Khetibadi Punjab

ਮਾਨਸਾ : ਕਿਸਾਨਾਂ ਨੇ ਸੜਕਾਂ ’ਤੇ ਸੁੱਟੀ ਸ਼ਿਮਲਾ ਮਿਰਚ, 1 ਰੁਪਏ ਕਿੱਲੋ ਨੂੰ ਮਿਲ ਰਿਹਾ ਸੀ ਭਾਅ

Farmers, Mansa, capsicum , capsicum low prices, agricultural news, ਸ਼ਿਮਲਾ ਮਿਰਚ, ਮਾਨਸਾ, ਸਬਜ਼ੀ ਉਤਪਾਦਕ, ਪੰਜਾਬ ਕਿਸਾਨ ਯੂਨੀਅਨ

ਮਾਨਸਾ : ਘੱਟ ਭਾਅ ਤੋਂ ਪ੍ਰੇਸ਼ਾਨ ਕਿਸਾਨਾਂ ਨੇ ਸ਼ਿਮਲਾ ਮਿਰਚ ਸੜਕ ਉੱਤੇ ਸੁੱਟ ਦਿੱਤੀ ਹੈ। ਕਾਸ਼ਤਕਾਰਾਂ ਨੂੰ ਸ਼ਿਮਲਾ ਮਿਰਚਾ ਦਾ ਭਾਅ ਇੱਕ ਰੁਪਏ ਕਿੱਲੋ ਮਿਲ ਰਿਹਾ ਹੈ। ਜਦਕਿ ਉਸਦੇ ਉਲਟ ਬਾਜ਼ਾਰ ਵਿੱਚ ਲੋਕਾਂ ਨੂੰ 50 ਤੋਂ 60 ਰੁਪਏ ਕਿੱਲੋ ਮਿਲ ਰਹੀ ਹੈ।

ਕਿਸਾਨਾਂ ਦਾ ਕਹਿਣਾ ਹੈ ਕਿ ਸ਼ਿਮਲਾ ਮਿਰਚ ਦੇ ਐਨੇ ਘੱਟ ਰੇਟ ਕਾਰਨ ਉਨ੍ਹਾਂ ਦੇ ਖ਼ਰਚੇ ਵੀ ਪੂਰੇ ਨਹੀਂ ਹੋ ਰਹੇ। ਉਨ੍ਹਾਂ ਨੂੰ ਸਬਜ਼ੀ ਦੀ ਤੁੜਾਈ ਵੀ ਪੱਲੋਂ ਹੀ ਦੇਣੀ ਪੈ ਰਹੀ ਹੈ। ਇਸ ਤੋਂ ਦੁਖੀ ਹੋ ਕੇ ਹਾਰ ਕੇ ਉਨ੍ਹਾਂ ਨੇ ਆਪਣੀ ਸਬਜੀ ਨੂੰ ਸੜਕਾਂ ਉੱਤੇ ਸੁੱਟਣ ਦਾ ਫ਼ੈਸਲਾ ਕੀਤਾ ਹੈ।

Farmers, Mansa, capsicum , capsicum low prices, agricultural news, ਸ਼ਿਮਲਾ ਮਿਰਚ, ਮਾਨਸਾ, ਸਬਜ਼ੀ ਉਤਪਾਦਕ, ਪੰਜਾਬ ਕਿਸਾਨ ਯੂਨੀਅਨ
ਮਾਨਸਾ ਵਿਖੇ ਸੜਕ ਉੱਤੇ ਸ਼ਿਮਲਾ ਮਿਰਚ ਸੁੱਟਦੇ ਹੋਏ ਕਿਸਾਨ।

ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਗੋਰਾ ਸਿੰਘ ਭੈਣੀ ਬਾਘਾ ਨੇ ਕਿਹਾ ਕਿ ਇਸ ਵਾਰ ਸ਼ਿਮਲਾ ਮਿਰਚ ਦੀ ਕਾਸ਼ਤ ਕਰਨ ਵਾਲੇ ਕਿਸਾਨਾਂ ਦੇ ਹੱਥ ਖੜ੍ਹੇ ਹੋ ਗਏ ਹਨ। ਉਨ੍ਹਾਂ ਨੇ ਕਿਹਾ ਕਿ ਖੇਤੀ ਵਿਭਿੰਨਤਾ ਤਹਿਤ ਮਹਿੰਗਾ ਬੀਜ ਲੈ ਕੇ ਸ਼ਿਮਲਾ ਮਿਰਚ ਦੀ ਕਾਸ਼ਤ ਕੀਤੀ ਸੀ ਪਰ ਘੱਟ ਭਾਅ ਕਾਰਨ ਇਨ੍ਹਾਂ ਨੂੰ ਸੜਕਾਂ ’ਤੇ ਸੁੱਟਣਾ ਪੈ ਰਿਹਾ ਹੈ।

ਕਿਸਾਨ ਆਗੂ ਨੇ ਕਿਹਾ ਕਿ ਮਾਨਸਾ ਵਿਖੇ ਹਾਲਤ ਇਹ ਹੈ ਕਿ ਕਿਸਾਨਾਂ ਨੂੰ ਇਸ ਦਾ ਇੱਕ ਰੁਪਏ ਤੋਂ ਲੈ ਤਿੰਨ ਰੁਪਏ ਤੱਕ ਦਾ ਰੇਟ ਮਿਲ ਰਿਹਾ ਹੈ। ਅਜਿਹੇ ਮਾੜੇ ਹਾਲਾਤ ਕਾਰਨ ਕਿਸਾਨਾਂ ਹੁਣ ਹੱਥ ਖੜ੍ਹੇ ਹੋ ਗਏ ਹਨ। ਕਿਸਾਨ ਅੱਗੇ ਤੋਂ ਸਬਜੀਆਂ ਦੀ ਕਾਸ਼ਤ ਕਰਨ ਦੀ ਹਿੰਮਤ ਨਹੀਂ ਕਰਨਗੇ। ਮੁੜ ਕੇ ਰਿਵਾਇਤੀ ਫ਼ਸਲਾਂ ਵੱਲ ਹੀ ਮੂੰਹ ਕਰਨਗੇ।

Farmers, Mansa, capsicum , capsicum low prices, agricultural news, ਸ਼ਿਮਲਾ ਮਿਰਚ, ਮਾਨਸਾ, ਸਬਜ਼ੀ ਉਤਪਾਦਕ, ਪੰਜਾਬ ਕਿਸਾਨ ਯੂਨੀਅਨ
ਘੱਟ ਰੇਟ ਕਾਰਨ ਸੜਕ ਉੱਤੇ ਸੁੱਟੀ ਗਈ ਸ਼ਿਮਲਾ ਮਿਰਚ।

ਪੰਜਾਬ ਕਿਸਾਨ ਯੂਨੀਅਨ ਵੱਲੋਂ ਮੰਗ ਕੀਤੀ ਜਾਂਦੀ ਹੈ ਕਿ ਸਰਕਾਰ ਸਬਜ਼ੀ ਕਾਸ਼ਤਕਾਰਾਂ ਦੀ ਬਾਂਹ ਵੀ ਫੜੇ ਅਤੇ ਮੰਡੀਕਰਨ ਦਾ ਪ੍ਰਬੰਧ ਕੀਤਾ ਜਾਵੇ। ਬਾਹਰਲੇ ਰਾਜਾਂ ਚ ਸਬਜ਼ੀਆਂ ਭੇਜਣ ਦਾ ਬੰਦੋਬਸਤ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਰੇਲ ਗੱਡੀਆਂ ਰਾਹੀਂ ਢੋਆ ਢੁਆਈ ਉਤੇ ਸਬਸਿਡੀ ਦਿੱਤੀ ਜਾਵੇ ਅਤੇ ਬੀਜ ਅਤੇ ਪੋਲੀਥੀਨ ਉਪਰ ਸਬਸਿਡੀ ਦਿੱਤੀ ਜਾਵੇ।

