Punjab

ਕਿਸਾਨ ਆਗੂ ਨੇ ਦੇ ਦਿੱਤਾ ਇੱਕ ਹੋਰ ਅੰਦੋਲਨ ਦਾ ਸੱਦਾ,ਬਣੀ ਆਹ ਵਜਾ

ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਦਾਅਵਾ ਕੀਤਾ ਹੈ ਕਿ ਪੂਰੇ ਪੰਜਾਬ  ਵਿੱਚ ਕਾਰਪੋਰੇਟਰਾਂ ਦੇ ਬਣੇ ਹੋਏ 8 ਸਾਈਲੋਜ਼ ਨੂੰ ਪੰਜਾਬ ਸਰਕਾਰ/ਮੰਡੀ ਬੋਰਡ ਨੇ ਸਰਕਾਰੀ ਮੰਡੀਆਂ ਐਲਾਨ ਦਿੱਤਾ ਹੈ। ਉਹਨਾਂ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਕਾਰਪੋਰੇਟ ਘਰਾਨਿਆਂ ਦੇ ਸਾਇਲੋਜ਼ ਵਿੱਚ ਕਣਕ ਬਿਲਕੁਲ ਵੀ ਨਾ ਸਿਟੀ ਜਾਵੇ। ਸਰਕਾਰ ਇੱਕ ਸਾਜਿਸ਼ ਵਜੋਂ ਸਾਈਲੋਜ਼ ਨੂੰ ਮੰਡੀ ਵੱਜੋਂ ਘੋਸ਼ਿਤ ਕਰਨ ‘ਤੇ ਲੱਗੀ ਹੋਈ ਹੈ।

ਡੱਲੇਵਾਲ ਨੇ ਇਹ ਮੰਗ ਕੀਤੀ ਹੈ ਕਿ ਸਰਕਾਰ ਇਸ ਨੋਟਿਫੀਕੇਸ਼ਨ ਨੂੰ ਵਾਪਸ ਲਵੇ ਤੇ ਇਸ ਤਰਾਂ ਦੀਆਂ ਕੋਝੀਆਂ ਚਾਲਾਂ ਨਾ ਖੇਡੇ।ਦਿੱਲੀ ਕਿਸਾਨ ਅੰਦੋਲਨ ਤੋਂ ਬਾਅਦ ਕਿਸਾਨਾਂ ਨੇ ਸੜ੍ਹਕਾਂ ਤੇ ਬੈਠ ਕੇ ਇਹ ਘਟੀਆ ਕਾਨੂੰਨ ਵਾਪਸ ਕਰਵਾਏ ਸਨ ਤੇ ਕਿੰਨੇ ਕਿਸਾਨਾਂ ਦੀਆਂ ਸ਼ਹੀਦੀਆਂ ਹੋਈਆਂ ਹਨ ਪਰ ਹੁਣ ਸਰਕਾਰ ਚੋਰ-ਮੋਰੀ ਰਾਹੀਂ ਇਹ ਕਾਨੂੰਨ ਫਿਰ ਤੋਂ ਲਾਗੂ ਕਰਨ ਲਈ ਕੋਝੇ ਹੱਥਕੰਡੇ ਅਪਨਾ ਰਹੀ ਹੈ।

ਕਿਸਾਨ ਆਗੂ ਨੇ ਇਹ ਵੀ ਅੰਦੇਸ਼ਾ ਜਤਾਇਆ ਹੈ ਕਿ ਇਹਨਾਂ ਸਾਈਲੋਜ਼ ਨੂੰ ਸਰਕਾਰੀ ਮੰਡੀਆਂ ਦੇ ਬਰਾਬਰ ਖੜੇ ਕਰ ਕੇ ਹੋਲੀ-ਹੋਲੀ ਮੰਡੀਆਂ ਨੂੰ ਖ਼ਤਮ ਕੀਤਾ ਜਾਵੇਗਾ ਤੇ ਇਥੇ ਕਾਰਪੋਰੇਟਰਾਂ ਦਾ ਕਬਜ਼ਾ ਹੋ ਜਾਵੇਗਾ। ਇਸ ਨਾਲ ਕਿਸਾਨੀ ਨੂੰ ਤਾਂ ਮਾਰ ਹੈ ਹੀ ਪਰ ਮੰਡੀਆਂ ਵਿੱਚ ਕੰਮ ਕਰਦੇ ਹੋਰ ਮਜ਼ਦੂਰਾਂ ਦੀ ਵੀ ਰੁਜ਼ਗਾਰ ਖ਼ਤਮ ਹੋ ਜਾਵੇਗਾ।

ਕਿਸਾਨ ਆਗੂ ਡੱਲੇਵਾਲ ਨੇ ਇਹ ਵੀ ਕਿਹਾ ਹੈ ਕਿ ਸਰਕਾਰ ਦੀ ਇਸ ਕਾਰਵਾਈ ਦਾ ਕਿਸਾਨ ਡੱਟ ਕੇ ਵਿਰੋਧ ਕਰਨਗੇ। ਉਹਨਾਂ ਕਿਸਾਨਾਂ ਨੂੰ ਇੱਕ ਹੋਰ ਅੰਦੋਲਨ ਲਈ ਤਿਆਰ ਰਹਿਣ ਦਾ ਸੱਦਾ ਵੀ ਦਿਤਾ ਹੈ।