India

Shardha case Delhi : ਮੁਲਜ਼ਮ ਆਫਤਾਬ ਦੇ ਰਿਮਾਂਡ ਵਿੱਚ ਹੋਇਆ ਵਾਧਾ,ਅਦਾਲਤ ਵਿੱਚ ਦਿੱਤਾ ਆਹ ਬਿਆਨ

Shardha case Delhi: Accused Aftab's remand increased

ਨਵੀਂ ਦਿੱਲੀ : ਦਿੱਲੀ ਦਾ ਸ਼ਰਧਾ ਕੇਸ (Shardha  Walker Case) ਦੇ ਮੁਲਜ਼ਮ ਆਫਤਾਬ ਦੇ ਰਿਮਾਂਡ ਵਿੱਚ 4 ਦਿਨ ਦਾ ਵਾਧਾ ਹੋਇਆ ਹੈ। ਉਸ ਨੂੰ ਅੱਜ ਸਵੇਰੇ ਸਾਕੇਤ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਮੀਡੀਆ ਰਿਪੋਰਟਾਂ ਮੁਤਾਬਿਕ ਆਫਤਾਬ ਨੇ ਅਦਾਲਤ ‘ਚ ਪਹਿਲੀ ਵਾਰ ਜੱਜ ਦੇ ਸਾਹਮਣੇ ਆਪਣਾ ਜੁਰਮ ਕਬੂਲ ਕੀਤਾ। ਉਸਨੇ ਕਿਹਾ – ‘ਕਿ ਜੋ ਕੁੱਝ ਵੀ ਹੋਇਆ ਉਹ ਇੱਕਦਮ ਗੁੱਸੇ ਦਾ ਨਤੀਜਾ ਸੀ। ਮੈਂ ਪੁਲਿਸ ਨੂੰ ਸਾਰੀ ਗੱਲ ਦੱਸ ਦਿੱਤੀ ਹੈ।‘ ਇਸ ਦੇ ਨਾਲ ਹੀ ਅੱਜ ਆਫਤਾਬ ਦਾ ਪੌਲੀਗ੍ਰਾਫ਼(ਝੂਠ) ਵੀ ਕੀਤਾ ਜਾ ਸਕਦਾ ਹੈ।

ਅਧਿਕਾਰੀਆਂ ਦੀ ਮੰਨੀਏ ਤਾਂ ਮੁਲਜ਼ਮ ਨੇ ਪੁੱਛਗਿੱਛ ‘ਚ ਨਵਾਂ ਖੁਲਾਸਾ ਕੀਤਾ ਹੈ। ਆਫਤਾਬ ਨੇ ਦੱਸਿਆ ਕਿ ਕਤਲ ਲਈ ਵਰਤੇ ਗਏ ਬਲੇਡ ਅਤੇ ਆਰੇ ਨੂੰ ਗੁਰੂਗ੍ਰਾਮ ਵਿੱਚ ਸੁੱਟ ਦਿੱਤਾ ਗਿਆ ਸੀ। ਉਸ ਨੇ ਮੋਬਾਈਲ ਲੋਕੇਸ਼ਨ ਤੋਂ ਰੂਟ ਤਿਆਰ ਕੀਤਾ ਹੈ। ਪੁਲਿਸ ਹੁਣ ਫਿਰ ਤੋਂ ਜੰਗਲ ਵਿੱਚ ਸਰਚ ਆਪਰੇਸ਼ਨ ਚਲਾਏਗੀ।

