India Punjab

ਏਅਰ ਇੰਡੀਆ ਦੇ ਮੁਸਾਫ਼ਰਾਂ ਨੂੰ ਵੱਡਾ ਝਟਕਾ ! ਏਅਰ ਲਾਇੰਸ ਨੇ ਯਾਤਰੀ ਸਮਾਨ ਲਿਜਾਉਣ ਦਾ ਭਾਰ ਘਟਾਇਆ

ਬਿਉਰੋ ਰਿਪੋਰਟ – ਏਅਰ ਇੰਡੀਆ ਤੋਂ ਸਫ਼ਰ ਕਰਨ ਵਾਲੇ ਯਾਤਰੀਆਂ ਨੂੰ ਏਅਰਲਾਇੰਸ ਨੇ ਵੱਡਾ ਝਟਕਾ ਦਿੱਤਾ ਹੈ । ਘੱਟ ਕਿਰਾਏ ਦੀ ਕੈਟਾਗਰੀ ਵਾਲੇ ਯਾਤਰੀਆਂ ਨੂੰ ਸਮਾਨ ਦਾ ਘੱਟੋ-ਘੱਟ ਭਾਰ 20 ਤੋਂ ਘਟਾ ਕੇ 15 ਕਿਲੋ ਕਰ ਦਿੱਤਾ ਗਿਆ ਹੈ । ਟਾਟਾ ਕੰਪਨੀ ਨੇ ਏਅਰ ਇੰਡੀਆ ਦੇ ਪਿਛਲੇ ਸਾਲ ਅਗਸਤ ਵਿੱਚ ਪੇਸ਼ ਕੀਤੇ ਗਏ ਪ੍ਰਾਈਸਿੰਗ ਮਾਡਲ ਵਿੱਚ ਵੱਡਾ ਬਦਲਾਅ ਕੀਤਾ ਹੈ ।

ਏਅਰ ਇੰਡੀਆ ਨੇ ਕਿਹਾ ਹੈ ਕਿ ਕਿਰਾਏ ਦੇ ਮਾਡਲ ਨੂੰ ਤਿੰਨ ਹਿੱਸਿਆਂ ਵਿੱਚ ਵੰਡਿਆ ਗਿਆ ਹੈ ਕੰਫਰਟ,ਕੰਫਰਟ ਪਲੱਸ ਅਤੇ ਫਲੈਕਸ । ਕੰਫਰਟ ਐਂਡ ਕੰਫਰਟ ਪਲੱਸ ਕੈਟਾਗਰੀ ਤਹਿਤ ਮੁਫ਼ਤ ਕੈਬਿਨ ਵਿੱਚ ਸਮਾਨ ਦੀ ਸਹੂਲਤ 2 ਮਈ ਤੋਂ 20 ਕਿਲੋਗਰਾਮ ਅਤੇ 25 ਕਿਲੋਗਰਾਮ ਤੋਂ ਘਟਾ ਕੇ 15 ਕਿਲੋਗਰਾਮ ਕਰ ਦਿੱਤੀ ਗਈ ਹੈ । ਪਹਿਲਾ ਯਾਤਰੀਆਂ ਨੂੰ ਏਅਰ ਇੰਡੀਆ ਦੀਆਂ ਘਰੇਲੂ ਉਡਾਣਾਂ ਵਿੱਚ ਬਿਨਾਂ ਕਿਸੇ ਵਾਧੂ ਚਾਰਜ ਦੇ 25 ਕਿਲੋ ਕੈਬਿਨ ਵਿੱਚ ਸਮਾਨ ਲਿਜਾਉਣ ਦੀ ਇਜਾਜ਼ਤ ਸੀ ।