Punjab

2 ਸਿੱਖ ਨੌਜਵਾਨਾਂ ਦੇ ਝੂਠੇ ਐਂਕਾਉਂਟਰ ‘ਚ 2 ਥਾਣੇਦਾਰਾਂ ਨੂੰ ਮਿਲੀ ਸਖ਼ਤ ਸਜ਼ਾ !

2 police inspector get life imprisonment

ਬਿਊਰੋ ਰਿਪੋਰਟ : 3 ਦਹਾਕੇ ਪੁਰਾਣੇ ਝੂਠੇ ਪੁਲਿਸ ਮੁਕਾਬਲੇ ਵਿੱਚ ਮਾਰੇ ਗਏ 2 ਸਿੱਖ ਨੌਜਵਾਨਾਂ ਦੇ ਮਾਮਲੇ ਵਿੱਚ CBI ਅਦਾਲਤ ਦਾ ਵੱਡਾ ਫੈਸਲਾ ਆਇਆ ਹੈ। ਮੋਹਾਲੀ ਦੀ CBI ਅਦਾਲਤ ਨੇ 2 ਸੇਵਾ ਮੁਕਤ ਸਬ ਇੰਸਪੈਕਟਰ ਸ਼ਮਸ਼ੇਰ ਸਿੰਘ ਅਤੇ ASI ਜਗਤਾਰ ਨੂੰ ਸਜ਼ਾ ਸੁਣਾ ਦਿੱਤੀ ਹੈ । ਇੰਨਾਂ ਦੋਵਾਂ ਪੁਲਿਸ ਮੁਲਾਜ਼ਮਾਂ ਨੂੰ ਉਮਰ ਕੈਦ ਦੀ ਸਜ਼ਾ ਦੇ ਨਾਲ 1 -1 ਲੱਖ ਦਾ ਜੁਰਮਾਨ ਵੀ ਲਗਾਇਆ ਗਿਆ ਹੈ । 4 ਪੁਲਿਸ ਮੁਲਾਜ਼ਮਾਂ ਖਿਲਾਫ਼ ਫਰਜੀ ਮੁੱਠਭੇੜ ਦਾ ਮਾਮਲਾ ਸੀ ਜਿੰਨਾਂ ਵਿੱਚੋਂ 2 ਪੁਲਿਸ ਇੰਸਪੈਕਟਰ ਪੂਰਨ ਸਿੰਘ ਅਤੇ ASI ਜਗੀਰ ਸਿੰਘ ਦੀ ਟਰਾਇਲ ਦੌਰਾਨ ਮੌਤ ਹੋ ਗਈ ਸੀ।

