Punjab

ਸਿੱਧੂ ਮੂਸੇਵਾਲਾ ਦਾ ਨਵਾਂ ਗਾਣਾ ‘Mera Na’ ਰਿਲੀਜ਼ , ਪੰਦਰਾਂ ਮਿੰਟਾਂ ‘ਚ ਹੀ 10 ਲੱਖ ਤੋਂ ਵੱਧ ਲੋਕਾਂ ਨੇ ਦੇਖਿਆ…

New song release 'Mera Naam' released , Sidhu Moosewala, ਸਿੱਧੂ ਮੂਸੇਵਾਲਾ ਦਾ ਨਵਾਂ ਗੀਤ ' ਮੇਰਾ ਨਾਂ ' ਗਾਇਕ ਸਿੱਧੂ ਮੂਸੇਵਾਲਾ , ਪੰਜਾਬੀ ਗਾਇਕ , ਪੰਜਾਬੀ ਗੀਤ , ਪੰਜਾਬੀ ਹਵਾ

ਚੰਡੀਗੜ੍ਹ : ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ( sidhu moose wala )  ਦਾ ਨਵਾਂ ਗਾਣਾ ਰਿਲੀਜ਼ ‘ਮੇਰਾ ਨਾਂ’ ਰਿਲੀਜ਼ ( New song release ‘Mera Na’ released ) ਹੋ ਚੁੱਕਾ ਹੈ।ਸਿੱਧੂ ਦੇ ਨਵੇਂ ਗਾਣਾ ਦਾ ਨਾਂ “ ਮੇਰਾ ਨਾਂ” ਹੈ। ਸਿੱਧੂ ਮੂਸੇਵਾਲਾ ਪ੍ਰਤੀ ਲੋਕਾਂ ਦੀ ਦਿਵਾਨਗੀ ਹਾਲੇ ਵੀ ਬਰਕਰਾਰ ਹੈ। ਇਸ ਗੱਲ ਦਾ ਅੰਦਾਜ਼ਾ ਇਸ ਤੋਂ ਲਗਾਇਆ ਜਾ ਸਕਦਾ ਹੈ ਕਿ ਗੀਤ ਦੇ ਯੂ-ਟਿਊਬ ‘ਤੇ ਰਲੀਜ਼ ਹੋਣ ਤੋਂ ਪੰਦਰਾਂ ਮਿੰਟਾਂ ਬਾਅਦ ਹੀ 10 ਲੱਖ ਤੋਂ ਵੱਧ ਲੋਕਾਂ ਨੇ ਦੇਖ ਲਿਆ ਹੈ।

ਸਿਧੂ ਮੂਸੇਵਾਲਾ ਦੇ ਨਵੇਂ ਗਾਣੇ ਦੀ ਸਿੱਧੂ ਨੂੰ ਚਾਹੁਣ ਵਾਲੇ ਬੜੀ ਬੇਸਬਰੀ ਨਾਲ ਉਡੀਕ ਕਰ ਰਹੇ ਸਨ। ਇਸ ਗੀਤ ਵਿੱਚ ਸਿੱਧੂ ਮੂਸੇਵਾਲਾ ਦੇ ਨਾਲ ਨਾਇਜੀਰੀਅਨ ਰੈਪਰ ਬਰਨਾ ਬੁਆਏਜ਼ ਤੇ ਸਟੀਲ ਬੈਂਗਲਜ਼ ਨੇ ਵੀ ਨਜ਼ਰ ਆਉਣਗੇ। ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਅਤੇ ਉਨ੍ਹਾਂ ਦੀ ਟੀਮ ਨੇ ਸੋਸ਼ਲ ਮੀਡੀਆ ‘ਤੇ ਗੀਤ ਦਾ ਪੋਸਟਰ ਤੇ ਗਾਣੇ ਦੇ ਰਿਲੀਜ਼ (Release) ਹੋਣ ਦੀ ਤਾਰੀਖ਼ ਸਾਂਝੀ ਕੀਤੀ ਸੀ।

