International

ਰੂਸ ਨੂੰ ਲੈ ਕੇ ਅਮਰੀਕਾ ਦੀ ਚਿ ਤਾਵਨੀ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਅਮਰੀਕਾ ਨੇ ਰੂਸ ਨੂੰ ਲੈ ਕੇ ਚਿ ਤਾਵਨੀ ਦਿੱਤੀ ਹੈ ਕਿ ਰੂਸ ਕਦੇ ਵੀ ਯੂਕਰੇਨ ‘ਤੇ ਹਮ ਲਾ ਕਰ ਸਕਦਾ ਹੈ। ਵ੍ਹਾਈਟ ਹਾਊਸ ਨੇ ਕਿਹਾ ਹੈ ਕਿ ਰੂਸ ਨੇ ਯੂਕਰੇਨ ਦੀ ਸਰਹੱਦ ‘ਤੇ ਵੱਡੀ ਗਿਣਤੀ ਵਿੱਚ ਫ਼ੌਜੀ ਭੇਜੇ ਹਨ ਅਤੇ ਉਹ ਕਿਸੇ ਵੀ ਸਮੇਂ ਯੂਕਰੇਨ ‘ਤੇ ਹਮ ਲਾ ਕਰ ਸਕਦਾ ਹੈ। ਵ੍ਹਾਈਟ ਹਾਊਸ ਦੀ ਬੁਲਾਰਾ ਜੇਨ ਸਾਕੀ ਨੇ ਕਿਹਾ ਕਿ ਯੂਕਰੇਨ ਲਈ ਸਥਿਤੀ ਬੇਹੱਦ ਖਤ ਰਨਾਕ ਹੁੰਦੀ ਜਾ ਰਹੀ ਹੈ।

ਉਨ੍ਹਾਂ ਕਿਹਾ ਕਿ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਮੰਗਲਵਾਰ ਨੂੰ ਆਪਣੇ ਰੂਸੀ ਹਮਰੁਤਬਾ ਸਰਗੇਈ ਲੇਵਰੋਵ ਨਾਲ ਇਸ ਮੁੱਦੇ ‘ਤੇ ਚਰਚਾ ਕੀਤੀ ਹੈ ਅਤੇ ਦੋਵੇਂ ਨੇਤਾ ਜਲਦੀ ਹੀ ਜਿਨੇਵਾ ‘ਚ ਮਿਲਣ ਲਈ ਸਹਿਮਤ ਹੋਏ। ਨਿਊਜ਼ ਏਜੰਸੀ ਏਐੱਫਪੀ ਮੁਤਾਬਕ ਇਹ ਬੈਠਕ ਸ਼ੁੱਕਰਵਾਰ ਨੂੰ ਹੋਣੀ ਹੈ। ਇਸ ਤੋਂ ਪਹਿਲਾਂ ਬਲਿੰਕਨ ਯੂਕਰੇਨ ਅਤੇ ਯੂਰਪੀ ਦੇਸ਼ਾਂ ਦੇ ਪ੍ਰਤੀਨਿਧੀਆਂ ਨਾਲ ਮੁਲਾਕਾਤ ਕਰ ਰਹੇ ਹਨ।

ਜੇਨ ਸਾਕੀ ਨੇ ਕਿਹਾ ਕਿ, “ਸਾਡਾ ਮੰਨਣਾ ਹੈ ਕਿ ਸਥਿਤੀ ਬੇਹੱਦ ਖ਼ਤ ਰਨਾਕ ਹੈ। ਅਸੀਂ ਹੁਣ ਅਜਿਹੇ ਪੜਾਅ ‘ਤੇ ਹਾਂ, ਜਿੱਥੇ ਰੂਸ ਕਿਸੇ ਵੀ ਸਮੇਂ ਯੂਕਰੇਨ ‘ਤੇ ਹਮ ਲਾ ਕਰ ਸਕਦਾ ਹੈ। ਹੁਣ ਇਹ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਅਤੇ ਰੂਸੀ ਨਾਗਰਿਕਾਂ ‘ਤੇ ਨਿਰਭਰ ਕਰਦਾ ਹੈ ਕਿ ਉਹ ਇਹ ਫੈਸਲਾ ਕਰਨ ਕਿ ਕੀ ਉਹ ਆਰਥਿਕ ਪਾਬੰਦੀਆਂ ਚਾਹੁੰਦੇ ਹਨ ਜਾਂ ਨਹੀਂ।”

