Punjab

DSP ਦਲਬੀਰ ਸਿੰਘ ਮਾਮਲੇ ‘ਚ ਨਵਾਂ ਮੋੜ ! ਪੁਲਿਸ ਦੇ ਵੀ ਹੋਸ਼ ਉੱਡੇ !

ਬਿਉਰੋ ਰਿਪੋਰਟ : ਜਲੰਧਰ ਵਿੱਚ ਸੋਮਵਾਰ ਨੂੰ ਬਸਤੀ ਵਾਲਾ ਖੇਲ ਨਹਿਰ ਵਿੱਚ ਅਰਜੁਨ ਐਵਾਰਡੀ DSP ਦਲਬੀਰ ਸਿੰਘ ਦੀ ਲਾਸ਼ ਮਿਲਣ ਦੇ ਮਾਮਲੇ ਵਿੱਚ ਵੱਡਾ ਖੁਲਾਸਾ ਹੋਇਆ ਹੈ । DSP ਦਾ ਕਤਲ ਕਿਸੇ ਹੋਰ ਨੇ ਨਹੀਂ ਕੀਤਾ ਸੀ ਬਲਕਿ ਲੁਟੇਰਿਆਂ ਨੇ ਕੀਤਾ ਸੀ। ਜਲੰਧਰ ਦੇ ਕਮਿਸ਼ਨਰ ਪੁਲਿਸ ਦੇ ਵੱਲੋਂ ਕੇਸ ਵਿੱਚ ਕਤਲ ਅਤੇ ਲੁੱਟ ਦੀ ਧਾਰਾ ਵੀ ਜੋੜ ਲਈ ਗਈ ਹੈ । ਦੁਪਹਿਰ ਵੇਲੇ ਡੀਐੱਸਪੀ ਦਾ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਲਾਸ਼ ਪਰਿਵਾਰ ਨੂੰ ਸੌਂਪ ਦਿੱਤੀ ਹੈ । ਕੋਈ ਵੀ ਅਧਿਕਾਰੀ ਇਸ ਕੇਸ ਵਿੱਚ ਕੁਝ ਵੀ ਬੋਲਣ ਤੋਂ ਪਰਹੇਜ਼ ਕਰ ਰਿਹਾ ਹੈ। ਸੂਤਰਾਂ ਤੋਂ ਪਤਾ ਚੱਲਿਆ ਹੈ ਕਿ ਡੀਐੱਸਪੀ ਨੂੰ ਲੁਟੇਰਿਆਂ ਨੇ ਲੁੱਟਣ ਦੀ ਕੋਸ਼ਿਸ਼ ਕੀਤੀ ਸੀ । ਜਦੋਂ ਉਸ ਦੇ ਨਾਲ ਹੱਥੋਪਾਈ ਹੋਈ ਤਾਂ ਡੀਐੱਸਪੀ ਦਾ ਪਸਤੌਲ ਲੈ ਲਈ ਅਤੇ ਗੋਲੀਆਂ ਚੱਲਾ ਦਿੱਤੀਆਂ । ਜਿਸ ਵਿੱਚ ਡੀਐੱਸਪੀ ਦੀ ਮੌਤ ਹੋ ਗਈ ਹੈ । ਪੁਲਿਸ ਨੇ ਇਸ ਕੇਸ ਵਿੱਚ ਮੁਲਜ਼ਮਾਂ ਦੀ ਪਛਾਣ ਕਰ ਲਈ ਹੈ ।

ਬੀਤੇ ਦਿਨ 5 ਟੀਮਾਂ ਨੇ ਕ੍ਰਾਈਮ ਸੀਨ ਦੀ ਜਾਂਚ ਕੀਤੀ ਸੀ । ਜਿਸ ਤੋਂ ਬਾਅਦ 2 ਖੋਲ ਬਰਾਮਦ ਹੋਏ ਸਨ। ਖਾਲੀ ਖੋਲਾਂ ਨੂੰ ਜਾਂਚ ਦੇ ਲਈ ਭੇਜ ਦਿੱਤਾ ਹੈ ਤਾਂਕੀ ਪਤਾ ਚੱਲ ਸਕੇ ਕਿ ਖੋਲ ਡੀਐੱਸਪੀ ਦੀ ਪਸਤੌਲ ਦੇ ਸਨ । ਕੇਸ ਵਿੱਚ ਪੁਲਿਸ ਨੇ IPC ਦੀ ਧਾਰਾ 302 (ਕਤਲ), 379-ਬੀ (ਲੁੱਟ), 34 (ਵਾਰਦਾਤ ਵਿੱਚ ਸ਼ਾਮਲ ਇੱਕ ਤੋਂ ਵੱਧ ਮੁਲਜ਼ਮ ਅਤੇ ਆਰਮਸ ਐਕਟ ਦੀ ਧਾਰਾ 25-54-59 ਦੇ ਤਹਿਤ ਕੇਸ ਦਰਜ ਕੀਤਾ ਹੈ ।

