International

ਆਖ਼ਿਰ ਕਿਸ ਘਟ ਨਾ ਨੇ ਸਾਊਦੀ ਅਰਬ ਨੂੰ ਸਖ਼ਤ ਫੈਸਲਾ ਲੈਣ ਲਈ ਕੀਤਾ ਮਜ਼ਬੂਰ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸਾਊਦੀ ਅਰਬ ਦੇ ਅਧਿਕਾਰੀਆਂ ਨੇ ਸੋਸ਼ਲ ਮੀਡੀਆ ‘ਤੇ ਕਿਸੇ ਵੀ ਵਿਅਕਤੀ ਵੱਲੋਂ ਬੇਬੁਨਿਆਦ ਅਫਵਾਹਾਂ ਵਾਲੀ ਪੋਸਟ ਪਾਉਣ ਵਾਲਿਆਂ ਖਿਲਾਫ ਸਖ਼ਤ ਕਾਰਵਾਈ ਕਰਨ ਦੀ ਚਿ ਤਾਵਨੀ ਦਿੱਤੀ ਹੈ। ਔਰਤਾਂ ਦੇ ਨਾਲ ਬ ਦਸਲੂਕੀ ਵਾਲੀਆਂ ਕਈ ਖ਼ਬਰਾਂ ਸਾਹਮਣੇ ਆਉਣ ਤੋਂ ਬਾਅਦ ਸਾਊਦੀ ਅਰਬ ਦੇ ਅਧਿਕਾਰੀਆਂ ਨੇ ਚਿ ਤਾਵਨੀ ਦਿੰਦਿਆਂ ਦਿੱਤੀ ਹੈ ਕਿ ਜੇਕਰ ਕਿਸੇ ਨੂੰ ਸੋਸ਼ਲ ਮੀਡੀਆ ‘ਤੇ “ਬੇਬੁਨਿਆਦ” ਅਫਵਾਹਾਂ ਪੋਸਟ ਕਰਦਾ ਪਾਇਆ ਗਿਆ ਤਾਂ ਉਸਨੂੰ ਪੰਜ ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ ਅਤੇ ਉਸਨੂੰ ਜੁਰਮਾਨਾ ਵੀ ਲਾਇਆ ਹੋ ਸਕਦਾ ਹੈ।

ਤੁਹਾਨੂੰ ਦੱਸ ਦੇਈਏ ਕਿ ਸਾਊਦੀ ਅਰਬ ਦੀ ਰਾਜਧਾਨੀ ਰਿਆਦ ਵਿੱਚ ਇੱਕ ਸੰਗੀਤ ਸਮਾਰੋਹ ਰੱਦ ਹੋਣ ਤੋਂ ਬਾਅਦ ਉੱਥੋਂ ਘਰ ਪਰਤ ਰਹੀਆਂ ਔਰਤਾਂ ਨਾਲ ਦੁਰਵਿ ਵਹਾਰ ਦੀਆਂ ਖਬਰਾਂ ਆਈਆਂ ਸਨ। ਕੁੱਝ ਔਰਤਾਂ ਨੇ ਇੱਕ ਚੈਨਲ ਨਾਲ ਗੱਲਬਾਤ ਕਰਕੇ ਦੱਸਿਆ ਕਿ ਕੰਸਰਟ (Concert) ਤੋਂ ਬਾਅਦ ਜੋ ਹੋਇਆ, ਉਸਦੇ ਬਾਰੇ ਪੋਸਟ ਕਰਨ ਨੂੰ ਲੈ ਕੇ ਉਹ ਡਰ ਰਹੀਆਂ ਹਨ। ਇਸ ਤੋਂ ਬਾਅਦ ਸਾਊਦੀ ਐਂਟਰਟੇਨਮੈਂਟ ਦੇ ਮੁਖੀ ਤੁਰਕੀ ਅਲ-ਸ਼ੇਖ ਨੇ ਟਵੀਟ ਕਰਕੇ ਔਰਤਾਂ ਨਾਲ ਬ ਦਸਲੂਕੀ ਦੇ ਦਾਅਵਿਆਂ ਨੂੰ ਖਾਰਜ ਕਰਦਿਆਂ ਉਨ੍ਹਾਂ ਨੂੰ ਫਰਜ਼ੀ ਦੱਸਿਆ।

