India Punjab

G-20 ਸੰਮੇਲਨ ਨਾਲ ਦੁਨੀਆ ਦਾ ਫੋਕਸ ਹੋਵੇਗਾ ਭਾਰਤ ‘ਤੇ : ਪੰਜਾਬ ਭਾਜਪਾ

With the G-20 summit the world's focus will be on India: Punjab BJP

ਚੰਡੀਗੜ੍ਹ : ਪੰਜਾਬ ’ਚ ਹੋਣ ਵਾਲੇ ਜੀ 20 ਸੰਮੇਲਨ ਨੂੰ ਲੈ ਕੇ ਪੰਜਾਬ ਭਾਜਪਾ ਨੇ ਕਿਹਾ ਕਿ ਇਸ ਨਾਲ ਸਾਡੇ ਦੇਸ਼ ਨੂੰ ਅੱਗੇ ਵੱਧਣ ਅਤੇ ਇਸਦੀ ਅਰਦ ਵਿਵਸਥਾ ਨੂੰ ਬਹੁਤ ਲਾਭ ਪਹੁੰਚੇਗਾ। ਚੰਡੀਗੜ੍ਹ ਵਿਖੇ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਭਾਜਪਾ ਆਗੂਆਂ ਨੇ ਜੀ 20 ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ 1990 ਵਿੱਚ ਦੇ ਕਈ ਦੇਸ਼ਾਂ ਨੂੰ ਮੁਸ਼ਕਲਾਂ ਸਾਹਮਣਾ ਕਰਨਾ ਪਿਆ ਜਿਸ ਤੋਂ ਬਾਅਦ 1999 ਵਿੱਚ ਇਹ ਫੈਸਲਾ ਕੀਤਾ ਗਿਆ ਇੰਨ੍ਹਾਂ ਦੇਸ਼ਾ ਦਾ ਇੱਕ ਗਰੁੱਪ ਬਣਾਇਆ ਜਾਵੇ ਜਿਸ ਵਿੱਚ ਹਰ ਦੇਸ਼ ਵਿੱਚ ਚੱਲ ਰਹੀਆਂ ਮੁਸ਼ਕਲਾਂ ਦਾ ਖਾਤਮਾ ਕੀਤਾ ਜਾਵੇ। ਉਨ੍ਹਾਂ ਨੇ ਦੱਸਿਆ ਇਸ ਵਿੱਚ ਲਗਪਗ ਦੁਨੀਆ ਦੇ 20 ਦੇਸ਼ ਹਨ ਜਿੰਨਾਂ ਵਿੱਚ ਇੱਕ ਯੂਰੋਪਿਅਨ ਯੂਨੀਅਨ ਹੈ।

ਆਗੂ ਨੇ ਕਿਹਾ ਕਿ ਇਸ ਜੀ20 ਸੰਮੇਲਮ ਵਿੱਚ ਉਨ੍ਹਾਂ ਸਾਰੇ ਦੇਸ਼ਾਂ ਦੇ ਵਿੱਤ ਮੰਤਰੀ, ਸੈਂਟਰਲ ਬੈਂਕ ਦੇ ਗਵਰਨਰ ਇਸਦੇ ਹਿੱਸਾ ਹੁੰਦੇ ਹਨ। ਉਨ੍ਹਾਂ ਨੇ ਕਿਹਾ ਕਿ ਸਾਜੇ ਦੇਸ਼ ਲਈ ਇਹ ਬਹੁਤ ਮਾਣ ਵਾਲੀ ਗੱਲ ਹੈ 2023 ਦੇ ਵਿੱਚ ਜੀ 20 ਲਈ  ਬਣਾਈ ਗਈ ਕਮੇਟੀ ਦਾ ਪ੍ਰਧਾਨ ਦੇਸ਼ ਦੇ ਪ੍ਰਧੀਨ ਮੰਤਰੀ ਨਰਿੰਦਰ ਮੋਦੀ ਨੂੰ ਚੁਣਿਆ ਗਿਆ ਹੈ।

ਇਸੇ ਦੌਰਾਨ ਪੰਜਾਬ ਭਾਜਪਾ ਦੇ ਆਗੂ ਰਾਜ ਕੁਮਾਰ ਵੇਰਕਾ ਨੇ ਦੇਸ਼ ਨੂੰ ਕਿਸ ਤਰ੍ਹਾਂ ਦੇ ਨਾਲ ਅੱਗੇ ਵਧਾਇਆ ਜਾਵੇ ਜਾਂ ਦੇਸ਼ ਨੂੰ ਕਿਵੇਂ ਚਲਾਇਆ ਜਾਵੇ ਉਸ ਲਈ ਅਸੀਂ ਅਮਰੀਕਾ ਅਤੇ ਰੂਸ ਦੇ ਕੋਲੋਂ ਆਪਣਾ line Of  Action ਮੰਗਦੇ ਸਨ। ਉਨ੍ਹਾਂ ਨੇ ਕਿਹਾ ਕਿ ਅੰਮ੍ਰਿਤਸਰ ਵਿੱਚ  G20 ਸੰਮੇਲਨ ਦੇ ਨਾਲ ਪੰਜਾਬ ਦੇ ਨੌਜਵਾਨਾਂ ਨੂੰ ਐਜੀਕੇਸ਼ਨ ਦੇ ਅੰਦਰ ਦੇਸ਼ ਵਿਦੇਸ਼ ਵਿੱਚ ਪੜਨ ਦੀ ਮੌਕਾ ਮਿਲੇਗਾ ਅਤੇ ਸਾਰੇ ਮੁਲਕ ਇੱਥੇ ਬੈਠ ਕੇ ਇਹ ਫੈਸਲਾ ਲੈਣਗੇ ਕਿ ਉਹ ਕਿਸ ਤਰ੍ਹਾਂ ਆਪਣੀ ਨੌਜਵਾਨ ਪੀੜੀ ਨੂੰ ਅੱਗੇ ਵਧਾਵੇ ਅਤੇ ਅਤੇ ਉਨ੍ਹਾਂ ਦੀ ਪੜਾਈ ਨੂੰ ਕਿਸ ਤਰ੍ਹਾਂ ਕਰਵਾਈ ਜਾਵੇ।  ਭਾਜਪਾ ਆਗੂ ਨੇ ਕਿਹਾ ਕਿ ਜੀ20ਸੰਮੇਲਨ ਲਈ ਭਾਰਤ ਆਉਣ ਵਾਲੇ ਵੱਖ ਵੱਖ ਦੇਸ਼ਾ ਦਾ ਸਵਾਗਤ ਕਰਦੇ ਹਨ। ਉਨ੍ਹਾਂ ਨੇ ਕਿਹਾ ਕਿ ਜੀ 20 ਸੰਨੇਲਨ ਭਾਰਤ ਵਿੱਚ ਹੋਂ ਕਾਰਨ ਪੂਰੀ ਦੁਨੀਆ ਜਾ ਫੋਕਸ ਭਾਰਤ ‘ਤੇ ਹੋਵੇਗਾ।