Punjab

‘ਪਾਪਾ ਮੈਨੂੰ ਪਿਆਰ ਨਹੀਂ ਕਰਦੇ’! ਪਿਤਾ ਸਾਹਮਣੇ ਪੰਜਾਬ ਦੇ 14 ਸਾਲ ਦੇ ਪੁੱਤ ਦੇ ਇਹ ਅਖੀਰਲੇ ਸ਼ਬਦ ! 5 ਮਹੀਨੇ ਬਾਅਦ ਹੋਇਆ ਵੱਡਾ ਖੁਲਾਸਾ !

Bathinda 14year old son recover from madhya pardesh

ਬਿਉਰੋ ਰਿਪੋਰਟ : ਬੱਚਿਆਂ ਦੇ ਨਾਲ ਮਾਪਿਆਂ ਦਾ ਰਿਸ਼ਤਾ ਕਿੰਨਾਂ ਨਾਜ਼ੁਕ ਹੁੰਦਾ ਹੈ, ਇਹ ਸ਼ਾਇਦ ਹਰ ਇੱਕ ਮਾਪੇ ਨੂੰ ਪਤਾ ਹੈ । ਉਨ੍ਹਾਂ ਦੇ ਲਈ ਘਰ ਦਾ ਹਰ ਬੱਚਾ ਬਰਾਬਰ ਹੁੰਦਾ ਹੈ । ਪਰ ਬਚਿਆਂ ਨੂੰ ਅਕਸਰ ਇਹ ਲੱਗ ਦਾ ਹੈ ਕੀ ਪਿਤਾ ਉਸ ਦੇ ਭਰਾ ਜਾਂ ਫਿਰ ਭੈਣ ਨੂੰ ਜ਼ਿਆਦਾ ਪਿਆਰ ਕਰਦੇ ਹਨ । ਹਾਲਾਂਕਿ ਮਾਪਿਆਂ ਵੱਲੋਂ ਕਦੇ ਇਹ ਨਹੀਂ ਹੁੰਦਾ ਹੈ । ਪਰ ਬੱਚੇ ਦੇ ਦਿਲ ਨੂੰ ਅਸੀਂ ਦੋਸ਼ ਨਹੀਂ ਦੇ ਸਕਦੇ ਹਾਂ । ਪੰਜਾਬ ਦੇ 14 ਸਾਲ ਦੇ ਆਕਾਸ਼ ਸਿੰਘ ਨੂੰ ਵੀ ਅਜਿਹਾ ਲੱਗਿਆ ਕੀ ਪਿਤਾ ਛੋਟੇ ਭਰਾ ਨੂੰ ਜ਼ਿਆਦਾ ਪਿਆਰ ਕਰਦੇ ਹਨ। ਇੱਕ ਦਿਨ ਉਸ ਨੇ ਪਿਤਾ ਨੂੰ ਕਿਹਾ ‘ਪਾਪਾ ਤੁਸੀਂ ਮੈਨੂੰ ਪਿਆਰ ਨਹੀਂ ਕਰਦੇ’ । ਆਕਾਸ਼ ਦੇ ਮੂੰਹ ਤੋਂ ਨਿਕਲੇ ਇਹ ਅਖੀਰਲੇ ਸ਼ਬਦ ਸਨ। ਫਿਰ ਪਰਿਵਾਰ ਤਰਸ ਗਿਆ ਆਕਾਸ਼ ਦੀ ਆਵਾਜ਼ ਸੁਣਨ ਨੂੰ। ਹੁਣ 5 ਮਹੀਨੇ ਬਾਅਦ ਆਕਾਸ਼ ਨੂੰ ਲੈਕੇ ਵੱਡਾ ਖੁਲਾਸਾ ਹੋਇਆ ਹੈ ।

ਆਕਾਸ਼ ਨੂੰ ਲੈਕੇ ਖੁਲਾਸਾ

ਆਕਾਸ਼ ਪਿਤਾ ਨੂੰ ਘਰ ਤੋਂ ਬਾਹਰ ਇਹ ਕਹਿਕੇ ਚੱਲਾ ਗਿਆ ‘ਕੀ ਪਾਪਾ ਤੁਸੀਂ ਮੈਨੂੰ ਪਿਆਰ ਨਹੀਂ ਕਰਦੇ’ । ਪਰਿਵਾਰ ਨੂੰ ਲੱਗਿਆ ਵਾਪਸ ਆ ਜਾਵੇਗਾ ਪਰ ਉਹ ਨਹੀਂ ਆਇਆ,ਕਿਉਂਕਿ ਉਹ ਟ੍ਰੇਨ ਵਿੱਚ ਬੈਠ ਚੁੱਕਾ ਸੀ ਅਤੇ ਉਹ ਮੱਧ ਪ੍ਰਦੇਸ਼ ਦੇ ਛੱਤਰਪੁਰ ਪਹੁੰਚ ਗਿਆ । 12 ਸਤੰਬਰ 2012 ਨੂੰ ਉਹ ਖਜੁਰਾਓ ਸਟੇਸ਼ਨ ‘ਤੇ ਭਟਕ ਰਿਹਾ ਸੀ । ਰੇਲਵੇ ਪੁਲਿਸ ਨੇ ਉਸ ਨੂੰ ਸ਼ਹਿਰ ਦੀ ਪੁਲਿਸ ਨੂੰ ਸੌਂਪਿਆ । ਪੁਲਿਸ ਨੇ ਬੱਚੇ ਦੇ ਨਾਲ ਗੱਲ ਕੀਤੀ ਤਾਂ ਉਸ ਨੇ ਆਪਣਾ ਨਾਂ ਆਕਾਸ਼ ਦੱਸਿਆ,ਪਿਤਾ ਦਾ ਨਾਂ ਗੁਰਲਾਲ ਸਿੰਘ ਸੀ ਅਤੇ ਕਿਹਾ ਕੀ ਉਹ ਬਠਿੰਡਾ ਵਿੱਚ ਰਹਿੰਦੇ ਹਨ। ਇਸ ਤੋਂ ਬਾਅਦ ਉਸ ਨੂੰ ਬਾਲ ਸੁਰੱਖਿਆ ਘਰ ਵਿੱਚ ਭੇਜ ਦਿੱਤਾ ਗਿਆ । ਬੱਚੇ ਦੇ ਪਰਿਵਾਰ ਦੀ ਖੋਜ ਸ਼ੁਰੂ ਹੋਈ ।