ਪਿੰਡ ਭੈਣੀ ਬਾਘਾ ਵਿਖੇ ਸ਼ਿਮਲਾ ਮਿਰਚ ਦੀ ਕਾਸ਼ਤ

ਪਿੰਡ ਭੈਣੀ ਭਾਘਾ ਵਿਖੇ ਵੱਡੇ ਪੱਧਰ ਉੱਤੇ ਸ਼ਿਮਲਾ ਮਿਰਚ ਦੀ ਖੇਤੀ ਹੁੰਦੀ ਹੈ। ਪਿੰਡ ਵਿਖੇ ਸ਼ਿਮਲਾ ਮਿਰਚ ਦੇ ਕਾਸ਼ਤਕਾਰ ਕਿਸਾਨ ਜਗਦੇਵ ਸਿੰਘ ਨੇ ਦੱਸ਼ਿਆ ਕਿ ਇਸ ਵਾਰ ਵਪਾਰੀ ਦੋ ਤੋਂ ਲੈ ਕੇ ਤਿੰਨ ਰੁਪਏ ਕਿੱਲੋ ਨੂੰ ਸ਼ਿਮਲਾ ਮਿਰਚ ਖਰੀਦ ਰਹੇ ਹਨ ਜਦਕਿ ਪਿਛਲੇ ਸਾਲ ਇਹ 20 ਰੁਪਏ ਕਿੱਲੋ ਦਾ ਰੇਟ ਸੀ।

ਮਾਨਸਾ : ਕਿਸਾਨਾਂ ਤੋਂ 2 ਤੋਂ 4 ਰੁਪਏ ਕਿੱਲੋ ਖਰੀਦੀ ਜਾ ਰਹੀ ਸ਼ਿਮਲਾ ਮਿਰਚ, ਬਾਜ਼ਾਰ ‘ਚ 50-60 ਦਾ ਭਾਅ…

ਦੂਜੇ ਪਾਸੇ ਇੱਕ ਹੋਰ ਕਾਸ਼ਤਕਾਰ ਹਰਵਿੰਦਰ ਸਿੰਘ ਦਾ ਕਹਿਣਾ ਹੈ ਕਿ ਸਰਕਾਰ ਦੇ ਫਸਲੀ ਭਵਿੰਨਤਾ ਦੇ ਨਾਅਰੇ ਸਦਕਾ ਉਨ੍ਹਾਂ ਨੇ ਕਣਕ-ਝੋਨੇ ਦਾ ਖੇੜਾ ਛਡਿਆ ਸੀ। ਪਰ ਸਬਜ਼ੀਆਂ ਦੀ ਖੇਤੀ ਨੇ ਉਨ੍ਹਾਂ ਨੂੰ ਰੋਲ ਕੇ ਰੱਖ ਦਿੱਤਾ ਹੈ। ਖਰਚੇ ਵੀ ਪੂਰੇ ਨਾ ਹੋਣ ਕਾਰ ਉਹ ਇਸਨੂੰ ਸੜਕਾਂ ਤੇ ਸੁਟਣ ਲਈ ਮਜ਼ਬੂਰ ਹਨ। ਕਿਸਾਨਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਕਣਕ ਝੋਨੇ ਵਾਂਗ ਸਬਜ਼ੀਆਂ ਦਾ ਵੀ ਮੰਡੀਕਰਨ ਹੋਵੇ। ਸਬਜੀਆਂ ਦੀ ਐਮਐਸਪੀ ਤੈਅ ਕਰਕੇ ਸਰਕਾਰੀ ਖਰੀਦ ਹੋਣੀ ਚਾਹੀਦੀ ਹੈ।