Punjab

ਕਬੂਲਨਾਮਾ ! 10 ਲੱਖ ਦੀ ਆਫਰ ਸੀ ! ਭਾਣਜੀ ਓਵਰ ਏਜ ਸੀ ! ਫਿਰ ਵੀ ਮੰਤਰੀ ਸਾਬ੍ਹ ਨੇ 2 ਲੱਖ ਮਹੀਨੇ ਦੀ ਨੌਕਰੀ ਦੇ ਦਿੱਤੀ!

Sukhpal khaira on jaurmajra job scam

ਬਿਊਰੋ ਰਿਪੋਰਟ : ਮੁੱਖ ਮੰਤਰੀ ਭਗਵੰਤ ਮਾਨ ਜਦੋਂ ਵੀ ਨੌਕਰੀਆਂ ਦੇ ਨਿਯੁਕਤੀ ਪੱਤਰ ਦਿੰਦੇ ਹਨ ਇੱਕ ਗੱਲ ਉਹ ਆਪਣੇ ਭਾਸ਼ਣ ਵਿੱਚ ਜ਼ਰੂਰ ਠੋਕ ਕੇ ਕਹਿੰਦੇ ਸਨ ਕਿ ਉਨ੍ਹਾਂ ਦੀ ਸਰਕਾਰ ਬਿਨਾਂ ਸਿਫਾਰਿਸ਼ ਦੇ ਨੌਕਰੀਆਂ ਦੇ ਰਹੀ ਹੈ । ਇਹ ਗੱਲ ਵੀ ਜ਼ਰੂਰ ਸੁਣਾਉਂਦੇ ਹਨ ਕਿ ਇੱਕ ਵਿਧਾਇਕ ਨੇ ਉਨ੍ਹਾਂ ਨੂੰ ਇੱਕ ਉਮੀਦਵਾਰ ਦੀ ਸਿਫਾਰਿਸ਼ ਕੀਤੀ ਸੀ ਤਾਂ ਉਨ੍ਹਾਂ ਨੇ ਸਾਫ਼ ਮੰਨਾ ਕਰ ਦਿੱਤਾ । ਹੁਣ ਉਨ੍ਹਾਂ ਦੇ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ । ਜਿੱਥੇ ਉਨ੍ਹਾਂ ਦੀ ਹਾਜ਼ਰੀ ਵਿੱਚ ਵਰਕਰ ਦਾਅਵਾ ਕਰ ਰਿਹਾ ਹੈ ਕਿ ਕਿਵੇਂ ਓਵਰ ਏਜ ਭਾਣਜੀ ਨੂੰ ਉਸ ਨੇ ਮੰਤਰੀ ਜੌੜਾਮਾਜਰਾ ਦੀ ਸਿਫਾਰਿਸ਼ ਨਾਲ 2 ਲੱਖ ਮਹੀਨੇ ਦੀ ਨੌਕਰੀ ਲਗਵਾਈ ਹੈ । ਸਿਰਫ਼ ਇੰਨਾਂ ਹੀ ਨਹੀਂ ਉਸ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਇਹ ਨੌਕਰੀ ਉਸ ਨੇ ਸਿਹਤ ਵਿਭਾਗ ਵਿੱਚ ਡਾਕਟਰ ਦੇ ਤੌਰ ‘ਤੇ ਲਗਵਾਈ ਹੈ ਜਦਕਿ ਹੁਣ ਚੇਤਨ ਸਿੰਘ ਜੌੜਾਮਾਜਰਾ ਸਿਹਤ ਮੰਤਰੀ ਵੀ ਨਹੀਂ ਹਨ । ਇਸ ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ ਕਾਂਗਰਸ ਦੇ ਸੀਨੀਅਰ ਆਗੂ ਸੁਖਪਾਲ ਸਿੰਘ ਖਹਿਰਾ ਨੇ ਟਵੀਟ ਕਰਕੇ ਭਗਵੰਤ ਮਾਨ ਕੋਲੋ ਜਾਂਚ ਦੀ ਮੰਗ ਕੀਤੀ ਹੈ ।