ਇਸ ਤੋਂ ਪਹਿਲਾਂ ਸਿੱਧੂ ਮੂਸੇਵਾਲਾ 2 ਗਾਣੇ ਰਿਲੀਜ ਹੋ ਚੁੱਕੇ ਹਨ ਪਹਿਲਾਂ ਗਾਣਾ ਸੀ ‘SYL’ ਜਿਸ ਨੇ ਰਿਲੀਜ਼ ਹੁੰਦੇ ਹੀ ਨਵੇਂ ਰਿਕਾਰਡ ਬਣਾਏ ਸਨ । ਪਰ ਗਾਣੇ ਦੇ ਬੋਲਾਂ ਨੂੰ ਲੈ ਕੇ ਵਿਵਾਦ ਹੋਣ ਦੀ ਵਜ੍ਹਾ ਕਰਕੇ ਇਸ ਨੂੰ ਯੂ-ਟਿਊਬ ਤੋਂ ਹਟਾ ਦਿੱਤਾ ਗਿਆ ਸੀ ।

ਇਸ ਤੋਂ ਬਾਅਦ ਸਿੱਧੂ ਮੂਸੇਵਾਲਾ ਦਾ ਦੂਜਾ ਗਾਣਾ ਪਿਛਲੇ ਸਾਲ ਨੰਬਰ ਵਿੱਚ ‘VAAR’ ਰਿਲੀਜ਼ ਹੋਇਆ ਸੀ ਮੂਸੇਵਾਲਾ ਨੇ ਹਰੀ ਸਿੰਘ ਨਲਵਾ,ਮਹਾਰਾਜਾ ਰਣਜੀਤ ਸਿੰਘ ਅਤੇ ਸਿੱਖ ਯੋਧਿਆਂ ਦਾ ਜ਼ਿਕਰ ਕੀਤਾ ਸੀ। ਇਹ ਗਾਣਾ ਸ੍ਰੀ ਗੁਰੂ ਨਾਨਕ ਦੇਵ ਜੀ ਦੇ 553 ਪ੍ਰਕਾਸ਼ ਦਿਹਾੜੇ ਤੇ ਰਿਲੀਜ਼ ਕੀਤਾ ਗਿਆ ਸੀ ।

ਗਾਣੇ ਦੇ ਰਿਲੀਜ਼ ਹੁੰਦੇ ਹੀ ਇਸ ਨੇ ਮਿਲੀਅਨ ਵਿਊਸ ਹਾਸਲ ਕਰ ਲਏ ਸਨ । ਹੁਣ 5 ਮਹੀਨੇ ਬਾਅਦ ਤੀਜਾ ਗਾਣਾ ਰਿਲੀਜ਼ ਹੋਣ ਜਾ ਰਿਹਾ ਹੈ। ਸਿੱਧੂ ਮੂਸੇਵਾਲਾ ਦੇ ਪਿਤਾ ਨੇ ਦਾਅਵਾ ਕੀਤਾ ਸੀ ਕਿ ਦੇਹਾਂਤ ਤੋਂ ਪਹਿਲਾਂ ਸਿੱਧੂ ਮੂਸੇਵਾਲਾ ਇੰਨੇ ਗਾਣੇ ਗਾਏ ਸਨ ਕਿ ਉਹ 10 ਸਾਲ ਤੱਕ ਉਨ੍ਹਾਂ ਨੂੰ ਰਿਲੀਜ਼ ਕਰ ਸਕਦੇ ਹਨ । ਪਰਿਵਾਰ ਦੇ ਨਾਲ ਸਿੱਧੂ ਦੇ ਫੈਨਸ ਵੀ ਗਾਣਿਆਂ ਦੇ ਜ਼ਰੀਏ ਸਿੱਧੂ ਦੇ ਨਜ਼ਦੀਕ ਹੋਣ ਦਾ ਅਹਿਸਾਸ ਕਰ ਸਕਦੇ ਹਨ ।