India Punjab

ਰਫ਼ਤਾਰ ਦੇ ਜਨੂੰਨ ਨਾਲ ਪੰਜਾਬੀ ਪੁੱਤ ਦੀ ਦਰਦਨਾਕ ਮੌਤ! ਮਾਪਿਆਂ ਦੀ ਵੱਡੀ ਲਾਪਰਵਾਹੀ ਵੀ ਆਈ ਸਾਹਮਣੇ

ਬਿਉਰੋ ਰਿਪੋਰਟ: ਬਠਿੰਡਾ ਤੋਂ ਬਹੁਤ ਦਰਦਨਾਕ ਖ਼ਬਰ ਸਾਹਮਣੇ ਆਈ ਹੈ। ਰਫ਼ਤਾਰ ਦੇ ਜਨੂੰਨ ਨੇ ਇੱਕ ਮਾਂ ਦੀ ਗੋਦ ਸੁੰਨੀ ਕਰ ਦਿੱਤਾ ਹੈ, 11ਵੀਂ ਜਮਾਤ ਦੇ ਇੱਕ ਵਿਦਿਆਰਥੀ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਬੱਚਾ 140 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਕਾਰ ਚਲਾਉਂਦਾ ਰਿਹਾ ਸੀ। ਤੇਜ਼ ਰਫ਼ਤਾਰ ਹੋਣ ਕਰਕੇ ਕਾਰ ਦਾ ਬੈਲੰਸ ਵਿਗੜਿਆ ਅਤੇ ਕਾਰ ਦਰੱਖਤ ਨਾਲ ਜਾ ਵੱਜੀ ਤੇ ਹਾਦਸਾ ਵਾਪਰ ਗਿਆ।

ਪਹਿਲਾਂ ਵੀ 160 ਦੀ ਸਪੀਡ ‘ਤੇ ਕਾਰ ਚਲਾਈ

ਮ੍ਰਿਤਕ ਵਿਦਿਆਰਥੀ ਦੀ ਪਛਾਣ ਉਦੈ ਪ੍ਰਤਾਪ ਸਿੰਘ ਵਜੋਂ ਹੋਈ ਹੈ। ਬੱਚੇ ਨੇ ਹਾਦਸੇ ਤੋਂ ਪਹਿਲਾਂ ਤੇਜ਼ ਰਫ਼ਤਾਰ ਨਾਲ ਗੱਡੀ ਚਲਾਉਂਦਿਆਂ ਹੋਇਆਂ ਸਪੀਡੋਮੀਟਰ ਦਾ ਵੀਡੀਓ ਵੀ ਆਪਣੇ ਇੰਸਟਾਗ੍ਰਾਮ ’ਤੇ ਪੋਸਟ ਕੀਤਾ ਸੀ। ਦੱਸਿਆ ਜਾ ਰਿਹਾ ਹੈ ਕਿ ਉਦੈ ਪ੍ਰਤਾਪ ਸਪੀਡ ਦਾ ਦੀਵਾਨਾ ਸੀ ਉਸ ਨੇ ਇਸ ਤੋਂ ਪਹਿਲਾਂ ਵੀ 160 ਤੋਂ 180 ਪ੍ਰਤੀ ਘੰਟੇ ਦੀ ਰਫਤਾਰ ਦਾ ਵੀਡੀਓ ਆਪਣੇ ਇੰਸਟਰਾਗਰਾਮ ਤੇ ਪਾਇਆ ਸੀ। ਇਹ ਵੀਡੀਓ 31 ਦਸੰਬਰ 2023 ਦਾ ਦੱਸਿਆ ਜਾ ਰਿਹਾ ਹੈ।

31 ਦਸੰਬਰ 2023 ਨੂੰ ਉਦੈ ਪ੍ਰਤਾਪ ਸਿੰਘ ਵੱਲੋਂ ਪੋਸਟ ਕੀਤੀ ਹੋਈ ਸਟੋਰੀ

ਬਿਨਾਂ ਲਾਈਸੈਂਸ ’ਤੇ ਗੱਡੀ ਕਿਵੇਂ ਚੱਲਾ ਰਿਹਾ ਸੀ?

ਕਿਸੇ ਵੀ ਚੀਜ਼ ਨੂੰ ਜਨੂੰਨ ਅਤੇ ਜੋਸ਼ ਨਾਲ ਕਰਨਾ ਚੰਗੀ ਗੱਲ ਹੈ ਪਰ ਨਿਯਮਾਂ ਅਧੀਨ ਹੋਣਾ ਚਾਹੀਦਾ ਹੈ। 11ਵੀਂ ਜਮਾਤ ਦੇ ਉਦੈ ਪ੍ਰਤਾਪ ਦੀ ਉਮਰ 16 ਸਾਲ ਦੇ ਕਰੀਬ ਹੋਣੀ ਹੈ। 18 ਸਾਲ ਤੋਂ ਪਹਿਲਾਂ ਲਾਈਸੈਂਸ ਨਹੀਂ ਬਣਦਾ ਹੈ ਯਾਨੀ ਉਹ ਗੈਰ ਕਾਨੂੰਨੀ ਤਰੀਕੇ ਦੇ ਨਾਲ ਗੱਡੀ ਚੱਲਾ ਰਿਹਾ ਸੀ। ਸਿਰਫ਼ ਇੰਨਾਂ ਹੀ ਨਹੀਂ ਜਿਸ ਸਪੀਡ ‘ਤੇ ਉਹ ਗੱਡੀ ਚੱਲਾ ਰਿਹਾ ਸੀ ਉਹ ਉਸ ਲਈ ਤਾਂ ਖ਼ਤਰਨਾਕ ਸਾਬਿਤ ਹੋਈ ਹੈ, ਪਰ ਸੜ੍ਹਕ ‘ਤੇ ਚੱਲਣ ਵਾਲੇ ਹਰ ਉਸ ਸ਼ਖਸ ਦੇ ਲਈ ਜਾਨਲੇਵਾ ਸੀ ਜੋ ਉਸ ਦੀ ਹੱਦ ਅੰਦਰ ਆਉਂਦਾ ਹੈ। ਅਜਿਹੇ ਵਿੱਚ ਮਾਪਿਆਂ ਵੀ ਕਿਧਰੇ ਨਾ ਕਿਧਰੇ ਸਵਾਲਾਂ ਦੇ ਘੇਰੇ ਵਿੱਚ ਹਨ।

