India

9 ਸੈਕੰਡ ‘ਚ 200 ਦੀ ਸਪੀਡ ਫੜਨ ਵਾਲੀ ‘ਫਰਾਰੀ ਰੋਮਾ’ ਭਾਰਤ ਪਹੁੰਚੀ ! ਇੱਕ ਸਾਲ ‘ਚ ਤਿਆਰ !

ਬਿਊਰੋ ਰਿਪੋਰਟ : ਰਫਤਾਰ ਅਤੇ ਸਟਾਈਲ ਦੇ ਚਾਹਵਾਨਾਂ ਦੀ ਪੰਜਾਬ ਵਿੱਚ ਕੋਈ ਕਮੀ ਨਹੀਂ ਹੈ । ਪੰਜਾਬ ਵਿੱਚ ਲਗਜ਼ਰੀ ਕਾਰਾਂ ਦਾ ਵੱਡਾ ਬਾਜ਼ਾਰ ਹੈ । ਭਾਰਤ ਵਿੱਚ ਇਟਾਲੀਅਨ ਲਗਜ਼ਰੀ ਕਾਰ ਬਰੈਂਡ ਫਰਾਰੀ ਦੀ ਸੁਪਰ ਸਪੋਰਟਸ ਕਾਰ ‘ਫਰਾਰੀ ਰੋਮਾ’ ਭਾਰਤ ਆਈ ਹੈ । ਇਸ ਨੂੰ ਇੱਕ ਵਾਰ ਤੁਸੀਂ ਵੇਖ ਲਓ ਤਾਂ ਨਜ਼ਰ ਨਹੀਂ ਹਟੇਗੀ । 320 ਕਿਲੋਮੀਟਰ ਫੀ ਘੰਟਾ ਦੀ ਰਫ਼ਤਾਰ ਨਾਲ ਦੌੜਨ ਵਾਲੀ ‘ਫਰਾਰੀ ਰੋਮਾ’ ਦੀ ਕੀਮਤ ਵੀ ਚੌਖੀ ਹੈ । ਇੰਦੌਰ ਦੇ ਇੱਕ ਸ਼ਖਸ਼ ਨੇ ਇਹ ਕਾਰ 5 ਕਰੋੜ 45 ਲੱਖ ਦੀ ਖਰੀਦੀ ਹੈ । ਇਹ ਦੇਸ਼ ਦੀ ਪਹਿਲੀ ਟੂਰ ਡੀ ਫਰਾਂਸ ਬਲੂ ਸ਼ੇਡ ਕਲਰ ਕਾਂਬੀਨੇਸ਼ੀ ਵਾਲੀ ‘ਫਰਾਰੀ ਰੋਮਾ ਸੁਪਰ ਕਾਰ’ ਹੈ ਜੋ ਸਿਰਫ਼ 3.4 ਸੈਕੰਡ ਵਿੱਚ 100 ਕਿਲੋਮੀਟਰ ਦੀ ਸਪੀਡ ਫੜ ਸਕਦੀ ਹੈ।

ਦੇਸ਼ ਦਾ ਸਭ ਤੋਂ ਤੇਜ਼ ਇੰਜਣ

ਦੱਸਿਆ ਜਾ ਰਿਹਾ ਹੈ ਕੀ ਫਰਾਰੀ ਰੋਮਾ ਭਾਰਤ ਦੀ ਸਭ ਤੋਂ ਤੇਜ਼ ਸੁਪਰ ਸਪੋਰਟਸ ਕਾਰ ਹੈ । ਇਹ ਕਾਰ 0 ਤੋਂ 200 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਸਿਰਫ਼ 9.3 ਸੈਕੰਡ ਵਿੱਚ ਫੜ ਸਕਦੀ ਹੈ। ਉਧਰ ਇਸ ਕਾਰ ਵਿੱਚ ਜਿਹੜੇ ਇੰਜਣ ਦੀ ਵਰਤੋਂ ਕੀਤੀ ਜਾ ਰਹੀ ਹੈ ਉਸ ਨੂੰ ਪਿਛਲੇ 4 ਸਾਲਾਂ ਤੋਂ ਅਵਾਰਡ ਮਿਲ ਰਿਹਾ ਹੈ । ਫਰਾਰੀ ਰੋਮਾ ਵਿੱਚ 3.9 ਲੀਟਰ ਦਾ ਟਬੋਚਾਜਡ V8 ਪੈਟਰੋਲ ਇੰਜਣ ਹੈ ਜੋ 5750-7500 rpm ਅਤੇ 605 bhp ਦੀ ਪਾਵਰ ਦਿੰਦਾ ਹੈ ।

