Punjab

ਮਹਿਲਾ ਨੂੰ ਲਿਫਟ ਲੈਣੀ ਪਈ ਭਾਰੀ, ਵਾਪਰਿਆ ਹਾਦਸਾ

ਤਰਨ ਤਾਰਨ (Tarn Taran) ਤੋਂ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਸੜਕ ਹਾਦਸੇ ਵਿੱਚ ਇੱਕ ਨੌਜਵਾਨ ਅਤੇ ਮਹਿਲਾ ਦੀ ਮੌਤ ਹੋ ਗਈ। ਮ੍ਰਿਤਕ ਨੌਜਵਾਨ ਦਰਬਾਰ ਸਾਹਿਬ ਤਰਨ ਤਾਰਨ ਵਿਖੇ ਮੱਥਾ ਟੇਕਣ ਜਾ ਰਿਹਾ ਸੀ।

ਮ੍ਰਿਤਕ ਨੌਜਵਾਨ ਦੀ ਪਛਾਣ ਹਰਪ੍ਰੀਤ ਸਿੰਘ ਪੁੱਤਰ ਬੁੱਕਣ ਸਿੰਘ ਵਾਸੀ ਵੜਿੰਗ ਵਜੋਂ ਹੋਈ ਹੈ। ਇਸ ਹਾਦਸੇ ਵਿੱਚ ਇੱਕ ਮਹਿਲਾ ਦੀ ਵੀ ਮੌਤ ਹੋਈ ਹੈ। ਜਿਸ ਦੀ ਪਛਾਣ ਸੁਰਿੰਦਰ ਕੌਰ ਵਜੋਂ ਹੋਈ ਹੈ। ਜਦੋਂ ਮ੍ਰਿਤਕ ਹਰਪ੍ਰੀਤ ਸਿੰਘ ਦਰਬਾਰ ਸਿੰਘ ਮੱਥਾ ਟੇਕਣ ਜਾ ਰਿਹਾ ਸੀ ਤਾਂ ਮਹਿਲਾ ਸੁਰਿੰਦਰ ਕੌਰ ਲਿਫਟ ਲੈ ਕੇ ਹਰਪ੍ਰੀਤ ਦੇ ਮੋਟਰ ਸਾਇਕਲ ਦੇ ਪਿੱਛੇ ਬੈਠ ਗਈ। ਰਸਤੇ ਵਿੱਚ ਜਾਂਦਿਆਂ ਕਿਸੇ ਅਣਪਛਾਤੇ ਨਾਲ ਉਨ੍ਹਾਂ ਦੀ ਟੱਕਰ ਹੋ ਗਈ। ਜਿਸ ਕਾਰਨ ਦੋਹਾਂ ਦੀ ਮੌਤ ਹੋ ਗਈ।

ਇਹ ਵੀ ਪੜ੍ਹੋ – ਦਿੱਲੀ ਹਾਈ ਕੋਰਟ ਨੇ ਪਟੀਸ਼ਨ ਕੀਤੀ ਖਾਰਜ, ਮੋਦੀ ਨੂੰ ਮਿਲੀ ਰਾਹਤ