Punjab

NHAI ਕਿਹੜੇ ਮਾਮਲੇ ਨੂੰ ਲੈ ਕੇ ਪਹੁੰਚੀ ਹਾਈ ਕੋਰਟ ? ਕਿਉਂ ਕਿਹਾ ਕਿ ਹੋ ਰਿਹਾ ਹੈ ਕਰੋੜਾਂ ਦਾ ਨੁਕਸਾਨ ?

ਚੰਡੀਗੜ੍ਹ :  ਟੋਲ ‘ਤੇ ਲੱਗਣ ਵਾਲੇ ਧਰਨਿਆਂ ਦੇ ਖਿਲਾਫ਼ ਨੈਸ਼ਨਲ ਹਾਈਵੇਅ ਅਥਾਰਿਟੀ ਆਫ ਇੰਡੀਆ ਨੇ ਹਾਈ ਕੋਰਟ ਦਾ ਰੁਖ਼ ਕੀਤਾ ਹੈ ਤੇ ਪਟੀਸ਼ਨ ਦਾਇਰ ਕਰ ਦਿੱਤੀ ਹੈ।ਜਿਸ ‘ਤੇ ਅੱਜ ਸੁਣਵਾਈ ਹੋਈ ਹੈ ਤੇ ਹੁਣ ਦੁਬਾਰਾ ਇਸ ਮਾਮਲੇ ਦੀ ਸੁਣਵਾਈ ਪਰਸੋਂ ਨੂੰ ਹੋਵੇਗੀ ।

NHAI ਵੱਲੋਂ ਦਾਇਰ ਕੀਤੀ ਗਈ ਪਟੀਸ਼ਨ ਵਿੱਚ ਇਹ ਕਿਹਾ ਗਿਆ ਹੈ ਕਿ ਪੰਜਾਬ ਦੇ 13 ਜ੍ਹਿਲਿਆਂ ਵਿੱਚ ਟੋਲ ਪਲਾਜ਼ਿਆਂ ‘ਤੇ ਕਿਸਾਨਾਂ ਦੇ ਧਰਨੇ ਚੱਲ ਰਹੇ ਹਨ। ਜਿਸ ਕਾਰਨ ਰੋਜਾਨਾ ਕਰੋੜਾਂ ਦਾ ਨੁਕਸਾਨ ਹੋ ਰਿਹਾ ਹੈ । ਇਹਨਾਂ  ਜ੍ਹਿਲਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਧਿਰ ਬਣਾਏ ਜਾਣ ਦੀ ਗੱਲ ਵੀ ਸਾਹਮਣੇ ਆਈ ਹੈ।

ਇਸ ਪਟੀਸ਼ਨ ਵਿੱਚ ਇਹ ਵੀ ਕਿਹਾ ਹੈ ਕਿ ਇਹਨਾਂ ਧਰਨਿਆਂ ਦੇ ਕਾਰਨ ਰੋਜਾਨਾ ਇੱਕ ਤੋਂ ਲੈ ਕੇ ਡੇਢ ਕਰੋੜ ਤੱਕ ਦਾ ਰੋਜਾਨਾ ਨੁਕਸਾਨ ਹੋ ਰਿਹਾ ਹੈ ਤੇ ਅਥਾਰਟੀ ਦੇ ਕਈ ਵੱਡੇ ਪ੍ਰੋਜੈਕਟ ਵੀ ਇਸ ਕਾਰਨ ਰੁਕੇ ਹੋਏ ਹਨ।ਅਦਾਲਤ ਵਿੱਚ NHAI ਨੇ ਸਪੱਸ਼ਟ ਕੀਤਾ ਹੈ ਕਿ ਪੰਜਾਬ ਸਰਕਾਰ ਤੇ ਜ੍ਹਿਲਾ ਪ੍ਰਸ਼ਾਸਨ ਨੂੰ ਪੱਤਰ ਲਿੱਖ ਕੇ ਦੱਸਿਆ ਵੀ ਗਿਆ ਸੀ ਪਰ ਕੋਈ ਵੀ ਜਵਾਬ ਨਹੀਂ ਮਿਲਿਆ। ਇਸ ਲਈ NHAI ਨੂੰ ਹੁਣ ਅਦਾਲਤ ਦਾ ਰੁਖ ਕਰਨ ਲਈ ਮਜਬੂਰ ਹੋਣਾ ਪਿਆ ਹੈ। ਅਦਾਲਤ ਵਿੱਚ ਸੁਣਵਾਈ ਦੇ ਦੌਰਾਨ ਜਸਟਿਸ ਵਿਨੋਦ ਭਾਰਦਵਾਜ ਨੇ ਇਸ ‘ਤੇ ਤਿੱਖੀ ਟਿਪਣੀ ਕਰਦਿਆਂ ਕਿਹਾ ਕਿ ਅੱਜਕਲ ਰੇਲ ਤੇ ਟੋਲ ਰੋਕਣਾ ਟਰੈਂਡ ਬਣ ਗਿਆ ਹੈ। ਮਾਮਲਾ ਗੰਭੀਰ ਹੈ ,ਇਸ ਲਈ ਹੁਣ ਪਰਸੋਂ ਨੂੰ ਇਸ ਕੇਸ ਦੀ ਸੁਣਵਾਈ ਡਬਲ ਬੈਂਚ ਕਰੇਗੀ।

ਜ਼ਿਕਰਯੋਗ ਹੈ ਕਿ ਕਿਸਾਨਾਂ ਦੀਆਂ ਵੱਖੋ-ਵੱਖ ਮੰਗਾਂ ਨੂੰ ਲੈ ਕੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਲੰਘੇ ਦਸੰਬਰ ਮਹੀਨੇ  ਦੀ 15  ਤਰੀਕ ਤੋਂ ਸੰਘਰਸ਼ ਦਾ ਐਲਾਨ ਕੀਤਾ ਗਿਆ ਸੀ ਤੇ ਪੂਰੇ ਸੂਬੇ ਦੇ ਕਈ ਟੋਲ ਪਲਾਜ਼ਿਆਂ ਨੂੰ 15 ਜਨਵਰੀ ਤੱਕ ਜਾਰੀ ਰੱਖਣ ਦਾ ਐਲਾਨ ਕੀਤਾ ਸੀ।