International

ਅਮਰੀਕਾ ‘ਚ ਪੰਜਾਬੀ ਟਰੱਕ ਚਾਲਕ ਨੇ ਸੜਕ ‘ਤੇ ਕਰ ਦਿੱਤਾ ਇਹ ਕਾਰਾ , ਦੋ ਨੂੰ ਪਹੁੰਚਾਇਆ ਹਸਪਤਾਲ

Punjabi truck driver hit a car in America two killed two injured

ਅਮਰੀਕਾ ਦੇ ਨਿਊਯਾਰਕ ਦੇ ਲੌਂਗ ਆਇਲੈਂਡ ਵਿੱਚ ਨਸ਼ੇ ’ਚ ਧੁੱਤ ਭਾਰਤੀ ਮੂਲ ਦੇ ਪਿੱਕ-ਅੱਪ ਟਰੱਕ ਡਰਾਈਵਰ ਨੇ ਕਾਰ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਦੋ ਲੜਕਿਆਂ ਦੀ ਮੌਕੇ ’ਤੇ ਹੀ ਮੌਤ ਹੋ ਗਈ ਅਤੇ ਦੋ ਹੋਰ ਜ਼ਖ਼ਮੀ ਹੋ ਗਏ। ਮਰਨ ਵਾਲਿਆਂ ਦੀ ਉਮਰ 14 ਅਤੇ 16 ਅਤੇ ਜ਼ਖਮੀਆਂ ਦੀ ਉਮਰ 16 ਅਤੇ 17 ਸਾਲ ਦੱਸੀ ਜਾ ਰਹੀ ਹੈ।

ਪੁਲਿਸ ਨੇ ਦੱਸਿਆ ਕਿ ਮੁਲਜ਼ਮ ਦੀ ਪਛਾਣ 34 ਸਾਲਾ ਅਮਨਦੀਪ ਸਿੰਘ ਵਜੋਂ ਹੋਈ ਹੈ। ਮਰਨ ਵਾਲਿਆਂ ਦੀ ਪਛਾਣ ਡਰਿਊ ਹੈਸਨਬੇਨ ਅਤੇ ਏਥਨ ਫਾਲਕੋਵਿਟਜ਼ ਵਜੋਂ ਕੀਤੀ ਗਈ ਹੈ, ਜਦੋਂ ਕਿ ਦੂਜੇ ਦੋ ਕਾਰ ਸਵਾਰਾਂ ਨੂੰ ਇਲਾਜ ਲਈ ਸਥਾਨਕ ਹਸਪਤਾਲ ਲਿਜਾਇਆ ਗਿਆ।

ਪੁਲਿਸ ਨੇ ਦੱਸਿਆ ਕਿ ਰੋਜ਼ਲਿਨ ਦਾ ਰਹਿਣ ਵਾਲਾ ਅਮਨਦੀਪ ਸਿੰਘ ਹਾਦਸੇ ਤੋਂ ਬਾਅਦ ਮੌਕੇ ਤੋਂ ਭੱਜ ਗਿਆ। ਪੁਲਿਸ ਨੇ ਉਸ ਨੂੰ ਉਸੇ ਦਿਨ ਗ੍ਰਿਫਤਾਰ ਕੀਤਾ ਅਤੇ ਮਾਮੂਲੀ ਸੱਟਾਂ ਕਾਰਨ ਉਸਨੂੰ ਸਥਾਨਕ ਹਸਪਤਾਲ ਲਿਜਾਇਆ ਗਿਆ ਸੀ। ਉਸ ‘ਤੇ ਪਹਿਲੀ-ਡਿਗਰੀ ਵਾਹਨ ਹੱਤਿਆ, ਦੂਜੀ-ਡਿਗਰੀ ਕਤਲੇਆਮ, ਵਾਹਨ ਦੁਰਘਟਨਾ ਦੇ ਮੌਕੇ ਤੋਂ ਭੱਜਣ, ਨਸ਼ੇ ਵਿੱਚ ਗੱਡੀ ਚਲਾਉਣ ਅਤੇ ਦੂਜੀ-ਡਿਗਰੀ ਹਮਲੇ ਦੇ ਦੋ ਦੋਸ਼ ਲਗਾਏ ਗਏ ਹਨ।

ਅਮਨਦੀਪ ਨੂੰ ਵੀਰਵਾਰ ਨੂੰ ਹੈਂਪਸਟੇਡ ਦੀ ਪਹਿਲੀ ਜ਼ਿਲ੍ਹਾ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਸਰਕਾਰੀ ਵਕੀਲਾਂ ਦੇ ਮੁਤਾਬਕ ਹਾਦਸੇ ਸਮੇਂ ਅਮਨਦੀਪ ਦੇ ਖੂਨ ਵਿੱਚ ਅਲਕੋਹਲ ਦੀ ਮਾਤਰਾ ਕਾਨੂੰਨੀ ਸੀਮਾ ਤੋਂ ਦੁੱਗਣੀ ਸੀ।

ਅਦਾਲਤ ਨੂੰ ਦੱਸਿਆ ਗਿਆ ਕਿ ਉਸ ਨੂੰ ਪਹਿਲਾਂ ਸ਼ਰਾਬ ਪੀ ਕੇ ਗੱਡੀ ਚਲਾਉਣ ਅਤੇ ਨਾਬਾਲਗ ਸਮੇਂ ਵੀ ਗੈਂਗ ਹਮਲੇ ਲਈ ਦੋਸ਼ੀ ਠਹਿਰਾਇਆ ਜਾ ਚੁੱਕਿਆ ਹੈ। ਹੁਣ ਇਸ ਮਾਮਲੇ ਦੀ ਅਗਲੀ ਸੁਣਵਾਈ 8 ਮਈ ਨੂੰ ਹੋਣੀ ਹੈ। ਉਸ ਨੂੰ ਜ਼ਿਲ੍ਹਾ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਉਸ ਦੀ ਅਗਲੀ ਪੇਸ਼ੀ 8 ਮਈ ਨੂੰ ਹੋਣੀ ਹੈ।