ਬਿਉਰੋ ਰਿਪੋਰਟ : TATA ਆਪਣੀਆਂ ਕਾਰਾਂ ਦੀਆਂ ਕੀਮਤਾਂ ਵਧਾਉਣ ਜਾ ਰਿਹਾ ਹੈ, ਇਹ ਸਾਲ ਵਿੱਚ ਚੌਥਾ ਮੌਕਾ ਹੋਵੇਗਾ ਜਦੋਂ ਕੰਪਨੀ ਨੇ ਕਾਰਾਂ ਦੀਆਂ ਕੀਮਤਾਂ ਵਧਾਉਣ ਦਾ ਫੈਸਲਾ ਲਿਆ ਹੈ । 9 ਨਵੰਬਰ ਤੋਂ ਗੱਡੀਆਂ ਦੀ ਕੀਮਤਾਂ ਵਿੱਚ 0.9 ਫੀਸਦੀ ਦਾ ਵਾਧਾ ਕੀਤਾ ਜਾਵੇਗਾ । ਪਹਿਲਾਂ ਵਾਂਗ ਇਸ ਵਾਰ ਵੀ ਕੀਮਤਾਂ ਵਧਾਉਣ ਦੇ ਪਿਛੇ ਕਾਰਨ ਇਨਪੁਟ ਕਾਸਟ ਦੱਸਿਆ ਜਾ ਰਿਹਾ ਹੈ । ਕੀਤਮਾਂ ਵਿੱਚ ਵਾਧਾ ਮਾਡਲ ਅਤੇ ਵੈਰੀਐਂਟ ਦੇ ਅਧਾਰ ‘ਤੇ ਹੋਵੇਗਾ । ਇਸ ਵਕਤ TATA MOTER’S ਦੇ ਭਾਰਤੀ ਬਾਜ਼ਾਰ ਵਿੱਚ 10 ਮਾਡਲ ਹਨ । ਜਿਸ ਵਿੱਚ TIAGO, TIAGO EV,TIGOR,TIGOR EV,ALTROZ,PUNCH,NEXON, NEXON EV, TATA HARRIER ਅਤੇ TATA SAFARI ਹੈ
ਫਿਲਹਾਲ ਕੰਪਨੀ ਆਪਣੀ ਚਾਰ ਕਾਰਾਂ Tiago, Tigor, Harrier ਅਤੇ Safari ‘ਤੇ 65,000 ਤੱਕ ਦੀ ਆਫਰ ਦੇ ਰਿਹੀ ਹੈ । ਟਾਟਾ ਹੈਰੀਅਰ ‘ਤੇ ਸਭ ਤੋਂ ਵੱਧ 65,000 ਰੁਪਏ ਤੱਕ ਆਫ਼ਰ ਦਿੱਤੀ ਜਾ ਰਹੀ ਹੈ । ਜਿਸ ਵਿੱਚ 30000 ਰੁਪਏ ਕੈਸ਼ ਡਿਸਕਾਉਂਟ,30000 ਰੁਪਏ ਦਾ ਐਕਚੇਂਜ ਬੋਨਸ,5,000 ਰੁਪਏ ਦੀ ਕਾਰਪੋਰੇਟ ਛੋਟ ਸ਼ਾਮਲ ਹੈ। ਜਦਕਿ ਹੋਰ ਵੈਰੀਐਂਟ ‘ਤੇ 20,000 ਰੁਪਏ ਤੱਕ ਦੀ ਨਕਦੀ ਛੋਟ ਮਿਲ ਰਹੀ ਹੈ ।
ਇਸ ਤੋਂ ਇਲਾਵਾ TATA SAFARI ਕਾਜੀਰੰਗਾ ਅਤੇ ਜੈਟ ਐਡੀਸ਼ਨ ‘ਤੇ 30 ਹਜ਼ਾਰ ਰੁਪਏ ਦੀ ਛੋਟ ਮਿਲ ਰਹੀ ਹੈ। SUV ਦੇ ਹੋਰ ਸਾਰੇ ਵੈਰੀਐਂਟ ‘ਤੇ 20 ਹਜ਼ਾਰ ਰੁਪਏ ਦੀ ਛੋਟ ਮਿਲ ਰਹੀ ਹੈ। ਖਰੀਦਦਾਰ 30,000 ਰੁਪਏ ਦਾ ਐਕਸਚੇਂਜ ਬੋਨਸ ਲੈ ਸਕਦੇ ਹਨ । ਟਾਟਾ ਟਿਗੋਰ ਸੇਡਾਨ ‘ਤੇ 38,000 ਰੁਪਏ ਦੀ ਆਫਰ ਚੱਲ ਰਹੀ ਹੈ ਜਿਸ ਵਿੱਚ 20,000 ਰੁਪਏ ਦਾ ਕੈਸ਼ ਡਿਸਕਾਊਂਟ ਹੈ,15000 ਰੁਪਏ ਦਾ ਐਕਸਚੇਂਜ ਬੋਨਸ ਹੈ।3,000 ਰੁਪਏ ਦਾ ਕਾਰਪੋਰੇਟ ਲਾਭ ਵੀ ਸ਼ਾਮਲ ਹੈ । Tigor CNG ‘ਤੇ 10,000 ਰੁਪਏ ਦੀ ਆਫਰ ਚੱਲ ਰਿਹਾ ਹੈ ।