Punjab

ਪੰਜਾਬ ਦੇ ਮੱਥੇ ‘ਤੇ ਦਾਗ਼ ਲਗਾਉਣ ਵਾਲੇ ਕੌਣ ਹਨ ? ਇਹ ਕਿਸ ਮਿੱਟੀ ਦੇ ਬਣੇ ਹਨ ! ਪੁਲਿਸ ਦੀ ਵੀ ਰੂਹ ਕੰਬ ਗਈ

ਬਿਉਰੋ ਰਿਪੋਰਟ : ਜਲੰਧਰ ਵਿੱਚ ਆਟੋ ਡਰਾਈਵਰ ਨੇ ਹੈਵਾ ਨੀਅਤ ਵਾਲੀ ਹਰਕਤ ਕੀਤਾ ਹੈ । ਉਸ ਨੇ ਨਰਸ ਦੀ ਮ੍ਰਿਤਕ ਦੇਹ ਦੇ ਨਾਲ 2 ਵਾਰ ਜ਼ਬ ਰ ਜਨਾ ਹ ਕੀਤਾ ਹੈ । ਇਸ ਤੋਂ ਪਹਿਲਾਂ ਲੁਧਿਆਣਾ ਵਿੱਚ ਇੱਕ ਸ਼ਖਸ ਨੇ 4 ਸਾਲ ਦੀ ਮ੍ਰਿਤਕ ਕੁੜੀ ਦਾ ਕਤਲ ਕਰਕੇ ਜ਼ਬਰ ਜਨਾਹ ਵਰਗਾ ਘਿਣੌਨਾ ਪਾਪ ਕੀਤਾ ਸੀ । ਪੁੱਛ-ਗਿੱਛ ਵਿੱਚ ਆਟੋ ਡਰਾਈਵਰ ਨੇ ਖੁਲਾਸਾ ਕੀਤਾ ਹੈ ਕਿ ਉਸ ਨੇ ਨਸ਼ੇ ਦੀ ਹਾਲਤ ਵਿੱਚ ਨੌਜਵਾਨ ਕੁੜੀ ਦੇ ਨਾਲ ਜ਼ਬਰ ਜਨਾਹ ਕੀਤਾ ਹੈ । ਪੀੜਤ ਉਸ ਨੂੰ ਧੱਕਾ ਦੇ ਕੇ ਭੱਜ ਰਹੀ ਸੀ । ਪਿੱਛਾ ਕਰਕੇ ਉਸ ਨੇ ਕੁੜੀ ਨੂੰ ਫੜ ਲਿਆ । ਗਲਾ ਦਬਾਕੇ ਕਤਲ ਕਰਨ ਦੇ ਬਾਅਦ ਉਸ ਨੇ ਮ੍ਰਿਤਕ ਦੇਹ ਦੇ ਨਾਲ ਸਰੀਰਕ ਸਬੰਧ ਵੀ ਬਣਾਏ।

ਇਸ ਦੇ ਬਾਅਦ ਉਹ ਨਹਿਰ ਕੰਢੇ ਲਾਸ਼ ਸੁੱਟ ਕੇ ਚੱਲਾ ਗਿਆ । ਇਸ ਦੇ ਬਾਅਦ ਮੁੜ ਉਸ ਦਾ ਸਬੰਧ ਬਣਾਉਣ ਦਾ ਮਨ ਕੀਤਾ ਤਾਂ ਉਹ ਲਾਸ਼ ਦੇ ਕੋਲ ਆ ਗਿਆ । ਉਸ ਨੇ ਜ਼ਬਰ ਜਨਾਹ ਕੀਤਾ ਅਤੇ ਲਾਸ਼ ਨੂੰ ਉੱਥੇ ਛੱਡ ਕੇ ਭੱਜ ਗਿਆ ।