ਦੂਜੇ ਪਾਸੇ ਨੇਟੋ ਨੇ ਚਿ ਤਾਵਨੀ ਦਿੱਤੀ ਹੈ ਕਿ ਜੇਕਰ ਰੂਸ ਯੂਕਰੇਨ ਦੇ ਖਿਲਾਫ ਕੋਈ ਕਾਰਵਾਈ ਕਰਦਾ ਹੈ ਤਾਂ ਉਸ ਨੂੰ ਇਸਦੀ ਭਾਰੀ ਕੀਮਤ ਚੁਕਾਉਣੀ ਪਵੇਗੀ। ਨੇਟੋ ਦੇ ਸਕੱਤਰ ਜਨਰਲ ਜੇਂਸ ਸਟੋਲਟਨਬਰਗ ਨੇ ਇੱਕ ਪ੍ਰੈਸ ਕਾਨਫਰੰਸ ਵਿੱਚ ਕਿਹਾ ਕਿ ਇਹ ਫੌਜੀ ਗਠਜੋੜ ਯੂਕਰੇਨ ਦੀ ਹਮਾਇਤ ਕਰੇਗਾ ਅਤੇ ਸਵੈ-ਰੱਖਿਆ ਦੇ ਅਧਿਕਾਰ ਦਾ ਸਮਰਥਨ ਕਰੇਗਾ। ਉਸ ਨੇ ਰੂਸ ਨੂੰ ਚਿ ਤਾਵਨੀ ਦਿੱਤੀ ਹੈ ਕਿ ਜੇ ਯੂਕਰੇਨ ‘ਤੇ ਹਮ ਲਾ ਕੀਤਾ ਤਾਂ ਆਰਥਿਕ ਅਤੇ ਸਿਆਸੀ ਪਾਬੰਦੀਆਂ ਲਗਾਈਆਂ ਜਾ ਸਕਦੀਆਂ ਹਨ। ਹਾਲਾਂਕਿ, ਉਨ੍ਹਾਂ ਨੇ ਇਹ ਵੀ ਕਿਹਾ ਕਿ ਉਹ ਰੂਸ ਨਾਲ ਚਰਚਾ ਕਰਨਾ ਚਾਹੁੰਦੇ ਹਨ ਅਤੇ ਉਸ ਦੀਆਂ ਸੁਰੱਖਿਆ ਚਿੰਤਾਵਾਂ ਨੂੰ ਸਮਝਣਾ ਚਾਹੁੰਦੇ ਹਨ।

ਉਨ੍ਹਾਂ ਨੇ ਕਿਹਾ, “ਮੈਂ ਰੂਸ ਅਤੇ ਸਾਰੇ ਨੇਟੋ ਮੈਂਬਰ ਦੇਸ਼ਾਂ ਨੂੰ ਭਵਿੱਖ ਵਿੱਚ ਹੋਣ ਵਾਲੀ ਨੇਟੋ ਰੂਸੀ ਕੌਂਸਲ ਦੀ ਮੀਟਿੰਗ ਵਿੱਚ ਸ਼ਾਮਲ ਹੋਣ ਲਈ ਸੱਦਾ ਦੇਣਾ ਚਾਹਾਂਗਾ। ਅਸੀਂ ਸੁਰੱਖਿਆ ਬਾਰੇ ਰੂਸ ਦੀਆਂ ਚਿੰ ਤਾਵਾਂ ‘ਤੇ ਚਰਚਾ ਕਰਨਾ ਅਤੇ ਸਮਝਣਾ ਚਾਹੁੰਦੇ ਹਾਂ। ਅਸੀਂ ਅਜਿਹਾ ਤਰੀਕਾ ਲੱਭਣਾ ਚਾਹੁੰਦੇ ਹਾਂ ਤਾਂ ਜੋ ਰੂਸ ਯੂਕਰੇਨ ‘ਤੇ ਹਮ ਲਾ ਨਾ ਕਰੇ।”

