Punjab

12 ਵਜੇ ਤੋਂ ਬਾਅਦ ਆਨੰਦ ਕਾਰਜ ‘ਤੇ 11 ਹਜ਼ਾਰ ਜੁਰਮਾਨਾ,ਲਾੜੀ ਦੇ ਲਹਿੰਗੇ ‘ਤੇ ਸਖਤੀ !

kapurthala panchayat on anand karaj timing

ਬਿਉਰੋ ਰਿਪੋਰਟ : ਅਕਸਰ ਵੇਖਿਆ ਜਾਂਦਾ ਹੈ ਵਿਆਹ ਦੇ ਜਸ਼ਨ ਵਿੱਚ ਲਾੜੇ ਵਾਲੇ ਬਾਰਾਤ ਲੇਟ ਲੈਕੇ ਆਉਂਦੇ ਹਨ । ਜਿਸ ਦੀ ਵਜ੍ਹਾ ਕਰਕੇ ਆਨੰਦ ਕਾਰਜ ਸਮੇਂ ਸਿਰ ਨਹੀਂ ਹੁੰਦਾ। ਨਤੀਜਾ ਇਹ ਹੁੰਦਾ ਹੈ ਕੀ ਨਾ ਸਿਰਫ਼ ਮਰਿਆਦਾ ਦਾ ਉਲੰਘਣਾ ਹੁੰਦਾ ਹੈ ਬਲਕਿ ਗੁਰੂ ਘਰ ਹੋਣ ਵਾਲੇ ਹੋਰ ਸਮਾਗਮਾਂ ਵਿੱਚ ਪਰੇਸ਼ਾਨੀ ਆਉਂਦੀ ਹੈ । ਇਸੇ ਲਈ ਪੰਜਾਬ ਦੀ ਇੱਕ ਪੰਚਾਇਤ ਨੇ ਸਖ਼ਤ ਨਿਯਮ ਲਾਗੂ ਕਰ ਦਿੱਤੇ ਹਨ। ਜੇਕਰ ਕਿਸੇ ਨੇ ਇਸ ਦਾ ਪਾਲਨ ਨਹੀਂ ਕੀਤਾ ਤਾ ਉਨ੍ਹਾਂ ਨੂੰ ਜੁਰਮਾਨਾ ਲੱਗੇਗਾ। ਸਿਰਫ਼ ਇਨ੍ਹਾਂ ਹੀ ਨਹੀਂ ਪੰਚਾਇਤ ਵੱਲੋਂ ਲਾੜੀ ਦੇ ਕੱਪੜਿਆਂ ਨੂੰ ਲੈਕੇ ਵੀ ਅਹਿਮ ਨਿਰਦੇਸ਼ ਜਾਰੀ ਕੀਤੇ ਹਨ। ਪਿੰਡ ਵੱਲੋਂ ਵਧਾਈ ਲੈਣ ਵਾਲਿਆਂ ਦੇ ਨਾਲ ਭੰਡਾਂ ਅਤੇ ਬਾਜ਼ੀਗਰਾਂ ਦੇ ਲਈ ਵੀ ਗਾਈਡ ਲਾਈਨ ਜਾਰੀ ਕੀਤੀ ਹੈ। ਜੇਕਰ ਇਸ ਦਾ ਪਾਲਨ ਨਹੀਂ ਕੀਤਾ ਤਾਂ ਹਰ ਇੱਕ ‘ਤੇ ਜੁਰਮਾਨਾ ਲਗਾਇਆ ਜਾਵੇਗਾ।

