Punjab

ਪੰਜਾਬ ਦੀ ਇਸ ਕਾਰ ਦੀ ਚਰਚਾ ਚਾਰੋ ਪਾਸੇ ਹੋ ਰਹੀ ਹੈ ! ਤਸਵੀਰਾਂ ਹੈਰਾਨ ਕਰਨ ਵਾਲੀਆਂ !

Chandigarh car tyre stolen

ਬਿਊਰੋ ਰਿਪੋਰਟ : ਚੰਡੀਗੜ੍ਹ ਵਿੱਚ ਰਹਿਣ ਵਾਲੇ ਸ਼ਖਸ ਨੇ ਪੰਜਾਬ ਨੰਬਰ ਦੀ ਕਾਰ ਆਪਣੇ ਘਰ ਦੇ ਬਾਹਰ ਰਾਤ ਨੂੰ ਪਾਰਕ ਕੀਤੀ । ਸਵੇਰ ਵੇਲੇ ਜਦੋਂ ਕਾਰ ਸਾਫ ਕਰਨ ਵਾਲਾ ਆਇਆ ਤਾਂ ਉਹ ਵੇਖ ਕੇ ਹੈਰਾਨ ਹੋ ਗਿਆ । ਉਸ ਨੇ ਫੋਰਨ ਕਾਰ ਦੇ ਮਾਲਿਕ ਦੀ ਡੋਰ ਬੈੱਲ ਵਜਾਈ ਅਤੇ ਉਸ ਨੂੰ ਜਗਾਇਆ । ਜਦੋਂ ਕਾਰ ਦੇ ਮਾਲਿਕ ਨੇ ਦਰਵਾਜ਼ਾ ਖੋਲਿਆ ਤਾਂ ਕਾਰ ਸਾਫ ਕਰਨ ਵਾਲੇ ਨੇ ਗੱਡੀ ਦੇ ਮਾਲਕ ਆਰਿਅਨ ਕਪੂਰ ਨੂੰ ਜੋ ਦੱਸਿਆ ਉਹ ਸੁਣ ਕੇ ਉਸ ਦੇ ਹੋਸ਼ ਉੱਡ ਗਏ । ਹੋਂਡਾ ਵੈਨਿਯੂ ਕਾਰ ਘਰ ਦੇ ਬਾਹਰ ਤਾਂ ਖੜੀ ਸੀ ਪਰ ਟਾਇਰਾਂ ‘ਤੇ ਨਹੀਂ !

