ਬਿਊਰੋ ਰਿਪੋਰਟ : ਪੰਜਾਬ ਦੇ ਸਰਕਾਰੀ ਡਾਕਟਰ ਦੇ ਨਾਲ ਉਸ ਦੀ ਡਾਕਟਰ ਪਤਨੀ ਨੇ ਸਰੇਆਮ ਬਹੁਤ ਹੀ ਮਾੜਾ ਸਲੂਕ ਕੀਤਾ । ਫਾਜ਼ਿਲਕਾ ਦਾ ਰਹਿਣ ਡਾਕਟਰ ਰੋਹਿਤ ਧਵਨ ਹਿਸਾਰ ਦੇ ਅਗਰੋਹਾ ਦੇ ਇੱਕ ਹੋਟਲ ਵਿੱਚ ਖਾਣਾ ਖਾ ਰਿਹਾ ਸੀ । ਅਚਾਨਕ ਉਸ ਦੀ ਡਾਕਟਰ ਪਤਨੀ ਆਈ ਅਤੇ ਉਸ ਨੇ ਰੋਹਿਤ ਨਾਲ ਕੁੱਟਮਾਰ ਸ਼ੁਰੂ ਕਰ ਦਿੱਤੀ । ਪਤਨੀ ਨੇ ਰੋਹਿਤ ਨੂੰ ਚਪੇੜਾ ਮਾਰਨੀਆਂ ਸ਼ੁਰੂ ਕਰ ਦਿੱਤੀ ਜਦੋਂ ਸਟਾਫ ਮੈਂਬਰ ਨੇ ਅਲਗ ਕਰਨ ਦੀ ਕੋਸ਼ਿਸ਼ ਕੀਤੀ ਤਾਂ ਡਾਕਟਰ ਪਤਨੀ ਨੇ ਉਸ ‘ਤੇ ਖਾਣਾ ਸੁੱਟ ਦਿੱਤੀ ਅਤੇ ਫਿਰ ਬਾਹਰ ਆਈ ਅਤੇ ਡਾਕਟਰ ਪਤੀ ਰੋਹਤ ਦੀ ਕਾਰ ਦਾ ਸ਼ੀਸ਼ਾ ਇੱਟ ਮਾਰ ਕੇ ਤੋੜ ਦਿੱਤਾ ਅਤੇ ਬੈਗ ਲੈਕੇ ਫਰਾਰ ਹੋ ਗਈ। ਪਤਨੀ ਦੀਆਂ ਸਾਰੀਆਂ ਹਰਕਤਾਂ CCTV ਵਿੱਚ ਕੈਦ ਹੋਈਆਂ ਹਨ । ਡਾਕਟਰ ਰੋਹਿਤ ਧਵਨ ਨੇ ਦੱਸਿਆ ਕਿ ਬੈਗ ਵਿੱਚ ਕੈਸ਼ ਅਤੇ ਲੱਖਾ ਦੇ ਗਹਿਣੇ ਸਨ । ਪੁਲਿਸ ਨੇ ਥਾਰਾ 323/506/427/379 ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ ।

