Punjab Religion

ਬੇਅਦਬੀ ਦੇ ਮੁਲਜ਼ਮ ਨੂੰ ਕੁੱਟ-ਕੁੱਟ ਕੇ ਸੰਗਤ ਨੇ ਖ਼ਤਮ ਕੀਤਾ !

ਬਿਉਰੋ ਰਿਪੋਰਟ – ਫਿਰੋਜ਼ਪੁਰ ਦੇ ਜ਼ੀਰਾ (ZIRA) ਹਲਕੇ ਵਿੱਚ ਗੁਰੂ ਘਰ ਦੇ ਅੰਦਰ ਵੜ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ (Sri Guru Granth sahib) ਬੇਅਦਬੀ (Behadbi) ਕਰਨ ਵਾਲੇ ਸ਼ਖਸ ਦਾ ਸੰਗਤਾਂ ਨੇ ਕੁੱਟ-ਕੁੱਟ ਕੇ ਜਾਨੋਂ ਮਾਰ ਦਿੱਤਾ ਹੈ । ਬੇਅਦਬੀ ਦੀ ਇਹ ਘਟਨਾ ਜ਼ੀਰਾ ਪਿੰਡ ਦੇ ਬੰਡਾਲਾ ਦੇ ਗੁਰਦੁਆਰਾ ਬਾਬਾ ਵੀਰ ਸਿੰਘ ਵਿੱਚ ਹੋਈ । ਮ੍ਰਿਤਕ ਦੁਪਹਿਰ ਵੇਲੇ ਗੁਰੂ ਘਰ ਦੇ ਅੰਦਰ ਵੜਿਆ ਅਤੇ ਸ੍ਰੀ ਗੂਰੂ ਗ੍ਰੰਥ ਸਾਹਿਬ ਜੀ ਦੇ ਅੰਗ ਪਾੜਨ ਲੱਗਿਆ ।

ਬੇਅਦਬੀ ਕਰਨ ਵਾਲੇ ਮ੍ਰਿਤਕ ਦਾ ਨਾਂ ਬਖਸ਼ੀਸ ਸਿੰਘ ਉਰਫ਼ ਗੋਲਾ ਦੱਸਿਆ ਜਾ ਰਿਹਾ ਹੈ ਅਤੇ ਉਹ ਨਾਲ ਦੇ ਪਿੰਡ ਟੱਲੀ ਦਾ ਰਹਿਣ ਵਾਲਾ ਹੈ । ਮੌਕੇ ‘ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਜਦੋਂ ਗੋਲਾ ਨੂੰ ਬੇਅਦਬੀ ਕਰਦੇ ਹੋਏ ਫੜਿਆ ਗਿਆ ਤਾਂ ਆਲੇ-ਦੁਆਲੇ ਦੀ ਸੰਗਤ ਇਕੱਠੀ ਹੋ ਗਈ ਉਨ੍ਹਾਂ ਨੇ ਮਿਲਕੇ ਉਸ ਨੂੰ ਕੁੱਟਿਆਂ। ਇਸ ਦੌਰਾਨ ਜਦੋਂ ਪੁਲਿਸ ਪਹੁੰਚੀ ਤਾਂ ਬਖਸ਼ੀਸ ਸਿੰਘ ਨੂੰ ਹਸਪਤਾਲ ਪਹੁੰਚਾਇਆ ਗਿਆ ਜਿੱਥੇ ਉਸ ਦੀ ਮੌਤ ਹੋ ਗਈ । ਪੁਲਿਸ ਗੁਰੂ ਘਰ ਦੇ ਅੰਦਰ ਅਤੇ ਬਾਹਰ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕਰ ਰਹੀ ਹੈ ।

ਸ੍ਰੀ ਅਕਾਲ ਤਖਤ ਵੱਲੋਂ ਹਦਾਇਤਾਂ

ਜਿਸ ਵੇਲੇ ਬੇਅਦਬੀ ਹੋਈ ਉਸ ਵੇਲੇ ਗੁਰੂ ਘਰ ਦੇ ਅੰਦਰ ਕੌਣ-ਕੌਣ ਮੌਜੂਦ ਸੀ ? ਇਸ ਬਾਰੇ ਜਾਣਕਾਰੀ ਹਾਸਲ ਕਰਨੀ ਵੀ ਬਹੁਤ ਜ਼ਰੂਰੀ ਹੈ ਕਿਉਂਕਿ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਪਹਿਲਾਂ ਹੀ ਹੁਕਮ ਦਿੱਤੇ ਹਨ,ਗੁਰੂ ਘਰ ਦੇ ਅੰਦਰ ਹਰ ਵੇਲੇ ਸੇਵਾਦਾਰ ਮੌਜੂਦ ਰਹਿਣ ਤਾਂਕੀ ਬੇਅਦਬੀ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਮੁਲਜ਼ਮ ਨੂੰ ਰੋਕਿਆ ਜਾ ਸਕੇ । ਪੰਜਾਬ ਵਿੱਚ ਜਿਸ ਤਰ੍ਹਾਂ ਚੋਣਾਂ ਦਾ ਮਾਹੌਲ ਅਜਿਹੇ ਵਿੱਚ ਇਹ ਵਾਰਦਾਤ ਆਪਣੇ ਆਪ ਵਿੱਚ ਹੀ ਸਵਾਲ ਚੁੱਕ ਰਹੀ ਹੈ ।

