Punjab

ਪੰਜਾਬ : 15 ਤੋਂ 20 ਕੁੱਤਿਆਂ ਨੇ ਖੇਤ ‘ਚ ਔਰਤ ਨੂੰ ਘੇਰਾ ਪਾਇਆ ! ਫਿਰ ਕੁਝ ਨਹੀਂ ਛੱਡਿਆ ! ਬੱਚੇ ਨੂੰ ਨਹੀਂ ਬਖਸ਼ਿਆ !

ਬਿਉਰੋ ਰਿਪੋਰਟ : ਸੁਲਤਾਨਪੁਰ ਲੋਧੀ ਤੋਂ ਬਹੁਤ ਦੀ ਦਰਦਨਾਕ ਖਬਰ ਸਾਹਮਣੇ ਆਈ ਹੈ । ਜਿਸ ਨੇ ਵੀ ਸੁਣਿਆ ਉਸ ਦਾ ਦਿਲ ਕੰਭ ਗਿਆ ਹੈ । ਪਿੰਡ ਪੱਸਣ ਕਦੀਮ ਵਿੱਚ 15 ਤੋਂ 16 ਕੁੱਤਿਆਂ ਨੇ ਇੱਕ ਔਰਤ ਨੂੰ ਪਹਿਲਾਂ ਘੇਰਾ ਪਾਕੇ ਢਾਅ ਲਿਆ ਅਤੇ ਫਿਰ ਨੋਚ-ਨੋਚ ਕੇ ਮੌਤ ਦੇ ਘਾਟ ਉਤਾਰ ਦਿੱਤਾ । ਮ੍ਰਿਤਕ ਪ੍ਰਵਾਸੀ ਔਰਤ ਸੀ ਜਿਸ ਦਾ ਨਾਂ ਰਾਮ ਪਰੀ ਦੱਸਿਆ ਜਾ ਰਿਹਾ ਹੈ। ਲੋਕਾਂ ਮੁਤਾਬਿਕ ਕੁੱਤਿਆਂ ਨੇ ਇਸ ਕਦਰ ਔਰਤ ‘ਤੇ ਹਮਲਾ ਕੀਤਾ ਕਿ ਉਹ ਆਪਣੇ ਆਪ ਨੂੰ ਬਚਾ ਹੀ ਨਹੀਂ ਸਕੀ। ਕੁੱਤੇ ਇਸ ਕਦਰ ਆਦਮਖੋਰ ਸਨ ਕਿ ਔਰਤ ਦੇ ਕਈ ਅੰਗਾਂ ਨੂੰ ਹੀ ਸਰੀਰ ਤੋਂ ਵੱਖ ਕਰ ਦਿੱਤਾ,ਔਰਤ ਦੀ ਖੋਪੜੀ ਵਿਖਾਈ ਦੇ ਰਹੀ ਸੀ । ਇਸ ਤੋਂ ਪਹਿਲਾਂ ਇਸੇ ਇਲਾਕੇ ਵਿੱਚ ਪਿਛਲੇ ਹਫਤੇ ਇੱਕ ਬੱਚੇ ‘ਤੇ ਵੀ ਕੁੱਤਿਆਂ ਨੇ ਇਸੇ ਤਰ੍ਹਾਂ ਹਮਲਾ ਕੀਤਾ ਸੀ,ਉਸ ਨੂੰ ਵੀ ਨਹੀਂ ਬਚਾਇਆ ਜਾ ਸਕਿਆ ਸੀ। ਕੁੱਤਿਆਂ ਦੀ ਦਹਿਸ਼ਤ ਦੇ ਨਾਲ ਇਲਾਕੇ ਵਿੱਚ ਡਰ ਦੇ ਨਾਲ ਗੁੱਸਾ ਵੀ ਵੱਧ ਗਿਆ ਹੈ ।

