India

‘ਪਾਪਾ ਤੁਸੀਂ ਮੇਰੀ ਗਲਤੀ ਮੁਆਫ ਨਹੀਂ ਕਰ ਸਕਦੇ’ ? 8ਵੀਂ ਕਲਾਸ ਦਾ ਬੱਚਾ ਫਿਰ ਹਮੇਸ਼ਾ ਲਈ ਖਾਮੋਸ਼ ਹੋ ਗਿਆ !

8th class student take wrong step

ਬਿਊਰੋ ਰਿਪੋਰਟ : ਬੱਚੇ ਬੜੇ ਹੀ ਨਾਜ਼ੁਕ ਹੁੰਦੇ ਨੇ ਪਤਾ ਨਹੀਂ ਕਿਹੜੀ ਗੱਲ ਦਿਲ ‘ਤੇ ਲਾ ਲੈਣ। ਘਰ ਅਤੇ ਸਕੂਲ ਦੋਵਾਂ ਵਿੱਚ ਬੱਚਿਆਂ ਦੀ ਹਰ ਹਰਕਤ ‘ਤੇ ਨਜ਼ਰ ਰੱਖਣੀ ਚਾਹੀਦੀ ਹੈ ਅਤੇ ਗਲਤੀ ਹੋਣ ‘ਤੇ ਸਖਤ ਸਜ਼ਾ ਦੀ ਥਾਂ ਉਨ੍ਹਾਂ ਨੂੰ ਪਿਆਰ ਨਾਲ ਸਮਝਾਉਣਾ ਚਾਹੀਦਾ ਹੈ । 8ਵੀਂ ਕਲਾਸ ਵਿੱਚ ਪੜਨ ਵਾਲੇ ਅਮਿਤ ਨੂੰ ਜੇਕਰ ਅਧਿਆਪਕਾਂ ਨੇ ਪਿਆਰ ਨਾਲ ਗਲਤੀ ‘ਤੇ ਸਮਝਾਇਆ ਹੁੰਦਾ ਤਾਂ ਅੱਜ ਉਹ ਇਨ੍ਹਾਂ ਵੱਡਾ ਕਦਮ ਨਾ ਚੁੱਕ ਦਾ ਜੋ ਪੂਰੇ ਪਰਿਵਾਰ ਨੂੰ ਉਸ ਦੀ ਯਾਦ ਵਿੱਚ ਰੋਹਣ ਲਈ ਮਜ਼ਬੂਰ ਕਰ ਦਿੰਦਾ ।

ਦਰਅਸਲ 8 ਵੀਂ ਕਲਾਸ ਵਿੱਚ ਪੜਨ ਵਾਲੇ 14 ਸਾਲ ਦੇ ਮੱਧ ਪ੍ਰਦੇਸ਼ ਦੇ ਅਮਿਤ ਨੇ ਸੂਸਾ ਈਡ ਕਰ ਲਿਆ ਹੈ । ਜਾਂਦੇ-ਜਾਂਦੇ ਉਸ ਨੇ ਇੱਕ ਨੋਟ ਵੀ ਲਿਖਿਆ ਹੈ ਜਿਸ ਵਿੱਚ ਉਹ ਕਹਿੰਦਾ ਹੈ ਕਿ ‘ਪਾਪਾ ਕਦੇ ਗਲਤੀ ਹੋ ਜਾਏ ਤਾਂ ਮੁਆਫ ਨਹੀਂ ਕੀਤੀ ਜਾ ਸਕਦੀ ਹੈ ? ਟੀਚਰ ਨੇ ਮੈਨੂੰ ਸਭ ਦੇ ਸਾਹਮਣੇ ਗੰਦੀ-ਗੰਦੀ ਗਾਲਾਂ ਕੱਢਿਆ ਸੀ… ਸੂਸਾ ਈਡ ਨੇਟ ਵਿੱਚ ਇਹ ਲਿਖ ਕੇ 14 ਸਾਲ ਦੇ ਅਮਿਤ ਨੇ ਫਾਂਸੀ ਲਾ ਲਈ । ਅਮਿਤ ਨੇ ਦੂਜੇ ਵਿਦਿਆਰਥੀ ਦਾ ਸਮਾਨ ਚੋਰੀ ਕੀਤਾ ਸੀ । ਇਸ ਦੀ ਸ਼ਿਕਾਇਤ ਵਿਦਿਆਰਥੀ ਨੇ ਅਧਿਆਪਕ ਨੂੰ ਕਰ ਦਿੱਤੀ । ਟੀਚਰ ਨੇ ਜਦੋਂ ਜਾਂਚ ਕੀਤੀ ਤਾਂ ਸਮਾਨ ਉਸ ਤੋਂ ਹੀ ਮਿਲਿਆ । ਦੱਸਿਆ ਜਾ ਰਿਹਾ ਕਿ ਅਧਿਆਪਕ ਨੇ ਉਸ ਨੂੰ ਦੂਜੇ ਵਿਦਿਆਰਥੀਆਂ ਦੇ ਸਾਹਮਣੇ ਕਾਫੀ ਡਾਂਟਿਆ ਜਿਸ ਨੂੰ ਉਸ ਨੇ ਮਨ ਨਾਲ ਲਾ ਲਿਆ । ਇਸ ਤੋਂ ਬਾਅਦ ਉਹ ਤਣਾਅ ਵਿੱਚ ਰਹਿਣ ਲੱਗਿਆ ।