ਵੀਡੀਓ ਵਿੱਚ ਕਬੂਲਨਾਮਾ

ਮੰਤਰੀ ਚੇਤਰ ਸਿੰਘ ਜੌੜਾਮਾਜਰਾ ਇੱਕ ਸਮਾਗਮ ਵਿੱਚ ਬੈਠੇ ਸਨ । ਵਰਕਰ ਮਦਨ ਭਾਸ਼ਣ ਦੇ ਰਿਹਾ ਸੀ । ਇਸ ਦੌਰਾਨ ਉਸ ਨੇ ਦੱਸਿਆ ਕਿ ਸੁਭਾਸ਼ ਨਾਂ ਦੇ ਸ਼ਖ਼ਸ ਦੀ ਭਾਣਜੀ ਦੀ ਉਮਰ 42 ਸਾਲ ਦੀ ਸੀ । ਸਰਕਾਰੀ ਨੌਕਰੀ ਦੇ ਲਈ ਇਹ ਓਵਰ ਏਜ ਸੀ। ਕਿਸੇ ਵੀ ਹਾਲਤ ਵਿੱਚ ਸਰਕਾਰੀ ਨੌਕਰੀ ਨਹੀਂ ਮਿਲ ਸਕਦੀ ਸੀ । ਸੁਭਾਸ਼ ਨੇ ਉਨ੍ਹਾਂ ਨੂੰ 10 ਲੱਖ ਦੀ ਆਫਰ ਵੀ ਕੀਤੀ । ਜਦੋਂ ਮੈਂ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੂੰ ਕਿਹਾ ਤਾਂ ਉਨ੍ਹਾਂ ਨੇ ਸਕੱਤਰ ਨੂੰ whatsapp ਕਰਕੇ ਕਿਹਾ ਕਿ ਸਾਡੀ ਭਾਣਜੀ ਨੂੰ ਨੌਕਰੀ ਦਿਉ ਅਤੇ ਹੁਣ ਉਸ ਨੇ ਲੁਧਿਆਣਾ ਵਿੱਚ ਜੁਆਇਨ ਵੀ ਕਰ ਲਿਆ ਹੈ । ਸਾਫ ਹੈ ਆਮ ਆਦਮੀ ਪਾਰਟੀ ਦੇ ਵਰਕਰ ਦਾ ਮੰਤਰੀ ਦੀ ਹਾਜ਼ਰੀ ਵਿੱਚ ਦਿੱਤਾ ਗਿਆ ਇਹ ਕਬੂਲਨਾਮਾ ਵੱਡਾ ਹੈ ਅਤੇ ਵਿਰੋਧੀ ਇਸ ‘ਤੇ ਜਾਂਚ ਦੀ ਮੰਗ ਕਰ ਰਹੇ ਹਨ । ਪਰ ਵੱਡਾ ਸਵਾਲ ਇਹ ਹੈ ਕੀ ਮੁੱਖ ਮੰਤਰੀ ਇਸ ਦਾ ਨੋਟਸ ਲੈਂਦੇ ਹੋਏ ਆਪਣੇ ਤੀਜੇ ਮੰਤਰੀ ਖਿਲਾਫ ਐਕਸ਼ਨ ਲੈਣਗੇ ।

