Punjab

ਸੁਖਬੀਰ ਦੀ ਭਵਿੱਖਬਾਣੀ: ਚੰਨੀ ਨੇ ਮਹੀਨੇ ਬਾਅਦ ਫੜ੍ਹਿਆ ਜਾਣੈ

‘ਦ ਖ਼ਾਲਸ ਬਿਊਰੋ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਗ੍ਰਹਿ ਮੰਤਰੀ ਸੁਖਬੀਰ ਸਿੰਘ ਬਾਦਲ ਨੇ  ਦੋ ਸ਼ ਲਾਇਆ ਹੈ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਰੇਤ ਦੇ ਕਾਰੋਬਾਰ ਵਿੱਚੋਂ ਕਰੋੜਾਂ ਰੁਪਇਆ ਕਮਾਇਆ ਹੈ ਅਤੇ ਪੈਸੇ ਦੇ ਟਰੰਕ ਭਰ- ਭਰ ਕੇ ਪੁ ਲਿਸ ਦੀਆਂ ਗੱਡੀਆਂ ਵਿੱਚ ਭੇਜੇ ਸਨ। ਉਨ੍ਹਾਂ ਨੇ ਕਿਹਾ ਕਿ ਬਸ ਇੱਕ ਮਹੀਨੇ ਦੀ ਗੱਲ ਰਹਿ ਗਈ ਹੈ ਚੰਨੀ ਨੇ ਵੀ ਫੜਿਆ ਜਾਣਾ ਹੈ। ਉਨ੍ਹਾਂ ਨੇ ਆਪਣੇ ਦੋ ਸ਼ਾ ਦੇ ਹੱਕ ‘ਚ ਦ ਲੀਲ ਦਿੰਦਿਆਂ ਕਿਹਾ ਕਿ ਉਨ੍ਹਾਂ ਨੂੰ ਸਾਰੀ ਜਾਣਕਾਰੀ ਪੰਜਾਬ ਪੁਲਿਸ ਦੇ ਅਧਿਕਾਰੀਆਂ ਨੇ ਦਿੱਤੀ ਹੈ। ਉਹ ਅੱਜ ਅੰਮ੍ਰਿਤਸਰ ਅਤੇ ਤਰਨਤਾਰਨ ਵਿਖੇ ਕੀਤੀਆਂ ਰੈਲੀਆਂ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ।

ਉਨ੍ਹਾਂ ਨੇ ਇਹ ਵੀ ਦੋ ਸ਼ ਲਾਇਆ ਕਿ ਈ ਡੀ ਦੀ ਛਾਪੇਮਾਰੀ ਦੌਰਾਨ ਚੰਨੀ ਦੇ ਰਿਸ਼ਤੇਦਾਰਾਂ ਦੇ ਘਰੋਂ ਜਿਹੜੀ ਰਕਮ ਫੜੀ ਗਈ ਹੈ ਉਹ ਚੰਨੀ ਦੇ ਰੇਤ ਕਾਰੋਬਾਰ ਨਾਲ ਜੁੜਦੀ ਦੱਸੀ ਜਾ ਰਹੀ ਹੈ।ਉਨ੍ਹਾਂ ਨੇ ਇਹ ਵੀ ਕਿਹਾ ਕਿ ਉਹ ਸ਼ੁਰੂ ਤੋਂ ਹੀ ਭਵਿੱਖਬਾਣੀ ਕਰਦੇ ਰਹੇ ਹਨ ਕਿ ਚੰਨੀ ਰੇਤ ਮਾਫੀਏ ਦਾ ਸਭ ਤੋਂ ਵੱਡਾ ਖਿਡਾਰੀ ਹੈ। ਉਨ੍ਹਾਂ ਨੇ ਸਵਾਲ ਪੁੱਛਿਆ ਕਿ ਈ ਡੀ ਵੱਲੋਂ ਕਬਜ਼ੇ ‘ਚ ਲਈ ਕਰੋੜਾਂ ਦੀ ਰਕਮ ਹਾਲੇ ਤੱਕ ਚੁੱਪ ਕਿਉਂ ਧਾਰੀ ਹੋਈ ਹੈ। ਸੁਖਬੀਰ ਬਾਦਲ ਜਿਹੜੇ ਕਿ ਅੱਜ ਪੂਰੇ ਹਮ ਲਾਵਾਰੀ ਰੁੱਖ ਵਿੱਚ ਨਜ਼ਰ ਆ ਰਹੇ ਸਨ ਨੇ ਆਮ ਆਦਮੀ ਪਾਰਟੀ ਨੂੰ ਵੀ ਰਗੜਾ ਲਾਇਆ। ਉਨ੍ਹਾਂ ਦਾ ਕਹਿਣਾ ਸੀ ਕਿ ਆਪ ਵੱਲੋਂ ਆਪਰਾਧਿਕ ਪਿਛੋਕੜ ਵਾਲੇ ਉਮੀਦਵਾਰਾਂ ਨੂੰ ਟਿਕਟਾਂ ਦਿੱਤੀਆਂ ਗਈਆਂ ਹਨ ਅਤੇ ਕਈ ਤਾਂ ਭ ਗੌੜੇ ਵੀ ਦੱਸੇ ਜਾਂਦੇ ਹਨ।  

ਪੁੱਛੇ ਗਏ ਇੱਕ ਸਵਾਲ ਦੇ ਜਵਾਬ ‘ਚ ਉਨ੍ਹਾਂ ਨੇ ਕਿਹਾ ਕਿ ਮਾਲਵੇ ਵਿੱਚ ਆਪ ਦੇ ਅਧਾਰ ਨੂੰ ਵੱਡਾ ਖੋਰਾ ਲੱਗਿਆ ਹੈ। ਇਸ ਮੌਕੇ ਕਾਂਗਰਸ ਦੇ ਡੇਰਾ ਬਾਬਾ ਨਾਨਕ ਤੋਂ ਜਿਲ੍ਹਾ ਪ੍ਰੀਸ਼ਦ ਦੇ ਸਾਬਕਾ ਚੇਅਰਮੈਨ ਬਲਵਿੰਦਰ ਸਿੰਘ ਸਮੇਤ ਕਈ ਕਾਂਗਰਸ ਲੀਡਰ ਅਤੇ ਤਿੰਨ ਕੌਂਸਲਰ ਅਕਾਲੀ ਦਲ ਵਿੱਚ ਸ਼ਾਮਲ ਕੀਤੇ ਗਏ। ਸੁਖਬੀਰ ਬਾਦਲ ਨੇ ਕਾਂਗਰਸ ‘ਤੇ ਵੀ  ਨਿਸ਼ਾਨਾਂ ਸਾਧਦਿਆਂ ਕਿਹਾ ਹੈ ਕਿ ਸਾਢੇ  ਚਾਰ ਸਾਲ ਕੈਪਟਨ ਅਮਰਿੰਦਰ ਸਿੰਘ ਨੇ ਬਰਬਾਦ ਕਰ ਦਿੱਤੇ।ਇਸ ਤੋਂ ਬਾਅਦ ਇਕ ਗਰੀਬ ਨੂੰ ਮੁੱਖ ਮੰਤਰੀ ਬਣਾਇਆ, ਜਿਸ ਦੇ ਘਰ ਤੋਂ 10 ਕਰੋੜ ਰੁਪਏ ਮਿਲੇ ਹਨ। ਉਨ੍ਹਾਂ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੋਂ ਅਸਤੀਫੇ ਦੀ ਮੰਗ ਕੀਤੀ ਹੈ।