Punjab

ਸੇਵਾਮੁਕਤ ਸਹਾਇਕ ਇੰਜੀਨੀਅਰ ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਗ੍ਰਿਫਤਾਰ,ਲੱਗੇ ਆਹ ਇਲਜ਼ਾਮ

ਬੰਗਾ : ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਸੇਵਾਮੁਕਤ ਸਹਾਇਕ ਇੰਜਨੀਅਰ ਰਣਬੀਰ ਸਿੰਘ ਨੂੰ ਪੰਜਾਬ ਵਿਜੀਲੈਂਸ ਬਿਊਰੋ ਨੇ ਗ੍ਰਿਫਤਾਰ ਕਰ ਲਿਆ ਹੈ। ਉਸ ‘ਤੇ ਮਿੰਨੀ ਸਟੇਡੀਅਮ ਦੀ ਉਸਾਰੀ ਵਿੱਚ ਲਾਪਰਵਾਹੀ ਵਰਤਣ ਤੇ  ਘਪਲਾ ਕਰਨ ਦੇ  ਇਲਜ਼ਾਮ ਹਨ।

ਵਿਜੀਲੈਂਸ ਨੇ ਸਹਾਇਕ ਇੰਜਨੀਅਰ ਰਣਬੀਰ ਸਿੰਘ ਨੂੰ ਅਦਾਲਤ ਵਿੱਚ ਪੇਸ਼ ਕਰਕੇ ਇੱਕ ਦਿਨ ਦਾ ਪੁਲੀਸ ਰਿਮਾਂਡ ਹਾਸਲ ਕੀਤਾ । ਜਿਸ ਮਾਮਲੇ ‘ਚ ਇਹ ਕਾਰਵਾਈ ਹੋਈ ਹੈ,ਜਲੰਧਰ ਦੇ ਵਿਜੀਲੈਂਸ ਥਾਣੇ ਵਿੱਚ ਉਸ ‘ਤੇ ਪਹਿਲਾਂ ਹੀ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਕੇਸ ਦਰਜ ਹੋ ਚੁਕਾ ਹੈ। ਇਸ ਮਾਮਲੇ ਵਿਚ ਲੋੜੀਂਦੇ ਦੇ ਹਰ ਮੁਲਜ਼ਮਾਂ ਠੇਕੇਦਾਰ ਰਖਵਿੰਦਰ ਕੁਮਾਰ ਅਤੇ ਵਿਜੇ ਕੁਮਾਰ ਜੋ ਕਿ ਸੇਵਾਮੁਕਤ ਹੋ ਚੁੱਕੇ ਹਨ, ਨੂੰ ਗ੍ਰਿਫ਼ਤਾਰ ਕਰਨ ਲਈ ਉਨ੍ਹਾਂ ਦੇ ਠਿਕਾਣਿਆਂ ’ਤੇ ਛਾਪੇ ਵੀ ਪੁਲਿਸ ਮਾਰ ਰਹੀ ਹੈ।

ਵਿਜੀਂਲੈਂਸ ਦੇ ਬੁਲਾਰੇ ਨੇ ਦੱਸਿਆ ਕਿ ਪੜਤਾਲ ਦੌਰਾਨ ਸਾਹਮਣੇ ਆਇਆ ਕਿ ਇਸ ਸਟੇਡੀਅਮ ਦਾ ਟੈਂਡਰ ਮਨਜ਼ੂਰ ਕਰਨ ਮੌਕੇ ਨਗਰ ਕੌਂਸਲ ਬੰਗਾ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਵੱਲੋਂ ਸਰਕਾਰ ਦੀਆਂ ਹਦਾਇਤਾਂ ਦਾ ਧਿਆਨ ਨਹੀਂ ਰੱਖਿਆ ਗਿਆ ਹੈ। ਇਸ ਸਬੰਧ ਵਿੱਚ ਠੇਕੇਦਾਰ ਰਖਵਿੰਦਰ ਕੁਮਾਰ ਨਾਲ ਮਿਲੀਭੁਗਤ ਕਰ ਕੇ ਸਟੇਡੀਅਮ ਦੀ ਉਸਾਰੀ ਦਾ ਕੰਮ 87.45 ਲੱਖ ਰੁਪਏ ਵਿੱਚ ਦਿੱਤਾ ਗਿਆ ਹੈ।

ਇਸ ਤੋਂ ਬਾਅਦ ਨਗਰ ਕੌਂਸਲ ਮੁਲਾਜ਼ਮਾਂ 39.74 ਲੱਖ ਰੁਪਏ ਦੀ ਅਦਾਇਗੀ ਠੇਕੇਦਾਰ ਨੂੰ ਕਰ ਦਿੱਤੀ ਪਰ ਕਿਸੇ ਵੀ ਕੰਮ ਦੀ ਜਾਂਚ ਵੀ ਨਹੀਂ ਕੀਤੀ ਗਈ ਸੀ।ਜਦਕਿ ਸਟੇਡੀਅਮ ਦੀ ਉਸਾਰੀ ਦਾ ਕੰਮ ਬੰਦ ਪਿਆ ਸੀ। ਇਸ ਮਾਮਲੇ ਦੀ ਪਹਿਲਾਂ ਮਿਲੀ ਸ਼ਿਕਾਇਤ ਦੇ ਆਧਾਰ ਤੇ ਵਿਜੀਲੈਂਸ ਨੇ ਪੜਤਾਲ ਕੀਤੀ ਸੀ ਤੇ ਤਕਨੀਕੀ ਟੀਮ ਵੱਲੋਂ ਮਿਨੀ ਸਟੇਡੀਅਮ ਬੰਗਾ ਦੇ ਸੈਂਪਲ ਭਰ ਕੇ ਇਸ ਦਾ ਨਿਰੀਖਣ ਵੀ ਕਰਵਾਇਆ ਸੀ, ਜਿਸ ਵਿਚ ਘਟੀਆ ਮਿਆਰ ਬਾਰੇ ਪੁਸ਼ਟੀ ਹੋਈ ਸੀ।

ਇਸ ਤੋਂ ਇਲਾਵਾ ਪ੍ਰਤਖ ਤੌਰ ਤੇ ਜਾਂਚਣ ‘ਤੇ ਸਾਹਮਣੇ ਆਈ ਸੀ ਕਿ ਸਟੇਡੀਅਮ ਦੀ ਚਾਰਦੀਵਾਰੀ ਵੀ ਕਈ ਥਾਵਾਂ ਤੋਂ ਖਰਾਬ ਪਾਈ ਗਈ ਸੀ ਅਤੇ ਸਟੇਡੀਅਮ ਵਿੱਚ ਬੈਠਣ ਲਈ ਬਣਾਈਆਂ ਪੌੜੀਆਂ ਕਾਫ਼ੀ ਖਸਤਾ ਹਾਲ ਵਿੱਚ ਮਿਲੀਆਂ ਸਨ। ਇਸ ਸਬੰਧ ਵਿੱਚ ਪੰਜਾਬ ਸਰਕਾਰ ਨੇ ਵੀ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਵੀ ਟਵੀਟ ਪਾਇਆ ਹੋਇਆ ਹੈ ਤੇ ਇਸ ਸਬੰਧ ਵਿੱਚ ਜਾਣਕਾਰੀ ਦਿੱਤੀ ਹੈ।