ਬਿਜਲੀ 9 ਤੋਂ ਵਧਾ ਕੇ 14 ਫੀਸਦੀ ਕਰਨ ਨੂੰ ਮਨਜ਼ੂਰੀ, ਗਰਮੀ-ਮੀਂਹ ‘ਚ ਰੋਜ਼ਾਨਾ ਮਿਲੇਗੀ 200 ਮੈਗਾਵਾਟ ਵਾਧੂ ਬਿਜਲੀ
ਮਨਿਸਟਰੀ ਆਫ ਪਾਵਰ ਨੇ ਚੰਡੀਗੜ੍ਹ ਦਾ ਅਨਐਲੋਕੇਟਿਡ ਬਿਜਲੀ ਕੋਟਾ 9 ਤੋਂ ਵਧਾ ਕੇ 14 ਫੀਸਦੀ ਕਰਨ ਨੂੰ ਮਨਜ਼ੂਰੀ ਭੇਜ ਦਿੱਤੀ ਹੈ। 1 ਅਪ੍ਰੈਲ ਤੋਂ 30 ਸਤੰਬਰ ਤਕ ਪਿਛਲੇ ਸਾਲ ਦੇ ਮੁਕਾਬਲੇ 5 ਫੀਸਦੀ ਅਨਐਲੋਕੇਟਿਡ ਕੋਟੇ ਦੀ ਬਿਜਲੀ ਵੱਧ ਮਿਲੇਗੀ। 2.35 ਲੱਖ ਬਿਜਲੀ ਖਪਤਕਾਰਾਂ ਨੂੰ ਗਰਮੀ ਤੇ ਮੀਂਹ ਵਿਚ ਅਣਐਲਾਨੇ ਕੱਟਾਂ ਤੋਂ ਪ੍ਰੇਸ਼ਾਨ ਨਹੀਂ ਹੋਣਾ ਪਵੇਗਾ।