Punjab

ਪੰਜਾਬ ਦਾ 24 ਸਾਲ ਦਾ ਜਵਾਨ ਸ਼ਹੀਦ ! ਜੰਮੂ-ਕਸ਼ਮੀਰ ਵਿੱਚ ਇਸ ਹਾਦਸੇ ਦਾ ਸ਼ਿਕਾਰ

ਬਿਉਰੋ ਰਿਪੋਰਟ : ਗੁਰਦਾਸਪੁਰ ਦਾ ਜਵਾਨ ਜੰਮੂ-ਕਸ਼ਮੀਰ ਦੇ ਗੁਲਮਰਗ ਸੈਕਟਰ ਵਿੱਚ ਸ਼ਹੀਦ ਹੋ ਗਿਆ ਹੈ । ਸ਼ਹੀਦ 24 ਸਾਲਾ ਗੁਰਪ੍ਰੀਤ ਸਿੰਘ ਬਲਾਕ ਕਾਹਨੂੰਵਾਨ ਦੇ ਪਿੰਡ ਭੈਣੀ ਖਾਦਰ ਦਾ ਰਹਿਣ ਵਾਲਾ ਸੀ। ਉਹ 18 ਰਾਸ਼ਟਰੀ ਰਾਈਫਲ ਵਿੱਚ ਜੰਮੂ-ਕਸ਼ਮੀਰ ਦੇ ਗੁਲਮਰਗ ਸੈਕਟਰ ਵਿੱਚ ਤਾਇਨਾਤ ਸੀ । ਡਿਊਟੀ ਦੌਰਾਨ ਬਰਫੀਲੇ ਪਹਾੜਾਂ ਵਿੱਚ ਆਪਣੇ ਸਾਥੀ ਨਾਲ ਗਸ਼ਤ ਲੱਗਾ ਰਿਹਾ ਸੀ। ਇਸੇ ਦੌਰਾਨ ਪਹਾੜ ਤੋਂ ਗੁਰਪ੍ਰੀਤ ਸਿੰਘ ਦਾ ਪੈਰ ਫਿਸਲ ਗਿਆ ਅਤੇ ਗਹਿਰੇ ਖੱਡ ਵਿੱਚ ਡਿੱਗ ਗਿਆ,ਜਿਸ ਦੀ ਵਜ੍ਹਾ ਕਰਕੇ ਉਹ ਸ਼ਹੀਦ ਹੋ ਗਿਆ ।

ਗੁਰਪ੍ਰੀਤ ਸਿੰਘ ਦੀ ਮ੍ਰਿਤਕ ਦੇਹ ਪਿੰਡ ਭੈਣੀ ਖਾਦਰ ਵਿੱਚ ਲਿਆਈ ਜਾਵੇਗੀ ਅਤੇ ਪੂਰੇ ਫੌਜੀ ਸਨਮਾਨ ਦੇ ਨਾਲ ਉਸ ਨੂੰ ਅੰਤਿਮ ਵਿਧਾਈ ਦਿੱਤੀ ਜਾਵੇਗੀ । ਸ਼ਹੀਦ ਗੁਰਪ੍ਰੀਤ ਦੀ ਖ਼ਬਰ ਮਿਲ ਦੇ ਪਰਿਵਾਰ ਦਾ ਬੁਰਾ ਹਾਲ ਹੈ । ਪਿੰਡ ਦੇ ਲੋਕ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਆ ਰਹੇ ਹਨ । ਪਰਿਵਾਰ ਵਿੱਚ ਸ਼ਹੀਦ ਗੁਰਪ੍ਰੀਤ ਦੀ ਮਾਂ ਲਖਵਿੰਦਰ ਕੌਰ ਹੈ । ਭਾਰਤੀ ਫੌਜ ਦੀ ਚਿਨਾਰ ਕੋਰ ਨੇ ਜਵਾਨ ਦੀ ਸ਼ਹਾਦਤ ‘ਤੇ ਦੁੱਖ ਜਤਾਇਆ ਹੈ । ਫੌਜ ਨੇ ਕਿਹਾ ਹੈ ਇਸ ਦੁੱਖ ਦੀ ਘੜੀ ਵਿੱਚ ਅਸੀਂ ਪਰਿਵਾਰ ਦੇ ਨਾਲ ਖੜੇ ਹਾਂ । ਉਧਰ ਆਗੂ ਵਿਰੋਧੀ ਧਿਰ ਪ੍ਰਤਾਪ ਸਿੰਘ ਬਾਜਵਾ ਨੇ ਵੀ ਸ਼ਹੀਦ ਗੁਰਪ੍ਰੀਤ ਨੂੰ ਸ਼ਰਧਾਂਜਲੀ ਦਿੱਤੀ ਹੈ ।

ਆਗੂ ਵਿਰੋਧੀ ਧਿਰ ਪ੍ਰਤਾਪ ਸਿੰਘ ਬਾਜਵਾ ਨੇ ਆਪਣੇ ਸੋਸ਼ਲ ਮੀਡੀਆ ਐਕਾਉਂਟ ‘x’ ‘ਤੇ ਲਿਖਿਆ ਹੈ ‘ਮੇਰੇ ਹਲਕਾ ਕਾਦੀਆਂ ਦੇ ਬਲਾਕ ਕਾਹਨੂੰਵਾਨ ਦੇ ਪਿੰਡ ਭੈਣੀ ਖਾਦਰ ਦੇ ਵਸਨੀਕ ਫੌਜੀ ਜਵਾਨ ਗੁਰਪ੍ਰੀਤ ਸਿੰਘ ਜੀ ਦੀ ਜੰਮੂ ਕਸ਼ਮੀਰ ‘ਚ ਸ਼ਹਾਦਤ ਹੋਣ ਦੀ ਖ਼ਬਰ ਸੁਣ ਕੇ ਬੇਹੱਦ ਦੁੱਖ ਲੱਗਿਆ। ਮੈਂ ਫ਼ੌਜੀ ਜਵਾਨ ਦੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਦਾ ਹਾਂ ਅਤੇ ਪ੍ਰਮਾਤਮਾ ਅੱਗੇ ਅਰਦਾਸ ਕਰਦਾ ਹਾਂ ਕਿ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ।