Others Punjab

ਸਿਨੇਮਾ ਘਰਾਂ ‘ਚ ‘ਸਮੋਸੇ, Popcorn ‘ਤੇ ਚੀਫ ਜਸਟਿਸ ਦਾ ‘ਸੁਪਰੀਮ’ ਫੈਸਲਾ ! ਸਿੱਧਾ ਤੁਹਾਡੀ ਜੇਬ ਨਾਲ ਜੁੜਿਆ !

Supream court on multiplex food

ਬਿਊਰੋ ਰਿਪੋਰਟ : ਸਿਨੇਮਾ ਹਾਲ ਵਿੱਚ ਮਹਿੰਗੀ ਕੀਮਤ ‘ਤੇ ਮਿਲਣ ਵਾਲੀਆਂ ਖਾਣ ਦੀਆਂ ਚੀਜ਼ਾ ਨੂੰ ਲੈਕੇ ਦੇਸ਼ ਦੀ ਸਭ ਤੋਂ ਵੱਡੀ ਅਦਾਲਤ ਸੁਪਰੀਮ ਕੋਰਟ ਨੇ ਵੱਡਾ ਫੈਸਲਾ ਸੁਣਾਇਆ ਹੈ । ਚੀਫ ਜਸਟਿਸ ਨੇ ਕਿਹਾ ਸਿਨੇਮਾ ਹਾਲ ਦੇ ਮਾਲਿਕ ਨੂੰ ਚੀਜ਼ਾਂ ਦੀਆਂ ਕੀਮਤਾਂ ਤੈਅ ਕਰਨ ਦਾ ਪੂਰਾ ਅਧਿਕਾਰ ਹੈ । ਦਰਸ਼ਕਾਂ ਕੋਲ ਇਹ ਬਦਲ ਹੈ ਕਿ ਉਹ ਇਹ ਆਇਟਮਾਂ ਨਾ ਖਰੀਦਣ । ਇਸ ਦੌਰਾਨ ਅਦਾਲਤ ਨੇ ਸਿਨੇਮਾ ਘਰਾਂ ਦੇ ਮਾਲਿਕਾਂ ਨੂੰ ਹਦਾਇਤਾਂ ਜਾਰੀ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਦਰਸ਼ਕਾਂ ਦੇ ਲਈ ਫ੍ਰੀ ਪਾਣੀ ਦਾ ਇੰਤਜ਼ਾਮ ਕਰਨਾ ਹੋਵੇਗਾ ।

ਸੁਪਰੀਮ ਕੋਰਟ ਨੇ ਹਾਈਕੋਰਟ ਦਾ ਫੈਸਲਾ ਰੱਦ ਕੀਤਾ

ਸੁਪਰੀ੍ਮ ਕੋਰਟ ਨੇ ਜੰਮੂ-ਕਸ਼ਮੀਰ ਹਾਈਕੋਰਟ ਦਾ ਫੈਸਲਾ ਰੱਦ ਕੀਤਾ ਹੈ । ਜਿਸ ਵਿੱਚ ਮਲਟੀਪਲੈਕਸ ਵਿੱਚ ਲੋਕਾਂ ਨੂੰ ਆਪਣਾ ਖਾਣਾ ਲਿਜਾਉਣ ਦੀ ਇਜਾਜ਼ਤ ਦਿੱਤੀ ਗਈ ਸੀ । ਸਿਨੇਮਾ ਮਾਲਿਕਾਂ ਨੇ ਹਾਈਕੋਰਟ ਦੇ ਇਸ ਫੈਸਲੇ ਨੂੰ ਸੁਪਰੀਮ ਕੋਰਟ ਵਿੱਚ 2018 ਨੂੰ ਚੁਣੌਤੀ ਦਿੱਤੀ ਸੀ । 5 ਸਾਲ ਬਾਅਦ ਲੰਮੀ ਸੁਣਵਾਈ ਤੋਂ ਬਾਅਦ ਸੁਪਰੀਮ ਕੋਰਟ ਨੇ ਸਿਨੇਮਾ ਮਾਲਿਕਾਂ ਦੇ ਹੱਕ ਵਿੱਚ ਫੈਸਲਾ ਸੁਣਾਇਆ ਹੈ । ਚੀਫ ਜਸਟਿਸ ਡੀਆਈ ਚੰਦਰਚੂੜ ਅਤੇ ਜਸਟਿਸ ਨਰਸਿਮਹਾ ਦੀ ਬੈਂਚ ਨੇ ਪਟੀਸ਼ਨ ‘ਤੇ ਸੁਣਵਾਈ ਕੀਤੀ । ਅਦਾਲਤ ਨੇ ਕਿਹਾ ਸਿਨੇਮਾ ਹਾਲ ਪ੍ਰਾਈਵੇਟ ਜਾਇਦਾਦ ਹੈ ਅਤੇ ਨਿਯਮ ਬਣਾਉਣੇ ਅਤੇ ਲਾਗੂ ਕਰਨੇ ਉਨ੍ਹਾਂ ਦਾ ਅਧਿਕਾਰ ਹੈ । ਉਨ੍ਹਾਂ ਕਿਹਾ ਜੇਕਰ ਕੋਈ ਵੀ ਦਰਸ਼ਕ ਸਿਨੇਮਾ ਹਾਲ ਵਿੱਚ ਦਾਖਲ ਹੁੰਦਾ ਹੈ ਤਾਂ ਉਸ ਨੂੰ ਸਿਨੇਮਾ ਹਾਲ ਦੇ ਮਾਲਿਕ ਵੱਲੋਂ ਬਣਾਏ ਗਏ ਨਿਯਮਾਂ ਦਾ ਪਾਲਨ ਕਰਨਾ ਹੋਵੇਗਾ ।