ਇਸ ਵਜ੍ਹਾ ਨਾਲ ਪਤਨੀ ਨੇ ਕੀਤੀ ਹਰਕਤ

ਡਾਕਟਰ ਰੋਹਿਤ ਧਵਨ ਨੇ ਦੱਸਿਆ ਕਿ ਉਹ ਫਾਜ਼ਿਲਕਾ ਜ਼ਿਲ੍ਹੇ ਦੇ ਅਬੋਹਰ ਦਾ ਰਹਿਣ ਵਾਲਾ ਹੈ । ਉਹ ਪਿੰਡ ਬੜੋਪਲ CHC ਵਿੱਚ MO ਦੇ ਅਹੁਦੇ ‘ਤੇ ਤਾਇਨਾਤ ਹੈ । ਉਸ ਦੀ ਪਤਨੀ ਦਾ ਨਾਂ ਡਾਕਟਰ ਪ੍ਰਿਯੰਕਾ ਭਟੇਜਾ ਹੈ ਅਤੇ ਉਹ ਮਹਾਰਾਜਾ ਅਗਰਸੇਨ ਕਾਲਜ ਅਗਰੋਹਾ ਵਿੱਚ ਬਤੌਰ SR ਬੱਚਿਆ ਦੇ ਵਿਭਾਗ ਵਿੱਚ ਕੰਮ ਕਰਦੀ ਹੈ । ਦੋਵਾਂ ਦਾ ਕਿਸੇ ਗੱਲ ਨੂੰ ਲੈਕੇ ਵਿਵਾਦ ਚੱਲ ਰਿਹਾ ਸੀ । ਇਸੇ ਲਈ ਦੋਵੇ ਵੱਖ-ਵੱਖ ਰਹਿੰਦੇ ਸਨ ।

ਡਾਕਟਰ ਰੋਹਿਤ ਧਵਨ ਨੇ ਦੱਸਿਆ ਕਿ ਅਗਰੋਹਾ ਵਿੱਚ ਉਹ ਕਿਸੇ ਕੰਮ ਲਈ ਆਇਆ ਸੀ । ਜਦੋਂ ਪਤਨੀ ਨੂੰ ਪਤਾ ਚੱਲਿਆ ਤਾਂ ਉਹ ਹੋਟਲ ਪਹੁੰਚ ਗਈ ਅਤੇ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਅਤੇ ਗਾਲਾਂ ਵੀ ਕੱਢੀਆਂ। ਹੋਟਲ ਮੁਲਾਜ਼ਮਾਂ ਨੇ ਪਤਨੀ ਤੋਂ ਬਚਾਉਣ ਦੀ ਕਾਫੀ ਕੋਸ਼ਿਸ਼ ਕੀਤੀ ।

ਗੱਡੀ ਦਾ ਸ਼ੀਸ਼ਾ ਤੋੜਿਆ ਅਤੇ ਬੈਗ ਚੋਰੀ ਕਰਕੇ ਲੈ ਗਈ

ਡਾਕਟਰ ਰੋਹਿਤ ਧਵਨ ਦੇ ਮੁਤਾਬਿਕ ਪਤਨੀ ਨੇ ਹਿੰਸਾ ਕਰਨ ਤੋਂ ਬਾਅਦ ਹੋਟਲ ਤੋਂ ਬਾਹਰ ਆਈ ਅਤੇ ਉਸ ਦੀ BALENO ਗੱਡੀ ਦੇ ਸ਼ੀਸ਼ੇ ਇੱਟ ਦੇ ਨਾਲ ਬੰਨੇ । ਇਸ ਦੌਰਾਨ ਉਸ ਨੇ ਗੱਡੀ ਵਿੱਚ ਰੱਖਿਆ ਨੀਲੇ ਰੰਗ ਦਾ ਬੈਗ ਨਾਲ ਲੈਕੇ ਭੱਜ ਗਈ . ਡਾਕਟਰ ਰੋਹਿਤ ਨੇ ਦੱਸਿਆ ਕਿ ਬੈਂਗ ਵਿੱਚ 25 ਹਜ਼ਾਰ,ਸਵਾ ਤੋਲੇ ਸੋਨੇ ਦੀ ਚੇਨ, 10,12ਵੀਂ ਮਾਰਕਸ਼ੀਟ MBBS ਦੀ ਮਾਰਕਸ਼ੀਟ, MBBS ਦੀ ਡਿਗਰੀ ਅਤੇ ਜ਼ਰੂਰੀ ਦਸਤਾਵੇਜ਼ ਸਨ । ਇਹ ਪੂਰੀ ਘਟਨਾ CCTV ਵਿੱਚ ਕੈਦ ਹੋਈ ਹੈ ।