ ਦੇ ਪਰਿਵਾਰ ਦੇ ਇੱਕ ਮੈਂਬਰ ਨੂੰ ਵੀ ਸੌਦਾ ਸਾਧ ਨਾਲ ਮਿਲਵਾਇਆ। ਹੁਣ ਤੱਕ ਬਠਿੰਡਾ ਦੇ ਸਲਾਬਤਪੁਰਾ ਵਿੱਚ ਦੂਜਾ ਸਭ ਤੋਂ ਵੱਡਾ ਡੇਰਾ ਹੈ । ਇਹ ਹਰਿਆਣਾ ਦੇ ਸਿਰਸਾ ਡੇਰੇ ਤੋਂ ਬਾਅਦ ਦੂਜੇ ਨੰਬਰ ‘ਤੇ ਹੈ। ਪਰ ਜੇਕਰ ਸੁਨਾਮ ਵਿੱਚ ਡੇਰੇ ਦੀ ਉਸਾਰੀ ਦਾ ਕੰਮ ਸ਼ੁਰੂ ਹੋਇਆ ਤਾਂ ਵੱਡਾ ਵਿਵਾਦ ਛਿੜ ਸਕਦਾ ਹੈ।

ਟਕਰਾਅ ਦੀ ਸਥਿਤੀ ਪੈਦਾ ਹੋ ਸਕਦੀ ਹੈ

ਪੰਜਾਬ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬੇਅਦਬੀ,ਬਰਗਾੜੀ ਕਾਂਡ ਅਤੇ ਮੌੜ ਮੰਡੀ ਬਲਾਸਟ ਵਿੱਚ ਡੇਰਾ ਪ੍ਰੇਮਿਆਂ ‘ਤੇ ਕਈ ਮਾਮਲੇ ਦਰਜ ਹਨ । ਬਰਗਾੜੀ ਬੇਅਦਬੀ ਮਾਮਲੇ ਵਿੱਚ SIT ਰਾਮ ਰਹੀਮ ਤੋਂ ਪੁੱਛ-ਗਿੱਛ ਕਰ ਚੁੱਕੀ ਹੈ । ਅਜਿਹੇ ਵਿੱਚ ਜੇਕਰ ਸੁਨਾਮ ਵਿੱਚ ਡੇਰਾ ਖੁੱਲ੍ਹੇਗਾ ਤਾਂ ਇਸ ਨੂੰ ਲੈਕੇ ਵੱਡਾ ਵਿਵਾਦ ਹੋ ਸਕਦਾ ਹੈ । ਸਿੱਖ ਸੰਗਤ ਅਤੇ ਡੇਰਾ ਪ੍ਰੇਮੀ ਇੱਕ ਵਾਰ ਮੁੜ ਤੋਂ ਆਹਮੋ-ਸਾਹਮਣੇ ਆ ਸਕਦੇ ਹਨ। ਇਸ ਤੋਂ ਪਹਿਲਾਂ 2007 ਵਿੱਚ ਸੌਦਾ ਸਾਧ ਨੇ ਡੇਰਾ ਸਲਾਬਤਪੁਰਾ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਦੀ ਪੋਸ਼ਾਕ ਪਾਈ ਸੀ ਜਿਸ ਤੋਂ ਬਾਅਦ ਵਿਵਾਦ ਖੜਾ ਹੋ ਗਿਆ ਸੀ । ਉਸ ਵੇਲੇ ਤੋਂ ਲੈਕੇ ਹੁਣ ਤੱਕ ਸਿੱਖ ਭਾਈਚਾਰੇ ਅਤੇ ਸੌਦਾ ਸਾਦ ਵਿੱਚ ਵਿਵਾਦ ਚੱਲ ਦਾ ਆ ਰਿਹਾ ਹੈ ।