ਦਰਅਸਲ, 14 ਜਨਵਰੀ ਦੀ ਸ਼ਾਮ ਨੂੰ ਰਿਆਦ ਵਿੱਚ ਕੋਰੀਅਨ ਪੌਪ ਬੈਂਡ ਸਟ੍ਰੇ ਕਿਡਜ਼ ਦਾ ਇੱਕ ਸੰਗੀਤ ਸਮਾਰੋਹ ਹੋਣਾ ਸੀ, ਪਰ ਭਾਰੀ ਮੀਂਹ ਅਤੇ ਤੇਜ਼ ਹਵਾਵਾਂ ਕਾਰਨ ਆਖਰੀ ਸਮੇਂ ਵਿੱਚ ਇਸਨੂੰ ਰੱਦ ਕਰ ਦਿੱਤਾ ਗਿਆ। ਇਸ ਤੋਂ ਬਾਅਦ ਸਮਾਗਮ ਵਾਲੀ ਥਾਂ ਤੋਂ ਬਾਹਰ ਆ ਰਹੇ ਲੋਕਾਂ ਵਿੱਚ ਹਫ਼ੜਾ-ਦਫੜੀ ਮੱਚ ਗਈ। ਇਸ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਖ਼ਬਰਾਂ ਆਉਣੀਆਂ ਸ਼ੁਰੂ ਹੋ ਗਈਆਂ ਕਿ ਘਰ ਪਰਤ ਰਹੀਆਂ ਕੁੱਝ ਔਰਤਾਂ ਨਾਲ ਦੁਰਵਿ ਵਹਾਰ ਕੀਤਾ ਗਿਆ ਹੈ ਅਤੇ ਕੁੱਝ ਘਰ ਵਾਪਸ ਨਹੀਂ ਪਰਤੀਆਂ ਹਨ। ਹਾਲਾਂਕਿ, ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਕਿ ਸੰਗੀਤ ਸਮਾਰੋਹ ਦੇ ਰੱਦ ਹੋਣ ਤੋਂ ਬਾਅਦ ਉਸ ਦਿਨ ਕੀ ਹੋਇਆ ਸੀ।

ਕੁੱਝ ਲੋਕਾਂ ਨੇ ਦੁਰਵਿ ਵਹਾਰ ਦੀਆਂ ਘਟ ਨਾਵਾਂ ਤੋਂ ਇਨਕਾਰ ਕੀਤਾ ਹੈ ਅਤੇ ਕਿਹਾ ਹੈ ਕਿ ਉਨ੍ਹਾਂ ਨੇ ਸਮਾਰੋਹ ਨੂੰ ਰੱਦ ਕਰਨ ਲਈ ਪ੍ਰਬੰਧਕਾਂ ਦਾ ਸਮਰਥਨ ਕੀਤਾ ਹੈ। ਪਰ ਕਈਆਂ ਦਾ ਕਹਿਣਾ ਹੈ ਕਿ ਸਰਕਾਰ ਉਨ੍ਹਾਂ ਲੋਕਾਂ ਨੂੰ ਚੁੱਪ ਕਰਾਉਣਾ ਚਾਹੁੰਦੀ ਹੈ ਜੋ ਸਾਊਦੀ ਅਰਬ ਦੀ ਅਜ਼ਾਦ ਸੋਚ ਵਾਲੇ ਦੇਸ਼ ਵਜੋਂ ਅਕਸ ਖਰਾਬ ਕਰ ਸਕਦੇ ਹਨ।