ਪੰਜਾਬ ਵਿੱਚ ਸੜਕ ਹਾਦਸਿਆਂ ਦਾ ਅੰਕੜਾ ਡਰਾਉਣ ਵਾਲਾ

2022 ਵਿੱਚ ਪੰਜਾਬ ਵਿੱਚ 6,122 ਸੜਕ ਦੁਰਘਟਨਾਵਾਂ ਹੋਈਆਂ ਜਿੰਨਾਂ ਵਿੱਚੋਂ 4,688 ਮੌਤਾਂ ਹੋਈਆਂ ਜਦਕਿ 372 ਲੋਕ ਜਖ਼ਮੀ ਹੋਏ। 2021 ਵਿੱਚ 6,097 ਸੜਕ ਦੁਰਘਟਨਾਵਾਂ ਹੋਈਆਂ, 4,516 ਮੌਤਾਂ ਜਿੰਨਾਂ ਵਿੱਚੋਂ 3,034 ਬੁਰੀ ਤਰ੍ਹਾਂ ਨਾਲ ਜ਼ਖ਼ਮੀ ਹੋਏ। 2020 ਦੇ ਮੁਕਾਬਲੇ 2021 ਵਿੱਚ 17 ਫੀਸਦੀ ਸੜਕ ਦੁਰਘਟਨਾਵਾਂ ਵਧੀਆਂ ਸਨ। 2020 ਵਿੱਚ 5,871 ਸੜਕ ਦੁਰਘਟਨਾਵਾਂ ਹੋਈਆਂ ਸਨ।

ਇਸ ਵਿੱਚ 3,276 ਮੌਤਾਂ ਓਵਰ ਸਪੀਡ ਦੀ ਵਜ੍ਹਾ ਕਰਕੇ ਹੋਈਆਂ ਸਨ। 522 ਮੌਤਾਂ ਗ਼ਲਤ ਰਸਤੇ ਦੀ ਵਜ੍ਹਾ ਕਰਕੇ ਹੋਈਆਂ। 2020 ਵਿੱਚ ਪੰਜਾਬ ਵਿੱਚ ਰੋਜ਼ਾਨਾ 13 ਲੋਕ ਸੜਕੀ ਦੁਰਘਟਨਾ ਦੌਰਾਨ ਮਾਰੇ ਜਾਂਦੇ ਸਨ 2022 ਵਿੱਚ ਇਹ ਵਧ ਕੇ 17 ਹੋ ਗਈ ਹੈ।

ਮਾਨ ਸਰਕਾਰ ਨੇ 26 ਜਨਵਰੀ ਤੋਂ ਸੜਕ ਸੁਰੱਖਿਆ ਫੋਰਸ ਦੀ ਤਾਇਨਾਤੀ ਕੀਤੀ ਤਾਂ ਕੀ ਦੁਰਘਟਨਾਵਾਂ ਘੱਟ ਹੋ ਸਕਣ ਅਤੇ ਸਮੇਂ ਸਿਰ ਹਸਪਤਾਲ ਪਹੁੰਚਾਉਣ ਨਾਲ ਲੋਕਾਂ ਨੂੰ ਬਚਾਇਆ ਜਾ ਸਕੇ। ਪਰ ਲੋਕਾਂ ਨੂੰ ਇਹ ਗੱਲ ਸਮਝਣੀ ਹੋਵੇਗੀ ਕਿ ਜਦੋਂ ਤੁਸੀਂ ਸੜਕ ‘ਤੇ ਚੱਲਦੇ ਹੋ ਤਾਂ ਤੁਸੀਂ ਭਾਵੇਂ ਗੱਡੀ ਵਿੱਚ ਇਕੱਲੇ ਹੁੰਦੇ ਹੋ ਪਰ ਸੜਕ ‘ਤੇ ਮੌਜੂਦ ਹਰ ਇੱਕ ਸ਼ਖਸ ਦੀ ਜਾਨ ਤੁਹਾਡੀ ਡਰਾਈਵਿੰਗ ‘ਤੇ ਨਿਰਭਰ ਕਰਦੀ ਹੈ।

ਹੋਰ ਤਾਜ਼ਾ ਖ਼ਬਰਾਂ – 

ਮਾਹਿਰਾਂ ਨੇ ਪੰਜਾਬ ਵਿੱਚ ਨਿੰਮ ਦੇ ਰੁੱਖਾਂ ਦੇ ਸੁੱਕਣ ਲਈ ਜਲਵਾਯੂ ਤਬਦੀਲੀ ਨੂੰ ਜ਼ਿੰਮੇਵਾਰ ਠਹਿਰਾਇਆ

ਪੰਜਾਬ ਦੇ ਸਾਬਕਾ ਮੰਤਰੀ ਦਾ ਪੁੱਤਰ 42.89 ਗ੍ਰਾਮ ਚਿੱਟੇ ਦੇ ਨਾਲ ਗ੍ਰਿਫਤਾਰ: ਲੜਕੀ ਸਮੇਤ ਪੰਜ ਕਾਬੂ