Lok Sabha Election 2024 Punjab

ਚੋਣ ਮੈਦਾਨ ‘ਚ ਉੱਤਰ ਸਕਦੇ ਹਨ ਸਿੱਧੂ ਮੂਸੇਵਾਲਾ ਦੇ ਪਿਤਾ! ਕਾਂਗਰਸ ਦਾ ਗੇਮ ਪਲਾਨ?

ਬਿਉਰੋ ਰਿਪੋਰਟ – ਪੰਜਾਬੀ ਦੀ ਸਭ ਤੋਂ ਹਾਟ ਬਠਿੰਡਾ ਲੋਕਸਭਾ (Bathinda Lok Sabha Seat) ਸੀਟ ਨੂੰ ਲੈਕੇ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਸੂਤਰਾਂ ਦੇ ਮੁਤਾਬਿਕ ਸਿੱਧੂ ਮੂਸੇਵਾਲਾ (Sidhu Moose Wala) ਦੇ ਪਿਤਾ ਬਲਕੌਰ ਸਿੰਘ (Balkaur Singh) ਬਤੌਰ ਅਜ਼ਾਦ ਉਮੀਦਵਾਰ ਵਜੋਂ ਬਠਿੰਡਾ ਸੀਟ ਤੋਂ ਸਿਆਸੀ ਮੈਦਾਨ ਵਿੱਚ ਉਤਰ ਸਕਦੇ ਹਨ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਨੇ ਆਪਣੇ ਕਰੀਬੀ ਨੂੰ ਪੇਪਰ ਤਿਆਰ ਕਰਨ ਦੇ ਲਈ ਕਿਹਾ ਹੈ। ਹਾਲਾਂਕਿ ਬੀਤੇ ਦਿਨੀ ਉਨ੍ਹਾਂ ਨੇ ਕਾਂਗਰਸ ਦੇ ਉਮੀਦਵਾਰ ਜੀਤ ਮਹਿੰਦਰ ਸਿੱਧੂ ਨੂੰ ਮਿਲਕੇ ਇੱਕ ਚਿੱਠੀ ਸੌਂਪੀ ਹੈ ਜਿਸ ਵਿੱਚ ਆਪਣੇ ਪੁੱਤਰ ਦੇ ਕਤਲ ਤੇ ਸੂਬੇ ਵਿੱਚ ਗੈਂਗਸਟਰਾਂ ਦੀ ਸਰਗਰਮੀਆਂ ਨੂੰ ਲੈ ਕੇ 9 ਨੁਕਤਿਆਂ ਨੂੰ ਚੁੱਕਣ ਲਈ ਕਿਹਾ ਸੀ।

ਕਾਂਗਰਸ ਵੱਲੋਂ ਜੀਤ ਮਹਿੰਦਰ ਸਿੰਘ ਸਿੱਧੂ (Jeet Mohinder Singh Sidhu) ਨੂੰ ਟਿਕਟ ਦੇਣ ਤੋਂ ਬਾਅਦ ਸਿਆਸਤ ਵਿੱਚ ਵੜਿੰਗ ਅਤੇ ਬਾਦਲ ਪਰਿਵਾਰ ਦੇ ਵਿਚਾਲੇ ਸੈਟਿੰਗ ਦੀਆਂ ਖ਼ਬਰਾਂ ਆ ਰਹੀਆਂ ਹਨ। ਹਾਲਾਂਕਿ ਬੀਤੇ ਦਿਨੀ ਵੜਿੰਗ ਨੇ ਸਫਾਈ ਦਿੰਦੇ ਹੋਏ ਕਿਹਾ ਸੀ ਕਿ ਮੇਰੀ ਪਤਨੀ ਬਠਿੰਡਾ ਤੋਂ ਕਾਬਿਲ ਉਮੀਦਵਾਰ ਸੀ ਪਰ ਜੇਕਰ ਉਹ ਪਤਨੀ ਨੂੰ ਟਿਕਟ ਦਿੰਦੇ ਤਾਂ ਲੋਕ ਕਹਿੰਦੇ ਪ੍ਰਧਾਨ ਹੋਣ ਦੇ ਨਾਤੇ ਪਤਨੀ ਨੂੰ ਟਿਕਟ ਦਿਵਾਈ ਅਤੇ ਪੂਰੇ ਸੂਬੇ ਦੀ ਚੋਣ ‘ਤੇ ਧਿਆਨ ਨਹੀਂ ਦਿੱਤਾ। ਪਰ ਜੇਕਰ ਸਿੱਧੂ ਮੂਸੇਵਾਲਾ ਦੇ ਪਿਤਾ ਅਜ਼ਾਦ ਉਮੀਦਵਾਰ ਵਜੋਂ ਸਿਆਸੀ ਮੈਦਾਨ ਵਿੱਚ ਉਤਰ ਦੇ ਹਨ ਤਾਂ ਸਭ ਤੋਂ ਜ਼ਿਆਦਾ ਨੁਕਸਾਨ ਕਾਂਗਰਸ ਨੂੰ ਹੋਵੇਗਾ ਕਿਉਂਕਿ ਬਲਕੌਰ ਸਿੰਘ ਕਾਂਗਰਸ ਦੇ ਕਾਫੀ ਨੇੜੇ ਹਨ ਅਤੇ ਉਹ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਵਿੱਚ ਵੀ ਸ਼ਾਮਲ ਹੋਏ ਸਨ।

