Punjab

ਹੋਲੀ ਤੋਂ ਬਾਅਦ ਨਹਾਉਣ ਗਏ ਪਤੀ-ਪਤਨੀ ! ਹੇਠਾਂ ਡਿੱਗੇ ਫਿਰ ਨਹੀਂ ਉੱਠੇ ! ਬਾਥਰੂਮ ‘ਚ ਇਹ ਗਲਤੀ ਕਦੇ ਨਾ ਕਰਨਾ !

ਬਿਊਰੋ ਰਿਪੋਰਟ : ਹੋਲੀ ਦੇ ਜਸ਼ਨ ਦੌਰਾਨ ਇੱਕ ਦਿਲ ਨੂੰ ਹਿੱਲਾ ਦੇਣ ਵਾਲੀ ਦਰਦਨਾਕ ਖ਼ਬਰ ਸਾਹਮਣੇ ਆਈ ਹੈ । ਲਾਪਰਵਾਹੀ ਕਿਵੇਂ ਜ਼ਿੰਦਗੀ ‘ਤੇ ਭਾਰੀ ਪੈ ਸਕਦੀ ਹੈ ਇਸ ਦਾ ਉਦਾਹਰਣ ਵੇਖਣ ਨੂੰ ਮਿਲਿਆ ਹੈ ਗਾਜ਼ੀਆਬਾਦ ਵਿੱਚ,ਪਰ ਇਹ ਹਰ ਇੱਕ ਪਰਿਵਾਰ ਦੇ ਲਈ ਵੱਡਾ ਸਬਕ ‘ਤੇ ਅਲਰਟ ਹੈ । ਹੋਲੀ ਖਤਮ ਹੋਣ ਤੋਂ ਬਾਅਦ ਪਤੀ-ਪਤਨੀ ਬਾਥਰੂਮ ਵਿੱਚ ਨਹਾਉਣ ਗਏ ਤਾਂ ਜਾਂਦੇ ਹੀ ਬੇਹੋਸ਼ ਹੋ ਗਏ । ਕਾਫੀ ਦੇਰ ਤੱਕ ਜਦੋਂ ਬਾਥਰੂਮ ਦਾ ਦਰਵਾਜ਼ਾ ਨਹੀਂ ਖੁੱਲਿਆ ਤਾਂ ਬੱਚਿਆਂ ਨੇ ਗੁਆਂਢ ਨੂੰ ਬੁਲਾਇਆ ਤਾਂ ਜਦੋਂ ਦਰਵਾਜ਼ਾ ਤੋੜਿਆ ਤਾਂ ਦੋਵੇ ਪਤੀ-ਪਤਨੀ ਅੰਦਰ ਬੇਸੁੱਧ ਸਨ । ਉਨ੍ਹਾਂ ਨੂੰ ਹਸਪਤਾਲ ਲੈਕੇ ਗਏ ਤਾਂ ਉਨ੍ਹਾਂ ਦੀ ਮੌਤ ਹੋ ਗਈ ਸੀ । ਜਦੋਂ ਜਾਂਚ ਹੋਈ ਤਾਂ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ ।