ਇਸ ਤਰ੍ਹਾਂ ਫਰਜ਼ੀ ਮੁੱਠਭੇੜ ਨੂੰ ਅੰਜਾਮ ਦਿੱਤਾ

ਅਪ੍ਰੈਲ 1993 ਵਿੱਚ ਥਾਣਾ ਸਦਨ ਤਰਨਤਾਰਨ ਦੀ ਪੁਲਿਸ ਨੇ ਸਿੱਖ ਨੌਜਵਾਨ ਹਰਬੰਸ ਸਿੰਘ ਨੂੰ ਪੁੱਛ-ਗਿੱਛ ਲਈ ਹਿਰਾਸਤ ਵਿੱਚ ਲਿਆ ਸੀ। 15 ਅਪ੍ਰੈਲ 1993 ਨੂੰ ਤਰਨਤਾਰ ਪੁਲਿਸ ਹਥਿਆਰ ਬਰਾਮਦ ਕਰਨ ਦੇ ਲਈ ਉਸ ਨੂੰ ਆਪਣੇ ਨਾਲ ਲੈ ਗਈ । ਦੱਸਿਆ ਗਿਆ ਕਿ ਰਸਤੇ ਵਿੱਚ ਪੁਲਿਸ ਪਾਰਟੀ ‘ਤੇ ਖਾੜਕੂਆਂ ਨੇ ਪੁਲਿਸ ਪਾਰਟੀ ਤੇ ਫਾਇਰਿੰਗ ਕਰ ਦਿੱਤੀ ਅਤੇ ਮੁਕਾਬਲੇ ਵਿੱਚ ਹਰਬੰਸ ਸਿੰਘ ਅਤੇ ਇੱਖ ਹੋਰ ਅਣਪਛਾਤਾ ਖਾੜਕੂ ਮਾਰਿਆ ਗਿਆ । ਇਸ ਮਾਮਲੇ ਦੀ ਸੁਣਵਾਈ ਮੋਹਾਲੀ ਦੀ CBI ਅਦਾਲਤ ਵਿੱਚ ਚੱਲ ਰਹੀ ਸੀ । 27 ਅਕਤੂਬਰ ਨੂੰ CBI ਕੋਰਟ ਨੇ ਸਬ ਇੰਸਪੈਕਟਰ ਸ਼ਮਸ਼ੇਰ ਸਿੰਘ ਅਤੇ ASI ਜਗਤਾਰ ਸਿੰਘ ਨੂੰ ਦੋਸ਼ੀ ਕਰਾਰ ਦਿੱਤਾ ਸੀ ਅਤੇ ਹੁਣ ਉਨ੍ਹਾਂ ਦੋਵਾਂ ਨੂੰ ਸਜ਼ਾ ਸੁਣਾਈ ਗਈ ਹੈ ।

2 ਸਬ ਇੰਸਪੈਕਟਰਾਂ ਨੂੰ ਵੀ ਉਮਰ ਕੈਦ ਹੋਈ ਸੀ

ਇਸੇ ਸਾਲ ਅਗਸਤ ਮਹੀਨੇ ਵਿੱਚ 30 ਸਾਲ ਪੁਰਾਣੇ ਝੂਠੇ ਪੁਲਿਸ ਮੁਕਾਬਲੇ ਵਿੱਚ ਮਾਰੇ ਗਏ 4 ਸਿੱਖ ਨੌਜਵਾਨਾਂ ਦੇ ਮਾਮਲੇ ਵਿੱਚ ਮੋਹਾਲੀ ਦੀ CBI ਅਦਾਲਤ ਨੇ ਵੱਡਾ ਫੈਸਲਾ ਸੁਣਾਇਆ ਸੀ, ਕੋਰਟ ਨੇ 2 ਸਬ ਇੰਸਪੈਕਟਰਾਂ ਨੂੰ ਉਮਰ ਕੈਦ ਦੀ ਸਜ਼ਾ ਦੇ ਨਾਲ ਜੁਰਮਾਨਾ ਵੀ ਲਾਇਆ ਹੈ,1992 ਵਿੱਚ 4 ਸਿੱਖ ਨੌਜਵਾਨ ਸਾਹਿਬ ਸਿੰਘ,ਦਲਬੀਰ ਸਿੰਘ,ਬਲਵਿੰਦਰ ਸਿੰਘ ਅਤੇ ਇੱਕ ਅਣਪਛਾਤੇ ਵਿਅਕਤੀ ਦਾ ਪੁਲਿਸ ਵੱਲੋਂ ਝੂਠਾ ਐਂਕਾਉਂਟਰ ਕੀਤਾ ਗਿਆ ਸੀ, ਸੀਬੀਆਈ ਦੇ ਵਿਸ਼ੇਸ਼ ਜੱਜ ਰਾਕੇਸ਼ ਗੁਪਤਾ ਨੇ ਇਸ ਮਾਮਲੇ ਵਿੱਚ CIA ਮਜੀਠਾ ਦੇ ਇੰਸਪੈਕਟਰ ਕ੍ਰਿਸ਼ਨ ਸਿੰਘ ਅਤੇ ਐੱਸਆਈ ਤਰਸੇਮ ਨੂੰ ਧਾਰਾ 302 ਦੇ ਤਹਿਤ ਉਮਰ ਕੈਦ ਦੀ ਸਜ਼ਾ ਸੁਣਾਉਂਦੇ ਹੋਏ 2-2 ਲੱਖ ਦਾ ਜੁਰਮਾਨਾ ਵੀ ਲਗਾਇਆ ਹੈ ਇਸ ਤੋਂ ਇਲਾਵਾ ਧਾਰਾ 201 ਦੇ ਤਹਿਤ ਗਲਤ ਜਾਣਕਾਰੀ ਦੇਣ ਲਈ 2-2 ਸਾਲ ਅਤੇ 15 ਹਜ਼ਾਰ ਦਾ ਜੁਰਮਾਨਾ ਲਗਾਾਇਆ ਹੈ, ਜੁਰਮਾਨੇ ਦੀ ਇਸੇ ਰਕਮ ਵਿੱਚੋਂ ਪੀੜਤ ਪਰਿਵਾਰ ਨੂੰ 1-1 ਲੱਖ ਦਾ ਮੁਆਵਜ਼ਾ ਦਿੱਤਾ ਜਾਵੇਗਾ