ਦਰਅਸਲ ਮੰਨਿਆ ਜਾ ਰਿਹਾ ਹੈ ਕਿ ਬਲਕੌਰ ਸਿੰਘ ਨੇ ਪਹਿਲਾ ਕਿਹਾ ਸੀ ਕਿ ਮੈਂ ਪੁੱਤਰ ਦੇ ਇਨਸਾਫ ਲਈ ਸਿਆਸਤ ਵਿੱਚ ਉਤਰ ਸਕਦਾ ਹਾਂ ਫਿਰ ਉਨ੍ਹਾਂ ਨੇ ਛੋਟੇ ਸਿੱਧੂ ਦੇ ਆਉਣ ‘ਤੇ ਰੁਝੇਵੇ ਦੀ ਵਜ੍ਹਾ ਕਰਕੇ ਇਸ ਵਾਲ ਚੋਣ ਨਾ ਲੜਨ ਦਾ ਫੈਸਲਾ ਕੀਤਾ ਪਰ ਹਮਾਇਤੀਆਂ ਦੇ ਵੱਧ ਰਹੇ ਦਬਾਅ ਦੀ ਵਜ੍ਹਾ ਕਰਕੇ ਹੋ ਸਕਦਾ ਹੈ ਪਿਤਾ ਬਲਕੌਰ ਸਿੰਘ ਚੋਣ ਲੜਨ ਲਈ ਮੈਦਾਨ ਵਿੱਚ ਉਤਰ ਸਕਦੇ ਹਨ। ਕਾਂਗਰਸ ਹਾਈਕਮਾਨ ਵੀ ਬਲਕੌਰ ਸਿੰਘ ਨੂੰ ਮੈਦਾਨ ਵਿੱਚ ਉਤਾਰਨਾ ਚਾਹੁੰਦੇ ਸਨ। ਪਰ ਹੁਣ ਇਹ ਵੀ ਗੱਲ ਸਾਹਮਣੇ ਆ ਰਹੀ ਹੈ ਕਿ ਜੇ ਬਲਕੌਰ ਸਿੰਘ ਅਜ਼ਾਦ ਮੈਦਾਨ ਵਿੱਚ ਉਤਰ ਦੇ ਹਨ ਤਾਂ ਹੋ ਸਕਦਾ ਹੈ ਕਿ ਕਾਂਗਰਸ ਉਨ੍ਹਾਂ ਨੂੰ ਹਮਾਇਤ ਦੇ ਕੇ ਆਪਣਾ ਉਮੀਦਵਾਰ ਦਾ ਨਾਂ ਵਾਪਸ ਲੈ ਲਏ।

ਵੈਸੇ ਸਿਆਸਤ ਵਿੱਚ ਕੁਝ ਵੀ ਨਾਮੁਨਕਿਨ ਨਹੀਂ ਹੁੰਦਾ ਹੈ। ਵੋਟਿੰਗ ਤੋਂ ਪਹਿਲਾਂ ਕਈ ਵਾਰ ਰਣਨੀਤੀ ਬਦਲ ਦੀ ਹੈ। ਬਠਿੰਡਾ ਵਰਗੀ ਹਾਟ ਸੀਟ ‘ਤੇ ਗਰਮਾ-ਗਰਮਾ ਖ਼ਬਰ ਪੂਰੇ ਸੂਬੇ ਦੀ ਸਿਆਸਤ ‘ਤੇ ਅਸਰ ਪਾਉਂਦੀ ਹੈ।

ਇਹ ਵੀ ਪੜ੍ਹੋ – ਪੰਜਾਬ ਦੇ ਵੱਡੇ ਪੁਲਿਸ ਅਫ਼ਸਰ ਨੇ ਛੱਡੀ ਨੌਕਰੀ! ‘ਮੈਂ ਹੁਣ ਕੈਦ ਤੋਂ ਅਜ਼ਾਦ!’ ਸਿਆਸਤ ‘ਚ ਆਉਣ ਦੀ ਚਰਚਾ