Chandigarh car tyre stolen
ਚੋਰ ਚਾਰੋ ਟਾਇਰ ਲੈਕੇ ਫਰਾਰ ਹੋ ਗਏ

ਦਰਾਸਲ ਰਾਤ ਨੂੰ ਚੋਰ ਆਏ ਉਨ੍ਹਾਂ ਨੇ ਗੱਡੀ ਦਾ ਹੋਰ ਕੋਈ ਸਮਾਨ ਚੋਰੀ ਨਹੀਂ ਕੀਤਾ ਬਲਕਿ ਨਵੇਂ ਟਾਇਰ ਰਿਮ ਸਮੇਤ ਉਤਾਰ ਲਏ ਅਤੇ ਗੱਡੀ ਨੂੰ ਫੱਟਿਆਂ ‘ਤੇ ਖੜਾ ਕਰਕੇ ਫਰਾਰ ਹੋ ਗਏ । ਕਾਰ ਮਾਲਿਕ ਹੈਰਾਨ ਰਹਿ ਗਿਆ ਹੈ ਚੋਰਾਂ ਦੀ ਇਸ ਕਰਤੂਤ ਨੂੰ ਵੇਖ ਕੇ, ਜਿੰਨੇ ਵੀ ਫੱਟੇ ‘ਤੇ ਖੜੀ ਗੱਡੀ ਦੀ ਫੋਟੋਆਂ ਵੇਖਿਆ ਉਹ ਹੈਰਾਨ ਸੀ । ਕਾਰ ਮਾਲਿਕ ਦਾ ਘੱਟੋਂ ਘੱਟ 50 ਹਜ਼ਾਰ ਦਾ ਨੁਕਸਾਨ ਹੋ ਗਿਆ ਹੈ । ਇਹ ਵਾਰਦਾਤ ਚੰਡੀਗੜ੍ਹ ਦੇ ਸੈਕਟਰ 23 D ਵਿੱਚ ਹੋਈ । ਚੋਰਾਂ ਨੇ ਮਕਾਨ ਨੰਬਰ 3460 ਦੇ ਬਾਹਰ ਖੜੀ ਹੋਂਡਾ ਵੈਨਯੂ ਕਾਰ ਨੰਬਰ (PB65AY-6005) ਦੇ ਟਾਇਰਾਂ ‘ਤੇ ਹੱਥ ਸਾਫ ਕੀਤਾ ਹੈ । ਕਾਰ ਦੇ ਮਾਲਕ ਆਰਿਅਨ ਕਪੂਰ ਦਾ ਚੰਡੀਗੜ੍ਹ ਦੇ ਸੈਕਟਰ 41 ਵਿੱਚ ਆਇਸਕ੍ਰੀਮ ਦਾ ਕਾਰੋਬਾਰ ਹੈ । ਉਨ੍ਹਾਂ ਨੇ ਦੱਸਿਆ ਕਿ 22 ਦਸੰਬਰ ਨੂੰ ਉਨ੍ਹਾਂ ਨੇ ਆਪਣੀ ਕਾਰ ਘਰ ਦੇ ਸਾਹਮਣੇ ਪਾਰਕ ਦੀ ਪਟਰੀ ‘ਤੇ ਖੜੀ ਕੀਤੀ ਸੀ ਪਰ ਸਵੇਰੇ ਟਾਇਰ ਗਾਇਬ ਸਨ । ਉਨ੍ਹਾਂ ਨੇ ਦੱਸਿਆ ਕਿ 2 ਦਿਨ ਪਹਿਲਾਂ ਗੁਆਂਢੀਆਂ ਦੀ ਗੱਡੀ ਤੋਂ ਕਾਰ ਦੀ ਬੈਟਰੀ ਚੋਰੀ ਹੋਈ ਸੀ । ਸਿਰਫ ਇੰਨਾਂ ਹੀ ਨਹੀਂ ਇਲਾਕੇ ਵਿੱਚ 2 ਦਿਨ ਪਹਿਲਾਂ ਹੀ ਇੱਕ ਮਹਿਲਾ ਦੀ ਸੋਨੇ ਦੀ ਚੇਨ ਖਿੱਚ ਕੇ ਲੁਟੇਰੇ ਫਰਾਰ ਹੋ ਗਏ ਸਨ ।

Chandigarh car tyre stolen
ਚੋਰ ਚਾਰੋ ਟਾਇਰ ਲੈਕੇ ਫਰਾਰ ਹੋ ਗਏ

ਲੋਕਾਂ ਦਾ ਕਹਿਣਾ ਹੈ ਕਿ ਚੰਡੀਗੜ੍ਹ ਪੁਲਿਸ ਸਭ ਤੋਂ ਹਾਈਟੈਕ ਹੋਣ ਦਾ ਦਾਅਵਾ ਕਰਦੀ ਹੈ ਪਰ ਪਿੱਛਲੇ ਕੁਝ ਮਹੀਨਿਆਂ ਵਿੱਚ ਜਿਸ ਤਰ੍ਹਾਂ ਨਾਲ ਚੋਰੀ ਦੀ ਵਾਰਦਾਤਾਂ ਵਿੱਚ ਵਾਧਾ ਹੋਇਆ ਹੈ, ਉਹ ਵੱਡਾ ਸਵਾਲ ਖੜਾ ਕਰ ਰਿਹਾ ਹੈ। ਚੰਡੀਗੜ੍ਹ ਵਿੱਚ ਥਾਂ-ਥਾਂ ‘ਤੇ ਕੈਮਰੇ ਲੱਗੇ ਹਨ । ਜ਼ਿਆਦਾਤਰ ਇਲਾਕਿਆਂ ਵਿੱਚ ਕੈਮਰਿਆਂ ਨਾਲ ਲੈਸ ਹਨ ਇਸ ਦੇ ਬਾਵਜੂਦ ਵਧ ਰਹੀਆਂ ਚੋਰੀ ਦੀਆਂ ਵਾਰਦਾਤਾ ਚਿੰਤਾ ਵਧਾ ਰਹੀਆਂ ਹਨ।