ਦਰਅਸਲ ਮ੍ਰਿਤਰ ਰਾਮ ਪਰੀ ਦੇਵੀ ਪਸ਼ੂਆਂ ਦੇ ਲਈ ਹਰਾ ਚਾਰਾ ਲੈਣ ਲਈ ਜਾ ਰਹੀ ਸੀ ਉਸੇ ਵੇਲੇ ਕੁੱਤਿਆਂ ਨੇ ਔਰਤ ‘ਤੇ ਹਮਲਾ ਕਰ ਦਿੱਤਾ । ਜਿਸ ਵੇਲੇ ਹਮਲਾ ਹੋਇਆ ਆਲੇ-ਦੁਆਲੇ ਕੋਈ ਮੌਜੂਦ ਨਹੀਂ ਸੀ ਔਰਤ ਖੇਤਾਂ ਵਿੱਚ ਇਕੱਲੀ ਸੀ । ਜਦੋਂ ਕਾਫੀ ਦੇਰ ਤੱਕ ਔਰਤ ਘਰ ਨਹੀਂ ਆਈ ਤਾਂ ਪਤੀ ਨੇ ਖੇਤ ਵਿੱਚ ਜਾਕੇ ਵੇਖਿਆ ਤਾਂ ਔਰਤ ਮ੍ਰਿਤਕ ਮਿਲੀ,ਆਲੇ ਦੁਆਲੇ ਕੁੱਤੇ ਉਸ ਦੀ ਲਾਸ਼ ਦਾ ਮਾਸ ਖਾ ਰਹੇ ਸਨ। ਇਸ ਤੋਂ ਪਹਿਲਾਂ ਮੁਨੀ ਨਾਂ ਦੇ ਬੱਚੇ ਅਤੇ ਉਸ ਦੀ ਮਾਂ ਨੂੰ ਅਵਾਰਾ ਕੁੱਤਿਆਂ ਨੇ ਨੋਚ-ਨੋਚ ਕੇ ਬੁਰਾ ਹਾਲ ਕੀਤਾ ਸੀ। ਮਾਂ ਪਿੰਕੀ ਦੇਵੀ ਦਾ ਤਾਂ ਕਪੂਰਥਲਾ ਦੇ ਸਰਕਾਰੀ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ ਜਦਕਿ ਬੱਚੇ ਨੂੰ ਡਾਕਟਰ ਨਹੀਂ ਬਚਾ ਸਕੇ ਸਨ ।

ਪਿੰਡ ਵਾਲਿਆਂ ਦਾ ਇਲਜ਼ਾਮ ਹੈ ਕਿ ਪ੍ਰਸ਼ਾਸਨ ਨੂੰ ਦਿੱਤੀ ਸ਼ਿਕਾਇਤ ਤੋਂ ਬਾਅਦ ਇਲਾਕੇ ਵਿੱਚ ਆਦਮਖੋਰ ਕੁੱਤਿਆਂ ਦਾ ਕੋਈ ਵੀ ਇਲਾਜ ਨਹੀਂ ਕੀਤਾ ਜਾ ਰਿਹਾ ਹੈ। ਇਲਾਕੇ ਵਿੱਚ ਬੱਚਿਆਂ ਦੇ ਨਾਲ ਔਰਤਾਂ ਨੂੰ ਇਕੱਲੇ ਘਰ ਤੋਂ ਬਾਹਰ ਨਿਕਲਣ ਤੋਂ ਡਰ ਦੇ ਹਨ। ਇਸ ਤੋਂ ਪਹਿਲਾਂ ਪੰਜਾਬ ਹਰਿਆਣਾ ਹਾਈਕੋਰਟ ਨੇ ਕੁੱਤਿਆਂ ਨੂੰ ਲੈਕੇ ਪੰਜਾਬ,ਹਰਿਆਣਾ ਅਤੇ ਚੰਡੀਗੜ੍ਹ ਨੂੰ ਸਖਤ ਨਿਰਦੇਸ਼ ਦੇ ਚੁੱਕਿਆ ਹੈ। ਪਿਛਲੇ ਸਾਲ ਨਵੰਬਰ ਵਿੱਚ ਹਾਈਕੋਰਟ ਨੇ ਨਿਰਦੇਸ਼ ਦਿੱਤੇ ਸਨ ਕਿ ਅਵਾਰਾ ਕੁੱਤਾ ਜੇਕਰ ਕਿਸੇ ਨੂੰ ਵੱਢ ਦਾ ਹੈ ਤਾਂ ਪ੍ਰਸ਼ਾਸਨ ਪ੍ਰਤੀ ਦੰਦ 10 ਹਜ਼ਾਰ ਮੁਆਵਜ਼ਾ ਦੇਵੇਗਾ ਇਸ ਤੋਂ ਇਲਾਵਾ ਜੇਕਰ ਕੁੱਤੇ ਦੇ ਕੱਟਣ ਨਾਲ ਜਖਮ ਜਾਂ ਮਾਸ ਨਿਕਲ ਜਾਂਦਾ ਹੈ ਤਾਂ 0.2 ਸੈਂਟੀਮੀਟਰ ਜ਼ਖਮ ਲਈ ਘੱਟੋ-ਘੱਟ 20 ਹਜ਼ਾਰ ਰੁਪਏ ਤੱਕ ਦਾ ਮੁਆਵਜ਼ਾ ਦਿੱਤਾ ਜਾਵੇਗਾ।