India

ਸੰਸਦ ਦਾ ਸਰਦ ਰੁੱਤ ਸੈਸ਼ਨ ਸ਼ੁਰੂ,ਪਹਿਲੇ ਦਿਨ ਅੰਤਰ-ਸੈਸ਼ਨ ਸਮੇਂ ਦੌਰਾਨ ਅਕਾਲ ਚਲਾਣਾ ਕਰ ਗਏ ਮੈਂਬਰਾਂ ਨੂੰ ਸ਼ਰਧਾਂਜਲੀ ਕੀਤੀ ਗਈ ਭੇਂਟ

ਦਿੱਲੀ : ਸੰਸਦ ਦਾ ਸਰਦ ਰੁੱਤ ਸੈਸ਼ਨ ਸ਼ੁਰੂ ਹੋ ਗਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੰਸਦ ਦੇ ਸਰਦ ਰੁੱਤ ਸੈਸ਼ਨ ਦੇ ਪਹਿਲੇ ਦਿਨ ਤੋਂ ਪਹਿਲਾਂ ਬੁੱਧਵਾਰ ਨੂੰ ਮੀਡੀਆ ਨਾਲ ਗੱਲਬਾਤ ਕੀਤੀ। ਸੰਸਦ ਦਾ ਸਰਦ ਰੁੱਤ ਸੈਸ਼ਨ ਅੱਜ ਤੋਂ ਸ਼ੁਰੂ ਹੋ ਕੇ 29 ਦਸੰਬਰ ਤੱਕ ਚੱਲੇਗਾ। ਸੈਸ਼ਨ ਦੇ ਕੁੱਲ 17 ਕੰਮਕਾਜੀ ਦਿਨ ਹੋਣਗੇ। ਸੰਸਦ ਦੇ ਸਰਦ ਰੁੱਤ ਸੈਸ਼ਨ ਲਈ ਕੇਂਦਰ ਦੇ ਏਜੰਡੇ ਵਿੱਚ 16 ਨਵੇਂ ਬਿੱਲ ਸ਼ਾਮਲ ਹਨ।

ਲੋਕ ਸਭਾ ਪਹਿਲੇ ਦਿਨ ਅੰਤਰ-ਸੈਸ਼ਨ ਸਮੇਂ ਦੌਰਾਨ ਅਕਾਲ ਚਲਾਣਾ ਕਰ ਗਏ ਮੈਂਬਰਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ ਹੈ। ਸੰਸਦ ਦੇ ਸਰਦ ਰੁੱਤ ਸੈਸ਼ਨ ਵਿੱਚ ਪੇਸ਼ ਕੀਤੇ ਜਾਣ ਵਾਲੇ ਕੁਝ ਬਿੱਲਾਂ ਵਿੱਚ ਟਰੇਡ ਮਾਰਕਸ (ਸੋਧ) ਬਿੱਲ, 2022, ਵਸਤੂਆਂ ਦੇ ਭੂਗੋਲਿਕ ਸੰਕੇਤ (ਰਜਿਸਟ੍ਰੇਸ਼ਨ ਅਤੇ ਸੁਰੱਖਿਆ) (ਸੋਧ) ਬਿੱਲ, 2022 ਅਤੇ ਰੱਦ ਕਰਨ ਅਤੇ ਸੋਧ ਬਿੱਲ, 2022 ਸ਼ਾਮਲ ਹਨ। ਰੱਦ ਕਰਨਾ ਅਤੇ ਸੋਧ ਬਿੱਲ, 2022 ਬੇਲੋੜੇ ਅਤੇ ਪੁਰਾਣੇ ਕਾਨੂੰਨਾਂ ਨੂੰ ਰੱਦ ਕਰਨ ਦੀ ਕੋਸ਼ਿਸ਼ ਕਰੇਗਾ।ਇਸ ਤੋਂ ਇਲਾਵਾ ਕੁਝ ਹੋਰ ਬਿੱਲਾਂ ਵਿੱਚ ਬਹੁ-ਰਾਜੀ ਸਹਿਕਾਰੀ ਸਭਾਵਾਂ (ਸੋਧ) ਬਿੱਲ, 2022 ਅਤੇ ਨੈਸ਼ਨਲ ਡੈਂਟਲ ਕਮਿਸ਼ਨ ਬਿੱਲ, 2022 ਸ਼ਾਮਲ ਹਨ।ਇਸ ਤੋਂ ਇਲਾਵਾ ਸਰਕਾਰ ਦੇ ਏਜੰਡੇ ਵਿੱਚ ਐਂਟੀ-ਮੈਰੀਟਾਈਮ ਪਾਇਰੇਸੀ ਬਿੱਲ, 2019 ਵੀ ਸ਼ਾਮਲ ਹੈ।