ਗੀਜ਼ਰ ਦੀ ਵਜ੍ਹਾ ਕਰਕੇ ਮੌਤ ਹੋਈ

ਦੱਸਿਆ ਜਾ ਰਿਹਾ ਹੈ ਪਾਣੀ ਗਰਮ ਕਰਨ ਦੇ ਲਈ 40 ਸਾਲ ਦੇ ਦੀਪਕ ਅਤੇ 36 ਸਾਲ ਦੀ ਸ਼ਿਲਪਾ ਨੇ ਗੀਜ਼ਰ ਚਲਾਇਆ ਸੀ ਜਿਸ ਦੀ ਵਜ੍ਹਾ ਕਰਕੇ ਉਨ੍ਹਾਂ ਦੀ ਮੌਤ ਹੋਈ। ਬਾਥਰੂਮ ਵਿੱਚ ਵੈਂਟੀਲੇਸ਼ਨ ਨਹੀਂ ਸੀ । ਜਿਹੜੇ ਸ਼ੀਸ਼ੇ ਵੈਂਟੀਲੇਸ਼ਨ ਦੇ ਲਈ ਲੱਗੇ ਸਨ ਉਹ ਵੀ ਬੰਦ ਸਨ । ਬਾਥਰੂਮ ਵਿੱਚੋ ਗੀਜ਼ਰ ਦੀ ਗੈਸ ਲੀਕ ਹੋ ਰਹੀ ਸੀ । ਇਸੇ ਵਜ੍ਹਾ ਕਰਕੇ ਪਤੀ-ਪਤਨੀ ਪਹਿਲਾ ਬੇਹੋਸ਼ ਹੋਏ ਅਤੇ ਫਿਰ ਗੈਸ ਉਨ੍ਹਾਂ ਦੇ ਸਰੀਰ ਦੇ ਅੰਦਰ ਚੱਲੀ ਗਈ ਅਤੇ ਉਨ੍ਹਾਂ ਦੀ ਮੌਤ ਹੋ ਗਈ । ਦੀਪਕ ਅਤੇ ਸ਼ਿਲਪਾ ਦੀ 14 ਸਾਲ ਦੀ ਧੀ ਅਤੇ 12 ਸਾਲ ਦਾ ਪੁੱਤਰ ਹੈ ਉਹ ਪੁੱਛ ਰਿਹਾ ਕਿ ਮੰਮੀ ਪਾਪਾ ਕਦੋਂ ਵਾਪਸ ਆਉਣਗੇ। ਪਿਛਲੇ ਮਹੀਨੇ 8 ਅਤੇ 6 ਸਾਲ ਦੇ 2 ਭਰਾ ਹਿਸਾਰ ਵਿੱਚ ਨਹਾਉਣ ਦੇ ਲਈ ਗਏ ਸਨ ਇਸੇ ਤਰ੍ਹਾਂ ਗੈਸ ਲੀਕ ਹੋਣ ਦੀ ਵਜ੍ਹਾ ਕਰਕੇ ਉਨ੍ਹਾਂ ਦੀ ਮੌਤ ਹੋ ਗਈ ਸੀ । ਮੌਤ ਦਾ ਦੂਜਾ ਨਾਂ ਬਣ ਚੁੱਕੇ ਗੈਸ ਗੀਜ਼ਰ ਆਖਿਰ ਕਿਉਂ ਖਤਰਨਾਕ ਸਾਬਿਤ ਹੋ ਰਿਹਾ ਹੈ ਅਤੇ ਕਿਵੇਂ ਇਸ ਤੋਂ ਬਚਿਆ ਜਾਵੇ ਇਸ ਬਾਰੇ ਅਸੀਂ ਤੁਹਾਨੂੰ ਦੱਸਦੇ ਹਾਂ ।

ਗੈਸ ਗੀਜ਼ਰ ਵਿੱਚ ਕਾਰਬਨ ਮੋਨੋ ਆਕਸਾਇਡ ਗੈਸ

ਮੈਡੀਕਲ ਮਾਹਿਰਾਂ ਮੁਤਾਬਿਕ ਗੈਸ ਦਾ ਗੀਜ਼ਰ LPG ਗੈਸ ਸਿਲੰਡਰ ਨਾਲ ਚੱਲ ਦਾ ਹੈ । ਗੈਸ ਗੀਜ਼ਰ ਵਿੱਚ ਕਾਰਬਨ ਮੋਨੋ ਆਕਸਾਇਡ ਅਤੇ ਨਾਇਟਰੋ ਆਕਸਾਇਡ ਗੈਸ ਬਣ ਦੀ ਹੈ । ਇਹ ਗੀਜ਼ਰ ਬਾਥਰੂਮ ਦੇ ਬਾਹਰ ਲਗਵਾਏ ਜਾਂਦੇ ਹਨ । ਬਾਥਰੂਮ ਵਿੱਚ ਇਹ ਗੀਜ਼ਰ ਲਗਵਾਉਣ ਦੇ ਲਈ ਵੈਂਟੀਲੇਸ਼ਨ ਦੀ ਜ਼ਰੂਰਤ ਹੁੰਦੀ ਹੈ । ਗੀਜ਼ਰ ਵਿੱਚ ਖਤਰਨਾਕ ਗੈਸ ਹੁੰਦੀ ਹੈ । ਅਜਿਹੇ ਵਿੱਚ ਇਸ ਨੂੰ ਆਨ ਕਰਦੇ ਹੀ ਬਾਥਰੂਮ ਵਿੱਚ ਫੌਰਨ ਨਾ ਜਾਉ,ਕੁਝ ਦੇਰ ਇੰਤਜ਼ਾਰ ਤੋਂ ਬਾਅਦ ਅੰਦਰ ਜਾਣਾ ਹੁੰਦਾ ਹੈ ।