ਸ਼ਰਧਾ ਕਤਲ ਕੇਸ ‘ਚ ਅਫਤਾਬ ਪੂਨਾਵਾਲਾ ਦਾ ਨਾਰਕੋ ਟੈਸਟ ਹੋਣ ਜਾ ਰਿਹਾ ਹੈ। ਆਪਣੀ ‘ਲਿਵ-ਇਨ ਪਾਰਟਨਰ’ ਸ਼ਰਧਾ ਵਾਕਰ ਦੀ ਹੱਤਿਆ ਦੇ ਕਥਿਤ ਦੋਸ਼ੀ ਆਫਤਾਬ ਅਮੀਨ ਪੂਨਾਵਾਲਾ ਦਾ ਨਾਰਕੋ ਟੈਸਟ ਰੋਹਿਣੀ ਦੇ ਬਾਬਾ ਸਾਹਿਬ ਅੰਬੇਡਕਰ ਹਸਪਤਾਲ ‘ਚ ਕੀਤਾ ਜਾਵੇਗਾ

ਦੱਸ ਦਈਏ ਕਿ ਦਿੱਲੀ ‘ਚ ਲਿਵ-ਇਨ ਰਿਲੇਸ਼ਨਸ਼ਿਪ ‘ਚ ਰਹਿ ਰਹੀ ਇਕ ਲੜਕੀ ਦਾ ਉਸ ਦੇ ਪ੍ਰੇਮੀ ਨੇ ਬੇਹਿਰਮੀ ਨਾਲ ਕਤਲ ਕਰ ਦਿੱਤਾ ਸੀ। ਇਸ ਤੋਂ ਬਾਅਦ ਉਸ ਦੀ ਲਾਸ਼ ਦੇ ਟੁਕੜੇ-ਟੁਕੜੇ ਕਰ ਕੇ ਕਈ ਥਾਵਾਂ ‘ਤੇ ਸੁੱਟ ਦਿੱਤਾ। ਲੜਕੀ ਦੇ ਕਤਲ ਮਾਮਲੇ ‘ਚ 5 ਮਹੀਨਿਆਂ ਬਾਅਦ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਪੁਲਿਸ ਸੂਤਰਾਂ ਮੁਤਾਬਿਕ ਆਫਤਾਬ ਨੇ ਸ਼ਰਧਾ ਦੀ ਲਾਸ਼ ਦੇ 35 ਟੁਕੜੇ ਕਰ ਕੇ ਆਪਣੇ ਘਰ ‘ਚ ਰੱਖ ਲਏ।

ਆਫਤਾਬ ਕਈ ਦਿਨਾਂ ਤੱਕ ਸ਼ਰਧਾ ਦੀ ਲਾਸ਼ ਦੇ ਇਨ੍ਹਾਂ ਟੁਕੜਿਆਂ ਨੂੰ ਆਸ-ਪਾਸ ਦੀਆਂ ਕਈ ਥਾਵਾਂ ‘ਤੇ ਸੁੱਟਦਾ ਰਿਹਾ। ਪੁਲਿਸ ਨੇ ਹੁਣ ਤੱਕ ਲਾਸ਼ ਦੇ 13 ਟੁਕੜੇ ਬਰਾਮਦ ਕੀਤੇ ਹਨ, ਜਿਨ੍ਹਾਂ ਵਿਚ ਜ਼ਿਆਦਾਤਰ ਹੱਡੀਆਂ ਸਨ। ਪੁਲਿਸ ਨੇ ਹੁਣ ਆਫਤਾਬ ਦੇ ਨਾਰਕੋ ਟੈਸਟ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ।

ਆਫਤਾਬ ਦੇ ਨਾਰਕੋ ਟੈਸਟ ਦੀ ਵੀਡੀਓਗ੍ਰਾਫੀ ਵੀ ਕੀਤੀ ਜਾਵੇਗੀ। ਪੁਲਿਸ ਨੂੰ ਇਹ ਵੀ ਪਤਾ ਲੱਗਾ ਹੈ ਕਿ ਮੁਲਜ਼ਮ ਆਫਤਾਬ ਡੇਟਿੰਗ ਐਪ ਰਾਹੀਂ ਕਈ ਲੜਕੀਆਂ ਦੇ ਸੰਪਰਕ ਵਿੱਚ ਵੀ ਰਿਹਾ ਹੈ।