ਕਰਤਾਰੁਪਰ ਦੇ DSP ਸੁਰਿੰਦਰ ਸਿੰਘ ਘੋਗੜੀ ਨੇ ਦੱਸਿਆ ਕਿ ਮੁਲਜ਼ਮ ਦੀ ਪਛਾਣ ਮਾਡਲ ਟਾਊਨ ਦੇ ਰਾਜਪੁਰ ਮੁਹੱਲਾ ਦੇ ਰਹਿਣ ਵਾਲੇ ਪ੍ਰਿੰਸ ਦੇ ਰੂਪ ਵਿੱਚ ਹੋਈ ਹੈ । 25 ਦਸੰਬਰ ਨੂੰ ਪੀੜਤ ਚਰਚ ਵਿੱਚ ਆਈ ਸੀ । ਸ਼ਾਮ ਨੂੰ ਉਸ ਨੇ ਚਰਚ ਦੇ ਬਾਹਰੋਂ ਆਟੋ ਲਿਆ ਆਟੋ ਡਰਾਈਵਰ ਨੇ ਸ਼ਰਾਬ ਪੀਤੀ ਸੀ । ਉਹ ਉਸ ਨੂੰ ਲਾਂਬੜਾ ਦੇ ਤਰਾੜ ਪਿੰਡ ਦੀ ਨਹਿਰ ਦੇ ਕੰਢੇ ਲੈ ਗਿਆ ।

ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ ਤਾਂ ਪੀੜਤ ਭੱਜਣ ਲੱਗੀ

ਪ੍ਰਿੰਸ ਨੇ ਨੌਜਵਾਨ ਕੁੜੀ ਦੇ ਨਾਲ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ । ਪੀੜਤ ਆਟੋ ਡਰਾਈਵਰ ਪ੍ਰਿੰਸ ਨੂੰ ਧੱਕਾ ਦੇ ਕੇ ਫਰਾਰ ਹੋ ਗਈ । ਇਸ ਦੇ ਬਾਅਦ ਪ੍ਰਿੰਸ ਪੀੜਤ ਦਾ ਪਿੱਛਾ ਕਰਨ ਲੱਗਿਆ । ਕੁਝ ਦੂਰੀ ‘ਤੇ ਜਾਕੇ ਉਸ ਨੇ ਪੀੜਤ ਨੂੰ ਫੜਿਆ,ਗੁੱਸੇ ਵਿੱਚ ਪ੍ਰਿੰਸ ਨੇ ਉਸ ਦਾ ਗਲਾ ਦਬਾ ਦਿੱਤਾ । ਮੌਕੇ ‘ਤੇ ਪੀੜਤ ਦੀ ਮੌਤ ਹੋ ਗਈ । ਇਸ ਦੇ ਬਾਅਦ ਪ੍ਰਿੰਸ ਨੇ ਉਸ ਦੀ ਲਾਸ਼ ਨਾਲ ਜ਼ਬਰ ਜਨਾਹ ਕੀਤਾ । ਡਰ ਦੀ ਵਜ੍ਹਾ ਕਰਕੇ ਉਹ ਲਾਸ਼ ਨੂੰ ਨਹਿਰ ਦੇ ਕੰਢੇ ਸੁੱਟ ਕੇ ਭੱਜ ਗਿਆ ।

ਗੁਰਦਾਸਪੁਰ ਦੀ ਰਹਿਣ ਵਾਲੀ ਸੀ ਪੀੜਤ

DSP ਸੁਰਿੰਦਰ ਨੇ ਦੱਸਿਆ ਕਿ ਪੀੜਤ ਕੁੜੀ ਗੁਰਦਾਸਪੁਰ ਦੇ ਕੋਟਲੀ ਏਰੀਆ ਦੀ ਰਹਿਣ ਵਾਲੀ ਸੀ । ਪਰਿਵਾਰ ਦੇ ਮੁਤਾਬਿਕ ਉਹ ਨਰਸ ਦਾ ਕੰਮ ਕਰਦੀ ਸੀ । ਪੁਲਿਸ ਨੂੰ ਪੀੜਤ ਦੇ ਮੋਬਾਈਲ ਤੋਂ ਕੁਝ ਸ਼ੱਕੀ ਨੰਬਰ ਵੀ ਮਿਲੇ,ਜੋ ਵਿਦੇਸ਼ੀ ਸਨ । ਜਾਂਚ ਕੀਤੀ ਗਈ ਤਾਂ ਉਨ੍ਹਾਂ ਨੰਬਰਾਂ ਦਾ ਕਤਲ ਨਾਲ ਕੋਈ ਸਬੰਧ ਨਹੀਂ ਸੀ ।