ਅਧਿਆਪਕ ਨੇ ਅਮਿਤ ਦੀ ਇਸ ਆਦਤ ਬਾਰੇ ਪਰਿਵਾਰ ਨੂੰ ਦੱਸਿਆ । ਪਿਤਾ ਸਕੂਲ ਆਏ ਤਾਂ ਅਮਿਤ ਨੂੰ ਘਰ ਲੈ ਗਏ । ਅਮਿਤ ਦੀ ਮਾਂ ਨੇ ਕਾਫੀ ਸਮਝਾਇਆ ਕਿ ਗਲਤੀ ਹੋ ਜਾਂਦੀ ਹੈ, ਪਰ ਅਮਿਤ ਇਹ ਭੁੱਲ ਨਹੀਂ ਪਾ ਰਿਹਾ ਸੀ । ਘਟਨਾ ਦੇ 14 ਦਿਨ ਬਾਅਦ ਉਸ ਨੇ ਫਾਂਸੀ ਲਾ ਲਈ।

ਅਮਿਤ ਦਾ ਸੂਸਾ ਈਡ ਨੋਟ

‘ਪਿਤਾ ਜੀ ਮੈਨੂੰ ਪਤਾ ਹੈ ਕਿ ਤੁਹਾਨੂੰ ਬਹੁਤ ਦੁੱਖ ਹੋਵੇਗਾ ਕਿ ਮੈਂ ਇਹ ਰਸਤਾ ਕਿਉਂ ਚੁਣਿਆ ਹੈ ? ਪਰ ਮੈਂ ਅੰਦਰੋ ਬਹੁਤ ਹੀ ਗੰਦਾ ਹੋ ਚੁੱਕਿਆ ਸੀ । ਮੈਂ ਆਪਣੀ ਗੰਦੀ ਆਦਨ ਨੂੰ ਨਹੀਂ ਬਦਲ ਸਕਿਆ,ਮੈਨੂੰ ਬਹੁਤ ਜ਼ਿਆਦਾ ਸਟਰੈਸ ਹੋ ਗਿਆ ਸੀ । ਮੈਨੂੰ ਵਾਰ-ਵਾਰ ਅਜੀਤ ਸਰ ਦੀ ਯਾਦ ਆਉਂਦੀ ਸੀ । ਇਹ ਦੱਸੋ ਕਿ ਕਦੇ ਗਲਤੀ ਹੋ ਜਾਵੇ ਤਾਂ ਮੁਆਫ ਨਹੀਂ ਕਰਨਾ ਚਾਹੀਦਾ ਹੈ। ਮੈਨੂੰ ਅਜਿਹਾ ਲੱਗ ਦਾ ਹੈ ਕਿ ਗਲਤੀ ਮੁਆਫ ਕੀਤੀ ਜਾ ਸਕਦੀ ਹੈ ।ਉਸ ਦਿਨ ਮੇਰੇ ਕੋਲੋ ਗਲਤੀ ਹੋ ਗਈ ਤਾਂ ਅਜੀਤ ਸਰ ਨੇ ਮੈਨੂੰ ਗੰਦੀ-ਗੰਦੀ ਗਾਲਾਂ ਕੱਢਿਆ। ਸਾਰੇ ਬੱਚਿਆਂ ਨੇ ਮੇਰੇ ਮਾਪਿਆਂ ਨੂੰ ਬਹੁਤ ਹੀ ਮਾੜਾ ਕਿਹਾ। ਮੇਰੇ ਮਾਤਾ ਪਿਤਾ ਭਿਖਾਰੀ ਹਨ। ਉਨ੍ਹਾਂ ਨੇ ਕਿਹਾ ਜ਼ਹਿਰ ਖਾ ਕੇ ਮਰ ਜਾਓ ਕਿਧਰੇ ਜਾਕੇ ਫਾਂਸੀ ਲਾ ਲਓ’।

ਪਿਤਾ ਦਾ ਇਲਜ਼ਾਮ

ਅਮਿਤ ਦੇ ਪਿਤਾ ਨੇ ਕਿਹਾ ਕਿ ਉਸ ਦੇ ਪੁੱਤਰ ਨੂੰ ਅਧਿਆਪਕ ਨੇ ਕੁੱਟਿਆ ਅਤੇ ਗਾਲਾਂ ਕੱਢਿਆ ਸੀ। ਮੇਰਾ ਪੁੱਤ ਪਰੇਸ਼ਾਨ ਹੋ ਗਿਆ ਸੀ । ਅਜੀਤ ਪਾਂਡੇ ਨੇ ਜਿਸ ਤਰ੍ਹਾਂ ਪੂਰੀ ਕਲਾਸ ਦੇ ਸਾਹਮਣੇ ਮੇਰੇ ਪੁੱਤ ਨੂੰ ਜ਼ਲੀਲ ਕੀਤਾ ਹੈ ਉਸ ਨੂੰ ਸਜ਼ਾ ਮਿਲਣੀ ਚਾਹੀਦੀ ਹੈ । ਪਰੇਸ਼ਾਨ ਹੋਕੇ ਉਸ ਨੇ ਇਹ ਕਦਮ ਚੁੱਕਿਆ ਹੈ।