ਬਿਊਰੋ ਰਿਪੋਰਟ : ਦੁਨੀਆ ਵਿੱਚ ਡਾਕਟਰਾਂ ਨੂੰ ਧਰਤੀ ‘ਤੇ ਰੱਬ ਵਾਂਗ ਮੰਨਿਆ ਜਾਂਦਾ ਹੈ । ਕਿਉਂਕਿ ਲੋਕਾਂ ਦਾ ਮੰਨਣਾ ਹੈ ਕੀ ਰੱਬ ਦੇ ਬਾਅਦ ਸਿਰਫ਼ ਡਾਕਟਰ ਹੀ ਬਚਾ ਸਕਦਾ ਹੈ । ਪਰ ਹੁਣ ਅਸੀਂ ਤੁਹਾਨੂੰ ਇੱਕ ਵੀਡੀਓ ਵਿਖਾਉਣ ਜਾ ਰਹੇ ਹਨ ਜਿਸ ਨੂੰ ਵੇਖ ਕੇ ਤੁਹਾਡੇ ਪੈਰਾ ਹੇਠਾਂ ਤੋਂ ਜ਼ਮੀਨ ਖਿਸਕ ਜਾਵੇਗੀ । ਇਸ ਵੀਡੀਓ ਨੂੰ ਵੇਖਣ ਤੋਂ ਬਾਅਦ ਯੂਜ਼ਰ ਫੌਰਨ ਦੋਵੇ ਡਾਕਟਰਾਂ ਖਿਲਾਫ ਕਾਰਵਾਹੀ ਦੀ ਮੰਗ ਕਰ ਰਹੇ ਹਨ। ਵੀਡੀਓ ਇੱਕ ਆਪਰੇਸ਼ਨ ਥਿਏਟਰ ਦਾ ਹੈ ਜਿਸ ਵਿੱਚ ਇੱਕ ਡਾਕਟਰ ਮਰੀਜ਼ ਦਾ ਆਪਰੇਸ਼ਨ ਕਰ ਰਿਹਾ ਹੈ ਆਲੇ ਦੁਆਲੇ ਨਰਸ ਖੜੀਆਂ ਹਨ। ਆਪਰੇਸ਼ਨ ਥਿਏਟਰ ਵਿੱਚ ਇੱਕ ਹੋਰ ਡਾਰਟਰ ਵੀ ਮੌਜੂਦ ਹੈ ਜਿਸ ਦੇ ਨਾਲ ਆਪਰੇਸ਼ਨ ਕਰ ਰਹੇ ਡਾਕਟਰ ਦੀ ਬਹਿਸ ਸ਼ੁਰੂ ਹੋ ਜਾਂਦੀ ਹੈ । ਦੋਵੇ ਇੱਕ ਦੂਜੇ ਨੂੰ ਧਮਕੀ ਦਿੰਦੇ ਹਨ। ਦੋਵਾਂ ਦੀ ਆਵਾਜ਼ਾਂ ਪੂਰੇ ਆਪਰੇਸ਼ਨ ਥਿਏਟਰ ਦੇ ਅੰਦਰ ਗੂੰਝ ਰਹੀ ਹੁੰਦੀ ਹੈ । ਨਰਸ ਵੀ ਹੈਰਾਨ ਹੋ ਰਹੀਆਂ ਸਨ । ਇੱਕ ਸ਼ਖਸ ਨੇ ਦੋਵਾਂ ਡਾਕਟਰਾਂ ਦੇ ਲੜਨ ਦਾ ਵੀਡੀਓ ਬਣਾ ਲਿਆ ਅਤੇ ਹੁਣ ਇਹ ਕਾਫੀ ਵਾਇਰਲ ਹੋ ਰਿਹਾ ਹੈ ।