ਰੋਮਾ 2 ਜਨਰੇਸ਼ਨ ਅੱਗੇ ਦੀ ਕਾਰ

ਇਟਲੀ ਵਿੱਚ ਤਿਆਰ ਹੋਕੇ ਇੰਦੌਰ ਆਈ ਇਸ ਫਰਾਰੀ ਰੋਮਾ ਦਾ ਇੰਟੀਰੀਅਲ ਆਧੁਨਿਕ ਫੀਚਰਸ ਅਤੇ ਤਕਨੀਕ ਨਾਲ ਲੈਸ ਹੈ । ਕੰਪਨੀ ਨੇ ਇਸ ਵਿੱਚ ਫਲੈਟ ਬਾਟਸ ਸਟੀਅਰਿੰਗ ਵਹੀਲ ਦੇ ਨਾਲ 16 ਇੰਚ ਦਾ ਡਿਜੀਟਲ ਇੰਸਟਰੂਮੈਂਡ ਕਲਸਟਰ ਅਤੇ 8.4 ਇੰਚ ਦਾ ਵਰਟੀਕਲ ਟਚ ਸਕਰੀਨ ਸਿਸਟਮ ਹੈਪਟਿਕ ਕੰਟਰੋਲ ਦਿੱਤਾ ਹੈ । ਸਿਸਟਮ ਵਿੱਚ ਇੱਕ ਵੀ ਮੈਨੂਅਲ ਬਟਨ ਨਹੀਂ। ਕਾਰ ਵਿੱਚ ਪੈਸੰਜਰ ਦੇ ਲਈ ਛੋਟੀ ਸਕਰੀਨ ਵੱਖ ਹੈ । ਉਧਰ ਸਪੀਡ ਨੂੰ ਬਿਹਤਰ ਕਰਨ ਦੇ ਲਈ ਇਸ ਨੂੰ ਏਰੋਡਾਇਨੇਮਿਕ ਡਿਜ਼ਾਇਨ ਕੀਤਾ ਗਿਆ ਹੈ ।

ਟੂ-ਡੋਰ ਕੂਪੇ ਸਪੋਰਟਸ ਕਾਰ

ਇੰਦੌਰ ਆਈ ਰੋਮਾ ਨੂੰ ਸਪੋਰਟੀ ਬਣਾਉਣ ਦੇ ਲਈ ਇੰਜੀਨੀਅਰਸ ਨੇ ਐਕਸਟੀਰੀਅਲ ਵਿੱਚ ਬਹੁਤ ਕੰਮ ਕੀਤਾ ਹੈ । ਕੰਪਨੀ ਨੇ ਸਿਲਕ ਹੈਡਲੈਂਪ, ਫਲੇਅਰਡ ਫੇਂਡਰਸ ਦੇ ਨਾਲ LED TAIL LAMP ਦਿੱਤੇ ਹਨ । ਕਾਰ ਦਾ ਵਜਨ ਘੱਟ ਕਰਨ ਦੇ ਲਈ ਚੇਸਿਸ ਨੂੰ ਨਵੇਂ ਮੋਡੀਊਲ ਟੈਕਨੀਕ ਨਾਲ ਤਿਆਰ ਕੀਤਾ ਗਿਆ ਹੈ। 1 ਹਜ਼ਾਰ 472 ਕਿਲੋ ਗਰਾਮ ਦੇ ਦੀ ਟੂ ਡੋਰ ਕੂਪੇ ਸਪੋਰਟ ਕਾਰ ਵਿੱਚ ਕੰਪਨੀ ਨੇ ਨਵੇਂ ਡਾਇਨਾਮਿਕਸ ਦੇ ਨਾਲ ਸਾਇਡ ਸਲਿਪ ਕੰਟਰੋਲ 6.0 ਦੀ ਵਰਤੋਂ ਕੀਤੀ ਹੈ ।

ਕੇ.ਕੇ ਸਿੰਘ ਨੇ ਖਰੀਦੀ ਕਾਰ

ਇੰਦੌਰ ਦੇ ਮਸ਼ਹੂਰ ਸਨਅਤਕਾਰ ਕੇ.ਕੇ ਸਿੰਘ ਦੇ 2 ਪੁੱਤਰ ਹਨ । ਮਾਨਿਕ ਸਿੰਘ ਅਤੇ ਅੰਕਿਤ ਸਿੰਘ ਦੋਵੇ ਸਪੋਰਟਸ ਕਾਰ ਦੇ ਸ਼ੌਕੀਨ ਹਨ । ਕੇ.ਕੇ ਸਿੰਘ ਮੱਧ ਪ੍ਰਦੇਸ਼ ਦੇ ਪਹਿਲੇ ਸ਼ਖ਼ਸ ਹਨ ਜਿੰਨਾਂ ਦੇ ਗੈਰਜ ਵਿੱਚ ਫਰਾਰੀ ਅਤੇ ਲੈਂਬਾਗਿਰਨੀ ਦੋਵੇ ਕੰਪਨੀਆਂ ਦੀਆਂ ਸਪੋਰਟਸ ਕਾਰਾਂ ਮੌਜੂਦ ਹਨ। ਇਸ ਦੇ ਇਲਾਵਾ ਕੇ.ਕੇ ਸਿੰਘ ਕੋਲ ਫੋਰਡ ਮਸਟੇਂਗ,ਪੋਸ਼ੇ ਬਾਕਸਟਰ 718,ਲੈਂਬਗਿਨੀ ਹੁਰਾਕਨ ਈਵੀ,BMW X 7,ਮਰਸਿਡੀਜ਼ E CLASS,ਆਡੀ Q7 ਹੈ