ਪਾਪਕਾਨ ਦੀ ਕੀਮਤ

BookMyShow APP ਦੇ ਮੁਤਾਬਿਕ ਗੁਰੂ ਗਰਾਮ ਦੇ ਐਂਬੀਐਂਸ ਮਾਲ ਅਤੇ ਸਿੱਟੀ ਸੈਂਟਰ ਮਾਲ,PVR ‘ਤੇ ਪਾਪਕਾਨ ਦੀ ਕੀਮਤ 340-490 ਰੁਪਏ ਹੈ। ਜਦਕਿ ਪੈਪਸੀ ਦੀ ਕੀਮਤ 330-390 ਹੈ। ਇਸੇ ਤਰ੍ਹਾਂ ਪੰਜਾਬ ਵਿੱਚ ਵੀ ਬਣੇ ਮਲਟੀਪਲੈਕਸ ਵਿੱਚ ਜੇਕਰ ਤੁਸੀਂ ਫਿਲਮ ਵੇਖਣ ਜਾਂਦੇ ਹੋ ਤਾਂ ਤੁਹਾਨੂੰ ਇਸੇ ਕੀਮਤ ‘ਤੇ ਹੀ ਪਾਪਕਾਨ ਅਤੇ ਕੋਲਡ ਡ੍ਰਿੰਕ ਮਿਲੇਗੀ ।

ਸਿਨੇਮਾ ਮਾਲਿਕਾਂ ਦਾ ਤਰਕ

PVR ਦੇ ਚੇਅਰਮੈਨ ਅਜੈ ਬਿਜਲੀ ਦੇ ਮੁਤਾਬਿਕ ਹਾਲ ਵਿੱਚ ਫੂਡ ਦਾ ਬਿਜਨੈਸ 1500 ਕਰੋੜ ਦਾ ਹੋ ਚੁੱਕਿਆ ਹੈ । ਭਾਰਤ ਵਿੱਚ ਹੁਣ ਸਿੰਗਲ ਸਕਰੀਨ ਮਲਟੀਪਲੈਕਸ ਵਿੱਚ ਤਬਦੀਲ ਹੋ ਰਹੇ ਹਨ । ਉਨ੍ਹਾਂ ਕਿਹਾ ਇਹ ਬਦਲਾਅ ਦਾ ਦੌਰ ਹੈ । ਮਲਟੀਪਲੈਕਸ ਮਾਲਿਕਾਂ ਮੁਤਾਬਿਕ ਇਸ ਨੂੰ ਚਲਾਉਣ ਵਿੱਚ ਜ਼ਿਆਦਾ ਲਾਗਤ ਆਉਂਦੀ ਹੈ । ਆਪਰੇਸ਼ਨ ਦੇ ਖਰਚੇ ਨੂੰ ਪੂਰਾ ਕਰਨ ਦੇ ਲਈ ਮਲਟੀਪਲੈਕਸ ਸਨੈਕਸ ਨੂੰ ਜ਼ਿਆਦਾ ਕੀਮਤ ‘ਤੇ ਵੇਚ ਦੇ ਹਨ।