ਗੈਰ ਜ਼ਿੰਮੇਦਾਰ ਡਾਕਟਰਾਂ ਖਿਲਾਫ ਕਾਰਵਾਈ

ਵੀਡੀਓ ਵਿੱਚ ਨਜ਼ਰ ਆ ਰਿਹਾ ਹੈ ਕੀ ਮਰੀਜ ਸਟੇਚਰ ‘ਤੇ ਲੇਟਾ ਹੋਇਆ ਹੈ ਅਤੇ ਉਹ ਬੇਹੋਸ਼ ਹੈ । ਡਾਕਟਰ ਸਮੇਤ ਪੂਰੀ ਟੀਮ ਉਸ ਦੇ ਆਲੇ ਦੁਆਲੇ ਖੜੀ ਹੈ । ਜਿਸ ਤਰ੍ਹਾਂ ਡਾਕਟਰ ਇੱਕ ਦੂਜੇ ਨਾਲ ਲੜ ਰਹੇ ਹਨ ਉਸ ਦੌਰਾਨ ਜੇਕਰ
ਮਰੀਜ਼ ਨਾਲ ਕੁਝ ਵੀ ਹੋ ਜਾਂਦਾ ਤਾਂ ਉਸ ਦੇ ਲਈ ਕੌਣ ਜ਼ਿੰਮੇਵਾਰ ਹੁੰਦਾ ? ਆਪਰੇਸ਼ਨ ਥਿਏਟਰ ਵਿੱਚ ਮਰੀਜ਼ ਦੇ ਸਾਹ ਡਾਕਟਰ ਦੇ ਹੱਥ ਵਿੱਚ ਹੁੰਦੇ ਹਨ । ਇਸ ਦੌਰਾਨ ਗੁੱਸੇ ਵਿੱਚ ਜੇਕਰ ਡਾਕਟਰ ਦੇ ਹੱਥ ਕਿਸੇ ਗਲਤ ਥਾਂ ‘ਤੇ ਚੱਲੇ ਜਾਂਦੇ ਤਾਂ ਮਰੀਜ਼ ਦੀ ਜ਼ਿੰਦਗੀ ਖ਼ਤਰੇ ਵਿੱਚ ਆ ਸਕਦੀ ਸੀ ? ਆਪਰੇਸ਼ਨ ਦੌਰਾਨ ਡਾਕਟਰ ਦੀ ਨਜ਼ਰ ਮਰੀਜ਼ ਦੇ ਸਾਹਾ ਨਾਲ ਜੁੜੀ ਹਰ ਉਸ ਮਸ਼ੀਨ ‘ਤੇ ਹੁੰਦੀ ਹੈ ਜੋ ਉਸ ਨੂੰ ਇੱਕ-ਇੱਕ ਪੱਲ-ਪੱਲ ਦੀ ਜਾਣਕਾਰੀ ਦਿੰਦਾ ਹੈ। ਮਰੀਜ਼ ਦਾ ਆਕਸੀਜਨ ਲੈਵਲ, ਪਲਸ,ਦਿਲ ਦੀ ਥੜਕਨ,ਬਲਡ ਪਰੈਸ਼ਰ,ਹਰ ਇੱਕ ਚੀਜ਼ ਆਪਰੇਸ਼ਨ ਦੌਰਾਨ ਅਹਿਮ ਹੁੰਦੀ ਹੈ। ਸਿਰਫ਼ ਇਨ੍ਹਾਂ ਹੀ ਨਹੀਂ ਡਾਕਟਰ ਜਿੰਨਾਂ ਔਜਾਰਾ ਨਾਲ ਆਪਰੇਸ਼ਨ ਕਰ ਰਿਹਾ ਸੀ ਉਹ ਵੀ ਕਾਫੀ ਅਹਿਮ ਹੁੰਦੇ ਹਨ । ਲੜਾਈ ਦੌਰਾਨ ਜੇਕਰ ਔਜਾਰ ਖੱਬੇ-ਸੱਜੇ ਹੋ ਜਾਂਦੇ ਤਾਂ ਕੁਝ ਵੀ ਹੋ ਸਕਦਾ ਸੀ । ਜਿਸ ਨੇ ਵੀ ਇਹ ਵੀਡੀਓ ਵੇਖਿਆ ਹੈ ਉਹ ਡਾਕਟਰਾਂ ਖਿਲਾਫ਼ ਕਾਰਵਾਈ ਦੀ ਮੰਗ ਕਰ ਰਿਹਾ ਹੈ।

ਸੋਸ਼ਲ ਮੀਡੀਆ ‘ਤੇ ਵੀਡੀਓ ਵੇਖ ਕੇ ਲੋਕ ਹੈਰਾਨ ਹਨ । ਆਪਰੇਸ਼ਨ ਥਿਏਟਰ ਦੇ ਅੰਦਰ ਦੀ ਲਾਈਵ ਫੁਟੇਜ ਸਾਹਮਣੇ ਆਉਣ ਤੋਂ ਬਾਅਦ ਲੋਕਾਂ ਦੇ ਹੋਸ਼ ਉੱਡ ਗਏ ਹਨ। ਵੀਡੀਓ ਸ਼ੋਸ਼ਲ ਮੀਡੀਆ ਦੇ ਕਈ ਪਲੇਟਫਾਰਮ ‘ਤੇ ਮੌਜੂਦ ਹੈ । ਲੋਕ ਇਸ ਵੀਡੀਓ ਨੂੰ ਰਿਕਾਰਡ ਕਰਕੇ ਡਾਕਟਰਾਂ ਦੀ ਪੋਲ ਖੋਲਣ ਵਾਲੇ ਕੈਮਰਾ ਮੈਨ ਦੀ ਤਾਰੀਫ ਕਰ ਰਹੇ ਹਨ । ਲੋਕਾਂ ਦਾ ਕਹਿਣਾ ਹੈ ਕੀ ਅਜਿਹੇ ਡਾਕਟਰਾਂ ਨੂੰ ਫੌਰਨ ਨੌਕਰੀ ਤੋਂ ਕੱਢ ਦੇਣਾ ਚਾਹੀਦਾ ਹੈ । ਹਾਲਾਂਕਿ ਇਹ ਵੀਡੀਓ ਕਦੋਂ ਦਾ ਹੈ ਅਤੇ ਕਿੱਥੇ ਤਾਂ ਹੈ ਇਸ ਦੀ ਪੁਸ਼ਟੀ ਹੁਣ ਤੱਕ ਨਹੀਂ ਹੋਈ ਹੈ ।