ਡੀਐੱਸਪੀ ਹਰਵਿੰਦਰ ਸਿੰਘ ਵਿਰਕ ਨੇ ਦੱਸਿਆ ਹੈ ਕਿ ਡੀਐੱਸਪੀ ਦਲਬੀਰ ਸਿੰਘ ਦਾ ਫੋਨ ਖਰਾਬ ਹੋ ਗਿਆ ਸੀ ਜਿਸ ਦੇ ਚੱਲਦੇ ਉਨ੍ਹਾਂ ਨੇ ਆਪਣੇ ਫੋਨ ਦਾ ਸਿਮ ਗਨਮੈਨ ਦੇ ਫੋਨ ਵਿੱਚ ਪਾਇਆ ਸੀ। ਘਟਨਾ ਦੇ ਸਮੇਂ ਉਨ੍ਹਾਂ ਦੇ ਕੋਲ ਕੋਈ ਫੋਨ ਨਹੀਂ ਸੀ। ਡੀਐੱਸਪੀ ਵਿਰਕ ਨੇ ਦੱਸਿਆ ਦਲਬੀਰ ਸਿੰਘ ਪਿਛਲੇ 4 ਮਹੀਨੇ ਤੋਂ ਡਿਪਰੈਸ਼ਨ ਵਿੱਚ ਚੱਲ ਰਿਹਾ ਸੀ। ਕੁਝ ਦਿਨ ਪਹਿਲਾਂ ਹੀ ਪਿੰਡ ਮੰਡ ਵਿੱਚ ਲੜਾਈ ਦੀ ਘਟਨਾ ਦਾ ਇਸ ਨਾਲ ਕੋਈ ਲੈਣਾ ਦੇਣਾ ਨਹੀਂ ਹੈ । ਇਸ ਦੀ ਜਾਂਚ ਹੋ ਚੁੱਕੀ ਹੈ । 15 ਦਸੰਬਰ ਨੂੰ ਮੰਡ ਪਿੰਡ ਵਿੱਚ ਦਲਬੀਰ ਸਿੰਘ ਨੇ 2 ਗੋਲੀਆਂ ਚਲਾਇਆ ਸਨ ਜਿਸ ਤੋਂ ਬਾਅਦ ਪਿੰਡ ਵਾਲਿਆਂ ਨੇ ਉਨ੍ਹਾਂ ਨਾਲ ਕੁੱਟਮਾਰ ਕੀਤੀ ਸੀ ਹਾਲਾਂਕਿ ਬਾਅਦ ਵਿੱਚੋ ਰਾਜ਼ੀਨਾਮਾ ਹੋ ਗਿਆ ਸੀ।

ਤਿੰਨ ਲੋਕਾਂ ਦੇ ਨਾਲ ਘਰ ਤੋਂ ਨਿਕਲੇ ਸਨ

ਜਾਣਕਾਰੀ ਦੇ ਮੁਤਾਬਿਕ ਨਵੇਂ ਸਾਲ ਦੀ ਰਾਤ ਡੀਐੱਸਪੀ ਦਲਬੀਰ ਸਿੰਘ ਆਪਣੇ 3 ਲੋਕਾਂ ਦੇ ਨਾਲ ਘਰ ਤੋਂ ਨਿਕਲ ਗਏ ਸਨ। ਦੇਰ ਰਾਤ ਡੀਐੱਸਪੀ ਦਲਬੀਰ ਸਿੰਘ ਨੂੰ ਉਸ ਦੇ ਦੋਸਤਾਂ ਨੇ ਬੱਸ ਸਟੈਂਡ ਦੇ ਕੋਲ ਛੱਡਿਆ ਸੀ। ਜਿਸ ਦੇ ਬਾਅਦ ਉਨ੍ਹਾਂ ਦੀ ਕੋਈ ਜਾਣਕਾਰੀ ਨਹੀਂ ਮਿਲੀ ਸੀ। ਪੁਲਿਸ ਨੇ ਬੱਸ ਸਟੈਂਡ ਦੇ ਕੋਲੋ ਕੁਝ ਸੀਸੀਟੀਵੀ ਕਬਜ਼ੇ ਵਿੱਚ ਲਏ ਸਨ।