ਬਿਊਰੋ ਰਿਪੋਰਟ : ਸੋਸ਼ਲ ਮੀਡੀਆ ‘ਤੇ ਅਕਸਰ ਤੁਸੀਂ ਅਜੀਬੋ-ਗਰੀਬ ਵੀਡੀਓ ਵੇਖੇ ਹੋਣਗੇ । ਜਿਸ ਨੂੰ ਵੇਖ ਕੇ ਤੁਸੀਂ ਅਕਸਰ ਹੈਰਾਨ ਹੋ ਜਾਂਦੇ ਹੋ । ਮੱਧ ਪ੍ਰਦੇਸ਼ ਦੇ ਗਵਾਲੀਅਰ ਤੋਂ ਵੀ ਇੱਕ ਵੀਡੀਓ ਸਾਹਮਣੇ ਆਇਆ ਹੈ । ਦਰਾਸਲ ਇਹ ਵੀਡੀਓ ਗਵਾਲੀਅਰ ਦੇ ਕਮਲਾ ਮਹਿਲਾ ਅਤੇ ਬਾਲ ਸ਼ਿਸ਼ੂ ਰੋਗ ਵਿਭਾਗ ਦਾ ਦੱਸਿਆ ਜਾ ਰਿਹਾ ਹੈ ।ਜਿੱਥੇ 4 ਪੈਰਾਂ ਵਾਲੇ ਬੱਚੇ ਨੇ ਜਨਮ ਲਿਆ ਹੈ ।
ਚਾਰ ਪੈਰਾਂ ਵਾਲੇ ਬੱਚੇ ਦੀ ਖ਼ਬਰ ਚਰਚਾ ਦਾ ਵਿਸ਼ਾ ਬਣ ਗਈ ਹੈ । ਦੱਸਿਆ ਜਾ ਰਿਹਾ ਹੈ ਜਿਸ ਨੇ ਇਸ ਬੱਚੀ ਨੂੰ ਜਨਮ ਦਿੱਤਾ ਹੈ ਉਸ ਦਾ ਨਾਂ ਆਰਤੀ ਕੁਸ਼ਵਾਹ ਹੈ। ਬੱਚੀ ਦੀ ਸੋਸ਼ਲ ਮੀਡੀਆ ‘ਤੇ ਤਸਵੀਰਾਂ ਕਾਫੀ ਵਾਈਰਲ ਹੋ ਰਹੀ ਹੈ। ਡਾਕਟਰਾਂ ਨੇ ਬੱਚੀ ਦੇ 4 ਪੈਰ ਹੋਣ ਦੀ ਵਜ੍ਹਾ ਦੱਸੀ ਹੈ ।
ਕੀ ਕਹਿੰਦੇ ਹਨ ਡਾਕਟਰ
ਬੱਚਿਆਂ ਦੇ ਮਾਹਿਰ ਡਾਕਟਰਾਂ ਨੇ ਬੱਚੀ ਦੀ ਜਾਂਚ ਤੋਂ ਬਾਅਦ ਖੁਲਾਸਾ ਕੀਤਾ ਕਿ ਉਸ ਦੇ ਜਨਮ ਦੌਰਾਨ ਸ਼ਰੀਰ ਵਿੱਚ ਕੁਝ ਭਰੂਣ ਵਧ ਬਣ ਗਏ ਸਨ । ਇਸ ਨੂੰ ਮੈਡੀਕਲ ਸਾਇੰਸ ਦੀ ਭਾਸ਼ਾ ਵਿੱਚ ਇਸ਼ਿਯੋਪੇਗਸ ਕਿਹਾ ਜਾਂਦਾ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਇਸ਼ਿਯੋਪੇਗਮ ਵਿੱਚ ਸ਼ਰੀਰ ਦੇ ਹੇਠਾਂ ਵਾਲੇ ਹਿੱਸੇ ਦਾ ਵੱਧ ਵਿਕਾਸ ਹੋ ਜਾਂਦਾ ਹੈ । ਇਹ ਕਿਸੇ-ਕਿਸੇ ਬੱਚੇ ਨਾਲ ਹੁੰਦਾ ਹੈ । ਯਾਨੀ ਲੱਖਾਂ ਬੱਚਿਆਂ ਵਿੱਚੋਂ ਕਿਸੇ 1 ਜਾਂ ਫਿਰ 2 ਨਾਲ । .
ਬੱਚੇ ‘ਤੇ ਰੱਖੀ ਜਾ ਰਹੀ ਹੈ ਨਜ਼ਰ
ਡਾਕਟਰ ਚਾਰ ਪੈਰਾ ਵਾਲੀ ਬੱਚੀ ਦੀ ਹਾਲਤ ‘ਤੇ ਪੂਰੀ ਤਰ੍ਹਾਂ ਨਜ਼ਰ ਰੱਖ ਰਹੇ ਹਨ । ਬੱਚੀ ਫਿਲਹਾਲ ਕਮਲਾਰਾਜਾ ਹਸਤਪਾਲ ਦੇ ਬਾਲ ਅਤੇ ਸ਼ਿਸ਼ੂ ਰੋਗ ਵਿਭਾਗ ਦੇ ਬੋਨ ਕੇਅਰ ਯੂਨਿਟ ਵਿੱਚ ਭਰਤੀ ਹੈ । ਡਾਕਟਰ ਸਰਜੀ ਦੇ ਜ਼ਰੀਏ ਉਸ ਦੇ 2 ਪੈਰ ਕੱਢਣ ਦੀ ਗੱਲ ਕਹਿ ਰਹੇ ਹਨ । ਡਾਕਟਰ ਇਸ ਘਟਨਾ ਨੂੰ ਚਮਤਕਾਰ ਦੱਸਣ ਤੋਂ ਸਾਫ ਇਨਕਾਰ ਕਰ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਇਸ ਦੇ ਪਿੱਛੇ ਮੈਡੀਕਲ ਸਾਇੰਸ ਹੈ ਅਤੇ ਬੱਚੇ ਦੇ ਪੈਦਾ ਹੋਣ ਦੌਰਾਨ ਲੱਖਾਂ ਵਿੱਚੋ ਕਿਸੇ ਇੱਕ ਬੱਚੇ ਨਾਲ ਅਜਿਹਾ ਹੁੰਦਾ ਹੈ ।