India Lok Sabha Election 2024

ਪ੍ਰਧਾਨ ਮੰਤਰੀ ਨੇ ਮੰਗਲਸੂਤਰ ਅਤੇ ਵਿਰਾਸਤੀ ਟੈਕਸ ‘ਤੇ ਫਿਰ ਦਿੱਤਾ ਬਿਆਨ, ਟੀਐਮਸੀ ਤੇ ਵੀ ਲਗਾਇਆ ਨਿਸ਼ਾਨਾ

ਪ੍ਰਧਾਨ ਮੰਤਰੀ ਨਰਿੰਦਰ ਮੋਦੀ (Narinder Modi) ਵੱਲੋਂ ਪੱਛਮੀ ਬੰਗਾਲ (West Bengal) ‘ਚ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ, ਜਿੱਥੇ ਉਨ੍ਹਾਂ ਨੇ ਇੱਕ ਵਾਰ ਫਿਰ ਮੰਗਲਸੂਤਰ ਅਤੇ ਵਿਰਾਸਤੀ ਟੈਕਸ ‘ਤੇ ਬਿਆਨ ਦਿੱਤਾ ਹੈ। ਉਨ੍ਹਾਂ ਨੇ ਵਿਰੋਧੀ ਪਾਰਟੀਆਂ ਵੱਲੋਂ ਬਣਾਏ ਗਏ ਇੰਡੀਆ ਗਠਜੋੜ ‘ਤੇ ਜ਼ੋਰਦਾਰ ਹਮਲਾ ਕਰਦਿਆਂ ਕਿਹਾ ਕਿ ਇਹ ਗਠਜੋੜ ਔਰਤਾਂ, ਆਦਿਵਾਸੀਆਂ ਅਤੇ ਗਰੀਬਾਂ ਵਿਰੁੱਧ ਖਤਰਨਾਕ ਕਾਨੂੰਨ ਲਿਆਉਣਾ ਚਾਹੁੰਦਾ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਕਾਂਗਰਸ ਨੇ ਦੇਸ਼ ਦੀਆਂ ਔਰਤਾਂ ਦੇ ਮੰਗਲਸੂਤਰ, ਆਦਿਵਾਸੀਆਂ ਦੇ ਗਹਿਣੇ ਅਤੇ ਹਰ ਕਿਸੇ ਦੀ ਜਾਇਦਾਦ ਚੈੱਕ ਕਰਨ ਦਾ ਐਲਾਨ ਕੀਤਾ ਹੈ। ਇਸ ਦੇ ਲਈ ਕਾਂਗਰਸੀ ਵਿਦੇਸ਼ਾਂ ਤੋਂ ਐਕਸਰੇ ਮਸ਼ੀਨਾਂ ਲੈ ਕੇ ਆਏ ਹਨ। ਉਹ ਪੂਰੇ ਦੇਸ਼ ਵਿੱਚ ਐਕਸਰੇ ਕਰਨਗੇ। ਕਾਂਗਰਸ ਹਰ ਕਿਸੇ ਦਾ ਪੈਸਾ, ਸੋਨਾ, ਚਾਂਦੀ ਅਤੇ ਜ਼ਮੀਨ ‘ਤੇ ਕਬਜ਼ਾ ਕਰਨ ਦਾ ਇਰਾਦਾ ਰੱਖਦੀ ਹੈ। ਇਹ ਲੋਕ ਇਸ ਦਾ ਇੱਕ ਹਿੱਸਾ ਆਪਣੇ ਵੋਟ ਬੈਂਕ ਨੂੰ ਦੇਣਗੇ। ਕਾਂਗਰਸ ਨੇ ਇਸ ਦਾ ਐਲਾਨ ਕੀਤਾ ਹੈ, ਪਰ ਟੀਐਮਸੀ ਵਾਲੇ ਇਸ ਦੇ ਖਿਲਾਫ ਨਹੀਂ ਬੋਲਦੇ।

ਪ੍ਰਧਾਨ ਮੰਤਰੀ ਨੇ ਟੀਐਮਸੀ ‘ਤੇ ਜ਼ੋਰਦਾਰ ਹਮਲਾ ਕਰਦਿਆਂ ਕਿਹਾ ਕਿ ਉਹ ਲੋਕਾਂ ਨੂੰ ਲੁੱਟਣ ਵਿੱਚ ਕੋਈ ਮੌਕਾ ਨਹੀਂ ਛੱਡਦੀ। ਕੇਂਦਰ ਸਰਕਾਰ ਦੀ ਤਰਫੋਂ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਦੇ 8 ਹਜ਼ਾਰ ਕਰੋੜ ਰੁਪਏ ਸਿੱਧੇ ਬੰਗਾਲ ਦੇ 50 ਲੱਖ ਤੋਂ ਵੱਧ ਕਿਸਾਨਾਂ ਦੇ ਖਾਤਿਆਂ ਵਿੱਚ ਭੇਜੇ ਗਏ ਹਨ। ਬੰਗਾਲ ਦੇ ਵਿਕਾਸ ਲਈ ਜੋ ਪੈਸਾ ਮੈਂ ਕੇਂਦਰ ਤੋਂ ਬੰਗਾਲ ਸਰਕਾਰ ਨੂੰ ਭੇਜਦਾ ਹਾਂ, ਉਹ ਟੀਐਮਸੀ ਦੇ ਨੇਤਾ, ਮੰਤਰੀ ਇਕੱਠੇ ਹੋ ਕੇ ਖਾ ਜਾਂਦੇ ਹਨ।

ਇਹ ਵੀ ਪੜ੍ਹੋ – ‘CM ਮਾਨ ਨੇ ਰੈਲੀ ‘ਚ ਲੋਕਾਂ ਤੋਂ ਮੁਆਫੀ ਮੰਗੀ’ ! ‘ਅਣਜਾਣੇ ਵਿੱਚ ਗਲਤੀ ਹੋਈ’