ਅੱਜ ਸੰਸਦ ਦੇ ਸਰਦ ਰੁੱਤ ਇਜਲਾਸ ਦਾ ਪਹਿਲੇ ਦਿਨ ਉਪ ਪ੍ਰਧਾਨ ਜਗਦੀਪ ਧਨਖੜ ਲਈ ਰਾਜ ਸਭਾ ਦੀ ਕੁਰਸੀ ਸੰਭਾਲਣ ਦਾ ਪਹਿਲਾ ਦਿਨ ਹੈ।ਉਪ ਪ੍ਰਧਾਨ ਜੈਦੀਪ ਧਨਖੜ ਨੇ ਅੱਜ ਰਾਜ ਸਭਾ ਦੇ ਚੇਅਰਮੈਨ ਵਜੋਂ ਕਾਰਜਭਾਰ ਸੰਭਾਲਿਆ ਹੈ।

ਪੀਐਮ ਮੋਦੀ ਨੇ ਆਪਣੇ ਸੰਬੋਧਨ ਵਿੱਚ ਕਿਹਾ, “ਮੈਂ ਇਸ ਸਦਨ ਦੇ ਨਾਲ-ਨਾਲ ਰਾਸ਼ਟਰ ਦੀ ਤਰਫੋਂ ਚੇਅਰਮੈਨ ਨੂੰ ਵਧਾਈ ਦਿੰਦਾ ਹਾਂ। ਤੁਸੀਂ ਸੰਘਰਸ਼ਾਂ ਦੇ ਵਿਚਕਾਰ ਜ਼ਿੰਦਗੀ ਵਿੱਚ ਅੱਗੇ ਵਧਦੇ ਹੋਏ ਇਸ ਮੁਕਾਮ ‘ਤੇ ਪਹੁੰਚੇ ਹੋ, ਇਹ ਦੇਸ਼ ਦੇ ਕਈ ਲੋਕਾਂ ਲਈ ਪ੍ਰੇਰਣਾ ਹੈ।”

ਅਧੀਰ ਰੰਜਨ ਚੌਧਰੀ ਦੀ ਅਗਵਾਈ ਵਿੱਚ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਨੇ ਸਪੀਕਰ ਨੂੰ ਇਸ ਸਾਲ ਦੁਨਿਆ ਤੋਂ ਰੁੱਖਸਤ ਹੋਏ ਬਜ਼ੁਰਗ ਸਿਆਸਤਦਾਨ ਅਤੇ ਮੌਜੂਦਾ ਸੰਸਦ ਮੈਂਬਰ ਮੁਲਾਇਮ ਸਿੰਘ ਯਾਦਵ ਦੇ ਸਨਮਾਨ ਵਿੱਚ ਸਦਨ ਦੀ ਕਾਰਵਾਈ ਅੱਧੇ ਦਿਨ ਲਈ ਮੁਲਤਵੀ ਕਰਨ ਦੀ ਬੇਨਤੀ ਕੀਤੀ ।ਮੁਲਾਇਮ ਸਿੰਘ ਯਾਦਵ ਤੋਂ ਇਲਾਵਾ, ਸ਼ਰਧਾਂਜਲੀ ਸੂਚੀ ਵਿੱਚ ਇੱਕ ਮੌਜੂਦਾ ਲੋਕ ਸਭਾ ਮੈਂਬਰ, ਅੱਠ ਸਾਬਕਾ ਲੋਕ ਸਭਾ ਮੈਂਬਰਾਂ ਅਤੇ ਛੇ ਰਾਜ ਸਭਾ ਮੈਂਬਰਾਂ ਦੇ ਨਾਮ ਸ਼ਾਮਲ ਹਨ।ਸ਼ਰਧਾਂਜਲੀ ਸਮਾਗਮ ਤੋਂ ਬਾਅਦ ਅੱਜ ਲੋਕ ਸਭਾ ਇੱਕ ਘੰਟੇ ਲਈ ਮੁਲਤਵੀ ਕਰ ਦਿੱਤੀ ਗਈ।

