India Others

TATA NANO ਇਲੈਕਟ੍ਰਿਕ ਕਾਰ ਚਰਚਾ ‘ਚ ! ਲਾਂਚਿੰਗ ਨੂੰ ਲੈਕੇ ਆ ਰਹੀ ਹੈ ਰਿਪੋਰਟ

TATA NANO ELECTRIC CAR

ਬਿਊਰੋ ਰਿਪੋਰਟ : NANO ਕਾਰ ਟਾਟਾ ਕੰਪਨੀ ਦੇ ਚੇਅਰਮੈਨ ਰਤਨ ਟਾਟਾ ਦਾ ਡ੍ਰੀਮ ਪ੍ਰੋਜੈਕਟ ਸੀ । 2008 ਵਿੱਚ ਲੱਖ ਟਕਿਆ ਕਾਰ ਨਾਲ ਮਸ਼ਹੂਰ NANO ਬਜ਼ਾਰ ਵਿੱਚ ਉਤਰਨ ਤੋਂ ਪਹਿਲਾਂ ਹੀ ਹਰ ਇੱਕ ਦੀ ਜ਼ਬਾਨ ‘ਤੇ ਸੀ । ਰਤਨ ਟਾਟਾ ਨੇ ਦੱਸਿਆ ਸੀ ਕਿ ਉਹ ਛੋਟੇ ਪਰਿਵਾਰ ਦੇ ਲਈ ਸਸਤੀ ਕਾਰ ਬਣਾਉਣਾ ਚਾਉਂਦੇ ਸਨ ਇਸ ਲਈ ਉਨ੍ਹਾਂ ਨੇ NANO ਕਾਰ ਦਾ ਸੁਪਣਾ ਵੇਖਿਆ । ਹਾਲਾਂਕਿ ਬਾਅਦ ਵਿੱਚੋਂ NANO ਕਾਰ ਮਾਰਕਿਟ ਤੋਂ ਬਾਹਰ ਹੋ ਗਈ । ਪਰ ਚਰਚਾ ਹੈ ਕਿ ਜਲਦ ਹੀ TATA ਕਾਰ ਵੱਲੋਂ NANO ਕਾਰ ਦਾ ਇਲੈਕਟ੍ਰਿਕ ਮਾਡਲ ਲਿਆਉਣ ਦੀ ਤਿਆਰੀ ਕਰ ਰਹੀ ਹੈ । ਹਾਲਾਂਕਿ ਕੰਪਨੀ ਨੇ ਅਧਿਕਾਰਿਕ ਤੌਰ ‘ਤੇ ਇਸ ਦਾ ਐਲਾਨ ਨਹੀਂ ਕੀਤਾ ਹੈ ਪਰ NANO ELECTRIC ਕਾਰ ਦੀਆਂ ਤਸਵੀਰਾਂ ਵਾਇਰਲ ਹੋ ਰਹੀਆਂ ਹਨ ।

TATA MOTORS ਭਾਰਤ ਵਿੱਚ ਕੰਪਨੀ ਦੀਆਂ ਕਈ ਇਲੈਕਟ੍ਰਿਕ ਕਾਰਾਂ ਕੱਢ ਚੁੱਕੀ ਹੈ ਅਤੇ ਕੰਪਨੀ ਨੇ ਦਾਅਵਾ ਕੀਤਾ ਸੀ ਕਿ ਅਗਲੇ 5 ਸਾਲਾਂ ਵਿੱਚ ਉਹ 10 ਇਲੈਕਟ੍ਰਿਕ ਮਾਡਲ ਲਿਆਉਣ ਜਾ ਰਹੀ ਹੈ। ਇਸ ਤੋਂ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਟਾਟਾ ਨੈਨੋ ਵੀ ਜਲਦ ਹੀ ਨਵੇਂ ਅਵਤਾਰ ਨਾਲ ਬਾਜ਼ਾਰ ਵਿੱਚ ਉਤਰੇਗੀ । ਕੁਝ ਦਿਨ ਪਹਿਲਾਂ ਰਤਨ ਟਾਟਾ ਨੂੰ ਕਟਮਰਾਇਜ NANO ਕਾਰ ਨਾਲ ਵੇਖਿਆ ਗਿਆ ਹੈ । ਅਰਬਪਤੀ ਹੋਣ ਦੇ ਬਾਵਜੂਦ ਟਾਟਾ ਗਰੁੱਪ ਦੇ ਚੇਅਰਮੈਨ NANO ਗੱਡੀ ‘ਤੇ ਹੀ ਟਰੈਵਲ ਕਰਦੇ ਹਨ । ਰਤਨ ਟਾਟਾ ਦੀ ਕਸਟਮਰਾਇਜ NANO ਕਾਰ ਇਲੈਕਟ੍ਰਿਕ ਪਾਵਰਟ੍ਰੇਨ ਸਾਲਿਊਸ਼ਨ ਕੰਪਨੀ ELECTRIC EV ਨੇ ਤਿਆਰ ਕੀਤੀ ਹੈ।ਇਸ ਵਿੱਚ 72V ਦੀ ਪਾਵਰ ਵਾਲੀ ਸੁਪਰ ਲੀਥੀਅਮ ਆਈਆਨ ਬੈਟਰੀ ਪੈਕ ਦੀ ਵਰਤੋਂ ਕੀਤੀ ਗਈ ਹੈ। ਰਿਪੋਰਟ ਮੁਤਾਬਿਕ ਇੱਕ ਵਾਰ ਚਾਰਜ ਕਰਨ ਨਾਲ 160 ਕਿਲੋਮੀਟਰ ਕਾਰ ਚੱਲ ਸਕਦੀ ਹੈ ਅਤੇ ਇਸ ਦੀ ਸਪੀਡ 0 ਤੋਂ 60 ਕਿਲੋਮੀਟਰ ਫੀ ਘੰਟਾ ਹੋਵੇਗੀ।