ਇਸ ਤਰ੍ਹਾਂ ਫਰਜ਼ੀ ਐਂਕਾਉਂਟਰ ਤੋਂ ਪਰਦਾ ਉਠਿਆ

1995 ਵਿੱਚ ਸੁਪਰੀਮ ਕੋਰਟ ਨੇ ਪਰਮਜੀਤ ਕੌਰ ਬਨਾਮ ਪੰਜਾਬ ਸਰਕਾਰ ਦੀ ਪਟੀਸ਼ਨ ਦੀ ਸੁਣਵਾਈ ਦੌਰਾਨ ਨਿਰਦੇਸ਼ ਦਿੱਤੇ ਸਨ। ਕਿ ਪੰਜਾਬ ਪੁਲਿਸ ਵੱਲੋਂ ਜਿੰਨਾਂ ਅਣਪਛਾਤੀ ਲਾਸ਼ਾਂ ਦੇ ਸਸਕਾਰ ਕੀਤੇ ਗਏ ਹਨ ਉਨ੍ਹਾਂ ਦੀ ਜਾਂਚ ਕੀਤੀ ਜਾਵੇ,ਇਸ ਦੌਰਾਨ ਫੇਕ ਐਂਕਾਉਂਟਰ ਵਿੱਚ ਮਾਰੇ ਗਏ ਮ੍ਰਿਤਕ ਸਾਹਿਬ ਸਿੰਘ ਦੇ ਪਿਤਾ ਕਾਹਨ ਸਿੰਘ ਨੇ 2 ਜੂਨ 1996 ਨੂੰ ਇਲਜ਼ਾਮ ਲਗਾਇਆ ਸੀ ਕਿ ਉਸ ਦਾ ਪੁੱਤਰ ਸਾਹਿਬ ਸਿੰਘ ਆਪਣੇ ਦਾਦੇ ਦੇ ਅੱਤਵਾਦਿਆ ਵੱਲੋਂ ਕੀਤੇ ਗਏ ਕਤਲ ਤੋਂ ਬਾਅਦ ਦਿੱਲੀ ਚੱਲਾ ਗਿਆ ਸੀ ਉੱਥੇ ਉਹ ਟਰੱਕ ਚਲਾਉਂਦਾ ਸੀ। ਪਿਤਾ ਕਾਹਨ ਸਿੰਘ ਨੇ ਕਿਹਾ ਉਨ੍ਹਾਂ ਨੂੰ ਨਹੀਂ ਪਤਾ ਸੀ ਕਿ ਕਦੋਂ ਸਾਹਿਬ ਸਿੰਘ ਮੱਧ ਪ੍ਰਦੇਸ਼ ਚੱਲਾ ਗਿਆ,ਜਦੋਂ 13 ਸਤੰਬਰ 1992 ਵਿੱਚ ਅਖਬਾਰ ਵਿੱਚ ਪੜਿਆ ਸੀ ਕਿ ਸਾਹਿਬ ਸਿੰਘ ਅਤੇ ਹੋਰ ਲੋਕਾਂ ਨੂੰ ਮੱਧ ਪ੍ਰਦੇਸ਼ ਪੁਲਿਸ ਨੇ ਗਿਰਫ਼ਤਾਰ ਕੀਤਾ ਹੈ ਅਤੇ ਉਨ੍ਹਾਂ ਨੂੰ ਪੰਜਾਬ ਪੁਲਿਸ ਦੇ ਹਵਾਲੇ ਕਰ ਦਿੱਤਾ ਹੈ ਤਾਂ ਉਹ ਹੈਰਾਨ ਹੋ ਗਏ, ਪਿਤਾ ਮੁਤਾਬਿਕ DSP ਬਲਬੀਰ ਸਿੰਘ,SI ਕ੍ਰਿਸ਼ਨ ਸਿੰਘ,ASI ਰਾਮ ਲੁਭਾਇਆ ਦੀ ਇੱਕ ਟੀਮ ਸਾਹਿਬ ਸਿੰਘ ਅਤੇ ਹੋਰਨਾਂ ਨੂੰ ਅੰਮ੍ਰਿਤਸਰ ਲੈਕੇ ਆਈ ਸੀ । 2 ਦਿਨ ਬਾਅਦ 15 ਸਤੰਬਰ 1992 ਵਿੱਚ ਅਖਬਾਰ ਵਿੱਚ ਖ਼ਬਰ ਆਈ ਕਿ ਸਾਹਿਬ ਸਿੰਘ ਅਤੇ 3 ਹੋਰ ਦਾ 14 ਸਤੰਬਰ 1992 ਨੂੰ ਪਿੰਡ ਧਰਦਿਉ ਵਿਖੇ ਐਂਕਾਉਂਟਰ ਕਰ ਦਿੱਤਾ ਗਿਆ ਹੈ,ਜਿਸ ਤੋਂ ਬਾਅਦ ਪਿਤਾ ਪਿੰਡ ਵਾਲਿਆਂ ਨੂੰ ਲੈਕੇ ਥਾਣੇ ਪਹੁੰਚੇ ਤਾਂ ਮੁਨਸ਼ੀ ਨੇ ਦੱਸਿਆ ਕਿ ਉਹ ਪਹਿਲਾਂ ਹੀ ਸਾਹਿਬ ਸਿੰਘ ਦਾ ਸਸਕਾਰ ਕਰ ਚੁੱਕੇ ਨੇ,ਪਿਤਾ ਕਾਹਨ ਸਿੰਘ ਆਪਣੇ ਪੁੱਤਰ ਦੀ ਅਸਥੀਆਂ ਲੈਕੇ ਆਏ,ਸੁਪਰੀਮ ਕੋਰਟ ਨੇ 1995 ਵਿੱਚ ਅਣਪਛਾਤੀ ਲਾਸ਼ਾਂ ਦੇ ਸਸਕਾਰ ਦੀ ਜਾਂਚ ਦੇ ਨਿਰਦੇਸ਼ਾਂ ਮੁਤਾਬਿਕ ਪਿਤਾ ਨੇ ਸੁਪਰੀਮ ਅਦਾਲਤ ਦਾ ਰੁੱਖ ਕੀਤਾ ਤਾਂ ਕੋਰਟ ਨੇ ਸਾਹਿਬ ਦੀ ਮੌਤ ਦੀ ਜਾਂਚ CBI ਨੂੰ ਸੌਂਪ ਦਿੱਤੀ ਸੀ।