India International

ਆਬਾਦੀ ਪੱਖੋਂ ਭਾਰਤ ਬਣੇਗਾ ਦੁਨੀਆ ਦਾ ਨੰਬਰ-1 ਮੁਲਕ , ਚੀਨ ਨੂੰ ਛੱਡੇਗਾ ਪਿੱਛੇ…

In terms of population India will become the number 1 country in the world China will be left behind...

ਦਿੱਲੀ : ਦੁਨੀਆ ਦਾ ਸਭ ਤੋਂ ਵੱਧ ਆਬਾਦੀ ਵਾਲੇ ਦੇਸ਼ਾਂ ਵਿੱਚ ਹੁਣ ਚੀਨ ਨਹੀਂ, ਸਗੋਂ ਸਾਡਾ ਆਪਣਾ ਦੇਸ਼ ਭਾਰਤ ਜਾਣਿਆ ਜਾਵੇਗਾ। ਭਾਰਤ ਜਲਦੀ ਹੀ ਚੀਨ ਨੂੰ ਪਛਾੜ ਕੇ ਦੁਨੀਆ ਦਾ ਸਭ ਤੋਂ ਵੱਧ ਆਬਾਦੀ ਵਾਲਾ ਦੇਸ਼ ਬਣ ਜਾਵੇਗਾ। ਇਸ ਸਾਲ ਦੇ ਮੱਧ ਤੱਕ ਭਾਰਤ ਦੀ ਆਬਾਦੀ ਚੀਨ ਦੀ ਆਬਾਦੀ ਤੋਂ 30 ਲੱਖ ਵੱਧ ਜਾਵੇਗੀ। ਸੰਯੁਕਤ ਰਾਸ਼ਟਰ ਦੀ ਆਬਾਦੀ ਰਿਪੋਰਟ ‘ਚ ਇਹ ਗੱਲ ਸਾਹਮਣੇ ਆਈ ਹੈ।

ਇਸ ਸਾਲ ਦੇ ਸ਼ੁਰੂ ਵਿੱਚ ਕੌਮਾਂਤਰੀ ਮਾਹਿਰਾਂ ਨੇ ਭਵਿੱਖਬਾਣੀ ਕੀਤੀ ਸੀ ਕਿ 2023 ਵਿੱਚ ਭਾਰਤ ਵਿੱਚ ਸਭ ਤੋਂ ਵੱਧ ਆਬਾਦੀ ਵਾਲਾ ਮੁਲਕ ਹੋਵੇਗਾ। ਹੁਣ ਸੰਯੁਕਤ ਰਾਸ਼ਟਰ ਆਬਾਦੀ ਫੰਡ ਦੇ ਤਾਜ਼ਾ ਅੰਕੜਿਆਂ ਨੇ ਇਸ ਦੀ ਪੁਸ਼ਟੀ ਕੀਤੀ ਹੈ। ਅੰਕੜੇ ਦਰਸਾਉਂਦੇ ਹਨ ਕਿ ਭਾਰਤ ਹੁਣ ਦੁਨੀਆ ਦਾ ਸਭ ਤੋਂ ਵੱਧ ਆਬਾਦੀ ਵਾਲਾ ਦੇਸ਼ ਹੈ।

ਭਾਰਤ ਵਿਚ ਹੁਣ ਚੀਨ ਨਾਲੋਂ 30 ਲੱਖ ਦੇ ਕਰੀਬ ਲੋਕ ਜ਼ਿਆਦਾ ਹਨ ਅਤੇ ਇਸ ਦੇਸ਼ ਦੀ ਆਬਾਦੀ 140 ਕਰੋੜ ਨੂੰ ਪਾਰ ਕਰ ਗਈ ਹੈ। ਚੀਨ ਵਿੱਚ ਜਨਮ ਦਰ ਵਿੱਚ ਕਮੀ ਆਈ ਹੈ ਅਤੇ ਇਹ ਇਸ ਸਾਲ ਮਨਫੀ ਵਿੱਚ ਦਰਜ ਕੀਤੀ ਗਈ ਸੀ। ਦਿ ਸਟੇਟ ਆਫ ਵਰਲਡ ਪਾਪੂਲੇਸ਼ਨ ਰਿਪੋਰਟ 2023, ਵਿੱਚ ਕਿਹਾ ਗਿਆ ਹੈ ਕਿ ਭਾਰਤ ਦੀ ਹੁਣ 1 ਅਰਬ42 ਕਰੋੜ 86 ਲੱਖ ਆਬਾਦੀ ਹੈ, ਜਦੋਂ ਕਿ ਚੀਨ ਦੀ ਆਬਾਦੀ 1 ਅਰਬ 42 ਕਰੋੜ 57 ਲੱਖ ਹੈ। ਦੋਵਾਂ ਵਿੱਚ 29 ਲੱਖ ਦਾ ਅੰਤਰ ਹੈ।

340 ਮਿਲੀਅਨ ਦੀ ਆਬਾਦੀ ਦੇ ਨਾਲ ਅਮਰੀਕਾ ਤੀਜੇ ਸਥਾਨ ‘ਤੇ ਹੋਵੇਗਾ। ਰਿਪੋਰਟ ‘ਚ ਕਿਹਾ ਗਿਆ ਹੈ ਕਿ ਇਹ ਅੰਦਾਜ਼ੇ ਫਰਵਰੀ 2023 ਤੱਕ ਦੇ ਅੰਕੜਿਆਂ ‘ਤੇ ਆਧਾਰਿਤ ਹਨ।

ਸੰਯੁਕਤ ਰਾਸ਼ਟਰ ਦੇ ਅਧਿਕਾਰੀਆਂ ਨੇ ਕਿਹਾ ਹੈ ਕਿ ਭਾਰਤ ਅਤੇ ਚੀਨ ਤੋਂ ਆਉਣ ਵਾਲੇ ਅੰਕੜਿਆਂ ਦੀ ‘ਅਨਿਸ਼ਚਿਤਤਾ’ ਕਾਰਨ ਪੱਕੀ ਤਰੀਕ ਦੇਣਾ ਸੰਭਵ ਨਹੀਂ ਹੈ, ਖਾਸ ਤੌਰ ‘ਤੇ ਕਿਉਂਕਿ ਭਾਰਤ ਦੀ ਪਿਛਲੀ ਜਨਗਣਨਾ 2011 ਅਤੇ ਅਗਲੀ 2021 ਦੀ ਮਰਦਮਸ਼ੁਮਾਰੀ ਅਜੇ ਤੱਕ ਨਹੀਂ ਹੋਈ ਹੈ। ਮਹਾਂਮਾਰੀ ਦੇ ਕਾਰਨ ਕਰਵਾਏ ਗਏ ਹਨ।