5 ਮਹੀਨੇ ਬਾਅਦ ਦੀ ਪੜਤਾਲ ਤੋਂ ਬਾਅਦ ਹੁਣ ਆਕਾਸ਼ ਦੇ ਘਰ ਵਾਲਿਆਂ ਦਾ ਪਤਾ ਚੱਲਿਆ ਹੈ । ਮੱਧ ਪ੍ਰਦੇਸ਼ ਦੇ ਬਾਲ ਕਲਿਆਣ ਵਿਭਾਗ ਨੇ ਪੰਚਕੂਲਾ ਦੇ ਮਨੁੱਖੀ ਤਸਕਰੀ ਖਿਲਾਫ਼ ਇਕਾਈ ਦੇ ASI ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਆਧਾਰ ਦੇ ਜ਼ਰੀਏ ਬੱਚੇ ਦੇ ਪਰਿਵਾਰ ਨੂੰ ਲੱਭ ਲਿਆ । ਉਨ੍ਹਾਂ ਪਰਿਵਾਰ ਦੇ ਨਾਲ ਪਹਿਲਾ ਬੱਚੇ ਦੀ ਵੀਡੀਓ ਕਾਲ ਦੇ ਜ਼ਰੀਏ ਗੱਲ ਕਰਵਾਈ ਅਤੇ ਫਿਰ ਪਿਤਾ ਨੂੰ ਮੱਧ ਪ੍ਰਦੇਸ਼ ਦੇ ਛੱਤਰਪੁਰ ਆਉਣ ਨੂੰ ਕਿਹਾ । ਬਾਲ ਕਲਿਆਣ ਵਿਭਾਗ ਵੱਲੋਂ ਕਾਨੂੰਨੀ ਕਾਰਵਾਈ ਤੋਂ ਬਾਅਦ ਆਕਾਸ਼ ਨੂੰ ਪਿਤਾ ਨੂੰ ਸੌਂਪ ਦਿੱਤਾ ਹੈ । ਵਿਭਾਗ ਨੇ ਦੱਸਿਆ ਆਕਾਸ਼ ਵਰਗੇ 38 ਬੱਚਿਆਂ ਨੂੰ ਇਸੇ ਤਰ੍ਹਾਂ ਘਰ ਭੇਜਿਆ ਗਿਆ ਹੈ ।

ਪੁੱਤਰ ਆਕਾਸ਼ ਦੇ ਮਿਲਣ ਤੋਂ ਬਾਅਦ ਪਿਤਾ ਭਾਵੁਕ ਹੋ ਗਏ ਉਨ੍ਹਾਂ ਨੇ ਕਿਹਾ ਅਸੀਂ 5 ਮਹੀਨੇ ਤੋਂ ਆਕਾਸ਼ ਨੂੰ ਲੱਭ ਰਹੇ ਸੀ । ਪਿਤਾ ਗੁਰਲਾਲ ਸਿੰਘ ਨੇ ਕਿਹਾ ਕੀ ਅਸੀਂ ਕਦੇ ਵੀ ਦੋਵਾਂ ਬੱਚਿਆਂ ਵਿੱਚ ਫਕਰ ਨਹੀਂ ਕੀਤਾ ਪਤਾ ਨਹੀਂ ਕਿਵੇਂ ਆਕਾਸ਼ ਨੇ ਇਹ ਮਹਿਸੂਸ ਕੀਤਾ । ਉਧਰ ਆਕਾਸ਼ ਨੇ ਦੱਸਿਆ ਕੀ ਮਾਪੇ ਉਸ ਨੂੰ ਜ਼ਿਆਦਾ ਝਿੜਕ ਦੇ ਸਨ ਛੋਟੇ ਭਰਾ ਨੂੰ ਜ਼ਿਆਦਾ ਪਿਆਰ ਕਰਦੇ ਸਨ ਇਸੇ ਲਈ ਉਹ ਘਰ ਛੱਡ ਕੇ ਚੱਲਾ ਗਿਆ ਸੀ । ਸਿਰਫ਼ ਇਨ੍ਹਾਂ ਹੀ ਨਹੀਂ ਇਸੇ ਦੀ ਵਜ੍ਹਾ ਕਰਕੇ ਉਸ ਦਾ ਪੜਾਈ ਵਿੱਚ ਵੀ ਮਨ ਨਹੀਂ ਲੱਗ ਦਾ ਸੀ । ਪਰ ਹੁਣ ਆਕਾਸ਼ ਨੂੰ ਵੀ ਆਪਣੇ ਕਦਮ ਤੇ ਪਛਤਾਵਾ ਹੈ ਅਤੇ ਉਸ ਦਾ ਮਾਪਿਆਂ ਲਈ ਪਿਆਰ ਹੋਰ ਵੱਧ ਗਿਆ ਹੈ ।