ਆਨੰਦ ਕਾਰਜ ਅਤੇ ਲਾੜੀ ਦੇ ਕੱਪੜਿਆਂ ਨੂੰ ਲੈਕੇ ਨਿਯਮ

ਕਪੂਰਥਲਾ ਦੇ ਪਿੰਡ ਭਦਾਸ ਦੀ ਪੰਚਾਇਤ ਨੇ ਫੈਸਲਾ ਕਰਦੇ ਹੋਏ ਕਿਹਾ ਹੈ ਕੀ ਜੇਕਰ ਆਨੰਦ ਕਾਰਜ 12 ਵਜੇ ਤੋਂ ਪਹਿਲਾਂ ਨਹੀਂ ਹੋਇਆ ਤਾਂ ਬਾਰਾਤ ਨੂੰ 11 ਹਜ਼ਾਰ ਦਾ ਜੁਰਮਾਨ ਲੱਗੇਗਾ। ਇਸ ਤੋਂ ਇਲਾਵਾ ਲਾਵਾਂ ਫੇਰੇ ਦੌਰਾਨ ਲਾੜੀ ਨੂੰ ਲਹਿੰਗਾ ਪਾਉਣ ਦੀ ਇਜਾਜ਼ਤ ਨਹੀਂ ਹੋਵੇਗੀ । ਸਿਰਫ਼ ਇਨ੍ਹਾਂ ਹੀ ਨਹੀਂ ਵਿਆਹ ਤੋਂ ਬਾਅਦ ਕੁੜੀ ਦੀ ਫੇਰਾ ਪਾਉਣ ਦੀ ਰਸਮ ਦੇ ਨਿਯਮ ਵੀ ਜਾਰੀ ਕੀਤੇ ਹਨ । ਕੁੜੀ ਦੇ ਸਹੁਰੇ ਪਰਿਵਾਰ ਤੋਂ ਇਲਾਵਾ ਹੋਰ ਕੋਈ ਨਹੀਂ ਹੋਵੇਗਾ ਨਹੀਂ ਤਾਂ 11000 ਹਜ਼ਾਰ ਦਾ ਜੁਰਮਾਨਾ ਲੱਗੇਗਾ । ਪੰਚਾਇਤ ਨੇ ਵਿਆਹ ਦੌਰਾਨ ਵਧਾਈ ਲੈਣ ਵਾਲੇ ਮਹੰਤਾ ਯਾਨੀ ਖੁਸਰਿਆ ਦੇ ਲਈ 5100 ਫਿਕਸ ਕੀਤੇ ਹਨ, ਜਦਕਿ ਭੰਡਾ ਤੇ ਬਾਜ਼ੀਗਰਾਂ ਦੇ ਲਈ 1100 ਰੁਪਏ, ਇਸ ਤੋਂ ਜ਼ਿਆਦਾ ਉਹ ਮੰਗ ਨਹੀਂ ਕਰ ਸਕਦੇ ਹਨ। ਪੰਚਾਇਤ ਨੇ ਕਿਹਾ ਕੀ ਇਸ ਦੇ ਲਈ ਉਨ੍ਹਾਂ ਨੂੰ ਸਰਕਾਰੀ ਸਰਟੀਫਿਕੇਟ ਵੀ ਵਿਖਾਉਣਾ ਹੋਵੇਗਾ। ਇੱਕ ਘਰ ਤੋਂ ਇੱਕ ਵਾਰ ਹੀ ਵਧਾਈ ਲਈ ਜਾਵੇਗੀ । ਇਸ ਤੋਂ ਇਲਾਵਾ ਪੰਚਾਇਤ ਨੇ ਇਲਾਕੇ ਵਿੱਚ ਲੰਗਰ ਅਤੇ ਨਸ਼ੇ ਨੂੰ ਲੈਕੇ ਵੀ ਗਾਈਡ ਲਾਈਨ ਜਾਰੀ ਕੀਤੀਆਂ ਹਨ ।

ਲੰਗਰ ਨੂੰ ਲੈਕੇ ਗਾਈਡ ਲਾਈਨ

ਪਿੰਡ ਵਿੱਚ ਲੰਗਰ ਸਿਰਫ਼ ਗੁਰੂ ਘਰ ਦੇ ਅੰਦਰ ਹੀ ਛੱਕਿਆ ਜਾਵੇਗਾ ਜੇਕਰ ਕੋਈ ਸ਼ਖ਼ਸ ਘਰੋ ਭਾਂਡਾ ਜਾਂ ਫਿਰ ਲੰਗਰ ਦੇ ਲਈ ਲਿਫਾਫਾ ਲੈਕੇ ਆਇਆ ਅਤੇ ਫੜਿਆ ਗਿਆ ਤਾਂ 10 ਹਜ਼ਾਰ ਜੁਰਮਾਨਾ ਅਤੇ 2 ਮਹੀਨੇ ਜੋੜੇ ਦੀ ਸੇਵਾ ਕਰਨੀ ਹੋਵੇਗੀ । ਜੇਕਰ ਕਮੇਟੀ ਦਾ ਮੈਬਰ,ਪ੍ਰਧਾਨ,ਲੰਬਰਦਾਰ,ਸਰਪੰਚ ਲੰਗਲ ਲਿਜਾਉਂਦੇ ਫੜੇ ਗਏ ਤਾਂ 30 ਹਜ਼ਾਰ ਜੁਰਮਾਨਾ ਅਤੇ 3 ਮਹੀਨੇ ਜੋੜਿਆ ਦੀ ਸੇਵਾ ਕਰਨੀ ਹੋਵੇਗੀ । ਲੰਗਰ ਪਕਾਉਣ ਵਾਲਾ ਕੋਈ ਆਪਣੇ ਨਾਲ ਲੰਗਰ ਲੈਕੇ ਗਿਆ ਤਾਂ ਉਸ ਨੂੰ 1100 ਰੁਪਏ ਜੁਰਮਾਨਾ ਦੇਣਾ ਹੋਵੇਗਾ ।

ਨਸ਼ੇ ਦੇ ਖਿਲਾਫ਼ ਫੈਸਲਾ

ਕਪੂਰਥਲਾ ਦੇ ਪਿੰਡ ਭਦਾਸ ਦੀ ਪੰਚਾਇਕ ਨਸ਼ੇ ਨੂੰ ਲੈਕੇ ਵੀ ਕਾਫੀ ਸਖ਼ਤ ਹੈ, ਜੇਕਰ ਪਿੰਡ ਵਿੱਚ ਜ਼ਰਦਾ,ਤੰਬਾਕੂ,ਖੈਣੀ ਫੜੀ ਗਈ ਤਾਂ 5 ਹਜ਼ਾਰ ਦਾ ਜੁਰਮਾਨਾ ਲੱਗੇਗਾ । ਜਿਸ ਤੋਂ ਇਲਾਵਾ ਨਸ਼ਾ ਵੇਚਣ ਵਾਲੇ ਬਾਰੇ ਪੰਚਾਇਤ ਨੂੰ ਕੋਈ ਜਾਣਕਾਰੀ ਦਿੰਦਾ ਹੈ ਤਾਂ ਉਸ ਨੂੰ ਇਨਾਮ ਦਿੱਤਾ ਜਾਵੇਗਾ ।