TATA NANO ELECTRIC CAR
NANO ਕਾਰ ਟਾਟਾ ਦਾ ਡ੍ਰੀਮ ਪ੍ਰੋਜੈਕਟ ਸੀ

ਇਸ ਤੋਂ ਪਹਿਲਾਂ TATA ਦੀ ਹੁਣ ਤੱਕ ਜਿੰਨੀ ਵੀ ਇਲੈਕਟ੍ਰਿਕ ਕਾਰਾਂ ਆਇਆ ਹਨ ਉਹ ਹਿੱਟ ਰਹੀਆਂ ਹਨ। 2 ਸਾਲਾਂ ਵਿੱਚ ਕੰਪਨੀ ਦੀ ਇਲੈਕਟ੍ਰਿਕ ਕਾਰ ਦੀ ਜ਼ਬਰਦਸਤ ਸੇਲ ਹੋਈ ਹੈ ਜਿਸ ਤੋਂ ਬਾਅਦ ਕੰਪਨੀ ਨੇ ਅਗਲੇ ਸਾਲ ਦੇ ਲਈ ਇਲੈਕਟ੍ਰਿਕ ਕਾਰਾਂ ਵੇਚਣ ਦਾ ਟੀਚਾ ਵੀ ਵਧਾ ਦਿੱਤਾ ਹੈ । 2021 ਵਿੱਚ ਟਾਟਾ ਦੀ ਇਲੈਕਟ੍ਰਿਕ ਕਾਰਾਂ 5 ਹਜ਼ਾਰ ਵਿਕਿਆ ਸਨ ।ਜਦਕਿ 2022 ਵਿੱਚ ਅਪ੍ਰੈਲ ਤੋਂ ਹੁਣ ਤੱਕ 19 ਹਜ਼ਾਰ ਤੋਂ ਵਧ ਕਾਰਾਂ ਵਿਕ ਚੁੱਕਿਆ ਹਨ। ਕੰਪਨੀ ਨੇ 2025 ਵਿੱਚ ਇਲੈਕਟ੍ਰਿਕ ਕਾਰ ਵੇਚਣ ਦਾ ਟੀਚਾ 50 ਹਜ਼ਾਰ ਰੱਖਿਆ ਹੈ ਜਦਕਿ 2024 ਵਿੱਚ ਇਹ ਦੁਗਣਾ ਯਾਨੀ 1 ਲੱਖ ਇਲੈਕਟ੍ਰਿਕ ਗੱਡੀਆਂ ਵੇਚਣ ਦਾ ਮਿੱਥਿਆ ਗਿਆ ਹੈ। ਇਸ ਵਕਤ ਕੰਪਨੀ ਵੱਲੋਂ ਟਾਟਾ ਨੈਕਸਾਨ ਦੀ EV ਸੀਰੀਜ਼ ਹੈ ।ਟਾਟਾ ਇਏਗੋ EV,ਟਿਗੋਰ EV ਅਤੇ ਐਕਸਪ੍ਰੈਸ TEV ਇਲੈਕਟ੍ਰਿਕ ਮਾਡਲ ਹਨ ।