Punjab

ਬਠਿੰਡਾ ਵਿੱਚ ਟ੍ਰੇਨ ਦੇ ਟਾਇਲਟ ਤੋਂ ਮਿਲੀ 2 ਸਾਲ ਦੀ ਬੱਚੀ ! ਇਸ ਹਾਲਤ ਵਿੱਚ ਮਹਿਲਾ ਨੇ ਕੱਢਿਆ

ਬਿਉਰੋ ਰਿਪੋਰਟ : ਬਠਿੰਡਾ ਰੇਲਵੇ ਸਟੇਸ਼ਨ ‘ਤੇ 2 ਸਾਲ ਦੀ ਬੱਚੀ ਮਿਲੀ ਹੈ । ਕੋਈ ਅੰਜਾਨ ਸ਼ਖ਼ਸ ਬੱਚੀ ਨੂੰ ਸਟੇਸ਼ਨ ‘ਤੇ ਰੁਕੀ ਹੋਈ ਟ੍ਰੇਨ ਦੇ ਟਾਇਲਟ ਵਿੱਚ ਬੰਦ ਕਰਕੇ ਫਰਾਰ ਹੋ ਗਿਆ । ਰੋਂਦੀ ਹੋਈ ਬੱਚੀ ਦੀ ਆਵਾਜ਼ ਸੁਣਨ ਤੋਂ ਬਾਅਦ ਲੋਕਾਂ ਨੇ ਟਾਇਲੇਟ ਤੋਂ ਬੱਚੀ ਨੂੰ ਬਾਹਰ ਕੱਢਿਆ ਗਿਆ । ਬੱਚੀ ਨੂੰ ਰੇਲਵੇ ਪੁਲਿਸ ਨੂੰ ਸੌਂਪਿਆ ਗਿਆ । ਮਿਲੀ ਜਾਣਕਾਰੀ ਦੇ ਮੁਤਾਬਿਕ ਬਠਿੰਡਾ ਰੇਲਵੇ ਸਟੇਸ਼ਨ ‘ਤੇ ਸਿਰਸਾ ਵੱਲ ਜਾ ਰਹੀ ਟ੍ਰੇਨ ਆਕੇ ਰੁਕੀ ਸੀ । ਟ੍ਰੇਨ ਸਟੇਸ਼ਨ’ ਤੇ ਖੜੀ ਸੀ ਤਾਂ ਇੱਕ ਬੰਦ ਟਾਇਲੇਟ ਤੋਂ ਬੱਚੀ ਦੇ ਰੋਣ ਦੀ ਆਵਾਜ਼ ਸੁਣਾਈ ਦਿੱਤੀ । ਇੱਕ ਮਹਿਲਾ ਨੇ ਜਦੋਂ ਟਾਇਲੇਟ ਦਾ ਦਰਵਾਜ਼ਾ ਖੋਲਿਆ ਤਾਂ ਉਸ ਨੇ ਬੱਚੀ ਨੂੰ ਇਕੱਲਾ ਖੜੇ ਹੋਏ ਵੇਖਿਆ । ਮਹਿਲਾ ਨੇ ਬੱਚੀ ਨੂੰ ਟਾਇਲੇਟ ਤੋਂ ਬਾਹਰ ਕੱਢਿਆ ਤਾਂ ਪਲੇਟਫਾਰਮ ‘ਤੇ ਉਤਾਰਿਆ । ਇਸ ਦੇ ਬਾਅਦ ਰੇਲਵੇ ਪੁਲਿਸ ਨੂੰ ਇਤਹਾਲ ਦਿੱਤੀ ਗਈ ।

ਬੱਚੀ ਜਦੋਂ ਪਰਿਵਾਰ ਦੇ ਬਾਰੇ ਪੁੱਛਿਆ ਤਾਂ ਉਹ ਕੁਝ ਵੀ ਦੱਸ ਨਹੀਂ ਪਾ ਰਹੀ ਹੈ । ਜਿਸ ਦੇ ਬਾਅਦ ਪੁਲਿਸ ਨੇ ਬੱਚੀ ਨੂੰ ਆਪਣੀ ਸੁਰੱਖਿਆ ਵਿੱਚ ਰੱਖ ਲਿਆ ਹੈ । ਉਧਰ ਰੇਲਵੇ ਸਟੇਸ਼ਨ ਵਿੱਚ ਲੱਗੇ ਸੀਸੀਟੀਵੀ ਕੈਮਰੇ ਖੰਗਾਲੇ ਜਾ ਰਹੇ ਹਨ। ਪੁਲਿਸ ਫਿਲਹਾਲ ਦੱਸ ਨਹੀਂ ਪਾ ਰਹੀ ਹੈ ਕਿ ਬੱਚੀ ਇਸੇ ਪਲੇਟਫਾਰਮ ਤੋਂ ਚੜੀ ਸੀ ਜਾਂ ਫਿਰ ਕਿਸੇ ਹੋਰ ਰੇਲਵੇ ਸਟੇਸ਼ਨ ਤੋਂ ਬੈਠੀ ਸੀ । ਪੁਲਿਸ ਦਾ ਕਹਿਣਾ ਹੈ ਕਿ ਬੱਚੀ ਦੀ ਪਛਾਣ ਕੀਤੀ ਜਾ ਰਹੀ ਹੈ । ਬੱਚੀ ਲਾਪਰਵਾਈ ਦੀ ਵਜ੍ਹਾ ਕਰਕੇ ਟਾਇਲੇਟ ਵਿੱਚ ਬੰਦ ਹੋ ਗਈ ਜਾਂ ਫਿਰ ਜਾਣ ਬੁਝਕੇ ਇਹ ਹਰਕਤ ਕੀਤੀ ਗਈ,ਪੁਲਿਸ ਇਸ ਦੀ ਜਾਂਚ ਕਰ ਰਹੀ ਹੈ। ਪਰ ਮਾਪਿਆਂ ਨੂੰ ਨਾਲ ਨਾ ਵੇਖ ਕੇ ਬੱਚੀ ਜ਼ਰੂਰ ਪਰੇਸ਼ਾਨ ਹੋ ਗਈ ਹੈ । ਉਸ ਦੀਆਂ ਅੱਖਾਂ ਮਾਂ ਦੀ ਤਲਾਸ਼ ਕਰ ਰਹੀਆਂ ਹਨ । ਉਮੀਦ ਅਤੇ ਅਰਦਾਸ ਇਹ ਹੀ ਕੀਤੀ ਜਾ ਰਹੀ ਹੈ ਕਿ ਬੱਚੀ ਜਲਦ ਆਪਣੇ ਪਰਿਵਾਰ ਨੂੰ ਮਿਲੇ।