Punjab

ਬਿਜਲੀ 9 ਤੋਂ ਵਧਾ ਕੇ 14 ਫੀਸਦੀ ਕਰਨ ਨੂੰ ਮਨਜ਼ੂਰੀ, ਗਰਮੀ-ਮੀਂਹ ‘ਚ ਰੋਜ਼ਾਨਾ ਮਿਲੇਗੀ 200 ਮੈਗਾਵਾਟ ਵਾਧੂ ਬਿਜਲੀ

Approval to increase electricity from 9 to 14 percent, 200 megawatts of additional electricity will be available daily in summer and rain.

ਮਨਿਸਟਰੀ ਆਫ ਪਾਵਰ ਨੇ ਚੰਡੀਗੜ੍ਹ ਦਾ ਅਨਐਲੋਕੇਟਿਡ ਬਿਜਲੀ ਕੋਟਾ 9 ਤੋਂ ਵਧਾ ਕੇ 14 ਫੀਸਦੀ ਕਰਨ ਨੂੰ ਮਨਜ਼ੂਰੀ ਭੇਜ ਦਿੱਤੀ ਹੈ। 1 ਅਪ੍ਰੈਲ ਤੋਂ 30 ਸਤੰਬਰ ਤਕ ਪਿਛਲੇ ਸਾਲ ਦੇ ਮੁਕਾਬਲੇ 5 ਫੀਸਦੀ ਅਨਐਲੋਕੇਟਿਡ ਕੋਟੇ ਦੀ ਬਿਜਲੀ ਵੱਧ ਮਿਲੇਗੀ। 2.35 ਲੱਖ ਬਿਜਲੀ ਖਪਤਕਾਰਾਂ ਨੂੰ ਗਰਮੀ ਤੇ ਮੀਂਹ ਵਿਚ ਅਣਐਲਾਨੇ ਕੱਟਾਂ ਤੋਂ ਪ੍ਰੇਸ਼ਾਨ ਨਹੀਂ ਹੋਣਾ ਪਵੇਗਾ। ਗਰਮੀਆਂ ਵਿਚ ਸਵੇਰੇ 10 ਵਜੇ ਬਿਜਲੀ ਲੋਡ 280 ਮੈਗਾਵਾਟ ਹੈ ਤੇ ਦੁਪਿਹਰ 2 ਤੋਂ 5 ਵਜੇ ਤੱਕ 390 ਤੋਂ 410 ਮੈਗਾਵਾਟ ਪਹੁੰਚ ਜਾਂਦਾ ਹੈ।

ਇਸ ਲੋਡ ਨੂੰ ਪੂਰਾ ਕਰਨ ਲਈ ਸੈਂਟਰ ਤੋਂ ਐਲੋਕੇਟਿਡ 290 ਮੈਗਾਵਾਟ ਬਿਜਲੀ ਹੈ ਤੇ ਪਨਚੱਕੀ ਦੀ 40 ਮੈਗਾਵਾਟ ਬਿਜਲੀ। ਵਿਭਾਗ ਦੇ ਕੋਲ ਕੁੱਲ 330 ਮੈਗਾਵਾਟ ਬਿਜਲੀ ਹੈ। ਸੋਲਰ ਤੋਂ ਚੰਡੀਗੜ੍ਹ ਵਿਚ 54 ਮੈਗਾਵਾਟ ਬਿਜਲੀ ਪੈਦਾ ਹੁੰਦੀ ਹੈ ਪਰ ਉਹ ਸੈਂਟਰਲ ਗਰਿੱਡ ਵਿਚ ਚਲੀ ਜਾਂਦੀ ਹੈ। ਇਸ ਵਿਚੋਂ ਵਿਭਾਗ ਕੋਲ 10 ਤੋਂ 20 ਮੈਗਾਵਾਟ ਹੀ ਆ ਪਾਉਂਦੀ ਹੈ।

ਇਸ ਸ਼ਹਿਰ ਵਿਚ ਸਪਲਾਈ ਲਈ 340 ਤੋਂ 350 ਮੈਗਾਵਾਟ ਬਿਜਲੀ ਦਾ ਕੋਟਾ ਹੈ ਪਰ ਗਰਮੀਆਂ ਤੇ ਮੀਂਹ ਵਿਚ ਪੀਕ ਆਵਰਸ ਵਿਚ ਬਿਜਲੀ ਦੀ ਡਿਮਾਂਡ 410 ਮੈਗਾਵਾਟ ਪਾਰ ਕਰ ਜਾਂਦੀ ਹੈ। ਇਸ 60 ਮੈਗਾਵਾਟ ਦੇ ਗੈਪ ਨੂੰ ਪੂਰਾ ਕਰਨ ਲਈ ਵਿਭਾਗ ਨੂੰ ਅਣਐਲਾਨੇ ਕੱਟ ਲਗਾਉਣੇ ਪੈਂਦੇ ਹਨ।

ਚੀਫ ਇੰਜੀਨੀਅਰ ਸੀਬੀ ਓਝਾ ਦਾ ਕਹਿਣਾ ਹੈ ਕਿ ਬਿਜਲੀ ਵਿਭਾਗ ਨੇ ਅਪ੍ਰੈਲ ਤੋਂ 30 ਸਤੰਬਰ ਤੱਕ ਅਨਐਲੋਕੇਟਿਡ ਕੋਟਾ 9 ਫੀਸਦੀ ਤੋਂ ਵਧਾ ਕੇ 14 ਫੀਸਦੀ ਕਰਨ ਦੀ ਮੰਗ ਮਨਿਸਟਰੀ ਆਫ ਪਾਵਰ ਦੇ ਸਾਹਮਣੇ ਰੱਖੀ ਸੀ। ਇਸ ਦੀ ਮਨਜ਼ੂਰੀ ਮਿਲਣ ਦੇ ਬਾਅਦ ਹੁਣ ਗਰਮੀਆਂ ਤੇ ਮੀਂਹ ਵਿਚ ਬਿਜਲੀ ਦੀ ਰੋਜ਼ਾਨਾ ਡਿਮਾਂਡ 500 ਮੈਗਾਵਾਟ ਵੀ ਪਹੁੰਚ ਗਈ ਤਾਂ ਵੀ ਬਿਜਲੀ ਕੱਟ ਨਹੀਂ ਲੱਗਣਗੇ। ਪਿਛਲੇ ਸਾਲ ਅਨਐਲੋਕੇਟਿਡ ਕੋਟੇ ਤੋਂ 140 ਮੈਗਾਵਾਟ ਬਿਜਲੀ ਮਿਲੀ ਸੀ। ਇਸ ਵਾਰ ਅਨਐਲੋਕੇਟਿਡ ਕੋਟੇ ਤੋਂ ਲਗਭਗ 200 ਮੈਗਾਵਾਟ ਬਿਜਲੀ ਰੋਜ਼ਾਨਾ ਮਿਲੇਗੀ।