Punjab

ਮਹਿਲਾ ਨੇ PUNBUS ਦੇ ਕੰਡਕਟਰ ਨਾਲ ਸਰੇਆਮ ਕੀਤੀ ਮਾੜੀ ਹਰਕਤ ! ਫਿਰ ਸਾਥੀਆਂ ਨੂੰ ਬੁਲਾ ਕੇ ਚੁੱਕ ਕੇ ਲੈ ਗਈ !

Beas women beaten conductor

ਬਿਊਰੋ ਰਿਪੋਰਟ : ਬਿਆਸ ਵਿੱਚ ਇੱਕ ਅਜੀਬ ਮਾਮਲਾ ਸਾਹਮਣੇ ਆਇਆ ਹੈ । ਇੱਕ ਮਹਿਲਾ ਵੱਲੋਂ ਚੱਲ ਦੀ PUNBUS ਦੇ ਕੰਡਕਟਰ ਨੂੰ ਕਿਡਨੈੱਪ ਕਰ ਲਿਆ ਗਿਆ । ਇਸ ਤੋਂ ਪਹਿਲਾਂ ਮਹਿਲਾ ਨੇ ਕੰਡਕਟਰ ਨੂੰ ਬੁਰੀ ਤਰ੍ਹਾਂ ਨਾਲ ਕੁੱਟਿਆ । ਸਾਥੀ ਮਹਿਲਾ ਯਾਤਰੀਆਂ ਨੇ ਕੁੱਟਮਾਰ ਕਰਨ ਵਾਲੀ ਮਹਿਲਾ ਨੂੰ ਰੋਕਣ ਦੀ ਕਾਫੀ ਕੋਸ਼ਿਸ਼ ਕੀਤੀ ਪਰ ਇਲਜ਼ਾਮਾਂ ਮੁਤਾਬਿਕ ਉਸ ਨੇ ਸਾਥੀ ਯਾਤਰੀਆਂ ਨੂੰ ਹੀ ਕੁੱਟ ਦਿੱਤਾ। ਇਸੇ ਦੌਰਾਨ ਉਸ ਨੇ ਆਪਣੀ ਸਾਥੀਆਂ ਨੂੰ ਫੋਨ ਕਰਕੇ ਬੁਲਾਇਆ ਪਰ ਉੱਦੋ ਤੱਕ ਉਹ ਕੰਡਕਟਰ ਨੂੰ ਕੁੱਟ ਦੀ ਰਹੀ । ਮੁਲਾਜ਼ਮ ਵਾਰ-ਵਾਰ ਬਚਨ ਦੀ ਕੋਸ਼ਿਸ਼ ਕਰਦਾ ਰਿਹਾ ਪਰ ਮਹਿਲਾ ਉਸ ਨੂੰ ਛੱਡਣ ਨੂੰ ਤਿਆਰ ਨਹੀਂ ਸੀ । ਜਿਵੇਂ ਹੀ ਮਹਿਲਾ ਦੇ ਸਾਥੀ ਆਏ ਉਹ ਕੰਡਕਟਰ ਨੂੰ ਨਾਲ ਲੈ ਗਏ । ਬੱਸ ਵਿੱਚ ਬੈਠੇ ਯਾਤਰੀਆਂ ਇਸ ਪੂਰੀ ਕੁੱਟਮਾਰ ਦੀ ਘਟਨਾ ਵਿੱਚ ਮਹਿਲਾ ਨੂੰ ਦੋਸ਼ੀ ਮੰਨ ਰਹੇ ਹਨ ।

ਇਸ ਵਜ੍ਹਾ ਨਾਲ ਮਹਿਲਾ ਨੇ ਕੰਡਟਰ ਨੂੰ ਕੁੱਟਿਆ

ਪੰਜਾਬ ਦੀਆਂ ਬੱਸਾਂ ਵਿੱਚ ਮਹਿਲਾਵਾਂ ਦੇ ਲਈ ਫ੍ਰੀ ਯਾਤਰਾ ਹੈ ਪਰ ਉਨ੍ਵਾਂ ਨੂੰ ਬੱਚਿਆਂ ਦੀ ਟਿਕਟ ਲੈਣੀ ਹੁੰਦਾ ਹੈ। ਇਸੇ ਲਈ ਕੰਡਕਟਰ ਨੇ ਮਹਿਲਾ ਤੋਂ ਬੱਚੇ ਦੀ ਟਿਕਟ ਦੇ ਪੈਸੇ ਮੰਗੇ ਸਨ ਜਿਸ ਤੋਂ ਬਾਅਦ ਮਹਿਲਾ ਨੇ ਪਹਿਲਾਂ ਕੰਡਕਟਰ ਨਾਲ ਬਹਿਸ ਕੀਤੀ ਫਿਰ ਮਾਮਲਾ ਗਰਮਾ ਗਿਆ ਅਤੇ ਮਹਿਲਾ ਬੱਸ ਤੋਂ ਹੇਠਾਂ ਉਤਰੀ ਅਤੇ ਕੰਡਕਟਰ ਨੂੰ ਵੀ ਨਾਲ ਉਤਾਰ ਲਿਆ ਅਤੇ ਫਿਰ ਉਸ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ । ਵੇਖਦੇ ਹੀ ਵੇਖਦੇ ਉਸ ਨੇ ਆਪਣੇ ਸਾਥੀ ਬੁਲਾ ਲਏ ਅਤੇ ਕੰਡਕਟਰ ਨੂੰ ਲੈਕੇ ਫਰਾਰ ਹੋ ਗਏ। ਉਧਰ ਯਾਤਰੀਆਂ ਨੇ ਕੰਡਕਟਰ ਦੀ ਹਮਾਇਤ ਕੀਤੀ ਹੈ। ਉਨ੍ਹਾਂ ਦਾ ਕਹਿਣਾ ਕਿ ਮਹਿਲਾ ਨੂੰ ਬਹੁਤ ਸਮਝਾਇਆ ਕਿ ਉਹ ਕੁੱਟਮਾਰ ਨਾ ਕਰੇ ਪਰ ਉਹ ਨਹੀਂ ਸਮਝੀ,ਕੰਡਕਟਰ ਕੁੱਟ ਖਾਂਦਾ ਰਿਹਾ ਪਰ ਉਸ ਨੇ ਮਹਿਲਾ ‘ਤੇ ਹੱਥ ਨਹੀਂ ਚੁੱਕਿਆ । ਉਨ੍ਹਾਂ ਨੇ ਕਿਹਾ ਸਾਰਾ ਕਸੂਰ ਮਹਿਲਾ ਦਾ ਸੀ ਅਤੇ ਕੰਡਕਟਰ ਦਾ ਬੇਕਸੂਰ ਸੀ ।