ਸੰਸਦ ਦੇ ਸਰਦ ਰੁੱਤ ਸੈਸ਼ਨ ਤੋਂ ਪਹਿਲਾਂ ਪੀਐਮ ਮੋਦੀ ਨੇ ਕਿਹਾ, “ਜਿਸ ਤਰੀਕੇ ਨਾਲ ਭਾਰਤ ਨੇ ਗਲੋਬਲ ਕਮਿਊਨਿਟੀ ਵਿੱਚ ਜਗ੍ਹਾ ਬਣਾਈ ਹੈ, ਜਿਸ ਤਰੀਕੇ ਨਾਲ ਭਾਰਤ ਤੋਂ ਉਮੀਦਾਂ ਵਧੀਆਂ ਹਨ ਅਤੇ ਭਾਰਤ ਇੱਕ ਸਮੇਂ ਵਿੱਚ ਗਲੋਬਲ ਪਲੇਟਫਾਰਮ ਉੱਤੇ ਆਪਣੀ ਭਾਗੀਦਾਰੀ ਵਧਾ ਰਿਹਾ ਹੈ। ਇਸ ਤਰ੍ਹਾਂ, ਭਾਰਤ ਨੂੰ ਜੀ-20 ਪ੍ਰੈਜ਼ੀਡੈਂਸੀ ਪ੍ਰਾਪਤ ਕਰਨਾ ਬਹੁਤ ਵੱਡਾ ਮੌਕਾ ਹੈ।”

ਪੀਐਮ ਮੋਦੀ ਨੇ ਆਪਣੇ ਸੰਬੋਧਨ ਵਿੱਚ ਕਿਹਾ, “ਇਹ ਸਰਦ ਰੁੱਤ ਸੈਸ਼ਨ ਦਾ ਪਹਿਲਾ ਦਿਨ ਹੈ। ਇਹ ਮਹੱਤਵਪੂਰਨ ਹੈ ਕਿਉਂਕਿ ਅਸੀਂ 15 ਅਗਸਤ ਤੋਂ ਪਹਿਲਾਂ ਮਿਲੇ ਸੀ। 15 ਅਗਸਤ ਨੂੰ ਆਜ਼ਾਦੀ ਦੇ 75 ਸਾਲ ਪੂਰੇ ਹੋ ਗਏ ਹਨ ਅਤੇ ਅਸੀਂ ਅਜ਼ਾਦੀ ਕਾ ਅੰਮ੍ਰਿਤ ਕਾਲ ਵਿੱਚ ਅੱਗੇ ਵਧ ਰਹੇ ਹਾਂ। ਅਸੀਂ ਅਜਿਹੇ ਸਮੇਂ ਵਿਚ ਮੁਲਾਕਾਤ ਕਰ ਰਹੇ ਹਾਂ ਜਦੋਂ ਭਾਰਤ ਨੂੰ ਜੀ-20 ਦੀ ਪ੍ਰਧਾਨਗੀ ਕਰਨ ਦਾ ਮੌਕਾ ਮਿਲਿਆ ਹੈ।

ਪੀਐਮ ਮੋਦੀ ਨੇ ਕਿਹਾ, “ਇਹ ਜੀ-20 ਸੰਮੇਲਨ ਸਿਰਫ਼ ਇੱਕ ਕੂਟਨੀਤਕ ਸਮਾਗਮ ਨਹੀਂ ਹੈ, ਇਹ ਦੁਨੀਆ ਦੇ ਸਾਹਮਣੇ ਭਾਰਤ ਦੀ ਸਮਰੱਥਾ ਨੂੰ ਪ੍ਰਦਰਸ਼ਿਤ ਕਰਨ ਦਾ ਇੱਕ ਮੌਕਾ ਹੈ। ਇੰਨਾ ਵੱਡਾ ਦੇਸ਼, ਲੋਕਤੰਤਰ ਦੀ ਮਾਂ, ਅਜਿਹੀ ਵਿਭਿੰਨਤਾ, ਅਜਿਹੀ ਸਮਰੱਥਾ – ਇਹ ਦੁਨੀਆ ਲਈ ਭਾਰਤ ਨੂੰ ਜਾਣਨ ਦਾ ਅਤੇ ਭਾਰਤ ਲਈ ਦੁਨੀਆ ਨੂੰ ਆਪਣੀ ਸਮਰੱਥਾ ਦਿਖਾਉਣ ਦਾ ਮੌਕਾ ਹੈ।