ਰੂਸ ਦਾ ਸਪੱਸ਼ਟੀਕਰਨ

ਤਣਾਅ ਨੂੰ ਲੈ ਕੇ ਵਧਦੀਆਂ ਚਿੰਤਾਵਾਂ ਦਰਮਿਆਨ ਰੂਸ ਦੇ ਵਿਦੇਸ਼ ਮੰਤਰੀ ਸਰਗੇਈ ਲੇਵਰੋਵ ਨੇ ਕਿਹਾ ਹੈ ਕਿ ਰੂਸ ਨੂੰ ਗਲਤ ਤਰੀਕੇ ਨਾਲ ਪੇਸ਼ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਸਰਹੱਦ ਦੇ ਨੇੜੇ ਫ਼ੌਜੀਆਂ ਦਾ ਅਭਿਆਸ ਚੱਲ ਰਿਹਾ ਹੈ। ਪਰ ਅਮਰੀਕਾ ਨੇ ਕਿਹਾ ਹੈ ਕਿ ਫ਼ੌਜੀਆਂ ਦੀ ਗਿਣਤੀ ‘ਆਮ ਨਾਲੋਂ ਵੱਧ’ ਹੈ। ਉਨ੍ਹਾਂ ਕਿਹਾ ਕਿ, “ਯੂਕਰੇਨ ਦੇ ਮਾਮਵੇ ਵਿੱਚ ਜਰਮਨੀ ਅਤੇ ਰੂਸ ਦੀ ਸਮਝ ਮਿਨਸਕ ਸਮਝੌਤੇ ਦੇ ਦਾਇਰੇ ਵਿੱਚ ਰਹਿ ਕੇ ਹੈ, ਇਸਦਾ ਕੋਈ ਬਦਲ ਨਹੀਂ ਹੈ। ਤਣਾਅ ਲਈ ਰੂਸ ਨੂੰ ਦੋ ਸ਼ੀ ਠਹਿਰਾਉਣਾ ਗਲਤ ਹੈ। ਅਸੀਂ ਹਾਲ ਹੀ ਦੇ ਸਮੇਂ ਵਿੱਚ ਦੇਖਿਆ ਹੈ ਕਿ ਮਿੰਸਕ ਸਮਝੌਤੇ ਦਾ ਪਾਲਣ ਨਾ ਕਰਨ ਦੇ ਲਈ ਰੂਸ ਨੂੰ ਜ਼ਿੰਮੇਦਾਰ ਠਹਿਰਾਇਆ ਜਾ ਰਿਹਾ ਹੈ।ਸਾਨੂੰ ਉਮੀਦ ਹੈ ਕਿ ਜਰਮਨੀ ਯੂਕਰੇਨ ਵਿੱਚ ਆਪਣੇ ਭਾਈਵਾਲਾਂ ਨੂੰ ਇਸ ਸਮਝੌਤੇ ਦੀ ਪੂਰੀ ਤਰ੍ਹਾਂ ਪਾਲਣਾ ਕਰਨ ਲਈ ਕਹੇਗਾ।”

ਕੀ ਹੈ ਮਿੰਸਕ ਸਮਝੌਤਾ ?

ਫਰਾਂਸ ਅਤੇ ਜਰਮਨੀ ਦੀ ਵਿਚੋਲਗੀ ਵਿੱਚ ਯੂਕਰੇਨ ਦੇ ਡੋਨਬਾਸ ਖੇਤਰ ਵਿੱਚ ਚੱਲ ਰਹੇ ਤਣਾਅ ਨੂੰ ਖਤਮ ਕਰਨ ਲਈ 2014 ਵਿੱਚ ਮਿੰਸਕ ਸਮਝੌਤੇ ਹੋਇਆ ਸੀ। ਰੂਸ ਇਸ ਗੱਲ ਦੀ ਗਾਰੰਟੀ ਚਾਹੁੰਦਾ ਹੈ ਕਿ ਯੂਕਰੇਨ ਨੂੰ ਕਦੇ ਵੀ ਨੇਟੋ ਦਾ ਹਿੱਸਾ ਨਹੀਂ ਬਣਾਇਆ ਜਾਵੇਗਾ। ਗੌਰਤਲਬ ਹੈ ਕਿ ਰੂਸ ਵੱਡੀ ਮਾਤਰਾ ਵਿੱਚ ਪਾਈਪਲਾਈਨਾਂ ਰਾਹੀਂ ਜਰਮਨੀ ਨੂੰ ਗੈਸ ਸਪਲਾਈ ਕਰਦਾ ਹੈ ਅਤੇ ਇਹ ਪਾਈਪਲਾਈਨਾਂ ਯੂਕਰੇਨ ਵਿੱਚੋਂ ਲੰਘਦੀਆਂ ਹਨ। ਜੇਕਰ ਤਣਾਅ ਵੱਧਦਾ ਹੈ, ਤਾਂ ਸਪਲਾਈ ਵਿੱਚ ਵਿਘਨ ਪੈ ਸਕਦਾ ਹੈ।