ਦਿਮਾਗ ਨੂੰ ਖਤਮ ਕਰ ਦਿੰਦੀ ਹੈ ਗੈਸ

ਮਾਹਿਰਾ ਮੁਤਾਬਿਕ ਗੈਸ ਵਾਲੇ ਗੀਜ਼ਰ ਤੋਂ ਲੀਕੇਜ ਹੋਣ ਨਾਲ ਕਾਰਬਨ ਮੋਨੋ ਆਕਸਾਈਡ ਗੈਸ ਬਾਥਰੂਮ ਵਿੱਚ ਮੌਜੂਦ ਸ਼ਖ਼ਸ ਨੂੰ ਪਹਿਲਾਂ ਬੇਹੋਸ਼ ਕਰਦੀ ਹੈ । ਫਿਰ ਉਸ ਦੇ ਦਿਮਾਗ ‘ਤੇ ਅਸਰ ਪਾਉਂਦੀ ਹੈ । ਇਹ ਸਾਰਾ ਕੁਝ ਇਨ੍ਹੀ ਜਲਦੀ ਹੁੰਦਾ ਹੈ ਕਿ ਸ਼ਰੀਰ ਨੂੰ ਕੁਝ ਮਹਿਸੂਸ ਹੀ ਨਹੀਂ ਹੁੰਦਾ ਹੈ । ਜੇਕਰ 5 ਮਿੰਟ ਤੋਂ ਜ਼ਿਆਦਾ ਦੇਰ ਤੱਕ ਸ਼ਖਸ ਬਾਥਰੂਮ ਵਿੱਚ ਰਹੇ ਤਾਂ ਬਰੇਨ ਡੈਡ ਹੋ ਜਾਂਦਾ ਹੈ ।

ਕਿਵੇਂ ਬਚੋ ?

ਗੈਸ ਗੀਜ਼ਰ ਲਗਵਾਇਆ ਹੋਵੇ ਤਾਂ ਗੈਸ ਸਿਲੰਡਰ ਦੋਵੇ ਬਾਥਰੂਮ ਦੇ ਬਾਹਰ ਰੱਖੋ,ਚੰਗਾ ਇਹ ਹੋਵੇਗਾ ਕਿ ਬਾਥਰੂਮ ਦਾ ਦਰਵਾਜ਼ਾ ਬੰਦ ਕਰਨ ਤੋਂ ਪਹਿਲਾਂ ਗਰਮ ਪਾਣੀ ਦੀ ਬਾਲਟੀ ਭਰ ਲਓ,ਗੀਜ਼ਰ ਬੰਦ ਕਰਨ ਤੋਂ ਬਾਅਦ ਹੀ ਨਹਾਉਣ ਦੇ ਲਈ ਜਾਉ। ਇਸ ਗੱਲ ਦਾ ਧਿਆਨ ਰੱਖੋਂ ਕੀ ਬਾਥਰੂਮ ਵਿੱਚ ਕਰਾਸ ਵੈਂਟੀਲੇਸ਼ਨ ਹੈ,ਕੁਝ ਦੇਰ ਦੇ ਲਈ ਦਰਵਾਜ਼ਾ ਖੁੱਲਾ ਛੱਡੋ ।