ਸੁਖਪਾਰ ਖਹਿਰਾ ਨੇ ਜਾਂਚ ਦੀ ਮੰਗ ਕੀਤੀ

ਸੁਖਪਾਲ ਖਹਿਰਾ ਨੇ ਵੀਡੀਓ ਟਵੀਟ ਕਰਦੇ ਹੋਏ ਲਿਖਿਆ ‘ਮੈਂ ਮੰਤਰੀ ਜੌੜਾਮਾਜਰਾ ਦੇ ਨਜ਼ਦੀਕੀ ਦੇ ਇਸ ਬਿਆਨ ਦੇ ਆਧਾਰ ‘ਤੇ ਮੁੱਖ ਮੰਤਰੀ ਭਗਵੰਤ ਮਾਨ ਕੋਲੋ ਜਾਂਚ ਦੀ ਮੰਗ ਕਰਦਾ ਹਾਂ। ਜਿਸ ਵਿੱਚ ਉਹ ਕਬੂਲ ਕਰ ਰਿਹਾ ਹੈ ਕਿ ਕਿਵੇਂ ਉਸ ਨੇ 42 ਸਾਲ ਦੀ ਮਹਿਲਾ ਨੂੰ ਡਾਕਟਰ ਦੀ ਸਰਕਾਰੀ ਨੌਕਰੀ ਦਿਵਾਈ । ਉਸ ਨੇ ਜਨਤਕ ਤੌਰ ‘ਤੇ ਖੁਲਾਸਾ ਕੀਤਾ ਹੈ ਕਿ ਕਿਵੇਂ ਉਸ ਨੂੰ 10 ਤੋਂ 15 ਲੱਖ ਦੀ ਆਫਰ ਸੀ । ਇਹ ਵੀਡੀਓ ਸਵਾਲ ਚੁੱਕ ਦਾ ਹੈ ਸਰਕਾਰੀ ਨੌਕਰੀਆਂ ਵਿੱਚ ਹੋਣ ਵਾਲੀਆਂ ਨਿਯੁਕਤੀਆਂ ‘ਤੇ ।

 2 ਮੰਤਰੀ ਅਤੇ 1 ਵਿਧਾਇਕ ‘ਤੇ ਲੱਗ ਚੁੱਕੇ ਹਨ ਦਾਗ

1 ਸਾਲ ਦੇ ਅੰਦਰ ਮਾਨ ਸਰਕਾਰ ਦੇ 2 ਮੰਤਰੀਆਂ ਦੀ ਭ੍ਰਿਸ਼ਟਾਚਾਰ ਦੀ ਵਜ੍ਹਾ ਕਰਕੇ ਛੁੱਟੀ ਹੋ ਚੁੱਕੀ ਹੈ । ਸਭ ਤੋਂ ਪਹਿਲਾਂ ਨਾਂ ਵਿਜੇ ਸਿੰਗਲਾ ਦਾ ਸੀ ਜਿੰਨਾਂ ਨੂੰ ਸਿਹਤ ਵਿਭਾਗ ਵਿੱਚ ਕਮਿਸ਼ਨ ਦੇ ਚੱਕਰ ਵਿੱਚ ਬਰਖਾਸਤ ਕੀਤਾ ਗਿਆ ਸੀ ਫਿਰ ਵਿਜੀਲੈਂਸ ਨੇ ਗ੍ਰਿਫਤਾਰ ਵੀ ਕੀਤਾ ਸੀ । ਇਸ ਤੋਂ ਬਾਅਦ ਮੰਤਰੀ ਫੌਜਾ ਸਿੰਘ ਸਰਾਰੀ ਦਾ ਇੱਕ ਆਡੀਓ ਵਾਇਰਲ ਹੋਇਆ ਸੀ ਜਿਸ ਵਿੱਚ ਉਹ ਕਮਿਸ਼ਨ ਮੰਗ ਰਹੇ ਸਨ । 4 ਮਹੀਨੇ ਬਾਅਦ ਮਾਨ ਸਰਕਾਰ ਨੇ ਉਨ੍ਹਾਂ ਤੋਂ ਵੀ ਅਸਤੀਫਾ ਲਿਆ । ਪਿਛਲੇ ਮਹੀਨੇ ਬਠਿੰਡਾ ਤੋਂ ਵਿਧਾਇਕ ਅਮਿਤ ਰਤਨ ਨੂੰ ਵਿਜੀਲੈਂਸ ਨੇ ਪੰਚਾਇਤੀ ਕੰਮ ਵਿੱਚ ਸਰੇਆਮ ਰਿਸ਼ਵਤ ਲੈਂਦੇ ਗ੍ਰਿਫਤਾਰ ਕੀਤਾ ਸੀ। ਵੱਡਾ ਸਵਾਲ ਇਹ ਹੈ ਕੀ ਮੁੱਖ ਮੰਤਰੀ ਮਾਨ ਇਸ ਵੀਡੀਓ ਦਾ ਨੋਟਿਸ ਲੈਣਗੇ।