ਸ੍ਰੀ ਦਰਬਾਰ ਸਾਹਿਬ ਵਿੱਚ ਵੀ ਬੇਅਦਬੀ ਦੀ ਕੋਸ਼ਿਸ਼ ਹੋਈ ਸੀ

ਇਹ ਪਹਿਲਾ ਮੌਕਾ ਨਹੀਂ ਹੈ ਪਿਛਲੇ 10 ਸਾਲਾਂ ਵਿੱਚ ਬੇਅਦਬੀ ਦੀਆਂ ਘਟਨਾਵਾਂ ਲਗਾਤਾਰ ਵੱਧ ਦੀ ਜਾ ਰਹੀਆਂ ਹਨ । 2021 ਵਿੱਚ ਸ੍ਰੀ ਦਰਬਾਰ ਸਾਹਿਬ ਵਿੱਚ ਰਹਿਰਾਸ ਦੇ ਦੌਰਾਨ ਇੱਕ ਸ਼ਖਸ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਤਾਬਿਆਂ ਦੇ ਕੋਲ ਜੰਗਲਾ ਟੱਪ ਕੇ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ ਸੀ । ਜਿਸ ਨੂੰ ਸਮੇਂ ਸਿਰ ਸੇਵਾਦਾਰਾਂ ਨੇ ਰੋਕਿਆ ਅਤੇ ਫਿਰ ਗੁੱਸੇ ਵਿੱਚ ਸੰਗਤਾਂ ਨੇ ਉਸ ਨੂੰ ਕੁੱਟਿਆ ਜਿਸ ਦੀ ਵਜ੍ਹਾ ਕਰਕੇ ਉਸ ਦੀ ਮੌਤ ਹੋ ਗਈ । ਫਿਰ ਤਖਤ ਕੇਸਗੜ੍ਹ ਸਾਹਿਬ ਵਿੱਚ ਅੰਮ੍ਰਿਤ ਵੇਲੇ ਇੱਕ ਸ਼ਖਸ ਬੀੜੀ ਲੈਕੇ ਅੰਦਰ ਪਹੁੰਚ ਗਿਆ ਅਤੇ ਉ ਨੂੰ ਸਾੜ ਕੇ ਰਾਗੀ ਸਿੰਘਾਂ ‘ਤੇ ਸੁੱਟਣ ਦੀ ਕੋਸ਼ਿਸ਼ ਕੀਤੀ ਪਰ ਫੜਿਆ ਗਿਆ । ਪਿਛਲੇ ਸਾਲ 23 ਅਪ੍ਰੈਲ ਨੂੰ ਮੁਰਿੰਡਾ ਦੇ ਗੁਰੂ ਘਰ ਵਿੱਚ ਬੇਅਦਬੀ ਦੀ ਘਟਨਾ ਸਾਹਮਣੇ ਆਈ ਸੀ । ਹਾਲਾਂਕਿ ਮਾਨਸਾ ਦੀ ਤਾਮਕੋਟ ਜੇਲ੍ਹ ਵਿੱਚ ਬੰਦ ਮੁਲਜ਼ਮ ਜਸਵੀਰ ਦੀ ਛਾਤੀ ਵਿੱਚ ਅਚਨਾਕ ਦਰਦ ਹੋਇਆ ਅਤੇ ਹਸਪਤਾਲ ਵਿੱਚ ਮੌਤ ਹੋ ਗਈ ਸੀ ।

ਬੇਅਦਬੀ ਦੇ ਖਿਲਾਫ ਸਖਤ ਕਾਨੂੰਨ ਨੂੰ ਕੇਂਦਰ ਨੇ ਦਿੱਤੀ ਮਨਜ਼ੂਰੀ

ਬੇਅਦਬੀ ਦੇ ਖਿਲਾਫ਼ ਸਖਤ ਕਾਨੂੰਨ ਦੇ ਲਈ ਤਤਕਾਲੀ ਬਾਦਲ ਸਰਕਾਰ ਨੇ IPC ਵਿੱਚ ਬਦਲਾਅ ਕਰਕੇ ਉਮਰ ਕੈਦ ਦੀ ਸਜ਼ਾ ਰੱਖੀ ਸੀ । ਪਰ ਕੇਂਦਰ ਸਰਕਾਰ ਨੇ ਇਸ ਨੂੰ ਮਨਜ਼ੂਰ ਨਹੀਂ ਕੀਤੀ ਕਿਉਂਕਿ ਬੇਅਦਬੀ ਦੇ ਕਾਨੂੰਨ ਵਿੱਚ ਸਿਰਫ਼ ਸਿੱਖ ਧਰਮ ਦਾ ਹੀ ਜ਼ਿਕਰ ਸੀ । ਇਸ ਤੋਂ ਬਾਅਦ ਤਤਕਾਲੀ ਕੈਪਟਨ ਸਰਕਾਰ ਨੇ ਇਸ ਵਿੱਚ ਸਾਰੇ ਧਰਮਾਂ ਨੂੰ ਸ਼ਾਮਲ ਕਰਕੇ ਕੇਂਦਰ ਸਰਕਾਰ ਨੂੰ ਭੇਜਿਆ ਪਰ ਹੁਣ ਤੱਕ ਇਸ ਨੂੰ ਮੋਦੀ ਸਰਕਾਰ ਨੇ ਮਨਜ਼ੂਰੀ ਨਹੀਂ ਦਿੱਤੀ ਹੈ । ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਵੀ ਇਸ ਨੂੰ ਪਾਸ ਕਰਨ ਦੀ ਮੰਗ ਕਰ ਚੁੱਕੇ ਹਨ ।